Entertainment News LIVE: ਰਿਤਿਕ ਰੋਸ਼ਨ ਲਹੂ 'ਚ ਲਥਪਥ ਆਏ ਨਜ਼ਰ, ਪੰਜਾਬੀ ਗਾਇਕਾ ਨਿਮਰਤ ਖਹਿਰਾ ਕਿਉਂ ਹੋਈ ਦੁੱਖੀ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 15 Mar 2024 01:15 PM
Entertainment News LIVE: Pulkit- Kriti Wedding: ਪੁਲਕਿਤ-ਕ੍ਰਿਤੀ ਪੰਜਾਬੀ ਰੀਤੀ-ਰਿਵਾਜਾਂ ਅਨੁਸਾਰ ਕਰ ਰਹੇ ਵਿਆਹ, ਵੈਡਿੰਗ ਦਾ Menu ਵਾਇਰਲ

Pulkit- Kriti Wedding: ਪੁਲਕਿਤ ਸਮਰਾਟ ਅਤੇ ਕ੍ਰਿਤੀ ਖਰਬੰਦਾ ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਜੋੜੀ ਹੈ। ਇਹ ਜੋੜਾ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਹੈ। ਪੁਲਕਿਤ ਅਤੇ ਕ੍ਰਿਤੀ ਅੱਜ ਆਪਣੇ ਰਿਸ਼ਤੇ ਨੂੰ ਵਿਆਹ ਦਾ ਨਾਂ ਦੇ ਰਹੇ ਹਨ। ਦਰਅਸਲ, ਇਹ ਜੋੜਾ ਅੱਜ ਦਿੱਲੀ ਦੇ ਆਈਟੀਸੀ ਗ੍ਰੈਂਡ ਵਿੱਚ ਸੱਤ ਗੇੜ ਲਵੇਗਾ। ਹਾਲਾਂਕਿ ਇਸ ਜੋੜੇ ਦੇ ਵਿਆਹ ਨੂੰ ਕਾਫੀ ਇੰਟੀਮੇਟ ਰੱਖਿਆ ਗਿਆ ਹੈ ਅਤੇ ਸਾਰੀ ਡਿਟੇਲ ਨੂੰ ਵੀ ਗੁਪਤ ਰੱਖਿਆ ਗਿਆ ਹੈ। ਹਾਲਾਂਕਿ ਪੁਲਕਿਤ-ਕ੍ਰਿਤੀ ਦੇ ਵਿਆਹ ਦੇ ਮੇਨੂ ਨਾਲ ਜੁੜੀ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਖਾਸ ਗੱਲ ਇਹ ਹੈ ਕਿ ਇਹ ਮੇਨੂ ਲਾੜੇ ਮੀਆਂ ਪੁਲਕਿਤ ਨੇ ਖੁਦ ਤਿਆਰ ਕੀਤਾ ਹੈ।

Read More: Pulkit- Kriti Wedding: ਪੁਲਕਿਤ-ਕ੍ਰਿਤੀ ਪੰਜਾਬੀ ਰੀਤੀ-ਰਿਵਾਜਾਂ ਅਨੁਸਾਰ ਕਰ ਰਹੇ ਵਿਆਹ, ਵੈਡਿੰਗ ਦਾ Menu ਵਾਇਰਲ

Entertainment News LIVE Today: Adil Khan Durrani: ਆਦਿਲ ਖਾਨ ਦੁਰਾਨੀ ਵੱਲੋਂ ਸੋਮੀ ਖਾਨ ਨਾਲ ਵਿਆਹ ਤੋਂ ਬਾਅਦ ਵੱਡਾ ਬਿਆਨ, ਬੋਲੇ- 'ਮੇਰੇ ਨਾਲ ਧੋਖਾ...'

