Entertainment Live: ਮਸ਼ਹੂਰ ਹਸਤੀ ਨੂੰ ਕਿਹਾ ਪ੍ਰਾਈਵੇਟ ਪਾਰਟ ਦਿਖਾਓ, ਅਮਰਿੰਦਰ ਗਿੱਲ 'ਤੇ ਟੁੱਟਿਆ ਦੁੱਖਾਂ ਦਾ ਪਹਾੜ ਸਣੇ ਅਹਿਮ ਖਬਰਾਂ...

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 13 Jul 2024 12:57 PM
Entertainment Live: Punjabi Actress: ਮਸ਼ਹੂਰ ਪੰਜਾਬੀ ਅਦਾਕਾਰਾ ਨੇ ਬ੍ਰੇਨ ਟਿਊਮਰ ਨੂੰ ਦਿੱਤੀ ਮਾਤ, ਖਤਰਨਾਕ ਬਿਮਾਰੀ ਨਾਲ ਇੰਝ ਲੜੀ ਜੰਗ

Punjabi Actress: ਮਸ਼ਹੂਰ ਪੰਜਾਬੀ ਅਦਾਕਾਰਾ ਗੁਰਲੀਨ ਚੋਪੜਾ (Gurleen Chopra) ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਅਜਿਹਾ ਖੁਲਾਸਾ ਕੀਤਾ ਹੈ। ਜਿਸ ਨੂੰ ਜਾਣਨ ਤੋਂ ਬਾਅਦ ਹਰ ਕੋਈ ਹੈਰਾਨ ਹੋ ਗਿਆ। ਦਰਅਸਲ, ਬੱਬੂ ਮਾਨ ਦੇ ਨਾਲ ਫ਼ਿਲਮ ‘ਹਸ਼ਰ’ ‘ਚ ਨਜ਼ਰ ਆ ਚੁੱਕੀ ਅਦਾਕਾਰਾ ਗੁਰਲੀਨ ਨੇ ਸੋਸ਼ਲ ਮੀਡੀਆ ਉੱਪਰ ਅਜਿਹਾ ਪੋਸਟ ਸ਼ੇਅਰ ਕੀਤਾ ਹੈ, ਜਿਸ ਨੂੰ ਪੜ੍ਹਨ ਤੋਂ ਬਾਅਦ ਹਰ ਕੋਈ ਹੈਰਾਨ ਹੈ।

Read More: Punjabi Actress: ਮਸ਼ਹੂਰ ਪੰਜਾਬੀ ਅਦਾਕਾਰਾ ਨੇ ਬ੍ਰੇਨ ਟਿਊਮਰ ਨੂੰ ਦਿੱਤੀ ਮਾਤ, ਖਤਰਨਾਕ ਬਿਮਾਰੀ ਨਾਲ ਇੰਝ ਲੜੀ ਜੰਗ

Entertainment Live Today: Casting Couch: 'ਕਮਰੇ 'ਚ ਬੁਲਾ ਕੇ ਪ੍ਰਾਈਵੇਟ ਪਾਰਟ ਦਿਖਾਉਣ...' ਕਾਸਟਿੰਗ ਕਾਊਚ 'ਤੇ ਮਸ਼ਹੂਰ ਹਸਤੀ ਦਾ ਝਲਕਿਆ ਦਰਦ

