Entertainment News Live: ਬੰਟੀ ਬੈਂਸ 'ਤੇ ਮੰਡਰਾ ਰਿਹਾ ਮੌਤ ਦਾ ਖਤਰਾ, ਨੇਹਾ ਕੱਕੜ ਨੇ ਤਲਾਕ ਤੇ ਪ੍ਰੈਂਗਨੈਸੀ 'ਤੇ ਤੋੜੀ ਚੁੱਪੀ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 28 Feb 2024 01:33 PM
Entertainment News LIVE Today: Anant-Radhika Wedding: ਅਨੰਤ-ਰਾਧਿਕਾ ਦੇ ਵਿਆਹ ਤੋਂ ਪਹਿਲਾਂ ਅੰਬਾਨੀ ਪਰਿਵਾਰ ਨੇ ਬਣਵਾਏ 14 ਮੰਦਰ, ਜਾਮਨਗਰ 'ਚ ਵੇਖੋ ਅਲੌਕਿਕ ਨਜ਼ਾਰਾ

Anant-Radhika Wedding: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ ਜਲਦ ਹੀ ਰਾਧਿਕਾ ਮਰਚੈਂਟ ਨਾਲ ਵਿਆਹ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ, ਜੋੜੇ ਦੇ ਪ੍ਰੀ-ਵੈਡਿੰਗ ਮਾਰਚ ਦੇ ਪਹਿਲੇ ਹਫ਼ਤੇ ਗੁਜਰਾਤ ਦੇ ਜਾਮਨਗਰ ਵਿੱਚ ਨਿਰਧਾਰਤ ਕੀਤੇ ਗਏ ਹਨ। ਫਿਲਹਾਲ ਅੰਬਾਨੀ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਇਸ ਸਭ ਦੇ ਵਿਚਕਾਰ, ਅਨੰਤ-ਰਾਧਿਕਾ ਦੇ ਵਿਆਹ ਤੋਂ ਪਹਿਲਾਂ, ਅੰਬਾਨੀ ਪਰਿਵਾਰ ਨੇ ਗੁਜਰਾਤ ਦੇ ਜਾਮਨਗਰ ਵਿੱਚ 14 ਨਵੇਂ ਮੰਦਰ ਬਣਾਉਣ ਦੀ ਵੱਡੀ ਪਹਿਲ ਕੀਤੀ ਹੈ।

Read More: Anant-Radhika Wedding: ਅਨੰਤ-ਰਾਧਿਕਾ ਦੇ ਵਿਆਹ ਤੋਂ ਪਹਿਲਾਂ ਅੰਬਾਨੀ ਪਰਿਵਾਰ ਨੇ ਬਣਵਾਏ 14 ਮੰਦਰ, ਜਾਮਨਗਰ 'ਚ ਵੇਖੋ ਅਲੌਕਿਕ ਨਜ਼ਾਰਾ

Entertainment News LIVE : Anant-Radhika Wedding: ਅਨੰਤ ਅੰਬਾਨੀ ਤੋਂ ਕਿੰਨੀ ਵੱਡੀ ਰਾਧਿਕਾ ਮਰਚੈਂਟ, ਜਾਣੋ ਦੋਵਾਂ ਦੀ ਉਮਰ 'ਚ ਕਿੰਨਾ ਫਰਕ ?

Anant-Radhika Wedding: ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਜਲਦ ਹੀ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਆਓ ਜਾਣਦੇ ਹਾਂ ਰਾਧਿਕਾ ਅਤੇ ਅਨੰਤ ਦੀ ਉਮਰ 'ਚ ਕੀ ਅੰਤਰ ਹੈ।

Read More: Anant-Radhika Wedding: ਅਨੰਤ ਅੰਬਾਨੀ ਤੋਂ ਕਿੰਨੀ ਵੱਡੀ ਰਾਧਿਕਾ ਮਰਚੈਂਟ, ਜਾਣੋ ਦੋਵਾਂ ਦੀ ਉਮਰ 'ਚ ਕਿੰਨਾ ਫਰਕ ?

Entertainment News LIVE Today: Kangana Ranaut: ਕੰਗਨਾ ਰਣੌਤ ਸਿਆਸਤ 'ਚ ਕਦਮ ਰੱਖਣ ਲਈ ਤਿਆਰ? ਅਦਾਕਾਰਾ ਬੋਲੀ - 'ਮੈਨੂੰ ਲਗਦਾ ਇਹ ਸਹੀ ਸਮਾਂ'

Kangana Ranaut On Politics: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਬੇਬਾਕ ਬਿਆਨਾਂ ਲਈ ਜਾਣੀ ਜਾਂਦੀ ਹੈ। ਮੁੱਦਾ ਕੋਈ ਵੀ ਹੋਵੇ ਕੰਗਨਾ ਆਪਣੀ ਗੱਲ ਖੁੱਲ੍ਹ ਕੇ ਸਭ ਦੇ ਸਾਹਮਣੇ ਰੱਖਦੀ ਹੈ। ਇਹੀ ਵਜ੍ਹਾ ਹੈ ਕਿ ਉਹ ਕਈ ਵਾਰ ਵਿਵਾਦਾਂ ਦਾ ਵੀ ਹਿੱਸਾ ਬਣ ਜਾਂਦੀ ਹੈ। ਕੰਗਨਾ ਜਿਸ ਤਰ੍ਹਾਂ ਨਾਲ ਹਰ ਮੁੱਦੇ 'ਤੇ ਆਪਣੀ ਰਾਏ ਜ਼ਾਹਰ ਕਰਨ ਤੋਂ ਪਿੱਛੇ ਨਹੀਂ ਹਟਦੀ, ਉਸ ਕਾਰਨ ਅਕਸਰ ਉਸ ਦੇ ਰਾਜਨੀਤੀ 'ਚ ਆਉਣ ਦੇ ਕਿਆਸ ਲਗਾਏ ਜਾ ਰਹੇ ਹਨ, ਪਰ ਅਦਾਕਾਰਾ ਨੇ ਹਮੇਸ਼ਾ ਇਸ ਤੋਂ ਇਨਕਾਰ ਕੀਤਾ ਹੈ। ਪਰ ਹੁਣ ਕੰਗਨਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਰਾਜਨੀਤੀ ਵਿੱਚ ਆਉਣ ਦਾ ਇਹ ਸਹੀ ਸਮਾਂ ਹੈ।

Read More: Kangana Ranaut: ਕੰਗਨਾ ਰਣੌਤ ਸਿਆਸਤ 'ਚ ਕਦਮ ਰੱਖਣ ਲਈ ਤਿਆਰ? ਅਦਾਕਾਰਾ ਬੋਲੀ - 'ਮੈਨੂੰ ਲਗਦਾ ਇਹ ਸਹੀ ਸਮਾਂ'

Entertainment News LIVE : Neha Kakkar: ਨੇਹਾ ਕੱਕੜ ਨੇ ਤਲਾਕ ਅਤੇ ਪ੍ਰੈਂਗਨੈਸੀ ਦੀਆਂ ਖਬਰਾਂ 'ਤੇ ਦਿੱਤੀ ਪ੍ਰਤੀਕਿਰਿਆ, ਖੁਲਾਸਾ ਕਰ ਦੱਸਿਆ ਕਿਉਂ ਲਿਆ ਬ੍ਰੇਕ ?