Adil Khan Durrani on Somi Khan Wedding: ਟੀਵੀ ਇੰਡਸਟਰੀ 'ਚ ਬਿੱਗ ਬੌਸ ਫੇਮ ਅਤੇ ਡਰਾਮਾ ਕੁਈਨ ਦੇ ਨਾਂ ਨਾਲ ਮਸ਼ਹੂਰ ਰਾਖੀ ਸਾਵੰਤ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਲਈ ਸੁਰਖੀਆਂ 'ਚ ਰਹਿੰਦੀ ਹੈ।

Read More: Adil Khan Durrani: ਆਦਿਲ ਖਾਨ ਦੁਰਾਨੀ ਵੱਲੋਂ ਸੋਮੀ ਖਾਨ ਨਾਲ ਵਿਆਹ ਤੋਂ ਬਾਅਦ ਵੱਡਾ ਬਿਆਨ, ਬੋਲੇ- 'ਮੇਰੇ ਨਾਲ ਧੋਖਾ...'

Entertainment News LIVE: Ambani Family: ਅੰਬਾਨੀ ਪਰਿਵਾਰ ਦੀਆਂ ਔਰਤਾਂ ਹੱਥਾਂ 'ਤੇ ਕਾਲਾ ਧਾਗਾ ਕਿਉਂ ਬੰਨ੍ਹਦੀਆਂ ? ਹੈਰਾਨ ਕਰ ਦਏਗਾ ਇਸ ਪਿੱਛੇ ਛੁਪਿਆ ਰਾਜ਼

Ambani Family Black Thread Mystery: ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਹਾਲ ਹੀ 'ਚ ਪ੍ਰੀ-ਵੈਡਿੰਗ ਫੰਕਸ਼ਨ ਆਯੋਜਿਤ ਕੀਤਾ ਗਿਆ।

Read More: Ambani Family: ਅੰਬਾਨੀ ਪਰਿਵਾਰ ਦੀਆਂ ਔਰਤਾਂ ਹੱਥਾਂ 'ਤੇ ਕਾਲਾ ਧਾਗਾ ਕਿਉਂ ਬੰਨ੍ਹਦੀਆਂ ? ਹੈਰਾਨ ਕਰ ਦਏਗਾ ਇਸ ਪਿੱਛੇ ਛੁਪਿਆ ਰਾਜ਼

Entertainment News LIVE Today: Karamjit Anmol: ਕਰਮਜੀਤ ਅਨਮੋਲ ਨੂੰ ਲਗਾਤਾਰ ਮਿਲ ਰਹੀਆਂ ਵਧਾਈਆਂ, ਗਾਇਕੀ ਅਤੇ ਅਦਾਕਾਰੀ ਤੋਂ ਬਾਅਦ ਹੁਣ ਖੇਡਣ ਜਾ ਰਹੇ ਸਿਆਸੀ ਪਾਰੀ

Karamjit Anmol Entry In Politics: ਪੰਜਾਬੀ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਕਲਾਕਾਰੀ ਤੋਂ ਬਾਅਦ ਹੁਣ ਪੰਜਾਬੀ ਅਦਾਕਾਰ ਸਿਆਸਤ ਵਿੱਚ ਹੱਥ ਅਜਮਾਉਣ ਜਾ ਰਿਹਾ ਹੈ। ਉਨ੍ਹਾਂ ਦੀ ਇਸ ਖੁਸ਼ੀ ਵਿੱਚ ਪੰਜਾਬੀ ਸਿਨੇਮਾ ਜਗਤ ਦੇ ਕਈ ਸਿਤਾਰੇ ਲਗਾਤਾਰ ਵਧਾਈਆਂ ਦੇ ਰਹੇ ਹਨ। ਇੰਡਸਟਰੀ ਦੇ ਤਮਾਮ ਮਸ਼ਹੂਰ ਸਿਤਾਰਿਆਂ ਵੱਲੋਂ ਕਰਮਜੀਤ ਵੱਲੋਂ ਸ਼ੇਅਰ ਕੀਤੀ ਤਸਵੀਰ ਉੱਪਰ ਕਮੈਂਟ ਕਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। 

Read More: Karamjit Anmol: ਕਰਮਜੀਤ ਅਨਮੋਲ ਨੂੰ ਲਗਾਤਾਰ ਮਿਲ ਰਹੀਆਂ ਵਧਾਈਆਂ, ਗਾਇਕੀ ਅਤੇ ਅਦਾਕਾਰੀ ਤੋਂ ਬਾਅਦ ਹੁਣ ਖੇਡਣ ਜਾ ਰਹੇ ਸਿਆਸੀ ਪਾਰੀ