Ayushmann Khurrana: ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਈ ਅਜਿਹੇ ਸਿਤਾਰੇ ਹੋਏ ਹਨ, ਜਿਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ 'ਚ ਕਾਸਟਿੰਗ ਕਾਊਚ ਤੋਂ ਗੁਜ਼ਰਨਾ ਹੀ ਪਿਆ ਹੈ। ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਕਾਸਟਿੰਗ ਕਾਊਚ ਨੂੰ ਲੈ ਕੇ ਕਈ ਹੈਰਾਨ ਕਰਨ ਵਾਲੇ ਬਿਆਨ ਦਿੱਤੇ ਹਨ। ਜਿਨ੍ਹਾਂ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ। ਅਜਿਹਾ ਸਿਰਫ਼ ਔਰਤਾਂ ਨਾਲ ਹੀ ਨਹੀਂ ਸਗੋਂ ਪੁਰਸ਼ਾ ਨਾਲ ਵੀ ਹੁੰਦਾ ਹੈ। ਕੁਝ ਸਮਾਂ ਪਹਿਲਾਂ ਬਾਲੀਵੁੱਡ ਦੇ ਇਕ ਮਸ਼ਹੂਰ ਅਦਾਕਾਰ ਨੇ ਇਸ ਬਾਰੇ ਖੁਲਾਸਾ ਕੀਤਾ ਸੀ। ਅਭਿਨੇਤਾ ਨੇ ਦੱਸਿਆ ਸੀ ਕਿ ਕੰਮ ਦੇ ਬਦਲੇ ਕਾਸਟਿੰਗ ਡਾਇਰੈਕਟਰ ਨੇ ਉਸ ਨੂੰ ਆਪਣੇ ਪ੍ਰਾਈਵੇਟ ਪਾਰਟਸ ਦਿਖਾਉਣ ਦੀ ਮੰਗ ਕੀਤੀ ਸੀ।

Read MOre: Casting Couch: 'ਕਮਰੇ 'ਚ ਬੁਲਾ ਕੇ ਪ੍ਰਾਈਵੇਟ ਪਾਰਟ ਦਿਖਾਉਣ...' ਕਾਸਟਿੰਗ ਕਾਊਚ 'ਤੇ ਮਸ਼ਹੂਰ ਹਸਤੀ ਦਾ ਝਲਕਿਆ ਦਰਦ

Entertainment Live: Anant-Radhika Wedding: ਸੱਤ ਜਨਮਾਂ ਦੇ ਬੰਧਨ 'ਚ ਬੱਝੇ ਅਨੰਤ-ਰਾਧਿਕਾ, ਵਿਆਹ ਦੀ ਪਹਿਲੀ ਤਸਵੀਰ ਨੇ ਵਾਇਰਲ ਹੁੰਦੇ ਹੀ ਮਚਾਇਆ ਤਹਿਲਕਾ

Anant-Radhika First Wedding Pics: ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਅਨੰਤ ਨੇ ਜਿਓ ਵਰਲਡ ਸੈਂਟਰ ਵਿੱਚ ਆਪਣੀ ਮੰਗੇਤਰ ਰਾਧਿਕਾ ਮਰਚੈਂਟ ਨਾਲ ਵਿਆਹ ਕਰਵਾਇਆ। ਇਹ ਜੋੜਾ ਸੱਤ ਫੇਰੇ ਲੈ ਕੇ ਸੱਤ ਜਨਮਾਂ ਲਈ ਇੱਕ ਦੂਜੇ ਦਾ ਬਣ ਗਿਆ ਹੈ। ਵਿਆਹ ਤੋਂ ਬਾਅਦ ਅਨੰਤ-ਰਾਧਿਕਾ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਲਾੜਾ-ਲਾੜੀ ਇੰਨੇ ਖੂਬਸੂਰਤ ਲੱਗ ਰਹੇ ਹਨ ਕਿ ਉਨ੍ਹਾਂ ਤੋਂ ਨਜ਼ਰਾਂ ਨਹੀਂ ਹਟਾਈਆਂ ਜਾ ਸਕਦੀਆਂ।

Read More: Anant-Radhika Wedding: ਸੱਤ ਜਨਮਾਂ ਦੇ ਬੰਧਨ 'ਚ ਬੱਝੇ ਅਨੰਤ-ਰਾਧਿਕਾ, ਵਿਆਹ ਦੀ ਪਹਿਲੀ ਤਸਵੀਰ ਨੇ ਵਾਇਰਲ ਹੁੰਦੇ ਹੀ ਮਚਾਇਆ ਤਹਿਲਕਾ

