Entertainment News LIVE: ਮਨਕੀਰਤ ਔਲਖ ਦਾ ਪ੍ਰਾਂਜਲ ਦਹੀਆ ਨਾਲ ਗਾਣਾ ਰਿਲੀਜ਼, ਕਰਨ ਔਜਲਾ ਦਾ ਡਿਵਾਈਨ ਨਾਲ ਗਾਣਾ, ਪੜ੍ਹੋ ਮਨੋਰੰਜਨ ਦੀਆਂ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।
Madhuri Dixit Rejected Hum Saath Saath Hain: ਡਾਇਰੈਕਟ ਸੂਰਜ ਬੜਜਾਤਿਆ ਦੀ 'ਹਮ ਸਾਥ ਸਾਥ ਹੈ' ਸੁਪਰਹਿੱਟ ਫਿਲਮ ਹੈ। ਇਸ ਫਿਲਮ 'ਚ ਸਾਂਝੇ ਪਰਿਵਾਰ ਦੀ ਕਹਾਣੀ ਦਿਖਾਈ ਗਈ ਸੀ, ਜਿਸ ਕਾਰਨ ਇਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਫਿਲਮ 'ਚ ਸਲਮਾਨ ਖਾਨ, ਸੈਫ ਅਲੀ ਖਾਨ, ਮੋਹਸਿਨ ਬਹਿਲ, ਤੱਬੂ, ਸੋਨਾਲੀ ਬੇਂਦਰੇ, ਕਰਿਸ਼ਮਾ ਕਪੂਰ ਅਤੇ ਨੀਲਮ ਕੋਠਾਰੀ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਏ। ਪਰ ਕੀ ਤੁਸੀਂ ਜਾਣਦੇ ਹੋ ਕਿ ਮਾਧੁਰੀ ਦੀਕਸ਼ਿਤ ਨੂੰ ਇਹ ਫਿਲਮ ਆਫਰ ਹੋਈ ਸੀ। ਇਸ ਵਿੱਚ ਸਲਮਾਨ-ਮਾਧੁਰੀ ਦੀ ਜੋੜੀ 'ਹਮ ਆਪਕੇ ਹੈ ਕੌਨ' ਤੋਂ ਬਾਅਦ ਇੱਕ ਵਾਰ ਫਿਰ ਨਜ਼ਰ ਆਉਣ ਵਾਲੀ ਸੀ। ਪਰ ਮਾਧੁਰੀ ਨੇ ਇਸ ਵਿੱਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
Karan Aujla Announces His New Song With Rapper Divine: ਕਰਨ ਔਜਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਕਰਨ ਔਜਲਾ ਅੱਜ ਜਿਸ ਮੁਕਾਮ 'ਤੇ ਹੈ, ਉੱਥੇ ਪਹੁੰਚਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਕਰਨ ਔਜਲਾ ਹਾਲ ਹੀ 'ਚ ਆਪਣੀ ਐਲਬਮ 'ਮੇਕਿੰਗ ਮੈਮੋਰੀਜ਼' ਕਰਕੇ ਕਾਫੀ ਜ਼ਿਆਦਾ ਸੁਰਖੀਆਂ 'ਚ ਰਿਹਾ ਸੀ। ਇਸ ਐਲਬਮ ਨੂੰ ਦੁਨੀਆ ਭਰ 'ਚ ਬੇਸ਼ੁਮਾਰ ਪਿਆਰ ਮਿਿਲਿਆ। ਇਸ ਤੋਂ ਬਾਅਦ ਹੁਣ ਕਰਨ ਔਜਲਾ ਨੇ ਆਪਣੇ ਨਵੇਂ ਪ੍ਰੋਜੈਕਟ ਦਾ ਐਲਾਨ ਕਰ ਦਿੱਤਾ ਹੈ।
Karan Aujla: ਕਰਨ ਔਜਲਾ ਰੈਪਰ ਡਿਵਾਈਨ ਨਾਲ ਕਰੇਗਾ ਧਮਾਕਾ, ਜਾਣੋ ਕਿਸ ਦਿਨ ਰਿਲੀਜ਼ ਹੋਵੇਗਾ ਗਾਇਕ ਦਾ ਨਵਾਂ ਗਾਣਾ
