Entertainment Live: ਧਰਮਿੰਦਰ-ਜਯਾ ਬੱਚਨ ਸਣੇ ਗੁੱਸੇ 'ਚ ਆਏ ਇਹ ਸਿਤਾਰੇ, ਦਿਲਜੀਤ ਦੇ ਸ਼ੋਅ 'ਚ ਆਇਆ ਹਰ ਸ਼ਖਸ ਬਣਿਆ ਪੰਜਾਬੀ  

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 21 May 2024 11:54 AM
Entertainment Live Today: Katrina Kaif: ਕੀ ਕੈਟਰੀਨਾ ਕੈਫ ਸੱਚਮੁੱਚ ਪ੍ਰੈਗਨੇਂਟ ? ਵਾਇਰਲ ਵੀਡੀਓ ਨੂੰ ਵੇਖ ਫੈਨਜ਼ ਨੇ ਕੀਤੇ ਕਮੈਂਟ...

Vicky Kaushal-Katrina Kaif Video: ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਬਾਲੀਵੁੱਡ ਦੀਆਂ ਪਿਆਰੀਆਂ ਜੋੜੀਆਂ ਵਿੱਚੋਂ ਇੱਕ ਹਨ। ਦੋਵੇਂ ਇਕੱਠੇ ਕਾਫੀ ਕਿਊਟ ਲੱਗਦੇ ਹਨ। ਇਸ ਵਜ੍ਹਾ ਨਾਲ ਇਹ ਜੋੜੀ ਪ੍ਰਸ਼ੰਸਕਾਂ ਦੀ ਪਸੰਦ ਵੀ ਬਣੀ ਹੋਈ ਹੈ। ਵਿੱਕੀ ਅਤੇ ਕੈਟਰੀਨਾ ਸੋਸ਼ਲ ਮੀਡੀਆ 'ਤੇ ਵੀ ਇੱਕ-ਦੂਜੇ ਲਈ ਪਿਆਰ ਦੀ ਵਰਖਾ ਕਰਦੇ ਰਹਿੰਦੇ ਹਨ। ਵਿੱਕੀ ਵੀ ਕੈਟਰੀਨਾ ਦਾ ਬਹੁਤ ਖਿਆਲ ਰੱਖਦਾ ਹੈ। ਇਸ ਕਾਰਨ ਹਰ ਕੋਈ ਉਸ ਨੂੰ ਵਧੀਆ ਪਤੀ ਵੀ ਕਹਿੰਦਾ ਹੈ। ਇਨ੍ਹੀਂ ਦਿਨੀਂ ਇਹ ਜੋੜਾ ਲੰਡਨ 'ਚ ਹੈ। ਵਿੱਕੀ-ਕੈਟਰੀਨਾ ਦਾ ਲੰਡਨ ਵਿੱਚ ਛੁੱਟੀਆਂ ਦਾ ਆਨੰਦ ਮਾਣਦੇ ਹੋਏ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਨੂੰ ਦੇਖਣ ਤੋਂ ਬਾਅਦ ਇਕ ਵਾਰ ਫਿਰ ਕੈਟਰੀਨਾ ਦੇ ਗਰਭਵਤੀ ਹੋਣ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।

Read More: Katrina Kaif: ਕੀ ਕੈਟਰੀਨਾ ਕੈਫ ਸੱਚਮੁੱਚ ਪ੍ਰੈਗਨੇਂਟ ? ਵਾਇਰਲ ਵੀਡੀਓ ਨੂੰ ਵੇਖ ਫੈਨਜ਼ ਨੇ ਕੀਤੇ ਕਮੈਂਟ...

Entertainment Live: Comedian: ਇਸ ਮਸ਼ਹੂਰ ਹਸਤੀ ਨੂੰ ਰੋਸਟ ਕਰ ਬੁਰੀ ਤਰ੍ਹਾਂ ਫਸਿਆ ਇਹ ਕਾਮੇਡੀਅਨ, ਜਾਣੋ ਪੂਰਾ ਮਾਮਲਾ

Pretty Good Roast: ਸਟੈਂਡਅੱਪ ਕਾਮੇਡੀਅਨ ਆਸ਼ੀਸ਼ ਸੋਲੰਕੀ BharatPe ਦੇ ਸੰਸਥਾਪਕ ਅਸ਼ਨੀਰ ਗਰੋਵਰ ਨੂੰ ਰੋਸਟ ਕਰਕੇ ਮੁਸੀਬਤ ਵਿੱਚ ਫਸ ਗਏ ਹਨ। ਅਸਲ 'ਚ 'ਪ੍ਰੀਟੀ ਗੁੱਡ ਰੋਸਟ ਸ਼ੋਅ' ਦੇ ਇਕ ਵੀਡੀਓ 'ਚ ਆਸ਼ੀਸ਼ ਗਰੋਵਰ ਨੇ ਭਾਰਤਪੇ ਦੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੋਂ ਹਟਾਏ ਜਾਣ 'ਤੇ ਅਸ਼ਨੀਰ ਗਰੋਵਰ ਦਾ ਮਜ਼ਾਕ ਉਡਾਇਆ ਸੀ। ਪਰ ਹੁਣ ਅਸ਼ਨੀਰ ਵੱਲੋਂ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਆਸ਼ੀਸ਼ ਨੂੰ ਵੀਡੀਓ ਤੋਂ ਉਸ ਹਿੱਸੇ ਨੂੰ ਹਟਾਉਣਾ ਪਿਆ।

Read More: Comedian: ਇਸ ਮਸ਼ਹੂਰ ਹਸਤੀ ਨੂੰ ਰੋਸਟ ਕਰ ਬੁਰੀ ਤਰ੍ਹਾਂ ਫਸਿਆ ਇਹ ਕਾਮੇਡੀਅਨ, ਜਾਣੋ ਪੂਰਾ ਮਾਮਲਾ

Entertainment Live Today: Lok Sabha Election 2024: ਧਰਮਿੰਦਰ- ਜਯਾ ਬੱਚਨ ਸਣੇ ਮੀਡੀਆ 'ਤੇ ਭੜਕ ਉੱਠੇ ਇਹ ਸਿਤਾਰੇ, ਜਾਣੋ ਕਿਉਂ ਆਇਆ ਗੁੱਸਾ ?

Lok Sabha Election 2024: ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ 2024 ਚੱਲ ਰਹੀਆਂ ਹਨ ਅਤੇ 20 ਮਈ ਨੂੰ ਮੁੰਬਈ ਵਿੱਚ ਚੋਣਾਂ ਹੋਈਆਂ। ਇਸ ਦਿਨ ਆਮ ਲੋਕਾਂ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਨੇ ਵੀ ਵੋਟ ਪਾਉਣ ਲਈ ਪਹੁੰਚ ਕੇ ਆਪਣੇ-ਆਪਣੇ ਫੈਨ ਫਾਲੋਅਰਜ਼ ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ। ਇਸ ਦੌਰਾਨ ਮੀਡੀਆ ਵਾਲੇ ਵੀ ਵੱਖ-ਵੱਖ ਪੋਲਿੰਗ ਬੂਥਾਂ 'ਤੇ ਡਟੇ ਰਹੇ ਅਤੇ ਉਨ੍ਹਾਂ ਦੇ ਕੈਮਰਿਆਂ ਨੇ ਕੁਝ ਸਿਤਾਰਿਆਂ ਨੂੰ ਖਿੱਝ ਵੀ ਚੜ੍ਹਾਈ। ਕੁਝ ਸਿਤਾਰੇ ਅਜਿਹੇ ਵੀ ਸਨ ਜੋ ਵੋਟ ਪਾਉਣ ਤੋਂ ਬਾਅਦ ਗੁੱਸੇ 'ਚ ਨਜ਼ਰ ਆਏ।

Read More: Lok Sabha Election 2024: ਧਰਮਿੰਦਰ- ਜਯਾ ਬੱਚਨ ਸਣੇ ਮੀਡੀਆ 'ਤੇ ਭੜਕ ਉੱਠੇ ਇਹ ਸਿਤਾਰੇ, ਜਾਣੋ ਕਿਉਂ ਆਇਆ ਗੁੱਸਾ ?