ਪਿਛੋਕੜ

Entertainment News Live Today: ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਈ ਅਜਿਹੇ ਸਿਤਾਰੇ ਹੋਏ ਹਨ, ਜਿਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ 'ਚ ਕਾਸਟਿੰਗ ਕਾਊਚ ਤੋਂ ਗੁਜ਼ਰਨਾ ਹੀ ਪਿਆ ਹੈ। ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਕਾਸਟਿੰਗ ਕਾਊਚ ਨੂੰ ਲੈ ਕੇ ਕਈ ਹੈਰਾਨ ਕਰਨ ਵਾਲੇ ਬਿਆਨ ਦਿੱਤੇ ਹਨ। ਜਿਨ੍ਹਾਂ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ। ਅਜਿਹਾ ਸਿਰਫ਼ ਔਰਤਾਂ ਨਾਲ ਹੀ ਨਹੀਂ ਸਗੋਂ ਪੁਰਸ਼ਾ ਨਾਲ ਵੀ ਹੁੰਦਾ ਹੈ। ਕੁਝ ਸਮਾਂ ਪਹਿਲਾਂ ਬਾਲੀਵੁੱਡ ਦੇ ਇਕ ਮਸ਼ਹੂਰ ਅਦਾਕਾਰ ਨੇ ਇਸ ਬਾਰੇ ਖੁਲਾਸਾ ਕੀਤਾ ਸੀ। ਅਭਿਨੇਤਾ ਨੇ ਦੱਸਿਆ ਸੀ ਕਿ ਕੰਮ ਦੇ ਬਦਲੇ ਕਾਸਟਿੰਗ ਡਾਇਰੈਕਟਰ ਨੇ ਉਸ ਨੂੰ ਆਪਣੇ ਪ੍ਰਾਈਵੇਟ ਪਾਰਟਸ ਦਿਖਾਉਣ ਦੀ ਮੰਗ ਕੀਤੀ ਸੀ।



ਕਾਸਟਿੰਗ ਕਾਊਚ ਨੂੰ ਲੈ ਕੇ ਅਦਾਕਾਰ ਦਾ ਝਲਕਿਆ ਦਰਦ 


ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੇ ਬੈਸਟ ਅਦਾਕਾਰ ਆਯੁਸ਼ਮਾਨ ਖੁਰਾਨਾ (Ayushmann Khurrana) ਦੀ। ਆਯੁਸ਼ਮਾਨ ਨੇ ਇੱਕ ਇੰਟਰਵਿਊ ਵਿੱਚ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਆਪਣੇ ਨਾਲ ਹੋਏ ਕਾਸਟਿੰਗ ਕਾਊਚ ਬਾਰੇ ਗੱਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਸੀ ਕਿ ਕਿਵੇਂ ਉਹ ਕਾਸਟਿੰਗ ਕਾਊਚ ਦਾ ਸ਼ਿਕਾਰ ਹੋਣ ਵਾਲੇ ਸੀ ਪਰ ਬਚ ਗਏ। ਆਯੁਸ਼ਮਾਨ ਨੇ ਦੱਸਿਆ, ਇੱਕ ਕਾਸਟਿੰਗ ਡਾਇਰੈਕਟਰ ਨੇ ਮੈਨੂੰ ਕਿਹਾ ਸੀ ਕਿ ਜੇਕਰ ਮੈਂ ਉਨ੍ਹਾਂ ਨੂੰ ਆਪਣੇ ਪ੍ਰਾਈਵੇਟ ਪਾਰਟਸ ਦਿਖਾਵਾਂਗਾ ਤਾਂ ਉਹ ਮੈਨੂੰ ਫਿਲਮ ਵਿੱਚ ਲੀਡ ਰੋਲ ਦੇਣਗੇ। ਪਰ ਮੈਂ ਉਸਨੂੰ ਆਰਾਮ ਨਾਲ ਕਿਹਾ ਕਿ ਮੈਂ ਸਟ੍ਰੇਟ ਹਾਂ ਅਤੇ ਮੈਂ ਉਸਦੇ ਆਫਰ ਨੂੰ ਠੁਕਰਾ ਦਿੱਤਾ।


