ਮੁੰਬਈ: ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਨੇ ਅੱਜ ਜੀਓ ਮਾਮੀ ਮੁੰਬਈ ਫਿਲਮ ਫੈਸਟੀਵਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਨਾਲ ਹੀ ਅਭਿਨੇਤਰੀ ਨੇ ਇਸ ਅਹੁਦੇ ਨੂੰ ਛੱਡਣ ਦਾ ਕਾਰਨ ਦੱਸਿਆ ਹੈ। ਦੀਪਿਕਾ ਪਾਦੁਕੋਣ ਨੇ ਦੱਸਿਆ ਹੈ ਕਿ ਉਹ ਆਪਣੇ ਕੰਮ 'ਚ ਰੁਝੇਵਿਆਂ ਕਾਰਨ ਇਹ ਅਹੁਦਾ ਛੱਡ ਰਹੀ ਹੈ।


 


ਅਭਿਨੇਤਰੀ ਨੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਉਸ ਨੇ ਜੀਓ ਮਾਮੀ ਮੁੰਬਈ ਫਿਲਮ ਫੈਸਟੀਵਲ ਦੇ ਪ੍ਰਧਾਨ ਦਾ ਅਹੁਦਾ ਤਿਆਗਣ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਫਿਲਮ ਫੈਸਟੀਵਲ ਵੱਲ ਆਪਣਾ ਧਿਆਨ ਕੇਂਦ੍ਰਤ ਨਹੀਂ ਕਰ ਸਕੇਗੀ।



ਤੁਹਾਨੂੰ ਦੱਸ ਦੇਈਏ ਕਿ ਸਾਲ 2019 ਵਿੱਚ ਪਾਦੁਕੋਣ ਨੂੰ ਆਮਿਰ ਖਾਨ ਦੀ ਪਤਨੀ ਅਤੇ ਫਿਲਮ ਨਿਰਮਾਤਾ ਕਿਰਨ ਰਾਓ ਦੀ ਥਾਂ ਫਿਲਮ ਫੈਸਟੀਵਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਦੀਪਿਕਾ ਪਾਦੁਕੋਣ ਨੇ ਕਿਹਾ ਕਿ ਮਾਮੀ ਦੇ ਬੋਰਡ ਦਾ ਹਿੱਸਾ ਬਣਨਾ ਉਨ੍ਹਾਂ ਦੇ ਤਜ਼ਰਬੇ ਨੂੰ ਹੋਰ ਵਧਾਉਣ ਵਾਲਾ ਰਿਹਾ।



ਅਭਿਨੇਤਰੀ ਨੇ ਕਿਹਾ, 'ਮੇਰੇ ਮੌਜੂਦਾ ਕੰਮਾਂ ਦੀ ਰੁਝੇਵਿਆਂ ਕਾਰਨ, ਮੈਨੂੰ ਲੱਗਦਾ ਹੈ ਕਿ ਮੈਂ ਆਪਣਾ ਧਿਆਨ ਮਾਮੀ ਫਿਲਮ ਫੈਸਟੀਵਲ 'ਤੇ ਪੂਰੀ ਤਰ੍ਹਾਂ ਕੇਂਦ੍ਰਤ ਨਹੀਂ ਕਰ ਸਕਾਂਗੀ।' ਦੀਪਿਕਾ ਪਾਦੂਕੋਣ ਪਠਾਨ ਅਤੇ ਫਾਈਟਰ ਫਿਲਮ ਵਿੱਚ ਕੰਮ ਕਰ ਰਹੀ ਹੈ। ਪਿਛਲੇ ਸਾਲ, ਜੀਓ ਮਾਮੀ ਮੁੰਬਈ ਫਿਲਮ ਫੈਸਟੀਵਲ ਕੋਰੋਨਾ ਵਾਇਰਸ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ।