Entertainment News Today Live: ਬਿਪਾਸ਼ਾ ਬਾਸੂ ਦੀ ਜ਼ਿੰਦਗੀ 'ਚ ਟੁੱਟਿਆ ਦੁੱਖਾਂ ਦਾ ਪਹਾੜ, ਫਿਲਮ ਮਸਤਾਨੇ ਦਾ ਟ੍ਰੇਲਰ ਰਿਲੀਜ਼, ਜਾਣੋ ਅੱਜ ਦੀਆਂ ਤਾਜ਼ਾ ਅਪਡੇਟਸ

Entertainment News Today 6 Aug: ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ABP Sanjha Last Updated: 06 Aug 2023 06:17 PM
Entertainment News Today Live: ਕਾਜੋਲ ਦੁੱਖਾਂ ਦਾ ਕਰ ਚੁੱਕੀ ਸਾਹਮਣਾ, ਹਾਦਸੇ 'ਚ ਯਾਦਦਾਸ਼ਤ ਜਾਣ ਤੋਂ ਬਾਅਦ ਅਜੇ ਦੇਵਗਨ ਵੀ ਨਹੀਂ ਸੀ ਯਾਦ, ਸੁਣੋ ਅਣਸੁਣਿਆ ਰਾਜ

Entertainment News Today Live: ਬਾਲੀਵੁੱਡ ਦੀਆਂ ਟੌਪ ਅਭਿਨੇਤਰੀਆਂ 'ਚ ਗਿਣੀ ਜਾਣ ਵਾਲੀ ਕਾਜੋਲ ਨੇ 5 ਅਗਸਤ ਨੂੰ ਆਪਣਾ 49ਵਾਂ ਜਨਮਦਿਨ ਮਨਾਇਆ। ਕਾਜੋਲ ਨੇ 1992 ਵਿੱਚ ਫਿਲਮ ਬੇਖੁਦੀ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਅਤੇ ਦਿਲ ਵਾਲੇ ਦੁਲਹਨੀਆ ਲੇ ਜਾਏਂਗੇ ਤੋਂ ਸਲਾਮ ਵੇਂਕੀ ਤੱਕ, ਅਭਿਨੇਤਰੀ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ। ਦੂਜੇ ਪਾਸੇ ਕਾਜੋਲ ਦੀ ਨਿੱਜੀ ਜ਼ਿੰਦਗੀ 'ਚ ਕਈ ਮੁਸ਼ਕਿਲਾਂ ਆਈਆਂ।

Entertainment News Today Live: ਅਫਸਾਨਾ ਖਾਨ ਨੂੰ ਘਰ 'ਚ ਇਸ ਨਾਂਅ ਨਾਲ ਬੁਲਾਉਂਦੇ ਨੇ ਪਤੀ ਸਾਜ਼, ਗਾਇਕ ਨੇ ਸ਼ੋਅ 'ਚ ਕੀਤਾ ਖੁਲਾਸਾ 

Entertainment News Today Live: ਪੰਜਾਬੀ ਗਾਇਕਾ ਅਫਸਾਨਾ ਖਾਨ ਸੰਗੀਤ ਜਗਤ ਦਾ ਜਾਣਿਆ ਪਛਾਣਿਆ ਨਾਂਅ ਹੈ। ਪਾਲੀਵੁੱਡ ਦੇ ਨਾਲ-ਨਾਲ ਅਫਸਾਨਾ ਖਾਨ ਬਾਲੀਵੁੱਡ ਵਿੱਚ ਵੀ ਆਪਣੀ ਆਵਾਜ਼ ਦਾ ਜਲਵਾ ਦਿਖਾ ਚੁੱਕੀ ਹੈ। ਅਫਸਾਨਾ ਨੂੰ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਦੁਆਰਾ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕਾ ਆਪਣੀ ਪ੍ਰੋਫੈਸ਼ਨ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਅਫਸਾਨਾ ਖਾਨ ਪਤੀ ਸਾਜ਼ ਨਾਲ ਰਵਨੀਤ ਦੇ ਸ਼ੋਅ   ਟੱਬਰ ਖੁਸ਼ ਹੂਆ ਦਾ ਹਿੱਸਾ ਬਣੀ। ਜਿਸਦਾ ਵੀਡੀਓ ਅਫਸਾਨਾ ਦੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਗਿਆ ਹੈ।





