Entertainment Live: ਕਾਮੇਡੀਅਨ ਭਾਰਤੀ ਸਿੰਘ ਬਣਨ ਜਾ ਰਹੀ ਦੂਜੇ ਬੱਚੇ ਦੀ ਮਾਂ, ਪੋਰਨ ਅਭਿਨੇਤਰੀਆਂ ਵੱਲੋਂ ਹੈਰਾਨੀਜਨਕ ਖੁਲਾਸਾ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
Film Industry: ਦੁਨੀਆਂ ਭਰ ਵਿੱਚ ਬੈਠੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਵਾਲੇ ਕਲਾਕਾਰਾਂ ਨੂੰ ਸਖਤ ਸੰਘਰਸ਼ ਵਿੱਚੋਂ ਲੰਘਣਾ ਪੈਂਦਾ ਹੈ। ਇਸ ਵਿਚਾਲੇ ਕੁਝ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਹਰ ਕਿਸੇ ਦਾ ਹੋਸ਼ ਉੱਡਾ ਦਿੱਤਾ ਹੈ। ਦਰਅਸਲ, ਮਲਿਆਲਮ ਫਿਲਮ ਇੰਡਸਟਰੀ ਬਾਰੇ ਕੁਝ ਅਜਿਹਾ ਸਾਹਮਣੇ ਆਇਆ ਹੈ, ਜਿਸ ਨੇ ਫਿਲਮ ਇੰਡਸਟਰੀ 'ਚ ਹਲਚਲ ਮਚਾ ਦਿੱਤੀ ਹੈ। ਮਲਿਆਲਮ ਇੰਡਸਟਰੀ 'ਚ ਔਰਤਾਂ ਨਾਲ ਜੁੜੀਆਂ ਸਮੱਸਿਆਵਾਂ 'ਤੇ ਕੇ. ਹੇਮਾ ਕਮੇਟੀ ਦੀ ਰਿਪੋਰਟ ਨੇ ਇਸ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਸੱਚਾਈ ਨੂੰ ਦੁਨੀਆਂ ਸਾਹਮਣੇ ਨੰਗਾ ਕਰ ਦਿੱਤਾ ਹੈ।
Read MOre: Film Industry: ਨਾ ਟਾਇਲਟ, ਨਾ ਚੇਂਜਿੰਗ ਰੂਮ, ਮਰਦਾਂ ਸਾਹਮਣੇ ਡਰੈੱਸ ਚੇਜ਼ ਕਰਦੀਆਂ ਅਭਿਨੇਤਰੀਆਂ, ਸੁੰਨ ਕਰ ਦੇਵੇਗਾ ਸਿਨੇਮਾ ਦਾ ਸੱਚ
Top Horror Movies On OTT: ਡ੍ਰਾਮਾ, ਕਾਮੇਡੀ ਅਤੇ ਥ੍ਰਿਲਰ ਦੇ ਨਾਲ-ਨਾਲ ਪ੍ਰਸ਼ੰਸਕ ਡਰਾਉਣੀਆਂ ਫਿਲਮਾਂ ਵੇਖਣਾ ਪਸੰਦ ਕਰਦੇ ਹਨ। ਇਨ੍ਹਾਂ ਫਿਲਮਾਂ ਨੂੰ ਲੈ ਕੇ ਪ੍ਰਸ਼ੰਸਕ ਕਿੰਨੇ ਪਾਗਲ ਹਨ, ਇਸ ਦਾ ਅੰਦਾਜ਼ਾ Stree-2 ਦੇ ਰਿਕਾਰਡ ਤੋੜ ਬਾਕਸ ਆਫਿਸ ਕਲੈਕਸ਼ ਤੋਂ ਲਗਾਇਆ ਜਾ ਸਕਦਾ ਹੈ। ਫਿਲਮ ਨੇ ਸਿਰਫ 5 ਦਿਨਾਂ 'ਚ 200 ਕਰੋੜ ਦੀ ਕਮਾਈ ਕਰ ਲਈ ਹੈ।
Read MOre: Top Movies On OTT: ਕਮਜ਼ੋਰ ਦਿਲ ਵਾਲੇ ਨਾ ਦੇਖਣ ਇਹ ਵਾਲੀਆਂ ਫ਼ਿਲਮਾਂ, ਡਰਾਉਣੇ ਦ੍ਰਿਸ਼ ਪੈਰਾਂ ਹੇਠੋਂ ਹਿਲਾ ਦੇਣਗੇ ਜ਼ਮੀਨ
Arrest: ਮਨੋਰੰਜਨ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਪੁਲਿਸ ਵੱਲੋਂ ਮਸ਼ਹੂਰ ਅਦਾਕਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਆਖਿਰ ਇਸਦੇ ਪਿੱਛੇ ਦੀ ਵਜ੍ਹਾ ਕੀ ਹੈ, ਇਹ ਜਾਣਨ ਲਈ ਤੁਸੀ ਪੜ੍ਹੋ ਪੂਰੀ ਖਬਰ। ਦਰਅਸਲ, ਟਾਲੀਵੁੱਡ ਅਦਾਕਾਰ ਸਮਰਾਟ ਮੁਖਰਜੀ ਨੂੰ ਪੁਲਿਸ ਨੇ ਅੱਜ ਯਾਨੀ ਮੰਗਲਵਾਰ ਸਵੇਰੇ ਗ੍ਰਿਫ਼ਤਾਰ ਕਰ ਕੀਤਾ। ਅਦਾਕਾਰ ਦੀ ਕਾਰ ਮੋਟਰਸਾਈਕਲ ਨਾਲ ਟਕਰਾ ਗਈ। ਘਟਨਾ ਦੇਰ ਰਾਤ ਵਾਪਰੀ। ਮੋਟਰਸਾਈਕਲ 'ਤੇ ਜਾ ਰਿਹਾ 29 ਸਾਲਾ ਲੜਕਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