Neha Kakkar Come Back : ਨੇਹਾ ਕੱਕੜ ਪ੍ਰਸਿੱਧ ਗਾਇਕਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਬਾਲੀਵੁੱਡ 'ਚ ਕਈ ਹਿੱਟ ਗੀਤ ਦਿੱਤੇ ਹਨ। ਹਰ ਕੋਈ ਨੇਹਾ ਦੀ ਆਵਾਜ਼ ਦਾ ਦੀਵਾਨਾ ਹੈ। ਪਰ ਨੇਹਾ ਪਿਛਲੇ ਕੁਝ ਸਮੇਂ ਤੋਂ ਇੰਡਸਟਰੀ ਤੋਂ ਦੂਰ ਹੈ।

Read More: Neha Kakkar: ਨੇਹਾ ਕੱਕੜ ਨੇ ਤਲਾਕ ਅਤੇ ਪ੍ਰੈਂਗਨੈਸੀ ਦੀਆਂ ਖਬਰਾਂ 'ਤੇ ਦਿੱਤੀ ਪ੍ਰਤੀਕਿਰਿਆ, ਖੁਲਾਸਾ ਕਰ ਦੱਸਿਆ ਕਿਉਂ ਲਿਆ ਬ੍ਰੇਕ ?

Entertainment News LIVE Today: Bunty Bains: ਬੰਟੀ ਬੈਂਸ 'ਤੇ ਮੰਡਰਾ ਰਿਹਾ ਮੌਤ ਦਾ ਖਤਰਾ, ਮੂਸੇਵਾਲਾ ਦੇ ਪੁਰਾਣੇ ਮੈਨੇਜਰ 'ਤੇ ਹਮਲੇ ਦਾ ਖੌਫਨਾਕ ਵੀਡੀਓ ਦੇਖ ਰੌਂਗਟੇ ਖੜੇ ਹੋ ਜਾਣਗੇ

Firing On Bunty Bains Video: ਪੰਜਾਬੀ ਮਰਹੂਮ ਗਾਇਕ ਦੇ ਪੁਰਾਣੇ ਮੈਨੇਜਰ ਅਤੇ ਗੀਤਕਾਰ ਬੰਟੀ ਬੈਂਸ ਦੀ ਜਾਨ ਉੱਪਰ ਖਤਰਾ ਮੰਡਰਾ ਰਿਹਾ ਹੈ। ਦੱਸ ਦੇਈਏ ਕਿ ਬੀਤੀ ਰਾਤ ਗੀਤਕਾਰ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ। ਜਾਣਕਾਰੀ ਮੁਤਾਬਕ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਬੰਟੀ ਬੈਂਸ ਮੋਹਾਲੀ ਦੇ ਇੱਕ ਰੈਸਟੋਰੈਂਟ ;ਚ ਬੈਠੇ ਸਨ। ਇਸ ਵਿਚਾਲੇ ਇਸ ਹਾਦਸੇ ਦਾ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਗਿਆ, ਜੋ ਸੋਸ਼ਲ਼ ਮੀਡੀਆ ਉੱਪਰ ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਵੀਡੀਓ Punjab Tak ਇੰਸਟਾਗ੍ਰਾਮ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਵਿੱਚ ਤੁਸੀ ਘਟਨਾ ਨੂੰ ਸਾਫ ਵੇਖ ਸਕਦੇ ਹੋ। 

Read MOre: Bunty Bains: ਬੰਟੀ ਬੈਂਸ 'ਤੇ ਮੰਡਰਾ ਰਿਹਾ ਮੌਤ ਦਾ ਖਤਰਾ, ਮੂਸੇਵਾਲਾ ਦੇ ਪੁਰਾਣੇ ਮੈਨੇਜਰ 'ਤੇ ਹਮਲੇ ਦਾ ਖੌਫਨਾਕ ਵੀਡੀਓ ਦੇਖ ਰੌਂਗਟੇ ਖੜੇ ਹੋ ਜਾਣਗੇ

Entertainment News LIVE : Salman Khan: ਏਅਰਪੋਰਟ 'ਤੇ ਨਜ਼ਰ ਆਇਆ ਸਲਮਾਨ ਖਾਨ ਦਾ ਸਵੈਗ, ਬੱਚਿਆਂ ਤੇ ਇੰਝ ਬਰਸਾਇਆ ਪਿਆਰ