Entertainment Live: Diljit Dosanjh: ਮਸ਼ਹੂਰ ਫੋਟੋਗਰਾਫ਼ਰ ਨੂੰ ਵੇਖ ਕਿਉਂ ਭੱਜੇ ਦਿਲਜੀਤ ਦੋਸਾਂਝ ? ਅਖੀਰ ਤੱਕ ਜ਼ਰੂਰ ਵੇਖੋ ਇਹ ਵੀਡੀਓ

Diljit Dosanjh: ਗਲੋਬਲ ਸਟਾਰ ਦਿਲਜੀਤ ਦੋਸਾਂਝ ਇਨ੍ਹੀ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੋਸਾਂਝਾਵਾਲਾ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹੈ ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੇ ਹਨ। ਇਸ ਵਿਚਾਲੇ ਦਿਲਜੀਤ ਦਾ ਇੱਕ ਅਜਿਹਾ ਵੀਡੀੋਓ ਵਾਇਰਲ ਹੋ ਰਿਹਾ ਹੈ ਜਿਸ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਇਸ ਵੀਡੀਓ ਵਿੱਚ ਦਿਲਜੀਤ ਇੱਕ ਸ਼ਖਸ਼ ਕੋਲੋਂ ਡਰ ਪੁੱਠੇ ਪੈਰੀ ਭੱਜਦੇ ਹੋਏ ਨਜ਼ਰ ਆ ਰਹੇ ਹਨ। ਆਖਿਰ ਦਿਲਜੀਤ ਨੇ ਅਜਿਹਾ ਕਿਉਂ ਕੀਤਾ, ਇਹ ਜਾਣਨ ਲਈ ਪੜ੍ਹੋ ਪੂਰੀ ਖਬਰ...

Read MOre: Diljit Dosanjh: ਮਸ਼ਹੂਰ ਫੋਟੋਗਰਾਫ਼ਰ ਨੂੰ ਵੇਖ ਕਿਉਂ ਭੱਜੇ ਦਿਲਜੀਤ ਦੋਸਾਂਝ ? ਅਖੀਰ ਤੱਕ ਜ਼ਰੂਰ ਵੇਖੋ ਇਹ ਵੀਡੀਓ

ਪਿਛੋਕੜ

Entertainment News Live Today:  ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ 2024 ਚੱਲ ਰਹੀਆਂ ਹਨ ਅਤੇ 20 ਮਈ ਨੂੰ ਮੁੰਬਈ ਵਿੱਚ ਚੋਣਾਂ ਹੋਈਆਂ। ਇਸ ਦਿਨ ਆਮ ਲੋਕਾਂ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਨੇ ਵੀ ਵੋਟ ਪਾਉਣ ਲਈ ਪਹੁੰਚ ਕੇ ਆਪਣੇ-ਆਪਣੇ ਫੈਨ ਫਾਲੋਅਰਜ਼ ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ। ਇਸ ਦੌਰਾਨ ਮੀਡੀਆ ਵਾਲੇ ਵੀ ਵੱਖ-ਵੱਖ ਪੋਲਿੰਗ ਬੂਥਾਂ 'ਤੇ ਡਟੇ ਰਹੇ ਅਤੇ ਉਨ੍ਹਾਂ ਦੇ ਕੈਮਰਿਆਂ ਨੇ ਕੁਝ ਸਿਤਾਰਿਆਂ ਨੂੰ ਖਿੱਝ ਵੀ ਚੜ੍ਹਾਈ। ਕੁਝ ਸਿਤਾਰੇ ਅਜਿਹੇ ਵੀ ਸਨ ਜੋ ਵੋਟ ਪਾਉਣ ਤੋਂ ਬਾਅਦ ਗੁੱਸੇ 'ਚ ਨਜ਼ਰ ਆਏ।


ਵੋਟ ਪਾਉਣ ਆਏ ਲੋਕਾਂ ਦੀ ਭਾਰੀ ਭੀੜ ਸੀ ਅਤੇ ਲਗਭਗ ਪੂਰੀ ਫਿਲਮ ਇੰਡਸਟਰੀ ਨੇ ਵੋਟ ਪਾਈ। ਪਰ ਕੁਝ ਅਜਿਹੇ ਫਿਲਮੀ ਸਿਤਾਰੇ ਵੀ ਸਨ ਜੋ ਗੁੱਸੇ 'ਚ ਨਜ਼ਰ ਆਏ ਅਤੇ ਆਓ ਤੁਹਾਨੂੰ ਦੱਸਦੇ ਹਾਂ ਕਿ ਉਨ੍ਹਾਂ ਨੂੰ ਗੁੱਸਾ ਕਿਉਂ ਆਇਆ।