Entertainment News Today Live: ਧਰਮਿੰਦਰ ਕਿੱਸਿੰਗ ਸੀਨ ਦੀ ਚਰਚਾ ਵਿਚਾਲੇ ਪਿੰਡ 'ਚ ਬਤੀਤ ਕਰ ਰਹੇ ਖਾਸ ਪਲ, ਮੰਜੇ 'ਤੇ ਬੈਠ ਸ਼ੇਅਰ ਕੀਤੀ ਵੀਡੀਓ

Entertainment News Today Live: ਬਾਲੀਵੁੱਡ ਸੁਪਰਸਟਾਰ ਧਰਮਿੰਦਰ ਇਨ੍ਹੀਂ ਦਿਨੀਂ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਨੂੰ ਲੈ ਕੇ ਚਰਚਾ 'ਚ ਹਨ। ਜਿੱਥੇ ਇਹ ਫਿਲਮ ਹਿੱਟ ਸਾਬਤ ਹੋ ਰਹੀ ਹੈ, ਉਥੇ ਹੀ 87 ਸਾਲ ਦੀ ਉਮਰ 'ਚ ਸ਼ਬਾਨਾ ਆਜ਼ਮੀ ਨਾਲ ਧਰਮਿੰਦਰ ਦਾ ਕਿੱਸਿੰਗ ਸੀਨ ਵੀ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਦੂਰ ਧਰਮਿੰਦਰ ਇਨ੍ਹੀਂ ਦਿਨੀਂ ਆਪਣੇ ਪਿੰਡ 'ਚ ਸਾਦਾ ਜੀਵਨ ਬਤੀਤ ਕਰ ਰਹੇ ਹਨ। ਜਿਸ ਦੀ ਇੱਕ ਝਲਕ ਉਨ੍ਹਾਂ ਨੇ ਪ੍ਰਸ਼ੰਸਕਾਂ ਨਾਲ ਵੀ ਸਾਂਝੀ ਕੀਤੀ।





Entertainment News Today Live: ਤਰਸੇਮ ਜੱਸੜ ਦੀ ਫਿਲਮ 'ਮਸਤਾਨੇ' ਦਾ ਟ੍ਰੇਲਰ ਰਿਲੀਜ਼, ਪਹਿਲੀ ਵਾਰ ਧਾਕੜ ਅੰਦਾਜ਼ 'ਚ ਨਜ਼ਰ ਆਇਆ ਗਾਇਕ

Entertainment News Today Live: ਪੰਜਾਬੀ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਦੀ ਫਿਲਮ 'ਮਸਤਾਨੇ' ਦਾ ਧਮਾਕੇਦਾਰ ਟੀਜ਼ਰ ਰਿਲੀਜ਼ ਕੀਤਾ ਜਾ ਚੁੱਕਾ ਹੈ। ਖਾਸ ਗੱਲ਼ ਇਹ ਹੈ ਕਿ ਇਸ ਫਿਲਮ ਵਿੱਚ ਤਰਸੇਮ ਜੱਸੜ ਆਪਣੇ ਧਾਕੜ ਅੰਦਾਜ਼ ਵਿੱਚ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਇਹ ਅੰਦਾਜ਼ ਦਿਲ ਖਿੱਚਵਾਂ ਹੈ। ਖਾਸ ਗੱਲ ਇਹ ਹੈ ਕਿ ਫਿਲਮ ਦੇ ਟ੍ਰੇਲਰ ਵਿੱਚ ਨਜ਼ਰ ਆਇਆ ਹਰ ਕਿਰਦਾਰ ਆਪਣੇ ਲੁੱਕ ਅਤੇ ਡਾਇਲਾਗਸ ਨਾਲ ਧਿਆਨ ਖਿੱਚ ਰਿਹਾ ਹੈ। ਤੁਸੀ ਵੀ ਵੇਖੋ ਫਿਲਮ ਦਾ ਟ੍ਰੇਲਰ...

