Elvish Yadav Birthday: 14 ਸਤੰਬਰ 1997 ਨੂੰ ਹਰਿਆਣਾ ਦੇ ਗੁਰੂਗ੍ਰਾਮ (ਗੁੜਗਾਉਂ) ਵਿੱਚ ਜਨਮੇ ਐਲਵਿਸ਼ ਯਾਦਵ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਸਨੇ ਆਪਣੇ ਪਹਿਲੇ ਯੂਟਿਊਬ ਵੀਡੀਓ ਨਾਲ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਅਤੇ ਹਾਲ ਹੀ ਵਿੱਚ ਉਸਨੇ ਬਿੱਗ ਬੌਸ ਓਟੀਟੀ 2 ਵਿੱਚ ਵਾਈਲਡ ਕਾਰਡ ਐਂਟਰੀ ਕੀਤੀ ਅਤੇ ਸ਼ੋਅ ਜਿੱਤ ਕੇ ਬਿੱਗ ਬੌਸ ਦੇ ਪੂਰੇ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ। ਐਲਵਿਸ਼ ਅੱਜ ਆਪਣਾ 26ਵਾਂ ਜਨਮਦਿਨ ਮਨਾ ਰਿਹਾ ਹੈ। ਆਪਣੇ ਜਨਮਦਿਨ ਦੇ ਮੌਕੇ 'ਤੇ ਉਹ ਦੁਬਈ ਪਹੁੰਚਿਆ ਹੋਇਆ ਹੈ।


ਹੁਣ ਐਲਵਿਸ਼ ਨੂੰ ਲੈਕੇ ਦੁਬਈ ਤੋਂ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ। ਦਰਅਸਲ, ਦੁਬਈ 'ਚ ਐਲਵਿਸ਼ ਨੇ ਇੱਕ ਨਵਾਂ ਘਰ ਖਰੀਦਿਆ ਹੈ। ਰਿਪੋਰਟ ਮੁਤਾਬਕ ਐਲਵਿਸ਼ ਦਾ ਇਹ ਘਰ ਬੇਹੱਦ ਸ਼ਾਨਦਾਰ ਤੇ ਲਗਜ਼ਰੀ ਹੈ। ਇਹ ਘਰ ਸਾਰੀਆਂ ਸਹੂਲਤਾਂ ਨਾਲ ਲੈਸ ਹੈ। ਦੱਸ ਦਈਏ ਕਿ ਐਲਵਿਸ਼ ਯਾਦਵ ਨੇ ਆਪਣੇ ਯੂਟਿਊਬ ਚੈਨਲ 'ਤੇ ਇੱਕ ਵਲੌਗ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਉਹ ਦੁਬਈ 'ਚ ਆਪਣਾ ਜਨਮਦਿਨ ਮਨਾ ਰਿਹਾ ਹੈ। ਇਸ ਦਰਮਿਆਨ ਉਸ ਨੇ ਇੱਕ ਨਵਾਂ ਘਰ ਵੀ ਖਰੀਦਿਆ ਹੈ।


ਵਲੌਗ 'ਚ ਐਲਵਿਸ਼ ਆਪਣਾ ਘਰ ਦਿਖਾ ਰਿਹਾ ਹੈ, ਜਿਸ ਵਿੱਚ ਵੱਡਾ ਕਿਚਨ, ਲਿਿਵਿੰਗ ਏਰੀਆ ਦੇ ਨਾਲ ਨਾਲ 4 ਕਮਰੇ ਹਨ, ਜਿਸ ਵਿੱਚ ਟਵਿਨ ਬੈਡਰੂਮ, 2 ਕਿੰਗ ਬੈਡਰੂਮ ਹਨ, ਜਿਸ ਨਾਲ ਵਾਸ਼ਰੂਮ ਵੀ ਅਟੈਚ ਹਨ। ਐਲਵਿਸ਼ ਵਲੌਗ 'ਚ ਆਪਣੇ ਘਰ ਦਾ ਟੂਰ ਕਰਾਉਂਦਾ ਹੈ। ਇਸ ਦੇ ਨਾਲ ਨਾਲ ਐਲਵਿਸ਼ ਦੇ ਕਮਰੇ ਦੇ ਬਾਹਰ ਦਾ ਵਿਊ ਵੀ ਬੇਹੱਦ ਸ਼ਾਨਦਾਰ ਲੱਗਦਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਫੈਨਜ਼ ਐਲਵਿਸ਼ ਨੂੰ ਵਧਾਈ ਦੇ ਰਹੇ ਹਨ।





ਕਾਬਿਲੇਗ਼ੌਰ ਹੈ ਕਿ ਐਲਵਿਸ਼ ਯਾਦਵ ਬਿਗ ਬੌਸ ਓਟੀਟੀ 2 ਜਿੱਤਣ ਤੋਂ ਬਾਅਦ ਹੀ ਸੁਰਖੀਆਂ 'ਚ ਹੈ। ਉਸ ਨੇ ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਦੇ ਨਾਲ ਇੱਕ ਗਾਣਾ ਵੀ ਕੀਤਾ ਹੈ, ਜਿਸ ਦਾ ਟੀਜ਼ਰ ਵੀ ਬੀਤੇ ਦਿਨੀਂ ਰਿਲੀਜ਼ ਹੋਇਆ ਸੀ। ਇਸ ਤੋਂ ਇਲਾਵਾ ਐਲਵਿਸ਼ ਅੱਜ ਕੱਲ ਆਸਿਮ ਰਿਆਜ਼ ਨਾਲ ਵਿਵਾਦ ਨੂੰ ਲੈਕੇ ਵੀ ਖੂਬ ਸੁਰਖੀਆਂ ਬਟੋਰ ਰਿਹਾ ਹੈ।