Entertainment News LIVE: ਦਿੱਗਜ ਅਦਾਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ, ਸ਼ੈਰੀ ਮਾਨ ਦੀ ਅੰਗਰੇਜ਼ੀ ਨੇ ਹਸਾ-ਹਸਾ ਪਾਈਆਂ ਫੈਨਜ਼ ਦੇ ਢਿੱਡੀ ਪੀੜਾਂ ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।
Popular Punjabi Actress: ਪੰਜਾਬੀ ਸਿਨੇਮਾ ਜਗਤ ਦੀਆਂ ਕੁਝ ਅਜਿਹੀਆਂ ਖੂਬਸੂਰਤ ਹਸੀਨਾਵਾਂ ਹਨ, ਜੋ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀਆਂ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ ਦਿਲਚਸਪ ਗੱਲਾਂ।
Read More: Punjabi Actress: ਪੰਜਾਬੀ ਸਿਨੇਮਾ 'ਚ ਇਨ੍ਹਾਂ ਅਭਿਨੇਤਰੀਆਂ ਦਾ ਚੱਲਦਾ ਸਿੱਕਾ, ਇੱਕ ਨੇ ਸਾਊਥ ਇੰਡਸਟਰੀ ਛੱਡ ਪੰਜਾਬੀਆਂ 'ਚ ਬਣਾਈ ਪਛਾਣ
Top 10 Movies Of Diljit Dosanjh: ਪੰਜਾਬੀ ਸਟਾਰ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਅੱਜ ਪੰਜਾਬੀ, ਹਿੰਦੀ ਅਤੇ ਹਾਲੀਵੁੱਡ ਤੱਕ ਆਪਣੇ ਦਮ ਤੇ ਵੱਖਰੀ ਪਛਾਣ ਬਣਾਉਣ ਵਾਲੇ ਕਲਾਕਾਰ ਦੀਆਂ ਫਿਲਮਾਂ ਬਾਰੇ ਦੱਸਣ ਜਾ ਰਹੇ ਹਾਂ...
Read More: Diljit Dosanjh: ਦਿਲਜੀਤ ਦੋਸਾਂਝ ਦੀ ਸ਼ਾਨਦਾਰ ਅਦਾਕਾਰੀ ਅਤੇ ਕਾਮੇਡੀ ਦਾ ਲਓ ਆਨੰਦ, ਇੱਥੇ ਜਾਣੋ 10 ਹਿੱਟ ਫਿਲਮਾਂ ਦੀ ਡਿਟੇਲ
Christmas Celebration: ਬਾਲੀਵੁੱਡ ਸਿਤਾਰਿਆਂ ਨੇ ਕ੍ਰਿਸਮਸ ਦਾ ਜਸ਼ਨ ਬਹੁਤ ਧੂਮਧਾਮ ਨਾਲ ਮਨਾਇਆ। ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਵੀ ਦੋਸਤਾਂ ਨਾਲ ਕ੍ਰਿਸਮਸ ਮਨਾਉਂਦੇ ਨਜ਼ਰ ਆਏ। ਕੈਟਰੀਨਾ ਅਤੇ ਵਿੱਕੀ ਨੇ ਪ੍ਰਸ਼ੰਸਕਾਂ ਨੂੰ ਆਪਣੇ ਕ੍ਰਿਸਮਸ ਦੇ ਜਸ਼ਨ ਦੀ ਝਲਕ ਦਿਖਾਈ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕ ਇਸ ਕਿਊਟ ਜੋੜੀ ਨੂੰ ਦੇਖ ਕੇ ਉਤਸ਼ਾਹਿਤ ਹੋ ਗਏ ਹਨ। ਵਿੱਕੀ ਕਿਸੇ ਵੀ ਜਸ਼ਨ ਵਿੱਚ ਆਪਣਾ ਪੰਜਾਬੀ ਸੁਆਦ ਜੋੜਨ ਤੋਂ ਪਿੱਛੇ ਨਹੀਂ ਹਟਦਾ। ਕ੍ਰਿਸਮਸ 'ਤੇ ਵੀ ਉਸ ਨੇ ਅਜਿਹਾ ਹੀ ਕੁਝ ਕੀਤਾ। ਵਿੱਕੀ ਨੇ ਕ੍ਰਿਸਮਸ ਸੈਲੀਬ੍ਰੇਸ਼ਨ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ।
