ਮੁੰਬਈ: ਕੋਵਿਡ-19 ਦੀ ਨਵੀਂ ਲਹਿਰ ਦੇ ਕਾਰਨ ਮਹਾਰਾਸ਼ਟਰ ਸਰਕਾਰ ਨੇ ਹਾਲ ਹੀ ਵਿੱਚ ਕੋਰੋਨਾ ਦੀਆਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ ਜਿਸ ਨਾਲ ਫਿਲਮਸ ਤੇ ਟੀਵੀ ਸੀਰੀਅਲਾਂ ਦੀ ਸ਼ੂਟਿੰਗ ਵਿੱਚ ਹਿੱਸਾ ਲੈਣ ਵਾਲਿਆਂ ਲਈ ਹਰ 15 ਦਿਨਾਂ ਵਿੱਚ ਕੋਰੋਨਾ ਟੈਸਟ ਕਰਵਾਉਣਾ ਪਵੇਗਾ। ਰਿਪੋਰਟਾਂ ਮੁਤਾਬਕ ਇੰਡਸਟਰੀ ਨਾਲ ਜੁੜੇ ਲਗਪਗ 15,000 ਲੋਕਾਂ ਦਾ ਕੋਰੋਨਾ ਟੈਸਟ ਹੋਇਆ ਹੈ ਤੇ ਉਨ੍ਹਾਂ ਵਿੱਚੋ 9000 ਲੋਕਾਂ ਦੀ ਕੋਰੋਨਾ ਰਿਪੋਰਟਾਂ ਆਈਆਂ ਹਨ।


 


ਇੰਡੀਅਨ ਫਿਲਮ ਐਂਡ ਟੀਵੀ ਪ੍ਰੋਡਿਊਸਰ ਕੌਂਸਲ ਦੇ ਪ੍ਰਧਾਨ ਜੇਡੀ ਮਜੀਠੀਆ ਨੇ ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ 15 ਦਿਨਾਂ 'ਚ ਕੋਰੋਨਾ ਟੈਸਟ ਕਰਵਾਉਣ ਦਾ ਫੈਸਲਾ ਮਹਾਰਾਸ਼ਟਰ ਸਰਕਾਰ ਦੀ ਸ਼ੂਟਿੰਗ ਲਈ ਨਵੀਂ ਗਾਈਡਲਾਈਨਜ਼ ਦਾ ਹਿੱਸਾ ਹੈ ਜਿਸ ਤਹਿਤ ਹੁਣ ਤਕ ਲਗਪਗ 15,000 ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ। ਟੈਸਟ ਵਿੱਚੋ 9,000 ਲੋਕਾਂ ਦੀਆਂ ਰਿਪੋਰਟਾਂ ਦੇ ਰਿਜ਼ਲਟ ਆਈਐਫਟੀਪੀਸੀ ਨੇ ਸਰਕਾਰ ਨਾਲ ਸਾਂਝੇ ਕੀਤੇ ਹਨ।


 


ਜੇਡੀ ਮਜੀਠੀਆ ਨੇ ਅੱਗੇ ਦੱਸਿਆ ਕਿ ਮਹਾਰਾਸ਼ਟਰ ਸਰਕਾਰ ਦੀਆਂ ਸਾਰੀਆਂ ਗਾਈਡਲਾਈਨਜ਼ ਦਾ ਪਾਲਣ ਸਖਤੀ ਨਾਲ ਕੀਤਾ ਜਾਵੇਗਾ। ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਸਾਨੂੰ ਸਭ ਨੂੰ ਫਰੰਟ ਲਾਈਨ ਵਰਕਰਜ਼ 'ਚ ਸ਼ਾਮਲ ਕੀਤਾ ਜਾਵੇ। ਕੋਰੋਨਾ ਨਾਲ ਸਬੰਧਤ ਗਾਈਡਲਾਈਨਜ਼ ਦੀ ਪਾਲਣਾ ਕਰਨਾ ਹਰ ਕਿਸੇ ਦੀ ਜ਼ਿੰਮੇਵਾਰੀ ਹੈ ਤੇ ਅਸੀਂ ਆਪਣੀ ਜ਼ਿਮੇਵਾਰੀ ਤੋਂ ਪਿੱਛੇ ਨਹੀਂ ਹਾਂ।


 


ਉਨ੍ਹਾਂ ਕਿਹਾ ਕੋਰੋਨਾ ਦੇ ਕਰਕੇ ਲੋਕ ਘਰ ਦੇ ਵਿੱਚ ਹਨ। ਕਈ ਲੋਕ ਫਰਸਟੇਸ਼ਨ ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਅਜਿਹੇ 'ਚ ਇੰਟਰਟੇਨਮੈਂਟ ਇੰਡਸਟਰੀ ਵਲੋਂ ਕੰਮ ਚਲਦੇ ਰਹਿਣਾ ਉਨ੍ਹਾਂ ਸਭ ਲੋਕਾਂ ਦੇ ਲਈ ਦਵਾਈ ਦਾ ਕੰਮ ਕਰੇਗੀ। ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਸਾਡੀ  ਇੰਟਰਟੇਨਮੈਂਟ ਇੰਡਸਟਰੀ ਨੂੰ ਬੰਦ ਨਾ ਕੀਤਾ ਜਾਵੇ। ਅਸੀਂ ਹਰ ਤਰਾਂ ਦੇ ਰੂਲਜ਼ ਮੰਨਣ ਦੇ ਹੱਕ ਵਿੱਚ ਹਾਂ ਤੇ ਸਾਨੂੰ ਵੀ ਫਰੰਟ ਲਾਈਨ 'ਚ ਸ਼ਾਮਲ ਕੀਤਾ ਜਾਵੇ। 


 


 

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904