Entertainment News LIVE: Vidyut Jammwal ਦੀਆਂ ਨਿਊਡ ਤਸਵੀਰਾਂ ਵੇਖ ਲੋਕ ਹੈਰਾਨ, ਮਨਕੀਰਤ ਔਲਖ ਦੇ ਦੋਸਤ ਦੇ ਸ਼ੋਅ ਰੂਮ ’ਤੇ ਫਾਇਰਿੰਗ ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 11 Dec 2023 12:52 PM
Entertainment News Live Update: Year Ender 2023: ਸਾਲ 2023 'ਚ ਇਨ੍ਹਾਂ ਟੀਵੀ ਸੈਲੇਬਸ ਨੇ ਰਚਾਇਆ ਵਿਆਹ, ਇਸ ਅਦਾਕਾਰਾ ਨੇ ਵਿਦੇਸ਼ੀ ਨਾਲ ਲਏ ਫੇਰੇ

Year Ender 2023: ਸਾਲ 2023 ਖਤਮ ਹੋਣ ਵਾਲਾ ਹੈ। ਇਸ ਸਾਲ ਮਨੋਰੰਜਨ ਜਗਤ 'ਚ ਕਾਫੀ ਕੁਝ ਦੇਖਣ ਨੂੰ ਮਿਲਿਆ। ਆਓ ਜਾਣਦੇ ਹਾਂ ਕਿ ਇਸ ਸਾਲ ਕਿਸ ਟੀਵੀ ਸੈਲੇਬ ਨੇ ਵਿਆਹ ਕੀਤਾ ਹੈ।


Read MOre: Year Ender 2023: ਸਾਲ 2023 'ਚ ਇਨ੍ਹਾਂ ਟੀਵੀ ਸੈਲੇਬਸ ਨੇ ਰਚਾਇਆ ਵਿਆਹ, ਇਸ ਅਦਾਕਾਰਾ ਨੇ ਵਿਦੇਸ਼ੀ ਨਾਲ ਲਏ ਫੇਰੇ

Entertainment News Live: Virat Kohli Marriage Anniversary: ਵਿਰਾਟ-ਅਨੁਸ਼ਕਾ ਨੇ 6 ਸਾਲ ਪਹਿਲਾਂ ਇੱਕ-ਦੂਜੇ ਦਾ ਫੜਿਆ ਹੱਥ, ਸ਼ੈਂਪੂ ਵਿਗਿਆਪਨ ਤੋਂ ਸ਼ੁਰੂ ਹੋਈ ਪ੍ਰੇਮ ਕਹਾਣੀ

Virat Kohli And Anushka Sharma's Marriage Anniversary: ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਅੱਜ ਆਪਣੇ ਵਿਆਹ ਦੀ ਛੇਵੀਂ ਵਰ੍ਹੇਗੰਢ ਮਨਾ ਰਹੇ ਹਨ। ਦੋਵਾਂ ਨੇ 2017 ਵਿੱਚ ਫੇਰੇ ਲਈ ਸੀ।

Read MOre: Virat Kohli Marriage Anniversary: ਵਿਰਾਟ-ਅਨੁਸ਼ਕਾ ਨੇ 6 ਸਾਲ ਪਹਿਲਾਂ ਇੱਕ-ਦੂਜੇ ਦਾ ਫੜਿਆ ਹੱਥ, ਸ਼ੈਂਪੂ ਵਿਗਿਆਪਨ ਤੋਂ ਸ਼ੁਰੂ ਹੋਈ ਪ੍ਰੇਮ ਕਹਾਣੀ

Entertainment News Live Update: Satinder Sartaaj: ਸਤਿੰਦਰ ਸਰਤਾਜ ਦਾ ਸ਼ੋਅ ਪੁਲਿਸ ਨੇ ਕਰਵਾਇਆ ਬੰਦ, ਜਾਣੋ ਗਾਇਕ ਨੂੰ ਗਾਉਂਦੇ ਹੋਏ ਕਿਉਂ ਕਰਵਾਇਆ ਚੁੱਪ ?