Entertainment News LIVE: Geeta Zaildar: ਗੀਤਾ ਜ਼ੈਲਦਾਰ ਨੇ ਸੁਰਿੰਦਰ ਛਿੰਦਾ ਨੂੰ ਲੈ ਭਰੀ ਮਹਿਫਲ 'ਚ ਕੀਤੀ ਟਿੱਚਰ, ਬੁਰੀ ਤਰ੍ਹਾਂ ਭੜਕਿਆ ਪੁੱਤਰ ਮਨਿੰਦਰ

Maninder shinda angry on Geeta zaildar: ਗਾਇਕ ਗੀਤਾ ਜ਼ੈਲਦਾਰ ਇਨ੍ਹੀਂ ਦਿਨੀਂ ਵਿਵਾਦਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਪੰਜਾਬੀ ਗੀਤਾਂ ਰਾਹੀਂ ਪ੍ਰਸ਼ੰਸਕਾੰ ਨੂੰ ਆਪਣਾ ਦੀਵਾਨਾ ਬਣਾਉਣ ਵਾਲਾ ਕਲਾਕਾਰ ਆਪਣੇ ਇੱਕ ਅਜਿਹੇ ਬਿਆਨ ਨੂੰ ਲੈ ਸੁਰਖੀਆਂ ਬਟੋਰ ਰਿਹਾ ਹੈ, ਜਿਸ ਕਾਰਨ ਵਿਵਾਦ ਦੀ ਸਥਿਤੀ ਬਣੀ ਹੋਈ ਹੈ। ਆਖਿਰ ਕੀ ਹੈ ਪੂਰਾ ਮਾਮਲਾ...? ਜਾਣਨ ਲਈ ਪੜ੍ਹੋ ਪੂਰੀ ਖਬਰ...

Read More: Geeta Zaildar: ਗੀਤਾ ਜ਼ੈਲਦਾਰ ਨੇ ਸੁਰਿੰਦਰ ਛਿੰਦਾ ਨੂੰ ਲੈ ਭਰੀ ਮਹਿਫਲ 'ਚ ਕੀਤੀ ਟਿੱਚਰ, ਬੁਰੀ ਤਰ੍ਹਾਂ ਭੜਕਿਆ ਪੁੱਤਰ ਮਨਿੰਦਰ

Entertainment News LIVE: Nimrat Khaira: ਨਿਮਰਤ ਖਹਿਰਾ ਦੀਆਂ ਅਦਾਵਾਂ ਨੇ ਕਰਵਾਈ ਬੱਲੇ-ਬੱਲੇ, ਫੈਨਜ਼ ਖੁਸ਼ੀ 'ਚ ਬੋਲੇ- 'ਸਾਡੀ ਨਿੰਮੋ'

Nimrat Khaira Pics: ਪੰਜਾਬੀ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਚੱਲਦੇ ਖੂਬ ਸੁਰਖੀਆਂ ਬਟੋਰਦੀ ਹੈ।

Read More: Nimrat Khaira: ਨਿਮਰਤ ਖਹਿਰਾ ਦੀਆਂ ਅਦਾਵਾਂ ਨੇ ਕਰਵਾਈ ਬੱਲੇ-ਬੱਲੇ, ਫੈਨਜ਼ ਖੁਸ਼ੀ 'ਚ ਬੋਲੇ- 'ਸਾਡੀ ਨਿੰਮੋ'

