Entertainment Live: ਕੰਗਨਾ ਨਹੀਂ ਇਸ ਸਟਾਰ ਨੂੰ ਮੋਦੀ 3.O ਕੈਬਿਨੇਟ 'ਚ ਮਿਲੀ ਜਗ੍ਹਾ, ਮਸ਼ਹੂਰ ਅਦਾਕਾਰ ਨੇ Restaurant ਮਾਲਕ ਦੇ ਮਾਰੇ ਥੱਪੜ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
Kangana Ranaut: ਬਾਲੀਵੁੱਡ ਅਭਿਨੇਤਰੀ ਅਤੇ ਲੋਕ ਸਭਾ ਚੋਣ 2024 ਦੀ ਜੇਤੂ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੇ ਥੱਪੜ ਕਾਂਡ ਨੂੰ ਲੈ ਕੇ ਸੁਰਖੀਆਂ 'ਚ ਹੈ। ਪਰ ਇਸ ਹਾਦਸੇ ਤੋਂ ਬਾਅਦ ਵੀ ਕੰਗਨਾ ਦੇ ਚਿਹਰੇ ਦੀ ਮੁਸਕੁਰਾਹਟ ਪਹਿਲਾਂ ਵਾਂਗ ਹੀ ਕਾਇਮ ਰਹੀ। ਅਭਿਨੇਤਰੀ ਲਗਾਤਾਰ ਆਪਣੀਆਂ ਜ਼ਿੰਮੇਵਾਰੀਆਂ ਅਤੇ ਫਰਜ਼ਾਂ ਨੂੰ ਪੂਰਾ ਕਰ ਰਹੀ ਹੈ, ਉਹ ਵੀ ਪੂਰੀ ਹਿੰਮਤ ਅਤੇ ਆਤਮ ਵਿਸ਼ਵਾਸ ਨਾਲ ਰਾਸ਼ਟਰਪਤੀ ਭਵਨ 'ਚ ਪੁੱਜੀ। ਇਸ ਦੌਰਾਨ ਅਦਾਕਾਰਾ ਦੀ ਲੁੱਕ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ।
Read More: Kangana Ranaut: ਕੰਗਨਾ ਰਣੌਤ ਨੇ 'ਥੱਪੜ ਕਾਂਡ' ਤੋਂ ਬਾਅਦ ਵੀ ਹੱਸਦੇ ਚਿਹਰੇ ਨਾਲ ਖਿੱਚਿਆ ਧਿਆਨ, ਜਾਣੋ ਕਿਉਂ ਬਣੀ ਖਿੱਚ ਦਾ ਕੇਂਦਰ ?
Sonakshi Sinha Wedding: ਅਦਾਕਾਰਾ ਸੋਨਾਕਸ਼ੀ ਸਿਨਹਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਹ ਖਬਰ ਉਨ੍ਹਾਂ ਦੀ ਕਿਸੇ ਪੇਸ਼ੇਵਰ ਨਹੀਂ ਬਲਕਿ ਨਿੱਜੀ ਜ਼ਿੰਦਗੀ ਨਾਲ ਜੁੜੀ ਹੋਈ ਹੈ। ਜਾਣਕਾਰੀ ਮੁਤਾਬਕ ਅਦਾਕਾਰਾ ਵਿਆਹ ਕਰਨ ਜਾ ਰਹੀ ਹੈ। ਜੀ ਹਾਂ, ਸ਼ਤਰੁਘਨ ਸਿਨਹਾ ਦੀ ਧੀ ਸੋਨਾਕਸ਼ੀ 23 ਜੂਨ ਨੂੰ ਆਪਣੇ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਵਿਆਹ ਕਰ ਸਕਦੀ ਹੈ। ਰਿਪੋਰਟ ਮੁਤਾਬਕ ਇਹ ਇੱਕ ਪ੍ਰਾਈਵੇਟ ਫੰਕਸ਼ਨ ਹੋਵੇਗਾ ਜਿਸ 'ਚ ਸਿਰਫ ਚੁਣੇ ਹੋਏ ਮਹਿਮਾਨ ਹੀ ਸ਼ਾਮਲ ਹੋਣਗੇ। ਪਰ ਅਦਾਕਾਰਾ ਨੇ ਆਪਣੇ ਸਭ ਤੋਂ ਖਾਸ ਦਿਨ 'ਤੇ ਵੈੱਬ ਸੀਰੀਜ਼ ਹੀਰਾਮੰਡੀ ਦੀ ਪੂਰੀ ਕਾਸਟ ਨੂੰ ਸੱਦਾ ਦਿੱਤਾ ਹੈ। ਹਾਲਾਂਕਿ ਵਿਆਹ ਨੂੰ ਲੈ ਕੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
