Entertainment News LIVE: ਦੂਜੀ ਵਾਰ ਵਿਆਹ ਕਰ ਰਿਹਾ ਸਲਮਾਨ ਦਾ ਜੀਜਾ, ਗੀਤਾ ਜ਼ੈਲਦਾਰ 'ਤੇ ਭੜਕਿਆ ਸੁਰਿੰਦਰ ਛਿੰਦਾ ਦਾ ਪੁੱਤਰ ਮਨਿੰਦਰ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 14 Mar 2024 01:37 PM
Entertainment News LIVE: Uorfi Javed: ਉਰਫੀ ਜਾਵੇਦ ਬਾਲੀਵੁੱਡ 'ਚ ਕਰੇਗੀ ਐਂਟਰੀ, ਜਾਣੋ ਕਿਸ ਵਿਸ਼ੇ 'ਤੇ ਅਧਾਰਿਤ ਫਿਲਮ ?

Uorfi Javed Bollywood Debut: ਉਰਫੀ ਜਾਵੇਦ ਅਕਸਰ ਆਪਣੇ ਵੱਖਰੇ ਡਰੈਸਿੰਗ ਸੈਂਸ ਅਤੇ ਸਟਾਈਲ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਹ ਅਕਸਰ ਆਪਣੇ ਲੁੱਕ ਨੂੰ ਲੈ ਟ੍ਰੋਲ ਵੀ ਹੁੰਦੀ ਰਹਿੰਦੀ ਹੈ।

Read More: Uorfi Javed: ਉਰਫੀ ਜਾਵੇਦ ਬਾਲੀਵੁੱਡ 'ਚ ਕਰੇਗੀ ਐਂਟਰੀ, ਜਾਣੋ ਕਿਸ ਵਿਸ਼ੇ 'ਤੇ ਅਧਾਰਿਤ ਫਿਲਮ ?

Entertainment News LIVE Today: Nimrat Khaira: ਨਿਮਰਤ ਖਹਿਰਾ ਦੀਆਂ ਅਦਾਵਾਂ ਨੇ ਕਰਵਾਈ ਬੱਲੇ-ਬੱਲੇ, ਫੈਨਜ਼ ਖੁਸ਼ੀ 'ਚ ਬੋਲੇ- 'ਸਾਡੀ ਨਿੰਮੋ'

Nimrat Khaira Pics: ਪੰਜਾਬੀ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਚੱਲਦੇ ਖੂਬ ਸੁਰਖੀਆਂ ਬਟੋਰਦੀ ਹੈ।

Read More: Nimrat Khaira: ਨਿਮਰਤ ਖਹਿਰਾ ਦੀਆਂ ਅਦਾਵਾਂ ਨੇ ਕਰਵਾਈ ਬੱਲੇ-ਬੱਲੇ, ਫੈਨਜ਼ ਖੁਸ਼ੀ 'ਚ ਬੋਲੇ- 'ਸਾਡੀ ਨਿੰਮੋ'

Entertainment News LIVE: Munmun Dutta Engagement: ਕੀ 'ਬਬੀਤਾ ਜੀ' ਨੇ ਖੁਦ ਤੋਂ 9 ਸਾਲ ਛੋਟੇ 'ਟਪੂ' ਨਾਲ ਕਰਵਾਈ ਮੰਗਣੀ ? ਮੁਨਮੁਨ ਦੱਤਾ ਨੇ ਦੱਸੀ ਸੱਚਾਈ