Read More: Surjit Bindrakhia: ਸੁਰਜੀਤ ਬਿੰਦਰੱਖੀਆ ਦੇ ਗੀਤ 'ਤੇ ਵਿੱਕੀ ਕੌਸ਼ਲ ਨੇ ਪਾਇਆ ਭੰਗੜਾ, ਅੰਗਦ ਬੇਦੀ ਅਤੇ ਭਰਾ ਸੰਨੀ ਨਾਲ ਇੰਝ ਮਨਾਇਆ ਕ੍ਰਿਸਮਸ
Complaint against Ranbir Kapoor: ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਕ੍ਰਿਸਮਿਸ ਮਨਾ ਰਹੇ ਅਦਾਕਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ। ਹਾਲਾਂਕਿ ਇਸ ਮਾਮਲੇ ਵਿੱਚ ਅਜੇ ਤੱਕ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ।
Read More: Ranbir Kapoor: ਰਣਬੀਰ ਕਪੂਰ ਖਿਲਾਫ ਥਾਣੇ 'ਚ ਸ਼ਿਕਾਇਤ ਦਰਜ, ਨਵੇਂ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਵਿਵਾਦਾਂ 'ਚ ਫਸਿਆ ਅਦਾਕਾਰ
Shehnaaz gill guru randhawa dance on Chill Mode: ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਆਪਣੀ ਦੋਸਤੀ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਗੀਤਾਂ ਤੋਂ ਇਲਾਵਾ ਵੀ ਇਕੱਠੇ ਮਸਤੀ ਕਰਦੇ ਹੋਏ ਵੇਖਿਆ ਜਾਂਦਾ ਹੈ। ਮਿਊਜ਼ਿਕ ਵੀਡੀਓ 'ਮੂਨ ਰਾਈਜ਼' ਤੋਂ ਬਾਅਦ ਗੁਰੂ ਅਤੇ ਸ਼ਹਿਨਾਜ਼ ਆਪਣੀ ਨਵੀਂ ਐਲਬਮ G Thing ਦੇ ਚੱਲਦੇ ਹਰ ਪਾਸੇ ਛਾਏ ਹੋਏ ਹਨ। ਇਸ ਵਿਚਾਲੇ ਇਸ ਜੋੜੇ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
Read More: Shehnaaz-Guru video: ਸ਼ਹਿਨਾਜ਼ ਅਤੇ ਗੁਰੂ ਦੇ ਕਪਲ ਡਾਂਸ ਨੇ ਜਿੱਤਿਆ ਦਿਲ, ਫੈਨਜ਼ ਬੋਲੇ- 'ਖੂਬਸੂਰਤ ਜੋੜੀ'
Athiya Shetty Post For KL Rahul: 26 ਦਸੰਬਰ ਤੋਂ ਸ਼ੁਰੂ ਹੋਏ ਭਾਰਤ ਬਨਾਮ ਦੱਖਣੀ ਅਫਰੀਕਾ ਦੇ ਮੈਚ ਵਿੱਚ ਸਟਾਰ ਬੱਲੇਬਾਜ਼ ਕੇਐਲ ਰਾਹੁਲ ਨੇ ਸ਼ਾਨਦਾਰ ਪਾਰੀ ਖੇਡੀ ਅਤੇ ਸੈਂਕੜਾ ਲਗਾਇਆ। ਜਿਸ 'ਤੇ ਹੁਣ ਉਨ੍ਹਾਂ ਦੇ ਸਹੁਰੇ ਅਤੇ ਦਿੱਗਜ ਅਭਿਨੇਤਾ ਸੁਨੀਲ ਸ਼ੈੱਟੀ ਨੇ ਕ੍ਰਿਕਟਰ ਦੀ ਕਾਫੀ ਤਾਰੀਫ ਕੀਤੀ ਹੈ। ਨਾਲ ਹੀ ਉਨ੍ਹਾਂ ਦੀ ਪਤਨੀ ਆਥੀਆ ਸ਼ੈੱਟੀ ਨੇ ਸੋਸ਼ਲ ਮੀਡੀਆ 'ਤੇ ਰਾਹੁਲ ਲਈ ਇਕ ਪਿਆਰੀ ਪੋਸਟ ਸ਼ੇਅਰ ਕੀਤੀ ਹੈ। ਜਾਣੋ ਉਨ੍ਹਾਂ ਨੇ ਕੀ ਲਿਖਿਆ...