Read More: Arrest: ਮਸ਼ਹੂਰ ਅਦਾਕਾਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਹੋਏਗਾ ਮੈਡੀਕਲ ਟੈਸਟ, ਜਾਣੋ ਮਾਮਲਾ
Kangana Ranaut: ਫਿਲਮ ਅਭਿਨੇਤਰੀ ਅਤੇ ਹੁਣ ਸਿਆਸਤ ਵਿੱਚ ਉਤਰੀ ਕੰਗਨਾ ਰਣੌਤ ਆਪਣੇ ਕਿਸੇ-ਨਾ-ਕਿਸੇ ਬਿਆਨ ਦੇ ਚਲਦਿਆਂ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ। ਹਾਲਾਂਕਿ ਉਸਦੇ ਕਈ ਬਿਆਨਾ ਕਾਰਨ ਵਿਵਾਦ ਦਾ ਮਾਹੌਲ ਵੀ ਬਣ ਜਾਂਦਾ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਕੰਗਨਾ ਦੀ ਫਿਲਮ ਐਮਰਜੈਂਸੀ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਜਿਸ ਨੂੰ ਲੈ ਹਰ ਪਾਸੇ ਜ਼ੋਰਦਾਰ ਚਰਚਾ ਹੋ ਰਹੀ ਹੈ। ਫਿਲਹਾਲ ਕੰਗਨਾ ਰਣੌਤ ਵਿਆਹ ਨੂੰ ਲੈ ਕੇ ਚਰਚਾ 'ਚ ਆ ਗਈ ਹੈ।
Read More: Kangana Ranaut: ਰਾਜਨੀਤੀ 'ਚ ਐਂਟਰੀ ਤੋਂ ਬਾਅਦ ਹੁਣ ਵਿਆਹ ਕਰੇਗੀ ਕੰਗਨਾ ਰਣੌਤ, ਬੋਲੀ- 'ਬੱਚਿਆਂ ਨੂੰ ਲੈ ਦੇਖਿਆ ਸਪਨਾ...'
Porn Actresses of The Porn Industry: ਹਾਲੀਵੁੱਡ ਜਾਂ ਬਾਲੀਵੁੱਡ 'ਚ ਖੂਬਸੂਰਤ ਅਭਿਨੇਤਰੀਆਂ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਦੇ ਚੱਲਦੇ ਅਕਸਰ ਸੁਰਖੀਆਂ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। ਉਨ੍ਹਾਂ ਨੂੰ ਲੈ ਟਾਪ ਲਿਸਟ ਵੀ ਤਿਆਰ ਕੀਤੀ ਜਾਂਦੀ ਹੈ। ਪਰ ਅਡਲਟ ਫਿਲਮਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਵੀ ਕੁਝ ਚੋਟੀ ਦੀਆਂ ਮਹਿਲਾ ਪੋਰਨ ਸਟਾਰ ਸਦੀ ਸੂਚੀ ਤਿਆਰ ਕੀਤੀ ਗਈ ਹੈ। ਜਿਸ ਨੂੰ ਵੇਖ ਤੁਹਾਡਾ ਵੀ ਸਿਰ ਚੱਕਰ ਖਾ ਜਾਏਗਾ...
Read More: Female Stars: 'ਨਹੀਂ ਰਹਿ ਪਾਉਂਦੀ ਸੈਕਸ ਤੋਂ ਬਿਨਾਂ, ਮੈਨੂੰ ਹਰ ਰਾਤ...', ਅਭਿਨੇਤਰੀਆਂ ਨੇ ਦੱਸਿਆ ਕਿਵੇਂ ਰੱਖਿਆ ਪੋਰਨ ਇੰਡਸਟਰੀ 'ਚ ਕਦਮ...
