Sunanda Sharma Sharyari: ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਅਕਸਰ ਲਾਈਮਲਾਈਟ 'ਚ ਰਹਿੰਦੀ ਹੈ। ਇੰਨੀਂ ਦਿਨੀਂ ਸੁਨੰਦਾ ਦੀਆਂ ਸ਼ਾਇਰੀਆਂ ਦੇ ਵੀਡੀਓਜ਼ ਬੜੇ ਵਾਇਰਲ ਹੋ ਰਹੇ ਹਨ। ਲੋਕਾਂ ਨੂੰ ਸੁਨੰਦਾ ਦੀ ਸ਼ਾਇਰੀ ਕਾਫੀ ਪਸੰਦ ਆ ਰਹੀ ਹੈ। ਇਹੀ ਨਹੀਂ ਸੈਲੀਬ੍ਰਿਟੀ ਵੀ ਸੁਨੰਦਾ ਦੀ ਸ਼ਾਇਰੀ ਦੇ ਦੀਵਾਨੇ ਹੋ ਗਏ ਹਨ।






ਹਾਲ ਹੀ 'ਚ ਟੀ. ਵੀ. ਸੀਰੀਅਲਜ਼ ਦੀ ਕੁਈਨ ਏਕਤਾ ਕਪੂਰ ਨੇ ਇੰਸਟਾਗ੍ਰਾਮ ’ਤੇ ਇਕ ਰੀਲ ਸਾਂਝੀ ਕੀਤੀ ਹੈ। ਇਸ ਰੀਲ ’ਚ ਸੁਨੰਦਾ ਸ਼ਰਮਾ ਦੀ ਸ਼ਾਇਰੀ ਸੁਣੀ ਜਾ ਸਕਦੀ ਹੈ। ਏਕਤਾ ਕਪੂਰ ਗਾਇਕਾ ਸੁਨੰਦਾ ਸ਼ਰਮਾ ਦੀ ਇਸ ਸ਼ਾਇਰੀ ਤੋਂ ਇੰਨਾ ਖ਼ੁਸ਼ ਹੋਈ ਕਿ ਉਸ ਨੇ ਇਸ ਸ਼ਾਇਰੀ ਨੂੰ ਆਪਣੇ ਨਵੇਂ ਸ਼ੋਅ ਲਈ ਵਰਤਣ ਦਾ ਐਲਾਨ ਕਰ ਦਿੱਤਾ।






ਏਕਤਾ ਕਪੂਰ ਨੇ ਰੀਲ ਨਾਲ ਲਿਖਿਆ, ‘‘ਇਨ੍ਹਾਂ ਲਾਈਨਾਂ ਨੇ ਮੇਰੇ ਪਿਆਰੇ ਪੰਜਾਬੀ ਦਿਲ ਨੂੰ ਛੂਹ ਲਿਆ ਹੈ। ਮੈਂ ਇਨ੍ਹਾਂ ਨੂੰ ਜ਼ਰੂਰ ਆਪਣੇ ਨਵੇਂ ਸ਼ੋਅ ‘ਬੜੇ ਅਛੇ ਲਗਤੇ ਹੈਂ 2’ ’ਚ ਵਰਤਾਂਗੀ।’’ ਏਕਤਾ ਦੀ ਇਸ ਰੀਲ ਨੂੰ 1 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਤੇ ਕਈ ਲੋਕਾਂ ਦੇ ਕੁਮੈਂਟਸ ਆ ਰਹੇ ਹਨ, ਜਿਨ੍ਹਾਂ ’ਚ ਸੁਨੰਦਾ ਦੀ ਸ਼ਾਇਰੀ ਦੀ ਤਾਰੀਫ਼ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: ਨੀਰੂ ਬਾਜਵਾ ਦੀ ਨਵੀਂ ਵੀਡੀਓ ਬਣੀ ਚਰਚਾ ਦਾ ਵਿਸ਼ਾ, ਮਨਮੋਹਕ ਅਦਾਵਾਂ ਨਾਲ ਅਦਾਕਾਰਾ ਨੇ ਲੁੱਟੀ ਮਹਿਫਲ