Read More: KL Rahul: ਕੇਐੱਲ ਰਾਹੁਲ ਨੇ ਜੜਿਆ ਸੈਂਕੜਾ, ਤਾਂ ਗਦਗਦ ਹੋਇਆ ਸਹੁਰਾ ਸੁਨੀਲ ਸ਼ੈੱਟੀ, ਪਤਨੀ ਆਥੀਆ ਨੇ ਕਹੀ ਇਹ ਗੱਲ
Sajid Khan Death: 'ਮਦਰ ਇੰਡੀਆ', 'ਮਾਇਆ' ਅਤੇ 'ਦਿ ਸਿੰਗਿੰਗ ਫਿਲੀਪੀਨਾ' ਵਰਗੀਆਂ ਫਿਲਮਾਂ ਦਾ ਹਿੱਸਾ ਰਹੇ ਅਭਿਨੇਤਾ ਸਾਜਿਦ ਖਾਨ ਦਾ ਦੇਹਾਂਤ ਹੋ ਗਿਆ ਹੈ। ਅਦਾਕਾਰ ਕੈਂਸਰ ਨਾਲ ਜੂਝ ਰਹੇ ਸਨ। ਸਾਜਿਦ ਨੇ 70 ਸਾਲ ਦੀ ਉਮਰ 'ਚ 22 ਦਸੰਬਰ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ ਪਰ ਇਹ ਜਾਣਕਾਰੀ ਅੱਜ ਮਿਲੀ ਹੈ। ਸਾਜਿਦ ਖਾਨ ਨੂੰ ਕੇਰਲ ਦੇ ਅਲਾਪੁਝਾ ਜ਼ਿਲ੍ਹੇ ਦੇ ਕਯਾਮਕੁਲਮ ਟਾਊਨ ਜੁਮਾ ਮਸਜਿਦ ਵਿੱਚ ਦਫ਼ਨਾਇਆ ਗਿਆ। ਸਾਜਿਦ ਖਾਨ ਦੇ ਇਕਲੌਤੇ ਪੁੱਤਰ ਸਮੀਰ ਨੇ ਪੀਟੀਆਈ ਨੂੰ ਦੱਸਿਆ, 'ਉਹ ਪਿਛਲੇ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ। ਸ਼ੁੱਕਰਵਾਰ (22 ਦਸੰਬਰ) ਨੂੰ ਉਸ ਦੀ ਮੌਤ ਹੋ ਗਈ।
Read More: Sajid Khan Death: 'ਮਦਰ ਇੰਡੀਆ' ਫੇਮ ਸਾਜਿਦ ਖਾਨ ਦਾ ਦੇਹਾਂਤ, ਇਸ ਗੰਭੀਰ ਬਿਮਾਰੀ ਨੇ ਲਈ ਜਾਨ
Ankita Lokhande Vicky Jain: ਬਿੱਗ ਬੌਸ 17 ਦੇ ਘਰ ਦਾ ਇੱਕ ਵੀਡੀਓ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ। ਕਲਿੱਪ 'ਚ ਵਿੱਕੀ ਜੈਨ ਕਥਿਤ ਤੌਰ 'ਤੇ ਆਪਣੀ ਪਤਨੀ ਅੰਕਿਤਾ ਲੋਖੰਡੇ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ।
Read MOre: Bigg Boss 17: ਅੰਕਿਤਾ ਲੋਖੰਡੇ 'ਤੇ ਪਤੀ ਨੇ ਚੁੱਕਿਆ ਹੱਥ, ਵਿੱਕੀ ਜੈਨ ਦੀ ਸੱਸ ਨੇ ਗੁੱਸੇ 'ਚ ਕਹੀਆਂ ਇਹ ਗੱਲਾਂ!