Karan Aujla Announces His New Song With Rapper Divine: ਕਰਨ ਔਜਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਕਰਨ ਔਜਲਾ ਅੱਜ ਜਿਸ ਮੁਕਾਮ 'ਤੇ ਹੈ, ਉੱਥੇ ਪਹੁੰਚਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਕਰਨ ਔਜਲਾ ਹਾਲ ਹੀ 'ਚ ਆਪਣੀ ਐਲਬਮ 'ਮੇਕਿੰਗ ਮੈਮੋਰੀਜ਼' ਕਰਕੇ ਕਾਫੀ ਜ਼ਿਆਦਾ ਸੁਰਖੀਆਂ 'ਚ ਰਿਹਾ ਸੀ। ਇਸ ਐਲਬਮ ਨੂੰ ਦੁਨੀਆ ਭਰ 'ਚ ਬੇਸ਼ੁਮਾਰ ਪਿਆਰ ਮਿਿਲਿਆ। ਇਸ ਤੋਂ ਬਾਅਦ ਹੁਣ ਕਰਨ ਔਜਲਾ ਨੇ ਆਪਣੇ ਨਵੇਂ ਪ੍ਰੋਜੈਕਟ ਦਾ ਐਲਾਨ ਕਰ ਦਿੱਤਾ ਹੈ।
Karan Aujla: ਕਰਨ ਔਜਲਾ ਰੈਪਰ ਡਿਵਾਈਨ ਨਾਲ ਕਰੇਗਾ ਧਮਾਕਾ, ਜਾਣੋ ਕਿਸ ਦਿਨ ਰਿਲੀਜ਼ ਹੋਵੇਗਾ ਗਾਇਕ ਦਾ ਨਵਾਂ ਗਾਣਾ
Sara Ali Khan Lost Belly Fat: ਸਾਰਾ ਅਲੀ ਖਾਨ ਨੇ ਮਨੀਸ਼ ਮਲਹੋਤਰਾ ਦੀ ਦੀਵਾਲੀ ਪਾਰਟੀ ਵਿੱਚ ਲਾਈਮਲਾਈਟ ਹਾਸਲ ਕੀਤੀ। ਸਾਰਾ ਗੁਲਾਬੀ ਰੰਗ ਦੇ ਪਹਿਰਾਵੇ ਵਿੱਚ ਸ਼ਾਨਦਾਰ ਲੱਗ ਰਹੀ ਸੀ। ਹੁਣ ਪਾਰਟੀ ਦੇ ਇੱਕ ਦਿਨ ਬਾਅਦ ਅਦਾਕਾਰਾ ਨੇ ਖੁਲਾਸਾ ਕੀਤਾ ਹੈ ਕਿ ਉਸਨੇ ਸਿਰਫ ਦੋ ਹਫਤਿਆਂ ਵਿੱਚ ਆਪਣੇ ਢਿੱਡ ਦੀ ਚਰਬੀ ਨੂੰ ਘਟਾ ਲਿਆ ਹੈ।ਉਸਨੇ ਇੱਕ ਫੋਟੋ ਸ਼ੇਅਰ ਕਰਕੇ ਆਪਣਾ ਬਦਲਾਅ ਦਿਖਾਇਆ ਹੈ।
Sara Ali Khan: ਅਭਿਨੇਤਰੀ ਸਾਰਾ ਅਲੀ ਖਾਨ ਨੇ 2 ਹਫਤਿਆਂ 'ਚ ਘਟਾਇਆ ਸੀ ਵਧਿਆ ਹੋਇਆ ਪੇਟ, ਤੁਸੀਂ ਵੀ ਜਾਣ ਲਓ ਇਹ ਟਿਪਸ
Shah Rukh Khan Jawan New Record: ਸ਼ਾਹਰੁਖ ਖਾਨ ਦੀ 'ਜਵਾਨ' ਨੇ ਬਾਕਸ ਆਫਿਸ 'ਤੇ ਖੂਬ ਧਮਾਲਾਂ ਪਾਈਆਂ ਹਨ। ਇਹ ਫਿਲਮ ਸਭ ਤੋਂ ਵੱਧ ਕਮਾਈ ਕਰਕੇ ਹੁਣ ਤੱਕ ਦੀ ਸਭ ਤੋਂ ਵੱਡੀ ਹਿੰਦੀ ਫਿਲਮਾਂ ਵਿੱਚੋਂ ਇੱਕ ਬਣ ਗਈ ਹੈ। ਇਸ ਦੇ ਰਿਲੀਜ਼ ਹੋਣ ਤੋਂ ਦੋ ਮਹੀਨੇ ਬਾਅਦ, ਐਟਲੀ ਵੱਲੋਂ ਨਿਰਦੇਸ਼ਿਤ ਫਿਲਮ ਅਜੇ ਵੀ ਬਾਕਸ ਆਫਿਸ 'ਤੇ ਰਾਜ ਕਰ ਰਹੀ ਹੈ ਅਤੇ ਰਿਕਾਰਡ ਤੋੜ ਰਹੀ ਹੈ। ਹੁਣ ਇਸ ਫਿਲਮ ਨੇ ਇੱਕ ਹੋਰ ਇਤਿਹਾਸ ਰਚ ਦਿੱਤਾ ਹੈ।