ਪਿਛੋਕੜ

Entertainment News Live Today : ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਵਾਰ 2' ਕਾਰਨ ਸੁਰਖੀਆਂ 'ਚ ਹਨ। ਇਸ ਫਿਲਮ 'ਚ ਰਿਤਿਕ ਰੋਸ਼ਨ ਦੇ ਨਾਲ ਸਾਊਥ ਸੁਪਰਸਟਾਰ ਜੂਨੀਅਰ ਐਨਟੀਆਰ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਜੋੜੀ ਨੂੰ ਵੱਡੇ ਪਰਦੇ 'ਤੇ ਇਕੱਠੇ ਦੇਖਣ ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਹਾਲ ਹੀ 'ਚ ਇਸ ਫਿਲਮ ਦੀ ਸ਼ੂਟਿੰਗ 8 ਮਾਰਚ ਤੋਂ ਸ਼ੁਰੂ ਹੋਈ ਹੈ। ਹੁਣ ਫਿਲਮ ਸੈੱਟ ਤੋਂ ਰਿਤਿਕ ਰੋਸ਼ਨ ਦਾ ਲੁੱਕ ਲੀਕ ਹੋ ਗਿਆ ਹੈ। ਜਿਸ ਤੋਂ ਬਾਅਦ ਟਵਿਟਰ 'ਤੇ #War2 ਅਤੇ #Hritikh Roshan ਦੀ ਸਰਚ ਵਧ ਗਈ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਅਦਾਕਾਰ ਦੇ ਲੁੱਕ ਨੂੰ ਦੇਖ ਕੇ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਇਹ ਫਿਲਮ ਐਕਸ਼ਨ ਨਾਲ ਭਰਪੂਰ ਹੋਵੇਗੀ।


ਰਿਤਿਕ ਰੋਸ਼ਨ ਕਿਵੇਂ ਦਿਖਦੇ ਹਨ?


ਸਾਹਮਣੇ ਆਈ ਤਸਵੀਰ 'ਚ ਰਿਤਿਕ ਰੋਸ਼ਨ ਐਕਸ਼ਨ ਅਵਤਾਰ 'ਚ ਨਜ਼ਰ ਆ ਰਹੇ ਹਨ। ਅਦਾਕਾਰ ਦੇ ਚਿਹਰੇ ਤੋਂ ਗਰਦਨ ਤੱਕ ਖੂਨ ਵਹਿ ਰਿਹਾ ਹੈ। ਕਾਲੇ ਕੱਪੜਿਆਂ 'ਚ ਇਹ ਕਲਾਕਾਰ ਆਪਣੇ ਫਾਈਟ ਸੀਨ ਸ਼ੂਟ ਕਰ ਰਿਹਾ ਹੈ। ਅਦਾਕਾਰ ਦੇ ਮੱਥੇ 'ਤੇ ਸੱਟ ਲੱਗੀ ਹੈ। ਉਸ ਦੀ ਸੱਟ ਤੋਂ ਖੂਨ ਵਹਿ ਰਿਹਾ ਹੈ। ਰਿਤਿਕ ਰੋਸ਼ਨ ਦਾ ਇਹ ਲੁੱਕ ਉਨ੍ਹਾਂ ਦੀ ਪਿਛਲੀ ਫਿਲਮ ਵਾਰ ਤੋਂ ਬਿਲਕੁਲ ਵੀ ਵੱਖਰਾ ਨਹੀਂ ਹੈ।




ਇਹ ਫਿਲਮ 2025 ਵਿੱਚ ਰਿਲੀਜ਼ ਹੋਵੇਗੀ


ਇਸ ਫਿਲਮ ਲਈ ਰਿਤਿਕ ਨੇ 100 ਦਿਨ ਦੀ ਸ਼ੂਟਿੰਗ ਦਾ ਸਮਾਂ ਲਿਆ ਹੈ। ਇਹ ਫਿਲਮ ਸਾਲ 2025 'ਚ ਰਿਲੀਜ਼ ਹੋਣ ਜਾ ਰਹੀ ਹੈ। ਬ੍ਰਹਮਾਸਤਰ ਦੇ ਨਿਰਦੇਸ਼ਕ ਅਯਾਨ ਮੁਖਰਜੀ ਵਾਰ 2 ਦਾ ਨਿਰਦੇਸ਼ਨ ਕਰ ਰਹੇ ਹਨ। ਇਸ ਤੋਂ ਪਹਿਲਾਂ ਫਿਲਮ ਵਾਰ ਦਾ ਨਿਰਦੇਸ਼ਨ ਪਠਾਨ ਫਿਲਮ ਨਿਰਦੇਸ਼ਕ ਸਿਧਾਰਥ ਆਨੰਦ ਨੇ ਕੀਤਾ ਸੀ। ਹੁਣ ਇਹ ਫਿਲਮ ਬਾਕਸ ਆਫਿਸ 'ਤੇ ਟਿਕਦੀ ਹੈ ਜਾਂ ਨਹੀਂ ਇਹ ਤਾਂ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।


 ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.