Doremon Voice Dubbing Artist: ਟੀਵੀ ਦੇ ਸਭ ਤੋਂ ਪ੍ਰਸਿੱਧ ਕਾਰਟੂਨ ਸ਼ੋਅ ‘ਡੋਰੇਮੋਨ’ ਨੂੰ ਸਭ ਜਾਣਦੇ ਹੀ ਹਨ। ਬੱਚੇ ਤੋਂ ਲੈਕੇ ਵੱਡੇ ਤੱਕ ਸਭ ਦਾ ਮਨਪਸੰਦ ਹੈ ਡੋਰੇਮੋਨ। ਡੋਰੇਮੋਨ ਦਾ ਹਰ ਇੱਕ ਕਿਰਦਾਰ ਮਸ਼ਹੂਰ ਹੈ, ਪਰ ਕੀ ਕਦੇ ਤੁਸੀਂ ਇਹ ਸੋਚਿਆ ਹੈ ਕਿ ਇਨ੍ਹਾਂ ਕਿਰਦਾਰਾਂ ਨੂੰ ਆਵਾਜ਼ਾਂ ਕੌਣ ਦਿੰਦਾ ਹੈ। ਤਾਂ ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ, ਉਸ ਕੁੜੀ ਨਾਲ ਜੋ ‘ਡੋਰੇਮੋਨ’ ਦੇ ਮੁੱਖ ਕਿਰਦਾਰ ਨੋਬਿਤ ਨੂੰ ਆਪਣੀ ਆਵਾਜ਼ ਦਿੰਦੀ। ਇਹ ਹੈ ਬੇਹੱਦ ਖੂਬਸੂਰਤ ਪੰਜਾਬੀ ਮੁਟਿਆਰ ਸਿਮਰਨ ਕੌਰ।
ਸਿਮਰਨ ਕੌਰ ਹੀ ਉਹ ਲੜਕੀ ਹੈ ਜੋ ਨੋਬਿਤਾ ਦੇ ਕਿਰਦਾਰ ਨੂੰ ਆਪਣੀ ਆਵਾਜ਼ ਦਿੰਦੀ ਹੈ। ਸਿਮਰਨ ਕੌਰ ਡੋਰੇਮੋਨ ‘ਚ ਆਪਣੀ ਆਵਾਜ਼ ਦੇਣ ਦੇ ਨਾਲ ਨਾਲ ‘ਜ਼ੀ ਟੀਵੀ’ ਦੇ ਇਕ ਟੀਟੀ ਸੀਰੀਅਲ ‘ਚ ਵੀ ਮੁੱਖ ਕਿਰਦਾਰ ਨਿਭਾ ਰਹੀ ਹੈ। ਉਸ ਦੀ ਐਕਟਿੰਗ ਤੇ ਟੈਲੇਂਟ ਦਾ ਹਰ ਕੋਈ ਕਾਇਲ ਹੈ। ਇਸ ਦੇ ਨਾਲ ਨਾਲ ਸਿਮਰਨ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਸ ਦੇ ਇਕੱਲੇ ਇੰਸਟਾਗ੍ਰਾਮ ‘ਤੇ ਹੀ 1.1 ਮਿਲੀਅਨ ਯਾਨਿ 11 ਲੱਖ ਫਾਲੋਅਰਜ਼ ਹਨ। ਸਿਮਰਨ ਖੁਦ ਕਹਿੰਦੀ ਹੈ ਕਿ ਉਸ ਨੂੰ ਡੋਰੇਮੋਨ ਦੇ ਕਿਰਦਾਰ ਨੋਬਿਤਾ ਤੋਂ ਹੀ ਪਛਾਣ ਮਿਲੀ ਹੈ। ਜਿੱਥੇ ਵੀ ਉਹ ਜਾਂਦੀ ਹੈ ਸਭ ਉਸ ਤੋਂ ਨੋਬਿਤਾ ਦੀ ਆਵਾਜ਼ ‘ਚ ਪਰਫਾਰਮ ਕਰਨ ਦੀ ਮੰਗ ਕਰਦੇ ਹਨ। ਦੇਖੋ ਸਿਮਰਨ ਦਾ ਇਹ ਵੀਡੀਓ:
ਡੋਰੇਮੋਨ ਨੂੰ ਸੋਨਲ ਕੌਸ਼ਲ ਦਿੰਦੀ ਹੈ ਆਵਾਜ਼
ਗੱਲ ਕਰੀਏ ਡੋਰੇਮੋਨ ਦੇ ਦੂਜੇ ਮੁੱਖ ਕਿਰਦਾਰ ਦੀ ਤਾਂ ਉਹ ਹੈ ਡੋਰੇਮੋਨ। ਡੋਰੇਮੋਨ 22ਵੀਂ ਸਦੀ ਤੋਂ ਨੋਬਿਤਾ ਦੀ ਮਦਦ ਕਰਨ ਲਈ ਆਇਆ ਹੈ। ਸ਼ੋਅ ਦੇ ਮੁਤਾਬਕ ਡੋਰੇਮੋਨ ਦੀ ਮਦਦ ਤੋਂ ਬਗੈਰ ਨੋਬਿਤਾ ਕੁੱਝ ਨਹੀਂ ਕਰ ਸਕਦਾ। ਡੋਰੇਮੋਨ ਨੂੰ ਆਪਣੀ ਆਵਾਜ਼ ਦਿੰਦੀ ਹੈ ਅਦਾਕਾਰਾ ਸੋਨਲ ਕੌਸ਼ਲ। ਸੋਨਲ ਕੌਸ਼ਲ ਨੂੰ ਡੋਰੇਮੋਨ ਤੋਂ ਹੀ ਪਛਾਣ ਮਿਲੀ ਹੈ। ਹਾਲ ਹੀ ਸੋਨਲ ਨੇ ਸਿਮਰਨ ਕੌਰ ਦੇ ਨਾਲ ਇੱਕ ਵੀਡੀਓ ਵੀ ਸ਼ੇਅਰ ਕੀਤਾ ਸੀ, ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੇਖੋ ਇਹ ਵੀਡੀਓ ਚ ਡੋਰੇਮੋਨ ਤੇ ਨੋਬਿਤਾ ਦੀ ਬੌਂਡਿੰਗ:
ਦਸ ਦਈਏ ਕਿ ਡੋਰੇਮੋਨ ਇੱਕ ਜਾਪਾਨੀ ਕਾਰਟੂਨ ਸੀਰੀਜ਼ ਹੈ, ਜੋ ਭਾਰਤ ਵਿੱਚ ਲਗਭਗ 15 ਸਾਲਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਡੋਰੇਮੋਨ ਦੀ ਭਾਰਤ ‘ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਡੋਰੇਮੋਨ ਦੀ ਦੀਵਾਨਗੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਹੀ ਲਗਾ ਸਕਦੇ ਹੋ ਕਿ ਡੋਰੇਮੋਨ ਨੂੰ ਬੱਚੇ ਹੀ ਨਹੀਂ ਵੱਡੇ ਵੀ ਦੇਖਣਾ ਪਸੰਦ ਕਰਦੇ ਹਨ।
ਇਹ ਵੀ ਪੜ੍ਹੋ: ਬਿਪਾਸ਼ਾ ਬਾਸੂ ਨੇ ਧੀ ਦੇਵੀ ਦੀ ਪਿਆਰੀ ਫੋਟੋ ਕੀਤੀ ਸ਼ੇਅਰ, ਫੈਨਜ਼ ਨੇ ਲੁਟਾਇਆ ਖੂਬ ਪਿਆਰ