Read More: Sonakshi Sinha: ਸੋਨਾਕਸ਼ੀ ਸਿਨਹਾ ਇਸ ਦਿਨ ਬੁਆਏਫ੍ਰੈਂਡ ਨਾਲ ਕਰਵਾਏਗੀ ਵਿਆਹ ? ਮਹਿਮਾਨ ਦੀ ਲਿਸਟ ਦਾ ਖੁਲਾਸਾ
Actor Viral Video: ਅਭਿਨੇਤਾ ਅਤੇ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਸੋਹਮ ਚੱਕਰਵਰਤੀ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇਹ ਖਬਰ ਵੀ ਕੰਗਨਾ ਰਣੌਤ ਵਾਂਗ 'ਥੱਪੜ ਸਕੈਂਡਲ' ਨਾਲ ਜੁੜੀ ਹੋਈ ਹੈ। ਇਸ ਖਬਰ ਨਾਲ ਜੁੜੇ ਕਈ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਜਿਸ ਉੱਪਰ ਪ੍ਰਸ਼ੰਸਕ ਵੀ ਹੈਰਾਨ ਹੋ ਰਹੇ ਹਨ। ਆਖਿਰ ਸੋਹਮ ਚੱਕਰਵਰਤੀ ਨੇ ਇੱਕ ਰੈਸਟੋਰੈਂਟ ਮਾਲਕ ਨੂੰ ਜਨਤਕ ਤੌਰ 'ਤੇ ਥੱਪੜ ਕਿਉਂ ਮਾਰਿਆ ਇਹ ਜਾਣਨ ਲਈ ਪੜ੍ਹੋ ਪੂਰੀ ਖਬਰ...
PM Modi Oath Ceremony: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਜੂਨ ਸ਼ਾਮ 7.15 ਵਜੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਜਿੱਥੇ ਹੇਮਾ ਮਾਲਿਨੀ ਅਤੇ ਰਵੀ ਕਿਸ਼ਨ ਵਰਗੀਆਂ ਫਿਲਮੀ ਹਸਤੀਆਂ ਪਹਿਲਾਂ ਹੀ ਭਾਜਪਾ ਦਾ ਹਿੱਸਾ ਹਨ, ਉਥੇ ਕੰਗਨਾ ਰਣੌਤ ਅਤੇ ਅਰੁਣ ਗੋਵਿਲ ਵੀ ਸੰਸਦ ਮੈਂਬਰ ਬਣ ਚੁੱਕੇ ਹਨ। ਹਾਲਾਂਕਿ ਇਨ੍ਹਾਂ 'ਚੋਂ ਕਿਸੇ ਨੂੰ ਵੀ ਮੋਦੀ ਕੈਬਨਿਟ 'ਚ ਜਗ੍ਹਾ ਨਹੀਂ ਮਿਲ ਰਹੀ ਹੈ। ਸਗੋਂ ਪਾਰਟੀ ਦੱਖਣ ਦੇ ਇੱਕ ਐਕਟਰ ਨੂੰ ਕੇਂਦਰੀ ਮੰਤਰੀ ਬਣਾਉਣ ਜਾ ਰਹੀ ਹੈ।
Read More: Modi 3.O: ਕੰਗਨਾ ਰਣੌਤ ਜਾਂ ਅਰੁਣ ਗੋਵਿਲ ਨਹੀਂ, ਇਸ ਸਟਾਰ ਨੂੰ ਮਿਲੇਗੀ ਮੋਦੀ 3.O ਕੈਬਿਨੇਟ 'ਚ ਜਗ੍ਹਾ, ਇੰਝ ਰਚਣਗੇ ਵੱਖਰਾ ਇਤਿਹਾਸ