MS Dhoni Long Hair Look: ਮਹਿੰਦਰ ਸਿੰਘ ਧੋਨੀ ਇਸ ਵਾਰ IPL 2024 'ਚ ਆਪਣੇ ਲੰਬੇ ਵਾਲਾਂ ਨਾਲ ਪੁਰਾਣੇ ਲੁੱਕ ਨਾਲ ਨਜ਼ਰ ਆਉਣਗੇ। ਧੋਨੀ ਦਾ ਇਹ ਲੰਬੇ ਵਾਲਾਂ ਵਾਲਾ ਲੁੱਕ ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣੇ ਡੈਬਿਊ ਦੌਰਾਨ ਦੇਖਿਆ ਗਿਆ ਸੀ, ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਮਿਸ ਕੀਤਾ। ਪਰ ਫਿਲਹਾਲ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਨੇ ਉਹੀ ਪੁਰਾਣਾ ਲੁੱਕ ਅਪਣਾਇਆ ਹੈ। ਅਜਿਹੇ 'ਚ ਪ੍ਰਸ਼ੰਸਕ ਮੈਦਾਨ 'ਤੇ ਵੀ ਉਸ ਦਾ ਇਹੀ ਅੰਦਾਜ਼ ਦੇਖ ਸਕਦੇ ਹਨ।

Read More: Munmun Dutta Engagement: ਕੀ 'ਬਬੀਤਾ ਜੀ' ਨੇ ਖੁਦ ਤੋਂ 9 ਸਾਲ ਛੋਟੇ 'ਟਪੂ' ਨਾਲ ਕਰਵਾਈ ਮੰਗਣੀ ? ਮੁਨਮੁਨ ਦੱਤਾ ਨੇ ਦੱਸੀ ਸੱਚਾਈ

Entertainment News LIVE Today: Geeta Zaildar: ਗੀਤਾ ਜ਼ੈਲਦਾਰ ਨੇ ਸੁਰਿੰਦਰ ਛਿੰਦਾ ਨੂੰ ਲੈ ਭਰੀ ਮਹਿਫਲ 'ਚ ਕੀਤੀ ਟਿੱਚਰ, ਬੁਰੀ ਤਰ੍ਹਾਂ ਭੜਕਿਆ ਪੁੱਤਰ ਮਨਿੰਦਰ

Maninder shinda angry on Geeta zaildar: ਗਾਇਕ ਗੀਤਾ ਜ਼ੈਲਦਾਰ ਇਨ੍ਹੀਂ ਦਿਨੀਂ ਵਿਵਾਦਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਪੰਜਾਬੀ ਗੀਤਾਂ ਰਾਹੀਂ ਪ੍ਰਸ਼ੰਸਕਾੰ ਨੂੰ ਆਪਣਾ ਦੀਵਾਨਾ ਬਣਾਉਣ ਵਾਲਾ ਕਲਾਕਾਰ ਆਪਣੇ ਇੱਕ ਅਜਿਹੇ ਬਿਆਨ ਨੂੰ ਲੈ ਸੁਰਖੀਆਂ ਬਟੋਰ ਰਿਹਾ ਹੈ, ਜਿਸ ਕਾਰਨ ਵਿਵਾਦ ਦੀ ਸਥਿਤੀ ਬਣੀ ਹੋਈ ਹੈ। ਆਖਿਰ ਕੀ ਹੈ ਪੂਰਾ ਮਾਮਲਾ...? ਜਾਣਨ ਲਈ ਪੜ੍ਹੋ ਪੂਰੀ ਖਬਰ...

Read More: Geeta Zaildar: ਗੀਤਾ ਜ਼ੈਲਦਾਰ ਨੇ ਸੁਰਿੰਦਰ ਛਿੰਦਾ ਨੂੰ ਲੈ ਭਰੀ ਮਹਿਫਲ 'ਚ ਕੀਤੀ ਟਿੱਚਰ, ਬੁਰੀ ਤਰ੍ਹਾਂ ਭੜਕਿਆ ਪੁੱਤਰ ਮਨਿੰਦਰ

Entertainment News LIVE: Diljit Dosanjh: ਦਿਲਜੀਤ ਦੋਸਾਂਝ ਨੇ ਬੋਧੀ ਭਿਕਸ਼ੂਆਂ ਨਾਲ ਕੀਤੀ ਮੁਲਾਕਾਤ, ਸਕੂਨ ਭਰੇ ਪਲਾਂ ਨੂੰ ਫੈਨਜ਼ ਨਾਲ ਕੀਤਾ ਸਾਂਝਾ