Satinder Sartaaj Stopped Patiala concert By Police: ਪੰਜਾਬੀ ਗਾਇਕ ਸਤਿੰਦਰ ਸਰਤਾਜ ਸੰਗੀਤ ਜਗਤ ਦੇ ਟੌਪ ਕਲਾਕਾਰਾਂ ਵਿੱਚ ਗਿਣੇ ਜਾਂਦੇ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਮਿਊਜ਼ਿਕ ਇੰਡਸਟਰੀ ਨੂੰ ਅਨੇਕਾਂ ਸੁਪਰਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਸਰਤਾਜ ਇੰਨੀਂ ਦਿਨੀਂ ਦੁਬਈ ਵਿੱਚ ਹਨ ਅਤੇ ਇੱਥੇ ਉਹ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸ ਵਿਚਾਲੇ ਕਲਾਕਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਜਾਣ ਤੁਸੀ ਵੀ ਹੈਰਾਨ ਰਹਿ ਜਾਵੋਗੇ। 

Read More: Satinder Sartaaj: ਸਤਿੰਦਰ ਸਰਤਾਜ ਦਾ ਸ਼ੋਅ ਪੁਲਿਸ ਨੇ ਕਰਵਾਇਆ ਬੰਦ, ਜਾਣੋ ਗਾਇਕ ਨੂੰ ਗਾਉਂਦੇ ਹੋਏ ਕਿਉਂ ਕਰਵਾਇਆ ਚੁੱਪ ?

Entertainment News Live: Mankirt Aulakh: ਮਨਕੀਰਤ ਔਲਖ ਦੇ ਕਰੀਬੀ ਦੋਸਤ ਤੇ ਜਾਨਲੇਵਾ ਹਮਲਾ, ਜਾਣੋ ਕਿਉਂ ਬੰਬੀਹਾ ਗੈਂਗ ਦੇ ਨਿਸ਼ਾਨੇ ’ਤੇ ਆਇਆ ਐਂਡੀ ਦੁੱਗਾ ?

Shots fired at mankirt-aulakh Friend Showroom: ਪੰਜਾਬੀ ਗਾਇਕ ਅਤੇ ਅਦਾਕਾਰ ਮਨਕੀਰਤ ਔਲਖ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚ ਗਿਣੇ ਜਾਂਦੇ ਹਨ।

Read More: Mankirt Aulakh: ਮਨਕੀਰਤ ਔਲਖ ਦੇ ਕਰੀਬੀ ਦੋਸਤ ਤੇ ਜਾਨਲੇਵਾ ਹਮਲਾ, ਜਾਣੋ ਕਿਉਂ ਬੰਬੀਹਾ ਗੈਂਗ ਦੇ ਨਿਸ਼ਾਨੇ ’ਤੇ ਆਇਆ ਐਂਡੀ ਦੁੱਗਾ ?

Entertainment News Live Update: Vidyut Jammwal Nude Photoshoot: ਵਿਦਯੁਤ ਜਾਮਵਾਲ ਨੇ ਹੱਦਾਂ ਕੀਤੀਆਂ ਪਾਰ, ਜੰਗਲ 'ਚ Tarzan ਬਣ ਕਰਵਾਇਆ ਫੋਟੋਸ਼ੂਟ

Vidyut Jammwal Nude Photoshoot: ਬਾਲੀਵੁੱਡ ਅਭਿਨੇਤਾ ਵਿਦਯੁਤ ਜਾਮਵਾਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਦਮਦਾਰ ਅਦਾਕਾਰੀ ਦਾ ਜਲਵਾ ਦੁਨੀਆ ਭਰ ਵਿੱਚ ਵਿਖਾਇਆ ਹੈ।

Read More: Vidyut Jammwal Nude Photoshoot: ਵਿਦਯੁਤ ਜਾਮਵਾਲ ਨੇ ਹੱਦਾਂ ਕੀਤੀਆਂ ਪਾਰ, ਜੰਗਲ 'ਚ Tarzan ਬਣ ਕਰਵਾਇਆ ਫੋਟੋਸ਼ੂਟ

Entertainment News Live: Mankirt Aulakh: ਮਨਕੀਰਤ ਔਲਖ ਦੇ ਕਰੀਬੀਆਂ ਦੀ ਜਾਨ ਨੂੰ ਵੱਡਾ ਖਤਰਾ, ਬੰਬੀਹਾ ਗੈਂਗ ਦੇ ਨਿਸ਼ਾਨੇ ’ਤੇ ਆਇਆ ਕੈਨੇਡਾ ਬੈਠਾ ਦੋਸਤ ਐਂਡੀ ਦੁੱਗਾ

Shots fired at mankirt-aulakh Friend: ਪੰਜਾਬੀ ਗਾਇਕ ਅਤੇ ਅਦਾਕਾਰ ਮਨਕੀਰਤ ਔਲਖ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚ ਗਿਣੇ ਜਾਂਦੇ ਹਨ। ਉਨ੍ਹਾਂ ਆਪਣੀ ਸ਼ਾਨਦਾਰ ਆਵਾਜ਼ ਨਾਲ ਸਜੇ ਕਈ ਸੁਪਰਹਿੱਟ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਮਨਕੀਰਤ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਬਟੋਰ ਚੁੱਕੇ ਹਨ। ਇਸ ਵਿਚਾਲੇ ਪੰਜਾਬੀ ਗਾਇਕ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਜਾਣ ਤੁਸੀ ਵੀ ਹੈਰਾਨ ਰਹਿ ਜਾਓਗੇ। 