Entertainment News Today Live: ਤਰਸੇਮ ਜੱਸੜ ਦੀ ਫਿਲਮ 'ਮਸਤਾਨੇ' ਦਾ ਟ੍ਰੇਲਰ ਰਿਲੀਜ਼, ਪਹਿਲੀ ਵਾਰ ਧਾਕੜ ਅੰਦਾਜ਼ 'ਚ ਨਜ਼ਰ ਆਇਆ ਗਾਇਕ

Entertainment News Today Live: ਪੰਜਾਬੀ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਦੀ ਫਿਲਮ 'ਮਸਤਾਨੇ' ਦਾ ਧਮਾਕੇਦਾਰ ਟੀਜ਼ਰ ਰਿਲੀਜ਼ ਕੀਤਾ ਜਾ ਚੁੱਕਾ ਹੈ। ਖਾਸ ਗੱਲ਼ ਇਹ ਹੈ ਕਿ ਇਸ ਫਿਲਮ ਵਿੱਚ ਤਰਸੇਮ ਜੱਸੜ ਆਪਣੇ ਧਾਕੜ ਅੰਦਾਜ਼ ਵਿੱਚ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਇਹ ਅੰਦਾਜ਼ ਦਿਲ ਖਿੱਚਵਾਂ ਹੈ। ਖਾਸ ਗੱਲ ਇਹ ਹੈ ਕਿ ਫਿਲਮ ਦੇ ਟ੍ਰੇਲਰ ਵਿੱਚ ਨਜ਼ਰ ਆਇਆ ਹਰ ਕਿਰਦਾਰ ਆਪਣੇ ਲੁੱਕ ਅਤੇ ਡਾਇਲਾਗਸ ਨਾਲ ਧਿਆਨ ਖਿੱਚ ਰਿਹਾ ਹੈ। ਤੁਸੀ ਵੀ ਵੇਖੋ ਫਿਲਮ ਦਾ ਟ੍ਰੇਲਰ...

Entertainment News Today Live: ਬਿਪਾਸ਼ਾ ਬਾਸੂ ਦੀ ਤਿੰਨ ਮਹੀਨੇ ਦੀ ਧੀ ਦਾ ਛੇ ਘੰਟੇ ਚੱਲਿਆ ਆਪਰੇਸ਼ਨ, ਖਤਰਨਾਕ ਬੀਮਾਰੀ ਦੇ ਸ਼ਿਕੰਜੇ 'ਚ ਸੀ ਦੇਵੀ ਬਾਸੂ

Entertainment News Today Live: ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਨੇ 43 ਸਾਲ ਦੀ ਉਮਰ ਵਿੱਚ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਉਹ ਲਗਾਤਾਰ ਸੁਰਖੀਆਂ ਵਿੱਚ ਰਹਿੰਦੀ ਹੈ। ਦੱਸ ਦੇਈਏ ਕਿ ਬਿਪਾਸ਼ਾ ਅਤੇ ਉਸ ਦਾ ਪਤੀ ਕਰਨ ਸਿੰਘ



 

Bipasha Basu Daughter: ਬਿਪਾਸ਼ਾ ਬਾਸੂ ਦੀ ਤਿੰਨ ਮਹੀਨੇ ਦੀ ਧੀ ਦਾ ਛੇ ਘੰਟੇ ਚੱਲਿਆ ਆਪਰੇਸ਼ਨ, ਖਤਰਨਾਕ ਬੀਮਾਰੀ ਦੇ ਸ਼ਿਕੰਜੇ 'ਚ ਸੀ ਦੇਵੀ ਬਾਸੂ