Diljit Dosanjh visits monastery in Kinnaur: ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਹਿਮਾਚਲ ਪ੍ਰਦੇਸ਼ ਦੇ ਕਿਨੌਰ ਵਿੱਚ ਛੁੱਟੀਆਂ ਦਾ ਆਨੰਦ ਲੈ ਰਹੇ ਹਨ।

Read More: Diljit Dosanjh: ਦਿਲਜੀਤ ਦੋਸਾਂਝ ਨੇ ਬੋਧੀ ਭਿਕਸ਼ੂਆਂ ਨਾਲ ਕੀਤੀ ਮੁਲਾਕਾਤ, ਸਕੂਨ ਭਰੇ ਪਲਾਂ ਨੂੰ ਫੈਨਜ਼ ਨਾਲ ਕੀਤਾ ਸਾਂਝਾ

Entertainment News LIVE Today: Pulkit-Kriti Wedding: ਪੁਲਕਿਤ ਸਮਰਾਟ ਪੀਲੇ ਕੁੜਤੇ ਵਿੱਚ ਪ੍ਰੀ-ਵੈਡਿੰਗ ਫੰਕਸ਼ਨ ਲਈ ਇੰਝ ਹੋਏ ਤਿਆਰ, ਲਾੜੇ ਦਾ ਵੀਡੀਓ ਵਾਇਰਲ

Pulkit Samrat-Kriti Kharbanda Wedding: ਬਾਲੀਵੁੱਡ ਅਭਿਨੇਤਾ ਪੁਲਕਿਤ ਸਮਰਾਟ ਅਤੇ ਅਦਾਕਾਰਾ ਕ੍ਰਿਤੀ ਖਰਬੰਦਾ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਦੋਵੇਂ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਹੁਣ ਆਖਿਰਕਾਰ ਦੋਵੇਂ ਵਿਆਹ ਕਰਨ ਜਾ ਰਹੇ ਹਨ। ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈਆਂ ਹਨ। ਇਸ ਜੋੜੇ ਦਾ ਵਿਆਹ 15 ਮਾਰਚ ਨੂੰ ਹੈ। ਵਿਆਹ ਤੋਂ ਪਹਿਲਾਂ ਜੋੜੇ ਦੇ ਪ੍ਰੀ-ਵੈਡਿੰਗ ਫੰਕਸ਼ਨ ਵੀ ਸ਼ੁਰੂ ਹੋ ਗਏ ਹਨ। ਅੱਜ ਪ੍ਰੀ-ਵੈਡਿੰਗ ਫੰਕਸ਼ਨ ਦਾ ਪਹਿਲਾ ਦਿਨ ਸੀ। ਇਸ ਦੌਰਾਨ ਲਾੜੇ ਦਾ ਵੀਡੀਓ ਸਾਹਮਣੇ ਆਇਆ ਹੈ।

Read More: Pulkit-Kriti Wedding: ਪੁਲਕਿਤ ਸਮਰਾਟ ਪੀਲੇ ਕੁੜਤੇ ਵਿੱਚ ਪ੍ਰੀ-ਵੈਡਿੰਗ ਫੰਕਸ਼ਨ ਲਈ ਇੰਝ ਹੋਏ ਤਿਆਰ, ਲਾੜੇ ਦਾ ਵੀਡੀਓ ਵਾਇਰਲ

Entertainment News LIVE: Neeru Bajwa: ਨੀਰੂ ਬਾਜਵਾ ਨੇ ਪਿੰਕ ਸਾੜੀ ਵਿੱਚ ਦਿੱਤੇ ਦਿਲਕਸ਼ ਪੋਜ਼, ਇੰਝ ਵਧਾਈ ਫੈਨਜ਼ ਦੇ ਦਿਲਾਂ ਦੀ ਧੜਕਣ