Kangana Vs Kulwinder: ਅਦਾਕਾਰਾ ਕੰਗਨਾ ਰਣੌਤ ਨੇ ਹਾਲ ਹੀ 'ਚ ਮੰਡੀ ਤੋਂ ਲੋਕ ਸਭਾ ਚੋਣ ਜਿੱਤੀ ਸੀ, ਜਿਸ ਤੋਂ ਬਾਅਦ ਉਹ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਹਾਲਾਂਕਿ ਰਾਜਨੀਤੀ 'ਚ ਆਉਂਦੇ ਹੀ ਉਨ੍ਹਾਂ ਨੂੰ ਥੱਪੜ ਸਕੈਂਡਲ ਸੁਰਖੀਆਂ ਵਿੱਚ ਆ ਗਿਆ ਹੈ। ਜਿਸ ਕਾਰਨ ਅਦਾਕਾਰਾ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਉੱਪਰ ਕਈ ਲੋਕਾਂ ਵੱਲੋਂ ਖੁਸ਼ੀ ਅਤੇ ਕਈਆਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ। ਇਸ ਵਿਚਾਲੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਵਿਸ਼ਾਲ ਦਦਲਾਨੀ ਬੁਰੀ ਤਰ੍ਹਾਂ ਵਿਵਾਦਾਂ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਹਨ।
Read More: Kangana Vs Kulwinder: CISF ਮਹਿਲਾ ਜਵਾਨ ਕੁਲਵਿੰਦਰ ਕੌਰ ਕਾਰਨ ਕਸੂਤਾ ਫਸਿਆ ਵਿਸ਼ਾਲ ਡਡਲਾਨੀ, ਯੂਜ਼ਰਸ ਬੋਲੇ- 'ਗ੍ਰਿਫਤਾਰ ਕਰੋ'
ਪਿਛੋਕੜ
Entertainment News Live Today : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਜੂਨ ਸ਼ਾਮ 7.15 ਵਜੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਜਿੱਥੇ ਹੇਮਾ ਮਾਲਿਨੀ ਅਤੇ ਰਵੀ ਕਿਸ਼ਨ ਵਰਗੀਆਂ ਫਿਲਮੀ ਹਸਤੀਆਂ ਪਹਿਲਾਂ ਹੀ ਭਾਜਪਾ ਦਾ ਹਿੱਸਾ ਹਨ, ਉਥੇ ਕੰਗਨਾ ਰਣੌਤ ਅਤੇ ਅਰੁਣ ਗੋਵਿਲ ਵੀ ਸੰਸਦ ਮੈਂਬਰ ਬਣ ਚੁੱਕੇ ਹਨ। ਹਾਲਾਂਕਿ ਇਨ੍ਹਾਂ 'ਚੋਂ ਕਿਸੇ ਨੂੰ ਵੀ ਮੋਦੀ ਕੈਬਨਿਟ 'ਚ ਜਗ੍ਹਾ ਨਹੀਂ ਮਿਲ ਰਹੀ ਹੈ। ਸਗੋਂ ਪਾਰਟੀ ਦੱਖਣ ਦੇ ਇੱਕ ਐਕਟਰ ਨੂੰ ਕੇਂਦਰੀ ਮੰਤਰੀ ਬਣਾਉਣ ਜਾ ਰਹੀ ਹੈ।