FIR against Gurman Maan: ਪੰਜਾਬੀ ਗਾਇਕ ਗੁਰਮਨ ਮਾਨ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਸਦੇ ਗੀਤਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ। ਕਲਾਕਾਰ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹੈ, ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦਾ ਹੈ। ਇਸ ਵਿਚਾਲੇ ਕਲਾਕਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਗੁਰਮਨ ਮਾਨ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ। ਆਖਿਰ ਕੀ ਹੈ ਪੂਰਾ ਮਾਮਲਾ ਜਾਣਨ ਲਈ ਪੜ੍ਹੋ ਪੂਰੀ ਖਬਰ...
Read More: Gurman Maan: ਪੰਜਾਬੀ ਗਾਇਕ ਗੁਰਮਨ ਮਾਨ ਕਾਰਨ ਭੱਖਿਆ ਵਿਵਾਦ, ਜਾਣੋ ਨਵੇਂ ਗੀਤ ਨੂੰ ਲੈ ਸ਼ਿਕਾਇਤ ਕਿਉਂ ਹੋਈ ਦਰਜ ?
ਪਿਛੋਕੜ
Entertainment News Live Today : 26 ਦਸੰਬਰ ਤੋਂ ਸ਼ੁਰੂ ਹੋਏ ਭਾਰਤ ਬਨਾਮ ਦੱਖਣੀ ਅਫਰੀਕਾ ਦੇ ਮੈਚ ਵਿੱਚ ਸਟਾਰ ਬੱਲੇਬਾਜ਼ ਕੇਐਲ ਰਾਹੁਲ ਨੇ ਸ਼ਾਨਦਾਰ ਪਾਰੀ ਖੇਡੀ ਅਤੇ ਸੈਂਕੜਾ ਲਗਾਇਆ। ਜਿਸ 'ਤੇ ਹੁਣ ਉਨ੍ਹਾਂ ਦੇ ਸਹੁਰੇ ਅਤੇ ਦਿੱਗਜ ਅਭਿਨੇਤਾ ਸੁਨੀਲ ਸ਼ੈੱਟੀ ਨੇ ਕ੍ਰਿਕਟਰ ਦੀ ਕਾਫੀ ਤਾਰੀਫ ਕੀਤੀ ਹੈ। ਨਾਲ ਹੀ ਉਨ੍ਹਾਂ ਦੀ ਪਤਨੀ ਆਥੀਆ ਸ਼ੈੱਟੀ ਨੇ ਸੋਸ਼ਲ ਮੀਡੀਆ 'ਤੇ ਰਾਹੁਲ ਲਈ ਇਕ ਪਿਆਰੀ ਪੋਸਟ ਸ਼ੇਅਰ ਕੀਤੀ ਹੈ। ਜਾਣੋ ਉਨ੍ਹਾਂ ਨੇ ਕੀ ਲਿਖਿਆ...