Jawan: ਸ਼ਾਹਰੁਖ ਖਾਨ ਦੀ 'ਜਵਾਨ' ਨੇ ਰਿਲੀਜ਼ ਦੇ ਦੋ ਮਹੀਨਿਆਂ ਬਾਅਦ ਫਿਰ ਰਚਿਆ ਇਤਿਹਾਸ, ਹੁਣ ਇਹ ਰਿਕਾਰਡ ਕੀਤਾ ਆਪਣੇ ਨਾਮ
Mankirt Aulakh Pranjal Dahiya Song Koka Out Now: ਪੰਜਾਬੀ ਸਿੰਗਰ ਤੇ ਐਕਟਰ ਮਨਕੀਰਤ ਔਲਖ ਅਕਸਰ ਹੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਪਿਛਲੇ ਦਿਨਾਂ 'ਚ ਮਨਕੀਰਤ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਾਰਨ ਖੂਬ ਚਰਚਾ 'ਚ ਰਿਹਾ ਸੀ। ਉਹ ਇੱਕ ਤੋਂ ਬਾਅਦ ਇੱਕ 3 ਸੁੰਦਰ ਹਸੀਨਾਵਾਂ ਨਾਲ ਨਜ਼ਰ ਆਇਆ ਸੀ। ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਚਰਚਾ ਮਨਕੀਰਤ ਦੀ ਪ੍ਰਾਂਜਲ ਦਹੀਆ ਨਾਲ ਵੀਡੀਓ ਦੀ ਹੋਈ ਸੀ।
Salman Khan On Aishwarya Rai: ਸਲਮਾਨ ਖਾਨ ਅਤੇ ਐਸ਼ਵਰਿਆ ਰਾਏ ਦੀ ਪ੍ਰੇਮ ਕਹਾਣੀ ਤੋਂ ਹਰ ਕੋਈ ਜਾਣੂ ਹੈ। ਹਾਲਾਂਕਿ ਕਿਸਮਤ 'ਚ ਇਨ੍ਹਾਂ ਦੋਵਾਂ ਦਾ ਸਾਥ ਨਹੀਂ ਲਿਖਿਆ ਸੀ। ਦੱਸ ਦਈਏ ਕਿ ਸਾਲ 2002 'ਚ ਐਸ਼ਵਰਿਆ ਰਾਏ ਨੇ ਖੁਲਾਸਾ ਕੀਤਾ ਸੀ ਕਿ ਸਲਮਾਨ ਉਸ ਨਾਲ ਬਹੁਤ ਅਪਮਾਨਜਨਕ ਵਿਵਹਾਰ ਕਰਦੇ ਹਨ। ਅਦਾਕਾਰਾ ਨੇ ਇੱਥੋਂ ਤੱਕ ਕਿਹਾ ਸੀ ਕਿ ਉਹ ਉਸ ਨੂੰ ਕੁੱਟਦਾ ਵੀ ਹੈ। ਅੱਜ ਐਸ਼ਵਰਿਆ ਆਪਣੀ ਵਿਆਹੁਤਾ ਜ਼ਿੰਦਗੀ 'ਚ ਖੁਸ਼ ਹੈ ਜਦਕਿ ਸਲਮਾਨ ਖਾਨ ਅਜੇ ਵੀ ਸਿੰਗਲ ਹਨ।
Tiger 3 Salman Khan Fees: ਸਲਮਾਨ ਖਾਨ ਦੀਆਂ ਫਿਲਮਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਹਨ। ਜਦੋਂ ਵੀ ਭਾਈਜਾਨ ਦੀਆਂ ਫਿਲਮਾਂ ਸਿਨੇਮਾਘਰਾਂ 'ਚ ਦਿਖਾਈਆਂ ਜਾਂਦੀਆਂ ਹਨ ਤਾਂ ਹਲਚਲ ਮਚ ਜਾਂਦੀ ਹੈ। ਇਸ ਵਾਰ ਵੀ ਅਜਿਹਾ ਹੀ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਸ ਸਾਲ ਦੀ ਸਭ ਤੋਂ ਵੱਧ ਉਡੀਕੀ ਜਾ ਰਹੀ ਫਿਲਮ 'ਟਾਈਗਰ 3' ਦੀਵਾਲੀ ਦੇ ਖਾਸ ਮੌਕੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਅਜਿਹੇ 'ਚ ਪ੍ਰਸ਼ੰਸਕਾਂ 'ਚ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਸਲਮਾਨ ਖਾਨ ਦੇ ਪ੍ਰਸ਼ੰਸਕ ਵੀ ਇਸ ਫਿਲਮ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ।
Atlee Kumar Reacted On Virat Kohli Dance: ਸ਼ਾਹਰੁਖ ਖਾਨ ਦੀ 'ਜਵਾਨ' ਦੇ ਗਾਣੇ 'ਚੱਲਿਆ' ਦਾ ਕਰੇਜ਼ ਫੈਨਜ਼ ਦੇ ਸਿਰ 'ਤੇ ਸਵਾਰ ਸੀ, ਪਰ ਹੁਣ ਸ਼ਾਹਰੁਖ ਦਾ ਕਰੇਜ਼ ਕ੍ਰਿਕੇਟ ਦੇ ਕਿੰਗ ਵਿਰਾਟ ਕੋਹਲੀ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਦਰਅਸਲ, ਵਿਰਾਟ ਕੋਹਲੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕ੍ਰਿਕਟ ਮੈਦਾਨ ਵਿੱਚ ਸ਼ਾਹਰੁਖ ਖਾਨ ਦੇ ਗੀਤ 'ਚੱਲਿਆ' 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।
ਪਿਛੋਕੜ
Entertainment News Today Latest Updates 7 November: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਸ਼ਾਹਰੁਖ ਖਾਨ ਦੀ 'ਜਵਾਨ' ਦੇ ਗਾਣੇ 'ਚੱਲਿਆ' 'ਤੇ ਵਿਰਾਟ ਕੋਹਲੀ ਨੇ ਰੱਜ ਕੇ ਕੀਤਾ ਡਾਂਸ, ਡਾਇਰੈਕਟਰ ਬੋਲੇ- 'OMG'
Atlee Kumar Reacted On Virat Kohli Dance: ਸ਼ਾਹਰੁਖ ਖਾਨ ਦੀ 'ਜਵਾਨ' ਦੇ ਗਾਣੇ 'ਚੱਲਿਆ' ਦਾ ਕਰੇਜ਼ ਫੈਨਜ਼ ਦੇ ਸਿਰ 'ਤੇ ਸਵਾਰ ਸੀ, ਪਰ ਹੁਣ ਸ਼ਾਹਰੁਖ ਦਾ ਕਰੇਜ਼ ਕ੍ਰਿਕੇਟ ਦੇ ਕਿੰਗ ਵਿਰਾਟ ਕੋਹਲੀ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਦਰਅਸਲ, ਵਿਰਾਟ ਕੋਹਲੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕ੍ਰਿਕਟ ਮੈਦਾਨ ਵਿੱਚ ਸ਼ਾਹਰੁਖ ਖਾਨ ਦੇ ਗੀਤ 'ਚੱਲਿਆ' 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।
