Rohit Bal Passed Away: ਦੀਵਾਲੀ ਦੇ ਜਸ਼ਨ ਵਿਚਾਲੇ ਬਾਲੀਵੁੱਡ ਜਗਤ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਉਣ ਤੇ ਹਲਚਲ ਮੱਚ ਗਈ। ਦੇਸ਼ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਰੋਹਿਤ ਬੱਲ ਦਾ ਅੱਜ ਲੰਬੀ ਬੀਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਰੋਹਿਤ ਬੱਲ ਦੇ ਦੇਹਾਂਤ ਦੀ ਖਬਰ ਫੈਸ਼ਨ ਡਿਜ਼ਾਈਨ ਕੌਂਸਲ ਆਫ ਇੰਡੀਆ ਯਾਨੀ FDCI ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਹੈ। ਉਹ ਲੰਬੇ ਸਮੇਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਆਈਸੀਯੂ ਵਿੱਚ ਦਾਖਲ ਸੀ। ਉਨ੍ਹਾਂ ਦੇ ਦੇਹਾਂਤ ਦੀ ਖਬਰ ਨਾਲ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।


ਮਸ਼ਹੂਰ ਫੈਸ਼ਨ ਡਿਜ਼ਾਈਨਰ ਰੋਹਿਤ ਦਾ ਦੇਹਾਂਤ


ਰੋਹਿਤ ਬਲ ਦੀ ਮੌਤ ਦੀ ਜਾਣਕਾਰੀ ਭਾਰਤੀ ਕੌਂਸਲ ਯਾਨੀ FDCI ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਹੈ। ਦਰਅਸਲ, ਉਹ ਲੰਬੇ ਸਮੇਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸਨ। ਇਸ ਲਈ ਉਨ੍ਹਾਂ ਨੇ ਆਪਣੇ ਕੰਮ ਤੋਂ ਛੁੱਟੀ ਵੀ ਲੈ ਲਈ ਸੀ। ਹਾਲਾਂਕਿ ਪਿਛਲੇ ਸਾਲ ਜਦੋਂ ਉਨ੍ਹਾਂ ਦੀ ਹਾਲਤ 'ਚ ਸੁਧਾਰ ਹੋਇਆ ਤਾਂ ਉਨ੍ਹਾਂ ਨੇ ਵੀ ਵਾਪਸੀ ਕੀਤੀ। ਰੋਹਿਤ ਬੱਲ ਦਾ ਆਖਰੀ ਸ਼ੋਅ ਲੈਕਮੇ ਇੰਡੀਆ ਫੈਸ਼ਨ ਵੀਕ ਸੀ।


Read MOre: Singer Gurnam Bhullar: ਦੀਵਾਲੀ ਤੋਂ ਪਹਿਲਾਂ ਗੁਰਨਾਮ ਭੁੱਲਰ ਦੇ ਘਰ ਛਾਇਆ ਮਾਤਮ, ਕਰੀਬੀ ਦੇ ਦੇਹਾਂਤ ਨਾਲ ਸੋਗ 'ਚ ਡੁੱਬਿਆ ਪਰਿਵਾਰ 




ਅਨੰਨਿਆ ਪਾਂਡੇ ਵੀ ਰੋਹਿਤ ਬਹਿਲ ਦੀ ਸ਼ੋਅਸਟਾਪਰ 


ਰੋਹਿਤ ਬਲ ਦੇ ਆਖਰੀ ਸ਼ੋਅ 'ਚ ਕਈ ਵੱਡੇ ਸਿਤਾਰਿਆਂ ਨੇ ਹਿੱਸਾ ਲਿਆ ਸੀ। ਇਸ ਦੀ ਸ਼ੋਅਸਟਾਪਰ ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਸੀ। ਇਸ ਸ਼ੋਅ ਦੌਰਾਨ ਰੋਹਿਤ ਬਹਿਲ ਵੀ ਥੋੜਾ-ਬਹੁਤ ਥਿੜਕਦੇ ਨਜ਼ਰ ਆਏ ਸੀ। ਜਿਸ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਦੁੱਖੀ ਨਜ਼ਰ ਆਏ ਸੀ। ਦੱਸ ਦੇਈਏ ਕਿ ਰੋਹਿਤ ਬਲ ਨੇ ਆਪਣੇ ਭਰਾ ਨਾਲ ਮਿਲ ਕੇ ਆਰਚਿਡ ਓਵਰਸੀਜ਼ ਪ੍ਰਾਈਵੇਟ ਲਿਮਟਿਡ ਦੀ ਸਥਾਪਨਾ ਨਾਲ ਆਪਣਾ ਕੰਮ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ 1990 ਵਿੱਚ ਆਪਣਾ ਸੰਗ੍ਰਹਿ ਸੁਤੰਤਰ ਰੂਪ ਵਿੱਚ ਲਾਂਚ ਕੀਤਾ। ਬਹੁਤ ਘੱਟ ਲੋਕ ਜਾਣਦੇ ਹਨ ਕਿ ਰੋਹਿਤ ਬਲ ਨੇ ਅਮਿਤਾਭ ਬੱਚਨ ਦੇ ਸ਼ੋਅ 'ਕੌਨ ਬਣੇਗਾ ਕਰੋੜਪਤੀ' ਲਈ ਵੀ ਕਾਸਟਿਊਮ ਡਿਜ਼ਾਈਨ ਕੀਤੇ ਸਨ।






  ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।