Salman Khan Airport Video: ਭਾਈਜਾਨ ਸਲਮਾਨ ਖਾਨ ਜਿੱਥੇ ਵੀ ਜਾਂਦੇ ਹਨ, ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਮਿਲਣ ਲਈ ਇਕੱਠੇ ਹੁੰਦੇ ਹਨ। ਸਲਮਾਨ ਖਾਨ ਦਾ ਅੰਦਾਜ਼ ਅਜਿਹਾ ਹੈ ਕਿ ਹਰ ਕੋਈ ਉਨ੍ਹਾਂ ਤੋਂ ਪ੍ਰਭਾਵਿਤ ਹੋਏ ਬਿਨ੍ਹਾਂ ਨਹੀਂ ਰਹਿ ਸਕਦਾ। ਸਲਮਾਨ ਖਾਨ ਆਪਣੇ ਪ੍ਰਸ਼ੰਸਕਾਂ ਨੂੰ ਕਦੇ ਨਿਰਾਸ਼ ਨਹੀਂ ਕਰਦੇ। ਫਿਰ ਉਹ ਚਾਹੇੇ ਜਿੱਥੇ ਵੀ ਮਿਲ ਜਾਣ। ਸਲਮਾਨ ਹਾਲ ਹੀ 'ਚ ਮੁੰਬਈ ਵਾਪਸ ਆਏ ਹਨ ਅਤੇ ਏਅਰਪੋਰਟ 'ਤੇ ਉਨ੍ਹਾਂ ਨੂੰ ਵੱਖਰੇ ਅੰਦਾਜ਼ 'ਚ ਦੇਖਿਆ ਗਿਆ। ਸਲਮਾਨ ਦੇ ਪ੍ਰਸ਼ੰਸਕ ਇਸ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ। ਸਲਮਾਨ ਏਅਰਪੋਰਟ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਹੱਥ ਮਿਲਾਇਆ।

Read More: Salman Khan: ਏਅਰਪੋਰਟ 'ਤੇ ਨਜ਼ਰ ਆਇਆ ਸਲਮਾਨ ਖਾਨ ਦਾ ਸਵੈਗ, ਬੱਚਿਆਂ ਤੇ ਇੰਝ ਬਰਸਾਇਆ ਪਿਆਰ

Entertainment News LIVE Today: Rakul Preet-Jackky Bhagnani: ਰਕੁਲ ਪ੍ਰੀਤ ਨੇ ਮਹਿੰਦੀ ਫੰਕਸ਼ਨ 'ਚ ਜੈਕੀ ਨਾਲ ਕੀਤਾ ਖੂਬ ਡਾਂਸ, ਤਸਵੀਰਾਂ ਵਾਇਰਲ

 Rakul Preet-Jackky Bhagnani Mehndi: ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਰਕੁਲ ਨੇ ਹੁਣ ਆਪਣੀ ਮਹਿੰਦੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

Read More: Rakul Preet-Jackky Bhagnani: ਰਕੁਲ ਪ੍ਰੀਤ ਨੇ ਮਹਿੰਦੀ ਫੰਕਸ਼ਨ 'ਚ ਜੈਕੀ ਨਾਲ ਕੀਤਾ ਖੂਬ ਡਾਂਸ, ਤਸਵੀਰਾਂ ਵਾਇਰਲ