ਆਈਸੀਸੀ ਵਰਲਡ ਕੱਪ ਨੇ ਵਿਰਾਟ ਕੋਹਲੀ ਦੀ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਵੀਡੀਓ ਪੋਸਟ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ- ਸ਼ਾਹਰੁਖ ਖਾਨ ਨੂੰ ਆਪਣਾ ਕੰਪੀਟੀਸ਼ਨ ਮਿਲ ਗਿਆ ਹੈ। ਇਕ ਪਾਸੇ ਜਿੱਥੇ ਪ੍ਰਸ਼ੰਸਕ ਇਸ ਵੀਡੀਓ 'ਤੇ ਕ੍ਰਿਕਟਰ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ, ਉਥੇ ਹੀ ਦੂਜੇ ਪਾਸੇ 'ਜਵਾਨ' ਦੇ ਨਿਰਦੇਸ਼ਕ ਐਟਲੀ ਕੁਮਾਰ ਨੇ ਖੁਦ ਵਿਰਾਟ ਦੇ ਵੀਡੀਓ 'ਤੇ ਪ੍ਰਤੀਕਿਰਿਆ ਦਿੱਤੀ ਹੈ। ਐਟਲੀ ਨੇ ਵੀਡੀਓ ਨੂੰ ਮੁੜ ਸ਼ੇਅਰ ਕੀਤਾ ਅਤੇ ਲਿਖਿਆ- 'OMG।' ਇਸ ਦੇ ਨਾਲ ਹੀ ਨਿਰਦੇਸ਼ਕ ਨੇ ਕਈ ਰੈੱਡ ਹਾਰਟ ਇਮੋਜੀ ਵੀ ਬਣਾਏ ਹਨ।
ਪ੍ਰਸ਼ੰਸਕਾਂ ਨੇ ਪ੍ਰਤੀਕਿਰਿਆ ਦਿੱਤੀ
'ਚੱਲਿਆ' ਗੀਤ 'ਤੇ ਵਿਰਾਟ ਕੋਹਲੀ ਦੇ ਡਾਂਸ ਨੂੰ ਦੇਖ ਕੇ ਪ੍ਰਸ਼ੰਸਕ ਵੀ ਕਾਫੀ ਖੁਸ਼ ਹੋ ਗਏ ਹਨ ਅਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਪ੍ਰਸ਼ੰਸਕ ਨੇ ਲਿਖਿਆ- 'ਤਾਲ 'ਤੇ ਥਿਰਕਦੇ ਹੋਏ।' ਇਕ ਹੋਰ ਪ੍ਰਸ਼ੰਸਕ ਨੇ ਲਿਖਿਆ- 'ਕਿੰਗ ਕੋਹਲੀ x ਕਿੰਗ ਖਾਨ।' ਇੱਕ ਹੋਰ ਵਿਅਕਤੀ ਨੇ ਟਿੱਪਣੀ ਕੀਤੀ- 'ਰਾਜਿਆਂ ਦਾ ਰਾਜਾ।' ਇਸ ਤੋਂ ਇਲਾਵਾ ਇੱਕ ਪ੍ਰਸ਼ੰਸਕ ਨੇ ਲਿਖਿਆ- 'ਕੋਈ ਉਸ ਨੂੰ ਨਫ਼ਰਤ ਕਿਵੇਂ ਕਰ ਸਕਦਾ ਹੈ... ਉਹ ਭਾਰਤ ਲਈ ਸ਼ੁੱਧ ਵਰਦਾਨ ਹੈ।'
'ਜਵਾਨ' ਨੇ ਬਾਕਸ ਆਫਿਸ 'ਤੇ ਕੀਤੀ ਜ਼ਬਰਦਸਤ ਕਮਾਈ
ਤੁਹਾਨੂੰ ਦੱਸ ਦਈਏ ਕਿ 'ਜਵਾਨ' 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਨੇ ਰਿਲੀਜ਼ ਹੁੰਦੇ ਹੀ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ ਅਤੇ ਕਈ ਰਿਕਾਰਡ ਆਪਣੇ ਨਾਂ ਕੀਤੇ। ਫਿਲਮ ਨੇ ਜਿੱਥੇ ਘਰੇਲੂ ਬਾਕਸ ਆਫਿਸ 'ਤੇ 640.25 ਕਰੋੜ ਰੁਪਏ ਦੀ ਕਮਾਈ ਕੀਤੀ, ਉੱਥੇ ਹੀ ਇਸ ਨੇ ਦੁਨੀਆ ਭਰ 'ਚ 1140 ਕਰੋੜ ਰੁਪਏ ਦਾ ਕਾਰੋਬਾਰ ਕੀਤਾ।
- - - - - - - - - Advertisement - - - - - - - - -