Bipasha Basu Daughter: ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਨੇ 43 ਸਾਲ ਦੀ ਉਮਰ ਵਿੱਚ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਉਹ ਲਗਾਤਾਰ ਸੁਰਖੀਆਂ ਵਿੱਚ ਰਹਿੰਦੀ ਹੈ। ਦੱਸ ਦੇਈਏ ਕਿ ਬਿਪਾਸ਼ਾ ਅਤੇ ਉਸ ਦਾ ਪਤੀ ਕਰਨ ਸਿੰਘ ਗਰੋਵਰ ਆਪਣੀ ਬੇਟੀ ਨਾਲ ਖਾਸ ਪਲ ਬਤੀਤ ਕਰ ਰਹੇ ਹਨ। ਇਸ ਜੋੜੇ ਨੇ ਆਪਣੀ ਬੇਟੀ ਦਾ ਨਾਂ ਦੇਵੀ ਬਾਸੂ ਸਿੰਘ ਗਰੋਵਰ ਰੱਖਿਆ। ਅਦਾਕਾਰਾ ਨੇ ਪੋਸਟ ਸ਼ੇਅਰ ਕਰਦੇ ਹੋਏ ਪ੍ਰਸ਼ੰਸਕਾਂ ਨਾਲ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਂਝੀ ਕੀਤੀ ਸੀ। ਦਰਅਸਲ, ਬਿਪਾਸ਼ਾ ਅਤੇ ਕਰਨ ਦੀ ਨਵਜੰਮੀ ਬੇਟੀ ਵੈਂਟ੍ਰਿਕੂਲਰ ਸੇਪਟਲ ਨਾਂਅ ਦੀ ਬਿਮਾਰੀ ਤੋਂ ਪੀੜਤ ਸੀ। ਭਾਵ ਨਵਜੰਮੀ ਦੇਵੀ ਦੇ ਦਿਲ ਵਿੱਚ ਦੋ ਛੇਕ ਸੀ। ਜਿਸ ਤੋਂ ਬਾਅਦ ਜਦੋਂ ਉਹ ਕਰੀਬ 3 ਮਹੀਨੇ ਦੀ ਸੀ ਤਾਂ ਉਸਦੀ ਸਰਜਰੀ ਕੀਤੀ ਗਈ। ਹਾਲ ਹੀ 'ਚ ਨੇਹਾ ਧੂਪੀਆ ਨਾਲ ਇੰਸਟਾਗ੍ਰਾਮ ਲਾਈਵ 'ਤੇ ਗੱਲ ਕਰਦੇ ਹੋਏ ਬਿਪਾਸ਼ਾ ਭਾਵੁਕ ਹੋ ਗਈ।


Read More: Bipasha Basu Daughter: ਬਿਪਾਸ਼ਾ ਬਾਸੂ ਦੀ ਤਿੰਨ ਮਹੀਨੇ ਦੀ ਧੀ ਦਾ ਛੇ ਘੰਟੇ ਚੱਲਿਆ ਆਪਰੇਸ਼ਨ, ਖਤਰਨਾਕ ਬੀਮਾਰੀ ਦੇ ਸ਼ਿਕੰਜੇ 'ਚ ਸੀ ਦੇਵੀ ਬਾਸੂ

Entertainment News Today: ਯੋਗਰਾਜ ਸਿੰਘ ਦਾ ਪੁੱਤਰ ਵਿਕਟਰ ਜਲਦ ਕਰੇਗਾ ਪਾਲੀਵੁੱਡ 'ਚ ਐਂਟਰੀ, ਜਾਣੋ ਕਿਉਂ ਚੜ੍ਹਿਆ ਅਦਾਕਾਰੀ ਦਾ ਖੁਮਾਰ