ਪਿਛੋਕੜ

Entertainment News Live Today : ਪੰਜਾਬੀ ਮਰਹੂਮ ਗਾਇਕ ਦੇ ਪੁਰਾਣੇ ਮੈਨੇਜਰ ਅਤੇ ਗੀਤਕਾਰ ਬੰਟੀ ਬੈਂਸ ਦੀ ਜਾਨ ਉੱਪਰ ਖਤਰਾ ਮੰਡਰਾ ਰਿਹਾ ਹੈ। ਦੱਸ ਦੇਈਏ ਕਿ ਬੀਤੀ ਰਾਤ ਗੀਤਕਾਰ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ। ਜਾਣਕਾਰੀ ਮੁਤਾਬਕ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਬੰਟੀ ਬੈਂਸ ਮੋਹਾਲੀ ਦੇ ਇੱਕ ਰੈਸਟੋਰੈਂਟ ;ਚ ਬੈਠੇ ਸਨ। ਇਸ ਵਿਚਾਲੇ ਇਸ ਹਾਦਸੇ ਦਾ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਗਿਆ, ਜੋ ਸੋਸ਼ਲ਼ ਮੀਡੀਆ ਉੱਪਰ ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਵੀਡੀਓ Punjab Tak ਇੰਸਟਾਗ੍ਰਾਮ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਵਿੱਚ ਤੁਸੀ ਘਟਨਾ ਨੂੰ ਸਾਫ ਵੇਖ ਸਕਦੇ ਹੋ।


 





 


ਜਾਣਕਾਰੀ ਮੁਤਾਬਕ ਕੁੱਝ ਅਣਪਛਾਤੇ ਹਮਲਾਵਰਾਂ ਨੇ ਬੰਟੀ ਬੈਂਸ 'ਤੇ ਫਾਇਰਿੰਗ ਕੀਤੀ। ਇਹ ਵਾਰਦਾਤ ਮੋਹਾਲੀ ਦੇ ਸੈਕਟਰ 79 'ਚ ਹੋਈ ਹੈ। ਇਸ ਤੋਂ ਪਹਿਲਾਂ ਗੀਤਕਾਰ ਨੂੰ ਲੈ ਕੇ ਖਬਰ ਆਈ ਸੀ ਕਿ ਉਨ੍ਹਾਂ ਨੂੰ ਲੱਕੀ ਪਟਿਆਲ ਨਾਮ ਦੇ ਗੈਂਗਸਟਰ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਨੂੰ ਧਮਕੀ ਭਰੀ ਕਾਲ ਵੀ ਆਈ ਸੀ, ਜਿਸ ਵਿੱਚ ਉਨ੍ਹਾਂ ਤੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ ਹੀ ਫਾਇਰਿੰਗ ਦੀ ਖਬਰ ਆਈ। ਦੱਸ ਦਈਏ ਲੱਕੀ ਪਟਿਆਲ ਮਸ਼ਹੂਰ ਗੈਂਗਸਟਰ ਹੈ, ਜੋ ਕੈਨੇਡਾ ਰਹਿੰਦਾ ਹੈ, ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਵਿਰੋਧੀ ਹੈ, ਜਦਕਿ ਉਹ ਬੰਬੀਹਾ ਗੈਂਗ ਦਾ ਮੈਂਬਰ ਹੈ।


ਮੂਸੇਵਾਲਾ ਦੇ ਗੀਤਾਂ ਨੂੰ ਕੰਪੋਜ਼ ਅਤੇ ਪ੍ਰੋਡਿਊਸ ਕੀਤਾ


ਮਸ਼ਹੂਰ ਸੰਗੀਤਕਾਰ ਅਤੇ ਨਿਰਮਾਤਾ ਬੰਟੀ ਬੈਂਸ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਕੰਪੋਜ਼ ਅਤੇ ਪ੍ਰੋਡਿਊਸ ਕਰਦੇ ਰਹੇ ਹਨ। ਉਹ ਮੂਸੇਵਾਲਾ ਦੇ ਪੁਰਾਣੇ ਮੈਨੇਜਰ ਵੀ ਸਨ। ਫਿਲਹਾਲ ਪੁਲਿਸ ਨੇ ਸ਼ਿਕਾਇਤ ਮਿਲਣ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਡੂੰਘੀ ਜਾਂਚ ਕੀਤੀ ਜਾ ਰਹੀ ਹੈ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.