ਅਥੀਆ ਸ਼ੈੱਟੀ ਨੇ ਰਾਹੁਲ 'ਤੇ ਬਰਸਾਇਆ ਪਿਆਰ
ਰਾਹੁਲ ਨੇ ਆਪਣਾ ਸੈਂਕੜਾ ਪੂਰਾ ਕਰਨ ਤੋਂ ਬਾਅਦ, ਆਥੀਆ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸੋਟਰੀ 'ਤੇ ਇਕ ਪੋਸਟ ਸ਼ੇਅਰ ਕੀਤੀ। ਇਸ 'ਚ ਉਸ ਨੇ ਰਾਹੁਲ ਦੀ ਸਟੇਡੀਅਮ ਦੀ ਫੋਟੋ ਸ਼ੇਅਰ ਕੀਤੀ ਹੈ ਅਤੇ ਇਸ ਦੇ ਨਾਲ ਲਿਖਿਆ, 'ਸਟ੍ਰੈਂਥ ਤੋਂ ਸਟ੍ਰੈਂਥ ਤੱਕ..' ਅਭਿਨੇਤਰੀ ਦੀ ਇਹ ਪੋਸਟ ਹੁਣ ਵਾਇਰਲ ਹੋ ਰਹੀ ਹੈ।
ਸੁਨੀਲ ਸ਼ੈੱਟੀ ਨੇ ਵੀ ਆਪਣੇ ਜਵਾਈ ਦੀ ਤਾਰੀਫ ਕੀਤੀ
ਇਸ ਤੋਂ ਇਲਾਵਾ ਅਭਿਨੇਤਾ ਸੁਨੀਲ ਸ਼ੈੱਟੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਆਪਣੇ ਜਵਾਈ ਰਾਹੁਲ ਦੇ ਮੈਚ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਨਾਲ ਸੁਨੀਲ ਨੇ ਹਾਰਟ ਇਮੋਜੀ ਦੇ ਨਾਲ ਕਈ ਦਿਲ ਨੂੰ ਛੂਹ ਲੈਣ ਵਾਲੇ ਇਮੋਜ਼ੀ ਵੀ ਸ਼ੇਅਰ ਕੀਤੇ ਹਨ।
ਸੁਨੀਲ ਨੇ ਪਹਿਲਾਂ ਵੀ ਰਾਹੁਲ ਲਈ ਇਹ ਗੱਲ ਕਹੀ ਸੀ
ਇਸ ਤੋਂ ਪਹਿਲਾਂ ਵੀ ਸੁਨੀਲ ਕਈ ਵਾਰ ਰਾਹੁਲ ਦੀ ਤਾਰੀਫ ਕਰ ਚੁੱਕੇ ਹਨ। ਇਕ ਵਾਰ ਇੰਡੀਆ ਟੂਡੇ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ, 'ਜਦੋਂ ਮੈਂ ਰਾਹੁਲ ਨੂੰ ਖੇਡਦੇ ਦੇਖਿਆ ਤਾਂ ਮੈਨੂੰ ਲੱਗਾ ਕਿ ਇਹ ਬੱਚਾ ਚੰਗਾ ਹੈ, ਅਤੇ ਇਹ ਮੇਰੇ ਆਪਣੇ ਮੈਂਗਲੋਰ ਦਾ ਹੈ। ਮੈਂ ਅਜਿਹਾ ਵਿਅਕਤੀ ਹਾਂ ਜਿਸ ਨੂੰ ਹਰ ਉਸ ਚੀਜ਼ 'ਤੇ ਬਹੁਤ ਮਾਣ ਹੈ ਜੋ ਛੋਟੇ ਸ਼ਹਿਰ ਦੇ ਬੱਚਿਆਂ ਨੇ ਹਾਸਲ ਕੀਤਾ ਹੈ। ਪਹਿਲਾਂ ਮੈਂ ਉਸਦਾ ਫੈਨ ਸੀ ਤੇ ਅੱਜ ਮੈਂ ਉਸਦਾ ਪਿਤਾ ਵੀ ਹਾਂ..'
ਤੁਹਾਨੂੰ ਦੱਸ ਦੇਈਏ ਕਿ ਆਥੀਆ ਸ਼ੈੱਟੀ ਅਤੇ ਕੇਐਲ ਰਾਹੁਲ ਨੇ ਇਸ ਸਾਲ ਜਨਵਰੀ ਵਿੱਚ ਵਿਆਹ ਕੀਤਾ ਸੀ। ਦੋਵਾਂ ਦਾ ਵਿਆਹ ਖੰਡਾਲਾ ਵਿੱਚ ਬਹੁਤ ਹੀ ਧੂਮ-ਧਾਮ ਨਾਲ ਹੋਇਆ। ਜਿਸ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ 'ਤੇ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
- - - - - - - - - Advertisement - - - - - - - - -