Victor Yograj Singh Pollywood Debut: ਪੰਜਾਬੀ ਇੰਡਸਟਰੀ ਦਾ ਮਸ਼ਹੂਰ ਨਾਂ ਅਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਦਾ ਬੇਟਾ ਵਿਕਟਰ ਯੋਗਰਾਜ ਸਿੰਘ ਵੀ ਪਾਲੀਵੁੱਡ 'ਚ ਐਂਟਰੀ ਕਰਨ ਜਾ ਰਿਹਾ ਹੈ। ਦੱਸ ਦੇਈਏ ਕਿ ਵਿਕਟਰ ਯੋਗਰਾਜ ਨੂੰ ਅਕਸਰ ਆਪਣੇ ਪਿਤਾ ਨਾਲ ਸ਼ੂਟਿੰਗ ਸੈੱਟ ਉੱਪਰ ਦੇਖਿਆ ਜਾਂਦਾ ਸੀ। ਇਸਦੇ ਨਾਲ-ਨਾਲ ਹੀ ਉਸਨੇ ਲਿਖਣਾ ਅਤੇ ਨਿਰਦੇਸ਼ਨ ਕਰਨਾ ਸ਼ੁਰੂ ਕੀਤਾ। ਹੁਣ ਉਹ ਅਦਾਕਾਰੀ ਦੇ ਖੇਤਰ ਵਿੱਚ ਆਪਣੀ ਥਾਂ ਬਣਾਉਣਾ ਚਾਹੁੰਦਾ ਹੈ। ਵਿਕਟਰ ਯੋਗਰਾਜ ਸਿੰਘ ਨੇ ਦੱਸਿਆ ਕਿ ਉਸ ਨੇ ਬਚਪਨ ਤੋਂ ਹੀ ਲਘੂ ਫਿਲਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਸਾਲ 2010 ਵਿੱਚ, ਉਸਨੇ ਅਮਰੀਕਾ ਵਿੱਚ ਇੱਕ ਲਘੂ ਫਿਲਮ ਬਣਾਈ ਅਤੇ ਇਸਨੂੰ ਯੂਟਿਊਬ 'ਤੇ ਵੀ ਅਪਲੋਡ ਕੀਤਾ। ਵਿਕਟਰ ਨੇ ਕਿਹਾ ਕਿ ਵੱਡਾ ਹੋ ਕੇ ਰਾਈਟਿੰਗ ਅਤੇ ਲਘੂ ਫਿਲਮਾਂ ਕਰਨ ਤੋਂ ਬਾਅਦ ਉਸ ਨੂੰ ਲੱਗਾ ਕਿ ਹੁਣ ਉਸ ਨੂੰ ਐਕਟਿੰਗ ਕਰਨੀ ਚਾਹੀਦੀ ਹੈ। ਕਿਉਂਕਿ ਪਿਤਾ ਯੋਗਰਾਜ ਸਿੰਘ ਨੂੰ ਪਰਿਵਾਰ 'ਚ ਪਾਲੀਵੁੱਡ-ਬਾਲੀਵੁੱਡ ਦਾ ਚੰਗਾ ਅਨੁਭਵ ਰਿਹਾ ਹੈ।

Entertainment News Today Live: ਜ਼ੈਜੀ ਬੀ ਨੇ ਧੀਆਂ ਨੂੰ ਸਮਰਪਿਤ ਕੀਤਾ ਇਹ ਗਾਣਾ, ਸਟੇਜ ਤੇ 'ਕਲੀਆਂ ਦੇ ਬਾਦਸ਼ਾਹ ਮਾਣਕ' ਨੂੰ ਕੀਤਾ ਯਾਦ

Jazzy B sang Kuldeep Manak's song on stage: ਪੰਜਾਬੀ ਗਾਇਕ ਅਤੇ ਅਦਾਕਾਰ ਜੈਜ਼ੀ ਬੀ ਸੰਗੀਤ ਜਗਤ ਦਾ ਜਾਣਿਆ ਪਛਾਣਿਆ ਨਾਂਅ ਹੈ। ਉਨ੍ਹਾਂ ਆਪਣੇ ਗੀਤਾਂ ਨਾਲ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵਿੱਚ ਵੀ ਧਮਾਲ ਮਚਾਈ ਹੈ। ਦੱਸ ਦੇਈਏ ਕਿ ਪੰਜਾਬੀ ਸੰਗੀਤ ਜਗਤ ਵਿੱਚ 30 ਸਾਲ ਪੂਰੇ ਕਰ ਚੁੱਕੇ ਜੈਜ਼ੀ ਬੀ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜਰਿਏ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੇ ਹਨ। ਉਹ ਲੰਬੇ ਸਮੇਂ ਤੋਂ ਆਪਣੇ ਗਾਇਕਾ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਇਸ ਵਿਚਾਲੇ ਕਲਾਕਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।

Entertainment News Live: ਅਫਸਾਨਾ ਖਾਨ ਨੂੰ ਘਰ 'ਚ ਇਸ ਨਾਂਅ ਨਾਲ ਬੁਲਾਉਂਦੇ ਨੇ ਪਤੀ ਸਾਜ਼, ਗਾਇਕ ਨੇ ਸ਼ੋਅ 'ਚ ਕੀਤਾ ਖੁਲਾਸਾ