Neeru Bajwa Pics: ਪੰਜਾਬੀ ਗਾਇਕਾ ਨੀਰੂ ਬਾਜਵਾ ਇਨ੍ਹੀਂ ਦਿਨੀਂ ਆਪਣੀ ਅਪਕਮਿੰਗ ਫਿਲਮ ਸ਼ਾਇਰ ਦੇ ਚੱਲਦੇ ਸੁਰਖੀਆਂ ਬਟੋਰ ਰਹੀ ਹੈ। ਇਸ ਦੌਰਾਨ ਉਹ ਲਗਾਤਾਰ ਫਿਲਮ ਪ੍ਰਮੋਸ਼ਨ ਵਿੱਚ ਲੱਗੀ ਹੋਈ ਹੈ।

Read More: Neeru Bajwa: ਨੀਰੂ ਬਾਜਵਾ ਨੇ ਪਿੰਕ ਸਾੜੀ ਵਿੱਚ ਦਿੱਤੇ ਦਿਲਕਸ਼ ਪੋਜ਼, ਇੰਝ ਵਧਾਈ ਫੈਨਜ਼ ਦੇ ਦਿਲਾਂ ਦੀ ਧੜਕਣ

ਪਿਛੋਕੜ

Entertainment News Live Today: ਬਾਲੀਵੁੱਡ ਅਭਿਨੇਤਾ ਪੁਲਕਿਤ ਸਮਰਾਟ ਅਤੇ ਅਦਾਕਾਰਾ ਕ੍ਰਿਤੀ ਖਰਬੰਦਾ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਦੋਵੇਂ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਹੁਣ ਆਖਿਰਕਾਰ ਦੋਵੇਂ ਵਿਆਹ ਕਰਨ ਜਾ ਰਹੇ ਹਨ। ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈਆਂ ਹਨ। ਇਸ ਜੋੜੇ ਦਾ ਵਿਆਹ 15 ਮਾਰਚ ਨੂੰ ਹੈ। ਵਿਆਹ ਤੋਂ ਪਹਿਲਾਂ ਜੋੜੇ ਦੇ ਪ੍ਰੀ-ਵੈਡਿੰਗ ਫੰਕਸ਼ਨ ਵੀ ਸ਼ੁਰੂ ਹੋ ਗਏ ਹਨ। ਅੱਜ ਪ੍ਰੀ-ਵੈਡਿੰਗ ਫੰਕਸ਼ਨ ਦਾ ਪਹਿਲਾ ਦਿਨ ਸੀ। ਇਸ ਦੌਰਾਨ ਲਾੜੇ ਦਾ ਵੀਡੀਓ ਸਾਹਮਣੇ ਆਇਆ ਹੈ।


ਇਸ ਵੀਡੀਓ ਮੁਤਾਬਕ ਪੁਲਕਿਤ ਸਮਰਾਟ ਨੂੰ ਵਿਆਹ ਵਾਲੀ ਥਾਂ 'ਤੇ ਦੇਖਿਆ ਜਾ ਸਕਦਾ ਹੈ। ਅਭਿਨੇਤਾ ਨੇ ਪ੍ਰੀ-ਵੈਡਿੰਗ ਲਈ ਰਵਾਇਤੀ ਲੁੱਕ ਪਹਿਨੀ ਹੈ। ਅਭਿਨੇਤਾ ਨੇ ਫੰਕਸ਼ਨ ਲਈ ਪੀਲੇ ਰੰਗ ਦਾ ਡਿਜ਼ਾਈਨਰ ਕੁੜਤਾ ਪਾਇਆ ਹੋਇਆ ਹੈ। ਇਸ ਕੁੜਤੇ 'ਤੇ ਸਫੇਦ ਚਿਕਨਕਾਰੀ ਵਰਕ ਕੀਤਾ ਗਿਆ ਹੈ। ਪੀਲੇ ਅਤੇ ਚਿੱਟੇ ਦਾ ਸੁਮੇਲ ਅਭਿਨੇਤਾ ਨੂੰ ਬਹੁਤ ਵਧੀਆ ਲੱਗ ਰਿਹਾ ਹੈ। ਅਭਿਨੇਤਾ ਨੇ ਸਨਗਲਾਸ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ। ਪ੍ਰਸ਼ੰਸਕਾਂ ਨੂੰ ਅਭਿਨੇਤਾ ਦਾ ਇਹ ਸਾਧਾਰਨ ਲੁੱਕ ਕਾਫੀ ਪਸੰਦ ਆ ਰਿਹਾ ਹੈ।