Read More: Mankirt Aulakh: ਮਨਕੀਰਤ ਔਲਖ ਦੇ ਕਰੀਬੀਆਂ ਦੀ ਜਾਨ ਨੂੰ ਵੱਡਾ ਖਤਰਾ, ਬੰਬੀਹਾ ਗੈਂਗ ਦੇ ਨਿਸ਼ਾਨੇ ’ਤੇ ਆਇਆ ਕੈਨੇਡਾ ਬੈਠਾ ਦੋਸਤ ਐਂਡੀ ਦੁੱਗਾ

Entertainment News Live Update: Kho Gaye Hum Kahan Trailer: 'ਖੋ ਗਏ ਹਮ ਕਹਾਂ' ਦਾ ਟ੍ਰੇਲਰ ਰਿਲੀਜ਼, ਜਾਣੋ ਕਿੱਥੇ ਵੇਖ ਸਕੋਗੇ ਅਨੰਨਿਆ ਪਾਂਡੇ ਦੀ ਫਿਲਮ

Kho Gaye Hum Kahan: ਆਦਰਸ਼ ਗੌਰਵ, ਅਨੰਨਿਆ ਪਾਂਡੇ ਅਤੇ ਸਿਧਾਂਤ ਚਤੁਰਵੇਦੀ ਦੀ ਫਿਲਮ 'ਖੋ ਗਏ ਹਮ ਕਹਾਂ' ਦਾ ਟ੍ਰੇਲਰ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਡਿਜੀਟਲ ਯੁੱਗ ਦੇ ਆਉਣ ਦੀ ਕਹਾਣੀ ਦਾ ਟ੍ਰੇਲਰ ਫਿਲਮ ਦੀ ਅਜੇ ਤੱਕ ਸਭ ਤੋਂ ਵਧੀਆ ਝਲਕ ਦਿੰਦਾ ਹੈ, ਜੋ ਤਿੰਨ ਸਭ ਤੋਂ ਚੰਗੇ ਦੋਸਤਾਂ ਦੀ ਜ਼ਿੰਦਗੀ ਦਾ ਪਾਲਣ ਕਰਦਾ ਹੈ।

Read More: Kho Gaye Hum Kahan Trailer: 'ਖੋ ਗਏ ਹਮ ਕਹਾਂ' ਦਾ ਟ੍ਰੇਲਰ ਰਿਲੀਜ਼, ਜਾਣੋ ਕਿੱਥੇ ਵੇਖ ਸਕੋਗੇ ਅਨੰਨਿਆ ਪਾਂਡੇ ਦੀ ਫਿਲਮ

ਪਿਛੋਕੜ

Entertainment News Live Update: Vidyut Jammwal Nude images: ਬਾਲੀਵੁੱਡ ਅਭਿਨੇਤਾ ਵਿਦਯੁਤ ਜਾਮਵਾਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਦਮਦਾਰ ਅਦਾਕਾਰੀ ਦਾ ਜਲਵਾ ਦੁਨੀਆ ਭਰ ਵਿੱਚ ਵਿਖਾਇਆ ਹੈ। ਉਨ੍ਹਾਂ ਵੱਡੇ ਪਰਦੇ 'ਤੇ ਆਪਣੇ ਦਮਦਾਰ ਐਕਸ਼ਨ ਨਾਲ ਦਰਸ਼ਕਾਂ ਵਿੱਚ ਖੂਬ ਵਾਹੋ ਵਾਹੀ ਖੱਟੀ ਹੈ। ਇਸ ਤੋਂ ਇਲਾਵਾ ਵਿਦਯੁਤ ਆਫ-ਸਕਰੀਨ ਵੀ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ।  ਵਿਦਯੁਤ ਜਾਮਵਾਲ ਆਪਣੀ ਫਿਟਨੈੱਸ ਅਤੇ ਦੇਸੀ ਸਟਾਈਲ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਇਸ ਦੌਰਾਨ ਇਕ ਵਾਰ ਫਿਰ ਵਿਦਯੁਤ ਜਾਮਵਾਲ ਨੇ ਸੋਸ਼ਲ ਮੀਡੀਆ 'ਤੇ ਕੁਝ ਅਜਿਹਾ ਕੀਤਾ ਹੈ, ਜਿਸ ਕਾਰਨ ਉਹ ਸੁਰਖੀਆਂ 'ਚ ਹਨ। 


ਦਰਅਸਲ, ਵਿਦਯੁਤ ਜਮਵਾਲ ਨੇ ਕੁਝ ਨਿਊਡ ਫੋਟੋਆਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੂੰ ਵੇਖ ਹਰ ਕੋਈ ਹੈਰਾਨ ਰਹਿ ਗਿਆ ਹੈ।





 


ਵਿਦਯੁਤ ਜਾਮਵਾਲ ਨੇ ਸ਼ੇਅਰ ਕੀਤੀਆਂ ਨਿਊਡ ਤਸਵੀਰਾਂ....


