Diljit Dosanjh Jogi: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਚਰਚਾ `ਚ ਬਣੇ ਹੋਏ ਹਨ। ਹਾਲ ਹੀ ਉਨ੍ਹਾਂ ਦੀ ਫ਼ਿਲਮ ਜੋਗੀ ਨੈਟਫ਼ਲਿਕਸ ਤੇ ਰਿਲੀਜ਼ ਹੋਈ ਹੈ। ਇਸ ਫ਼ਿਲਮ `ਚ ਦਿਲਜੀਤ ਨੇ ਜੋਗੀ ਦੇ ਕਿਰਦਾਰ `ਚ ਦਿਲ ਜਿੱਤ ਲਿਆ ਹੈ। ਫ਼ਿਲਮ ਦਰਸ਼ਕਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ। ਇੱਥੋਂ ਤੱਕ ਕਿ ਪੰਜਾਬ ਦੀਆਂ ਦਿੱਗਜ ਸ਼ਖਸੀਅਤਾਂ ਵੀ ਇਸ ਫ਼ਿਲਮ ਦੀ ਤਾਰੀਫ਼ ਕਰਨ ਤੋਂ ਖੁਦ ਨੂੰ ਰੋਕ ਨਹੀਂ ਪਾ ਰਹੀਆਂ ਹਨ। 


ਦਿਲਜੀਤ ਦੋਸਾਂਝ ਨੇ ਫ਼ਿਲਮ ਦੀ ਸਫ਼ਲਤਾ ਤੋਂ ਖੁਸ਼ ਹੋ ਕੇ ਇੱਕ ਇਮੋਸ਼ਨਲ ਨੋਟ ਸੋਸ਼ਲ ਮੀਡੀਆ ਤੇ ਲਿਖਿਆ ਹੈ, ਜਿਸ ਵਿੱਚ ਉਹ ਫ਼ੈਨਜ਼ ਦਾ ਤਹਿ ਦਿਲੋਂ ਸ਼ਕਰੀਆ ਅਦਾ ਕਰਦੇ ਨਜ਼ਰ ਆ ਰਹੇ ਹਨ। ਦਿਲਜੀਤ ਨੇ ਜੋਗੀ ਦੇ ਇੱਕ ਸੀਨ ਦੀ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਤੇ ਨਾਲ ਹੀ ਲੰਬਾ ਚੌੜਾ ਨੋਟ ਵੀ ਲਿਖਿਆ। ਉਨ੍ਹਾਂ ਨੇ ਲਿਖਿਆ, "ਸ਼ੁਕਰ ਤੁਹਾਨੂੰ ਸਾਰਿਆਂ ਨੂੰ ਜੋਗੀ ਫ਼ਿਲਮ ਪਸੰਦ ਆ ਰਹੀ ਹੈ। ਨਵੰਬਰ 2020 ਦੀ ਆ ਇਹ ਤਸਵੀਰ, ਜਦੋਂ ਸ਼ੂਟ ਸ਼ੁਰੂ ਹੋਣ ਹੀ ਲੱਗਿਆ ਸੀ। ਮੈਂ ਸੈੱਟ ਤੇ ਪਹੁੰਚਿਆ, ਪਰ ਇਹ ਪਹਿਲੀ ਵਾਰ ਸੀ ਕਿ ਮੈਨੂੰ ਪਤਾ ਨੀ ਸੀ ਕਿ ਮੈਂ ਅੱਜ ਕੰਮ ਕਰ ਪਾਉਂਗਾ ਜਾਂ ਨਹੀਂ। ਬਹਿ ਕੇ ਇਹੀ ਸੋਚ ਰਿਹਾ ਸੀ ਕਿ ਕੀ ਸੋਚਣਗੇ ਫ਼ਿਲਮ ਆਲੇ ਕਿ ਕਿਸਨੂੰ ਲੈ ਲਿਆ ਫ਼ਿਲਮ `ਚ।


ਇਹ ਉਹ ਦਿਲਜੀਤ ਨੀ ਜਿਹੜਾ ਅਸੀਂ ਫ਼ਾਈਨਲ ਕੀਤਾ ਸੀ।ਪਰ ਸ਼ਾਇਦ ਪਰਮਾਤਮਾ ਨੇ ਕੁੱਝ ਹੋਰ ਸੋਚਿਆ ਸੀ। ਪਹਿਲਾ ਟੇਕ ਓਕੇ ਹੋ ਗਿਆ। ਸੀਨ ਵੀ ਪੂਰਾ ਹੋ ਗਿਆ, ਮੈਂ ਵਾਪਸ ਵੈਨਿਟੀ `ਚ ਗਿਆ, ਪਰਮਾਤਮਾ ਦਾ ਸ਼ੁਕਰ ਕੀਤਾ ਕਿ ਚਲੋ ਮੈਂ ਕੰਮ ਕਰ ਸਕਦਾ। ਮੈਨੂੰ ਲੱਗਾ ਸੀ ਕਿ ਮੈਂ ਤਾਂ ਗਿਆ। ਹੁਣ ਨੀ ਹੁੰਦਾ ਕੋਈ ਕੰਮ, ਨਾ ਗਾਣੇ ਨਾ ਫ਼ਿਲਮਾਂ। ਫ਼ਿਲਮ ਸਟਾਰਟ ਹੋਣ ਤੋਂ 10 12 ਦਿਨ ਪਹਿਲਾਂ ਮੇਰੇ ਨਾਲ ਜੋ ਹੋਇਆ ਓਸ ਬਾਰੇ ਨਾ ਮੈਂ ਕਿਸੇ ਨੂੰ ਦੱਸ ਸਕਦਾ, ਨਾ ਹੀ ਕਿਸੇ ਨੂੰ ਸਮਝ ਆ ਸਕਦਾ। ਪਰ ੲਹ ਪਹਿਲਾਂ ਵਾਲਾ ਦਿਲਜੀਤ ਨਹੀਂ ਸੀ। ਲਾਈਫ਼ ਪਤਾ ਨੀ ਕਿੱਧਰ ਨੂੰ ਜਾਣੀ ਆ। ਪਰ ਉਹ ਜੋ ਕਰਦਾ ਕਿਸੇ ਕਾਰਨ ਕਰਕੇ ਹੀ ਕਰਦਾ। ਸ਼ੁਕਰ ਆ ਪਰਮਾਤਮਾ ਦਾ।"









ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਨੇ ਜੋਗੀ ਫ਼ਿਲਮ ਰਾਹੀਂ ਓਟੀਟੀ ਤੇ ਡੈਬਿਊ ਕਰ ਲਿਆ ਹੈ। ਇਸ ਦੇ ਨਾਲ ਇਹ ਦਿਲਜੀਤ ਦੀ ਪਹਿਲੀ ਫ਼ਿਲਮ ਹੈ ਜਿਸ ਵਿੱਚ ਬਗ਼ੈਰ ਪੱਗ ਦੇ ਨਜ਼ਰ ਆਏ ਹਨ।