Afsana Khan Husband Saajz: ਪੰਜਾਬੀ ਗਾਇਕਾ ਅਫਸਾਨਾ ਖਾਨ ਸੰਗੀਤ ਜਗਤ ਦਾ ਜਾਣਿਆ ਪਛਾਣਿਆ ਨਾਂਅ ਹੈ। ਪਾਲੀਵੁੱਡ ਦੇ ਨਾਲ-ਨਾਲ ਅਫਸਾਨਾ ਖਾਨ ਬਾਲੀਵੁੱਡ ਵਿੱਚ ਵੀ ਆਪਣੀ ਆਵਾਜ਼ ਦਾ ਜਲਵਾ ਦਿਖਾ ਚੁੱਕੀ ਹੈ। ਅਫਸਾਨਾ ਨੂੰ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਦੁਆਰਾ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕਾ ਆਪਣੀ ਪ੍ਰੋਫੈਸ਼ਨ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਅਫਸਾਨਾ ਖਾਨ ਪਤੀ ਸਾਜ਼ ਨਾਲ ਰਵਨੀਤ ਦੇ ਸ਼ੋਅ   ਟੱਬਰ ਖੁਸ਼ ਹੂਆ ਦਾ ਹਿੱਸਾ ਬਣੀ। ਜਿਸਦਾ ਵੀਡੀਓ ਅਫਸਾਨਾ ਦੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਗਿਆ ਹੈ।

Entertainment News Today: ਸੰਨੀ ਦਿਓਲ ਦਾ ਨੇਪੋਟਿਜ਼ਮ ਤੇ ਵੱਡਾ ਬਿਆਨ, ਬੋਲੇ- ਇਸ 'ਚ ਕੁਝ ਗਲਤ ਨਹੀਂ...' ਕਿਉਂਕਿ...

Sunny Deol On Nepotism: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਨ੍ਹੀਂ ਦਿਨੀਂ ਫਿਲਮ 'ਗਦਰ 2' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਤਾਰਾ ਸਿੰਘ ਦੇ ਰੂਪ 'ਚ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਸੰਨੀ ਨੇ ਹੁਣ ਬਾਲੀਵੁੱਡ 'ਚ ਭਾਈ-ਭਤੀਜਾਵਾਦ 'ਤੇ ਆਪਣੀ ਰਾਏ ਦਿੱਤੀ ਹੈ। ਇਸ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਦੱਸਿਆ ਕਿ ਇਹ ਸਾਰੀ ਬਹਿਸ ਨਿਰਾਸ਼ ਲੋਕਾਂ ਵੱਲੋਂ ਫੈਲਾਈ ਗਈ ਹੈ, ਇਸ ਵਿੱਚ ਕੁਝ ਵੀ ਗਲਤ ਨਹੀਂ ਹੈ।

Entertainment News Live: ਤਰਸੇਮ ਜੱਸੜ ਦੀ ਫਿਲਮ 'ਮਸਤਾਨੇ' ਦਾ ਟ੍ਰੇਲਰ ਰਿਲੀਜ਼, ਪਹਿਲੀ ਵਾਰ ਧਾਕੜ ਅੰਦਾਜ਼ 'ਚ ਨਜ਼ਰ ਆਇਆ ਗ

Mastane Movie Trailer Out: ਪੰਜਾਬੀ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਦੀ ਫਿਲਮ 'ਮਸਤਾਨੇ' ਦਾ ਧਮਾਕੇਦਾਰ ਟੀਜ਼ਰ ਰਿਲੀਜ਼ ਕੀਤਾ ਜਾ ਚੁੱਕਾ ਹੈ। ਖਾਸ ਗੱਲ਼ ਇਹ ਹੈ ਕਿ ਇਸ ਫਿਲਮ ਵਿੱਚ ਤਰਸੇਮ ਜੱਸੜ ਆਪਣੇ ਧਾਕੜ ਅੰਦਾਜ਼ ਵਿੱਚ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਇਹ ਅੰਦਾਜ਼ ਦਿਲ ਖਿੱਚਵਾਂ ਹੈ। ਖਾਸ ਗੱਲ ਇਹ ਹੈ ਕਿ ਫਿਲਮ ਦੇ ਟ੍ਰੇਲਰ ਵਿੱਚ ਨਜ਼ਰ ਆਇਆ ਹਰ ਕਿਰਦਾਰ ਆਪਣੇ ਲੁੱਕ ਅਤੇ ਡਾਇਲਾਗਸ ਨਾਲ ਧਿਆਨ ਖਿੱਚ ਰਿਹਾ ਹੈ। ਤੁਸੀ ਵੀ ਵੇਖੋ ਫਿਲਮ ਦਾ ਟ੍ਰੇਲਰ...