ਵਿਦਿਯੁਤ ਜਾਮਵਾਲ ਨੇ ਆਪਣੀਆਂ ਤਿੰਨ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਤਸਵੀਰਾਂ 'ਚ ਵਿਦਯੁਤ ਨਿਊਡ ਨਜ਼ਰ ਆ ਰਹੇ ਹਨ। ਦੋ ਤਸਵੀਰਾਂ 'ਚ ਉਹ ਜੰਗਲ 'ਚ ਬੈਠਾ ਨਜ਼ਰ ਆ ਰਿਹਾ ਹੈ, ਜਦਕਿ ਇੱਕ ਤਸਵੀਰ 'ਚ ਉਹ ਨਦੀ 'ਚ ਨਹਾਉਂਦੇ ਨਜ਼ਰ ਆ ਰਹੇ ਹਨ। ਕੁਝ ਤਸਵੀਰਾਂ 'ਚ ਵਿਦਯੁਤ ਜਾਮਵਾਲ ਚਾਹ ਬਣਾਉਂਦੇ ਨਜ਼ਰ ਆ ਰਹੇ ਹਨ ਅਤੇ ਕੁਝ ਫੋਟੋਆਂ 'ਚ ਉਹ ਨਦੀ ਦੇ ਕੰਢੇ ਬੈਠੇ ਨਜ਼ਰ ਆ ਰਹੇ ਹਨ। ਸਾਰੀਆਂ ਤਸਵੀਰਾਂ 'ਚ ਵਿਦਯੁਤ ਨੂੰ ਬਿਨਾਂ ਕੱਪੜਿਆਂ ਦੇ ਵੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਵਿਦਯੁਤ ਦੀਆਂ ਇਹ ਤਸਵੀਰਾਂ ਸਥਾਨਕ ਆਜੜੀ ਮੋਹਰ ਸਿੰਘ ਵੱਲੋਂ ਕਲਿੱਕ ਕੀਤੀਆਂ ਗਈਆਂ ਹਨ।
 
ਵਿਦਯੁਤ ਦੀ ਇਸ ਪੋਸਟ 'ਤੇ ਯੂਜ਼ਰਸ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਕੁਝ ਲੋਕ ਉਸ ਨੂੰ ਦੇਸੀ ਟਾਰਜ਼ਨ ਕਹਿ ਰਹੇ ਹਨ ਤਾਂ ਕੁਝ ਲੋਕ ਉਸ ਨੂੰ ਐਨੀਮਲ ਲਈ ਪਰਫੈਕਟ ਐਕਟਰ ਕਹਿ ਰਹੇ ਹਨ। ਹਾਲਾਂਕਿ ਕਈ ਲੋਕਾਂ ਵੱਲੋਂ ਅਦਾਕਾਰ ਨੂੰ ਬੁਰੀ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਹੈ। 


ਕਾਬਿਲੇਗੌਰ ਹੈ ਕਿ ਜੁਲਾਈ 2022 'ਚ ਰਣਵੀਰ ਸਿੰਘ ਨੇ ਇੱਕ ਮੈਗਜ਼ੀਨ ਲਈ ਕੁਝ ਫੋਟੋਸ਼ੂਟ ਕਰਵਾਇਆ ਸੀ। ਇਨ੍ਹਾਂ ਤਸਵੀਰਾਂ 'ਚ ਰਣਵੀਰ ਸਿੰਘ ਨਿਊਡ ਨਜ਼ਰ ਆ ਰਹੇ ਸਨ। ਅਜਿਹੇ 'ਚ ਜਿੱਥੇ ਇੱਕ ਪਾਸੇ ਉਸ ਨੂੰ ਕਾਫੀ ਟ੍ਰੋਲ ਕੀਤਾ ਗਿਆ, ਉੱਥੇ ਹੀ ਦੂਜੇ ਪਾਸੇ ਉਸ ਨੂੰ ਕਾਫੀ ਸਪੋਰਟ ਵੀ ਮਿਲਿਆ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.