ਇਹ ਸਿਤਾਰੇ ਪੋਲਿੰਗ ਬੂਥ 'ਤੇ ਗੁੱਸੇ 'ਚ ਆ ਗਏ


ਧਰਮਿੰਦਰ : ਵੋਟਿੰਗ ਤੋਂ ਬਾਅਦ ਜਦੋਂ ਮੀਡੀਆ ਵਾਲਿਆਂ ਨੇ ਧਰਮਿੰਦਰ ਤੋਂ ਲੋਕ ਸਭਾ ਚੋਣਾਂ ਬਾਰੇ ਪੁੱਛਿਆ ਤਾਂ ਉਹ ਗੁੱਸੇ 'ਚ ਆ ਗਏ। ਜੋ ਲੋਕ ਉਨ੍ਹਾਂ ਨਾਲ ਸੈਲਫੀ ਲੈਣ ਲਈ ਹਫੜਾ-ਦਫੜੀ ਮਚਾ ਰਹੇ ਸਨ। ਉਨ੍ਹਾਂ ਨੇ ਉਨ੍ਹਾਂ ਸਾਰੀਆਂ ਨੂੰ ਨਸੀਹਤ ਵੀ ਦਿੱਤੀ। ਉਨ੍ਹਾਂ ਕਿਹਾ ਕਿ ਆਪਣੇ ਮਾਤਾ-ਪਿਤਾ ਨੂੰ ਪਿਆਰ ਕਰੋ, ਰੱਬ ਨੂੰ ਪਿਆਰ ਕਰੋ।


ਗੌਹਰ ਖਾਨ: ਅਭਿਨੇਤਰੀ ਗੌਹਰ ਖਾਨ ਜਦੋਂ ਵੋਟ ਪਾਉਣ ਤੋਂ ਬਾਅਦ ਬਾਹਰ ਆਈ ਤਾਂ ਉਸ ਵਿੱਚ ਕਾਫੀ ਗੁੱਸਾ ਦੇਖਣ ਨੂੰ ਮਿਲਿਆ। ਉਹ ਗੁੱਸੇ ਨਾਲ ਬਾਹਰ ਆ ਗਈ ਅਤੇ ਜਦੋਂ ਪਾਪਰਾਜ਼ੀ ਨੇ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਪ੍ਰਬੰਧਨ ਬਹੁਤ ਮਾੜਾ ਹੈ। ਬਾਅਦ 'ਚ ਵੀਡੀਓ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕਿਹਾ ਕਿ ਮੈਨੇਜਮੈਂਟ ਇੰਨੀ ਮਾੜੀ ਹੈ ਕਿ ਲੋਕ ਵੋਟ ਪਾਉਣ ਆਏ ਹਨ ਪਰ ਉਨ੍ਹਾਂ ਦਾ ਨਾਂ ਵੋਟਿੰਗ ਲਿਸਟ 'ਚ ਨਹੀਂ ਹੈ। ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਆਧਾਰ ਕਾਰਡ ਲੈ ਕੇ ਘੁੰਮ ਰਹੇ ਹਨ ਪਰ ਜੇਕਰ ਉਨ੍ਹਾਂ ਦਾ ਨਾਮ ਸੂਚੀ ਵਿੱਚ ਨਹੀਂ ਹੈ ਤਾਂ ਉਹ ਵੋਟ ਨਹੀਂ ਪਾ ਸਕਦੇ।


ਜਯਾ ਬੱਚਨ: ਵੋਟਿੰਗ ਤੋਂ ਬਾਅਦ ਜਦੋਂ ਮੀਡੀਆ ਵਾਲਿਆਂ ਨੇ ਜਯਾ ਬੱਚਨ ਨੂੰ ਪੋਜ਼ ਦੇਣ ਲਈ ਕਿਹਾ ਤਾਂ ਉਹ ਗੁੱਸੇ 'ਚ ਆ ਗਈ। ਹਾਲਾਂਕਿ ਉਨ੍ਹਾਂ ਨੇ ਕੁਝ ਨਹੀਂ ਕਿਹਾ ਪਰ ਸਾਰਿਆਂ ਨੂੰ ਦੇਖ ਰਹੀ ਸੀ। ਅਮਿਤਾਭ ਬੱਚਨ ਉਨ੍ਹਾਂ ਦੇ ਨਾਲ ਸਨ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਕਾਰ 'ਚ ਬਿਠਾਇਆ।


Read MOre: Punjabi Actor: ਅੱਗ ਦੀ ਭੇਂਟ ਚੜ੍ਹਿਆ ਮਸ਼ਹੂਰ ਪੰਜਾਬੀ ਅਦਾਕਾਰ ਦਾ ਘਰ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.