ENT News Live: ਇਲਿਆਨਾ ਡੀਕਰੂਜ਼ ਨੇ ਬੇਟੇ ਨੂੰ ਦਿੱਤਾ ਜਨਮ, ਫੋਟੋ ਸ਼ੇਅਰ ਕਰ ਦੱਸਿਆ ਨਵਜੰਮੇ ਬੱਚੇ ਦਾ ਨਾ

Ileana D'Cruz Welcome Baby Boy: ਬਾਲੀਵੁੱਡ ਅਭਿਨੇਤਰੀ ਇਲਿਆਨਾ ਡੀਕਰੂਜ਼ ਦੇ ਘਰ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਇਲਿਆਨਾ ਨੇ ਆਪਣੇ ਘਰ ਛੋਟੇ ਬੇਬੀ ਦਾ ਸਵਾਗਤ ਕੀਤਾ ਹੈ। ਦਰਅਸਲ, ਇਲਿਆਨਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਸਦੀ ਜਾਣਾਕਾਰੀ ਅਦਾਕਾਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਗਈ ਹੈ। ਉਨ੍ਹਾਂ ਆਪਣੇ ਬੇਟੇ ਦੀ ਪਿਆਰੀ ਤਸਵੀਰ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝੀ ਕੀਤੀ ਹੈ।

ਪਿਛੋਕੜ

Entertainment News Today Latest Updates, 6 August: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:


ਬਿਪਾਸ਼ਾ ਬਾਸੂ ਨੂੰ ਧੀ ਦੇਵੀ ਬਾਸੂ ਦੇ ਜਨਮ ਦੇ ਤਿੰਨ ਦਿਨ ਬਾਅਦ ਪਤਾ ਲੱਗਾ ਕਿ ਉਸਦੇ ਦਿਲ 'ਚ ਛੇਕ ਹੈ....


'ਆਮ ਮਾਪਿਆਂ ਦੇ ਮੁਕਾਬਲੇ ਸਫ਼ਰ ਹੋਇਆ ਔਖਾ'


ਬਿਪਾਸ਼ਾ ਬਾਸੂ ਨੇ ਹਾਲ ਹੀ 'ਚ ਨੇਹਾ ਧੂਪੀਆ ਨਾਲ ਇੰਸਟਾਗ੍ਰਾਮ ਲਾਈਵ 'ਤੇ ਗੱਲਬਾਤ ਕੀਤੀ। ਜਿਸ ਵਿੱਚ ਉਸਨੇ ਦੱਸਿਆ, 'ਸਾਡਾ ਸਫ਼ਰ ਕਿਸੇ ਵੀ ਸਾਧਾਰਨ ਮਾਤਾ-ਪਿਤਾ ਨਾਲੋਂ ਬਹੁਤ ਵੱਖਰਾ ਰਿਹਾ, ਇਹ ਉਸ ਮੁਸਕਰਾਹਟ ਤੋਂ ਵੱਧ ਮੁਸ਼ਕਿਲ ਹੈ ਜੋ ਹੁਣ ਮੇਰੇ ਚਿਹਰੇ ਉੱਪਰ ਹੈ। ਮੈਂ ਨਹੀਂ ਚਾਹਾਂਗਾ ਕਿ ਕਿਸੇ ਵੀ ਮਾਂ-ਪਿਓ ਨਾਲ ਅਜਿਹਾ ਹੋਵੇ। ਇੱਕ ਨਵੀਂ ਮਾਂ ਲਈ, ਜਦੋਂ ਤੁਹਾਨੂੰ ਪਤਾ ਲੱਗਦਾ ਹੈ, ਤਾਂ ਸਭ ਤੋਂ ਵੱਧ ਔਖਾ ਹੁੰਦਾ ਹੈ। ਮੈਨੂੰ ਮੇਰੇ ਬੱਚੇ ਦੇ ਜਨਮ ਤੋਂ ਬਾਅਦ ਤੀਜੇ ਦਿਨ ਪਤਾ ਲੱਗਾ ਕਿ ਸਾਡੀ ਬੇਟੀ ਦੇ ਦਿਲ ਵਿੱਚ ਦੋ ਛੇਕ ਹਨ। ਮੈਂ ਸੋਚਿਆ ਸੀ ਕਿ ਮੈਂ ਇਸ ਨੂੰ ਸਾਂਝਾ ਨਹੀਂ ਕਰਾਂਗੀ, ਪਰ ਮੈਂ ਇਹ ਇਸ ਲਈ ਸਾਂਝਾ ਕਰ ਰਹੀਂ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਸ ਵਿੱਚ ਮੇਰੀ ਮਦਦ ਕਰਨ ਵਾਲੀਆਂ ਬਹੁਤ ਸਾਰੀਆਂ ਮਾਵਾਂ ਹਨ, ਜਿਨ੍ਹਾਂ ਨੇ ਇਸ ਵਿੱਚ ਮੇਰੀ ਮਦਦ ਕੀਤੀ, ਅਤੇ ਉਨ੍ਹਾਂ ਮਾਵਾਂ ਨੂੰ ਲੱਭਣਾ ਬਹੁਤ ਮੁਸ਼ਕਿਲ ਸੀ।