15 ਮਾਰਚ ਨੂੰ ਲੈਣਗੇ ਫੇਰੇ


ਤੁਹਾਨੂੰ ਦੱਸ ਦੇਈਏ ਕਿ ਜੋੜੇ ਦਾ ਵਿਆਹ 15 ਮਾਰਚ ਨੂੰ ਮਾਨੇਸਰ ਦੇ ਆਈਟੀਸੀ ਗ੍ਰੈਂਡ ਭਾਰਤ ਵਿੱਚ ਹੋਵੇਗਾ। ਜੋੜੇ ਨੇ ਆਪਣੇ ਖਾਸ ਦਿਨ ਨੂੰ ਕਾਫੀ ਇੰਟੀਮੇਟ ਰੱਖਿਆ। ਵਿਆਹ 'ਚ ਸਿਰਫ ਕ੍ਰਿਤੀ ਅਤੇ ਪੁਲਕਿਤ ਦਾ ਪਰਿਵਾਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਣਗੇ। ਪੁਲਕਿਤ ਅਤੇ ਕ੍ਰਿਤੀ ਦਾ ਵਿਆਹ ਪੰਜਾਬੀ ਰੀਤੀ-ਰਿਵਾਜਾਂ ਨਾਲ ਹੋਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਇਸ ਵਿਆਹ ਦੀ ਥੀਮ ਪੇਸਟਲ ਰੱਖੀ ਗਈ ਹੈ। ਇਸ ਵਿਆਹ 'ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਵੀ ਸ਼ਾਮਲ ਹੋਣ ਜਾ ਰਹੇ ਹਨ।


ਦੂਜੀ ਵਾਰ ਵਿਆਹ ਕਰ ਰਹੇ ਪੁਲਕਿਤ


ਜ਼ੋਇਆ ਅਖਤਰ, ਲਵ ਰੰਜਨ, ਫਰਹਾਨ ਅਖਤਰ, ਸ਼ਿਬਾਨੀ ਦਾਂਡੇਕਰ, ਅਲੀ ਫਜ਼ਲ, ਵਰੁਣ ਸ਼ਰਮਾ, ਮਨਜੋਤ ਸਿੰਘ, ਰਿਤੇਸ਼ ਸਿਧਵਾਨੀ ਅਤੇ ਮੀਕਾ ਸਿੰਘ ਦੇ ਨਾਂ ਵਿਆਹ ਦੇ ਮਹਿਮਾਨਾਂ ਦੀ ਸੂਚੀ ਵਿੱਚ ਹਨ। ਪੁਲਕਿਤ ਸਮਰਾਟ ਦਾ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਅਭਿਨੇਤਾ ਨੇ ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਦੀ ਰਾਖੀ ਭੈਣ ਸ਼ਵੇਤਾ ਰੋਹਿਰਾ ਨਾਲ ਵਿਆਹ ਕੀਤਾ ਸੀ। ਹਾਲਾਂਕਿ ਉਨ੍ਹਾਂ ਦਾ ਪਹਿਲਾ ਵਿਆਹ 11 ਮਹੀਨੇ ਹੀ ਚੱਲਿਆ ਸੀ। ਇਸ ਤੋਂ ਬਾਅਦ ਦੋਹਾਂ ਦਾ ਤਲਾਕ ਹੋ ਗਿਆ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.