ਮੈਂ ਬਹੁਤ ਸਾਰੇ ਰਿਜੈਕਸ਼ਨ ਝੱਲੇ- ਆਯੁਸ਼ਮਾਨ ਖੁਰਾਨਾ


ਆਯੁਸ਼ਮਾਨ ਖੁਰਾਨਾ ਨੇ ਅੱਗੇ ਕਿਹਾ, ਪਹਿਲਾਂ ਜਦੋਂ ਮੈਂ ਆਡੀਸ਼ਨ ਲਈ ਜਾਂਦਾ ਸੀ ਤਾਂ ਉੱਥੇ ਸੋਲੋ ਟੈਸਟ ਲਿਆ ਜਾਂਦਾ ਸੀ। ਹਾਲਾਂਕਿ, ਅਚਾਨਕ ਉੱਥੇ ਲੋਕਾਂ ਦੀ ਗਿਣਤੀ ਵਧਣ ਲੱਗਦੀ ਸੀ ਅਤੇ ਇੱਕ ਹੀ ਕਮਰੇ ਵਿੱਚ 50 ਲੋਕ ਇਕੱਠੇ ਹੋ ਜਾਂਦੇ ਸੀ ਅਤੇ ਜਦੋਂ ਮੈਂ ਵਿਰੋਧ ਕਰਦਾ ਸੀ ਤਾਂ ਮੈਨੂੰ ਬਾਹਰ ਕੱਢ ਦਿੱਤਾ ਜਾਂਦਾ ਸੀ। ਇਸੇ ਕਾਰਨ ਮੈਂ  ਕਈ ਰਿਜੈਕਸ਼ਨ ਵੀ ਝੱਲੇ। ਹਾਲਾਂਕਿ, ਮੈਂ ਕਦੇ ਹਾਰ ਨਹੀਂ ਮੰਨੀ ਅਤੇ ਆਪਣੇ ਦਮ 'ਤੇ ਨਾਮ ਕਮਾਇਆ।


ਮੈਂ ਅਸਫਲਤਾ ਨੂੰ ਸੰਭਾਲ ਸਕਦਾ ਹਾਂ


ਆਯੁਸ਼ਮਾਨ ਖੁਰਾਨਾ ਨੇ ਕਿਹਾ ਕਿ ਮੈਂ ਆਪਣੀ ਅਸਫਲਤਾ ਨੂੰ ਆਸਾਨੀ ਨਾਲ ਸੰਭਾਲ ਸਕਦਾ ਹਾਂ ਅਤੇ ਇਸ ਵਿੱਚ ਸੁਧਾਰ ਵੀ ਕਰ ਸਕਦਾ ਹਾਂ। ਅਭਿਨੇਤਾ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੇ ਆਪਣੇ ਕਰੀਅਰ 'ਚ ਅਸਫਲਤਾਵਾਂ ਨਾ ਦੇਖੀਆਂ ਹੁੰਦੀਆਂ ਤਾਂ ਸ਼ਾਇਦ ਅੱਜ ਉਹ ਇਹ ਕਾਮਯਾਬੀ ਨਾ ਦੇਖ ਸਕਦਾ ਹੁੰਦਾ। ਅਭਿਨੇਤਾ ਦੇ ਕੰਮ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਫਿਲਮ ਡਰੀਮ ਗਰਲ 2 ਵਿੱਚ ਨਜ਼ਰ ਆਏ ਸੀ। ਜਲਦ ਹੀ ਉਹ ਗੁਗਲੀ ਅਤੇ ਛੋਟੀ ਸੀ ਬਾਤ ਵਰਗੀਆਂ ਫਿਲਮਾਂ 'ਚ ਨਜ਼ਰ ਆਉਣਗੇ। 


- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.