ਬਿਪਾਸ਼ਾ ਨੇ ਅੱਗੇ ਕਿਹਾ, 'ਅਸੀਂ ਇਹ ਵੀ ਨਹੀਂ ਸਮਝ ਸਕੇ ਕਿ VSD ਕੀ ਹੁੰਦਾ ਹੈ। ਇਹ ਵੈਂਟ੍ਰਿਕੂਲਰ ਸੇਪਟਲ ਹੈ। ਅਸੀਂ ਇੱਕ ਪਾਗਲਪਨ ਨਾਲ ਭਰੇ ਪੜਾਅ ਵਿੱਚੋਂ ਲੰਘੇ। ਅਸੀਂ ਆਪਣੇ ਪਰਿਵਾਰ ਨਾਲ ਇਸ ਬਾਰੇ ਗੱਲ ਨਹੀਂ ਕੀਤੀ, ਅਸੀਂ ਦੋਵੇਂ ਥੋੜੇ ਡਰੇ ਹੋਏ ਸੀ। ਕਰਨ ਅਤੇ ਮੈਂ ਸੁੰਨ ਪੈ ਗਏ ਸੀ। ਪਹਿਲੇ ਪੰਜ ਮਹੀਨੇ ਸਾਡੇ ਲਈ ਬਹੁਤ ਔਖੇ ਰਹੇ, ਪਰ ਦੇਵੀ ਪਹਿਲੇ ਦਿਨ ਤੋਂ ਹੀ ਸ਼ਾਨਦਾਰ ਰਹੀ ਹੈ। ਸਾਨੂੰ ਦੱਸਿਆ ਗਿਆ ਕਿ ਸਾਨੂੰ ਹਰ ਮਹੀਨੇ ਸਕੈਨ ਕਰਵਾਉਣਾ ਪਵੇਗਾ ਕਿ ਇਹ ਆਪਣੇ ਆਪ ਠੀਕ ਹੋ ਰਹੀ ਹੈ ਜਾਂ ਨਹੀਂ, ਪਰ ਜਿਸ ਤਰ੍ਹਾਂ ਦਾ ਵੱਡਾ ਛੇਦ ਸੀ, ਸਾਨੂੰ ਦੱਸਿਆ ਗਿਆ ਕਿ ਇਹ ਖਤਰਨਾਕ ਹੈ, ਤੁਹਾਨੂੰ ਸਰਜਰੀ ਕਰਵਾਉਣੀ ਪਵੇਗੀ ਅਤੇ ਸਰਜਰੀ ਉਸ ਸਮੇਂ ਕਰਨੀ ਸਹੀ ਹੁੰਦੀ ਹੈ ਜਦੋਂ ਬੱਚਾ ਬੱਚਾ ਤਿੰਨ ਮਹੀਨਿਆਂ ਦਾ ਹੋ ਜਾਂਦਾ ਹੈ।


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.