ਪਿਛੋਕੜ
Entertainment News Live Today : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹੈ, ਜੋ ਆਪਣੇ ਹਰ ਅੰਦਾਜ਼ ਦੇ ਚਲਦਿਆਂ ਪ੍ਰਸ਼ੰਸਕਾਂ ਦੇ ਦਿਲਾਂ ਉੱਤੇ ਰਾਜ ਕਰਦੀ ਹੈ। ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਵਿਚਾਲੇ ਕਾਮੇਡੀ ਸਟਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਹਾਲ ਹੀ 'ਚ 'ਦਿ ਦੇਬੀਨਾ ਬੈਨਰਜੀ ਸ਼ੋਅ' 'ਚ ਭਾਰਤੀ ਸਿੰਘ ਨੇ ਖੁਲਾਸਾ ਕੀਤਾ ਸੀ ਕਿ ਉਹ ਗਰਭਵਤੀ ਹੈ।
ਦਰਅਸਲ, ਸ਼ੋਅ 'ਤੇ ਗੱਲਬਾਤ ਦੌਰਾਨ ਦੇਬੀਨਾ ਬੈਨਰਜੀ ਨੇ ਭਾਰਤੀ ਸਿੰਘ ਨੂੰ ਇੱਕ ਗਿਫਟ ਹੈਂਪਰ ਦਿੱਤਾ ਅਤੇ ਕਾਮੇਡੀਅਨ ਨੇ ਪੁੱਛਿਆ, "ਮੈਨੂੰ ਇਸ ਸ਼ੋਅ ਵਿੱਚ ਦੁਬਾਰਾ ਕਦੋਂ ਬੁਲਾਇਆ ਜਾਵੇਗਾ? ਮੈਂ ਇੱਕ ਵਾਰ ਫਿਰ ਇਹ ਹੈਂਪਰ ਲੈਣਾ ਚਾਹੁੰਦੀ ਹਾਂ।" ਇਸ 'ਤੇ ਦੇਬੀਨਾ ਕਹਿੰਦੀ ਹੈ, "ਜਦੋਂ ਤੁਸੀਂ ਦੁਬਾਰਾ ਗਰਭਵਤੀ ਹੋਵੋਗੇ ਤਾਂ ਅਸੀਂ ਤੁਹਾਨੂੰ ਜ਼ਰੂਰ ਬੁਲਾਵਾਂਗੇ।" ਇਸ 'ਤੇ ਭਾਰਤੀ ਸਿੰਘ ਨੇ ਮਜ਼ਾਕ 'ਚ ਕਿਹਾ, ''ਮੈਂ 6 ਮਹੀਨੇ ਦੀ ਗਰਭਵਤੀ ਹਾਂ। ਹਾਲਾਂਕਿ, ਤੁਹਾਨੂੰ ਦੱਸ ਦੇਈਏ ਕਿ ਇਹ ਸਿਰਫ ਇੱਕ ਮਜ਼ਾਕ ਸੀ।
ਇਸ ਸ਼ੋਅ ਦੌਰਾਨ ਕਾਮੇਡੀਅਨ ਨੇ ਦੱਸਿਆ ਸੀ ਕਿ ਉਹ ਬੇਟੀ ਚਾਹੁੰਦੀ ਸੀ ਅਤੇ ਉਸ ਨੇ ਸੋਚਿਆ ਸੀ ਕਿ ਉਸ ਦੀ ਬੇਟੀ ਹੋਵੇਗੀ ਪਰ ਉਸ ਦਾ ਇੱਕ ਬੇਟਾ ਹੋਇਆ। ਉਹ ਦੂਜੀ ਵਾਰ ਗਰਭ ਅਵਸਥਾ ਦੀ ਯੋਜਨਾ ਬਣਾ ਰਹੀ ਹੈ ਅਤੇ ਮਾਂ ਬਣਨਾ ਚਾਹੁੰਦੀ ਹੈ।
ਭਾਰਤੀ ਸਿੰਘ ਨੇ ਵੀ ਕਈ ਵਾਰ ਆਪਣੇ ਪਤੀ ਹਰਸ਼ ਲਿੰਬਾਚੀਆ ਕੋਲ ਇਹ ਇੱਛਾ ਪ੍ਰਗਟਾਈ ਸੀ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਾਮੇਡੀਅਨ ਜਲਦੀ ਹੀ ਚੰਗੀ ਖਬਰ ਦੇ ਸਕਦੀ ਹੈ। ਉਹ ਚਾਹੁੰਦੀ ਹੈ ਕਿ ਇਸ ਵਾਰ ਧੀ ਹੋਵੇ। ਇਸ ਨਾਲ ਉਨ੍ਹਾਂ ਦਾ ਪਰਿਵਾਰ ਪੂਰਾ ਹੋ ਜਾਵੇਗਾ ਅਤੇ ਕਾਮੇਡੀਅਨ ਨੇ ਖੁਦ ਅਜਿਹਾ ਕਿਹਾ ਹੈ। ਉਸ ਨੇ ਇਹ ਵੀ ਦੱਸਿਆ ਕਿ ਸਾਢੇ 10 ਮਹੀਨਿਆਂ ਬਾਅਦ ਉਸ ਦੇ ਪੁੱਤਰ ਨੇ ਜਨਮ ਲਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
- - - - - - - - - Advertisement - - - - - - - - -