ਦਰਅਸਲ, ਮੋਦੀ ਕੈਬਨਿਟ 3.O ਦਾ ਹਿੱਸਾ ਬਣਨ ਜਾ ਰਹੇ ਸੰਸਦ ਮੈਂਬਰਾਂ ਦੀ ਸੰਭਾਵਿਤ ਸੂਚੀ ਸਾਹਮਣੇ ਆਈ ਹੈ। ਇਸ ਲਿਸਟ 'ਚ ਸਾਊਥ ਐਕਟਰ ਸੁਰੇਸ਼ ਗੋਪੀ ਦਾ ਵੀ ਨਾਂ ਹੈ। ਸੁਰੇਸ਼ ਗੋਪੀ ਕੇਰਲ ਦੀ ਤ੍ਰਿਸ਼ੂਰ ਸੀਟ ਤੋਂ ਲੋਕ ਸਭਾ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ ਹਨ। ਹੁਣ ਉਹ ਕੇਂਦਰੀ ਮੰਤਰੀ ਬਣ ਕੇ ਇੱਕ ਵੱਖਰਾ ਇਤਿਹਾਸ ਰਚਣ ਜਾ ਰਹੇ ਹਨ।
ਕੇਂਦਰੀ ਮੰਤਰੀ ਬਣ ਕੇ ਰਿਕਾਰਡ ਕਾਇਮ ਕਰਨਗੇ ਅਦਾਕਾਰ
ਸੁਰੇਸ਼ ਗੋਪੀ ਨੂੰ ਮੋਦੀ ਕੈਬਨਿਟ 3.O 'ਚ ਕਿਹੜਾ ਮੰਤਰਾਲਾ ਮਿਲੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਇਹ ਅਦਾਕਾਰ ਕੇਂਦਰੀ ਮੰਤਰੀ ਬਣ ਕੇ ਨਵਾਂ ਰਿਕਾਰਡ ਬਣਾਉਣ ਜਾ ਰਿਹਾ ਹੈ। ਦਰਅਸਲ ਸੁਰੇਸ਼ ਗੋਪੀ ਕੇਰਲ ਤੋਂ ਭਾਜਪਾ ਦੇ ਪਹਿਲੇ ਕੇਂਦਰੀ ਮੰਤਰੀ ਹੋਣਗੇ। ਦੱਸ ਦੇਈਏ ਕਿ ਚੋਣ ਪ੍ਰਚਾਰ ਦੌਰਾਨ ਭਾਜਪਾ ਨੇ ‘ਇੱਕ ਕੇਂਦਰੀ ਮੰਤਰੀ ਤ੍ਰਿਸ਼ੂਰ, ਮੋਦੀ ਦੀ ਗਾਰੰਟੀ’ ਦਾ ਨਾਅਰਾ ਦਿੱਤਾ ਸੀ, ਜਿਸ ਨੂੰ ਪਾਰਟੀ ਹੁਣ ਪੂਰਾ ਕਰਨ ਜਾ ਰਹੀ ਹੈ।
ਦਿੱਲੀ ਪਹੁੰਚ ਕੇ ਸੁਰੇਸ਼ ਗੋਪੀ ਨੇ ਕੀ ਕਿਹਾ?
ਸੁਰੇਸ਼ ਗੋਪੀ ਨੇ NNI ਨਾਲ ਗੱਲਬਾਤ ਕਰਦੇ ਹੋਏ ਕਿਹਾ- 'ਮੈਂ ਸਹੁੰ ਚੁੱਕ ਸਮਾਗਮ ਤੋਂ ਬਾਅਦ ਬੋਲਾਂਗਾ, ਹੁਣ ਸਮਾਂ ਨਹੀਂ ਹੈ। ਕਿਰਪਾ ਕਰਕੇ ਮੈਨੂੰ ਕੁਝ ਸਮਾਂ ਦਿਓ। ਸਹੁੰ ਚੁੱਕ ਸਮਾਗਮ ਖਤਮ ਹੋਣ ਤੋਂ ਬਾਅਦ, ਮੈਂ ਤੁਹਾਡੇ ਨਾਲ ਗੱਲ ਕਰਾਂਗਾ ਅਤੇ ਤੁਹਾਡੇ ਰਾਹੀਂ ਗੱਲ ਕਰਾਂਗਾ। ਇਸ ਸਮੇਂ ਮੇਰੇ ਕੋਲ ਕੁਝ ਨਹੀਂ ਹੈ ਅਤੇ ਮੈਨੂੰ ਕੁਝ ਨਹੀਂ ਪਤਾ।
2016 ਵਿੱਚ ਰਾਜ ਸਭਾ ਦੇ ਮੈਂਬਰ ਬਣੇ
ਤੁਹਾਨੂੰ ਦੱਸ ਦੇਈਏ ਕਿ ਸੁਰੇਸ਼ ਗੋਪੀ ਹੁਣ ਤੱਕ 250 ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਅਪ੍ਰੈਲ 2016 ਵਿੱਚ, ਰਾਸ਼ਟਰਪਤੀ ਨੇ ਉਨ੍ਹਾਂ ਨੂੰ ਪ੍ਰਮੁੱਖ ਸ਼ਖਸੀਅਤ ਦੀ ਸ਼੍ਰੇਣੀ ਵਿੱਚ ਰਾਜ ਸਭਾ ਮੈਂਬਰ ਚੁਣਿਆ। ਇਸ ਤੋਂ ਬਾਅਦ ਉਹ ਅਕਤੂਬਰ 2016 'ਚ ਭਾਜਪਾ 'ਚ ਸ਼ਾਮਲ ਹੋ ਗਏ।
- - - - - - - - - Advertisement - - - - - - - - -