Entertainment Live: ਸੱਸ ਦੇ ਦੇਹਾਂਤ 'ਤੇ ਠਹਾਕੇ ਮਾਰ ਹੱਸੀ ਇਹ ਅਦਾਕਾਰਾ? ਮਨਕੀਰਤ ਔਲਖ ਨੇ ਗਾਲ੍ਹਾਂ ਕੱਢਣ ਵਾਲਿਆਂ ਦੀ ਲਗਾਈ ਕਲਾਸ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 07 Apr 2024 01:54 PM
Entertainment News Live Today : Bollywood Actress: ਇਸ ਅਦਾਕਾਰਾ ਨੇ ਸਹੇਲੀ ਦੀ ਵਿਆਹੁਤਾ ਜ਼ਿੰਦਗੀ ਕੀਤੀ ਤਬਾਹ! ਪਾਕਿਸਤਾਨੀ ਕ੍ਰਿਕਟਰ ਨਾਲ ਅਫੇਅਰ ਦੇ ਚੱਲਦੇ ਜੁੜਿਆ ਨਾਂਅ

Amrita Arora Personal Life: ਬਾਲੀਵੁੱਡ ਇੰਡਸਟਰੀ ਵਿੱਚ ਕਰੀਅਰ ਬਣਾਉਣਾ ਅਤੇ ਨਾਮ ਕਮਾਉਣਾ ਆਸਾਨ ਨਹੀਂ ਹੈ। ਅਜਿਹੇ ਕਈ ਸਿਤਾਰੇ ਹਨ ਜੋ ਕੁਝ ਫਿਲਮਾਂ ਕਰਨ ਤੋਂ ਬਾਅਦ ਗਾਇਬ ਹੋ ਗਏ।

Read More: Bollywood Actress: ਇਸ ਅਦਾਕਾਰਾ ਨੇ ਸਹੇਲੀ ਦੀ ਵਿਆਹੁਤਾ ਜ਼ਿੰਦਗੀ ਕੀਤੀ ਤਬਾਹ! ਪਾਕਿਸਤਾਨੀ ਕ੍ਰਿਕਟਰ ਨਾਲ ਅਫੇਅਰ ਦੇ ਚੱਲਦੇ ਜੁੜਿਆ ਨਾਂਅ

Entertainment News Live : The Great Indian Kapil Show: ਕਪਿਲ ਦੇ ਸ਼ੋਅ 'ਚ ਰੋਹਿਤ ਸ਼ਰਮਾ ਨੇ ਜ਼ਾਹਿਰ ਕੀਤਾ ਦਰਦ, ਵਿਸ਼ਵ ਕੱਪ 2023 ਹਾਰਨ ਤੋਂ ਬਾਅਦ ਬੋਲੇ...

The Great Indian Kapil Show: ਕਪਿਲ ਸ਼ਰਮਾ ਦਾ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੀ ਸ਼ੁਰੂਆਤ ਹੋ ਗਈ ਹੈ। ਸ਼ੋਅ ਦਾ ਪਹਿਲਾ ਐਪੀਸੋਡ 30 ਮਾਰਚ ਨੂੰ ਪ੍ਰਸਾਰਿਤ ਕੀਤਾ ਗਿਆ। ਹੁਣ ਇਸ ਦਾ ਦੂਜਾ ਐਪੀਸੋਡ ਵੀ ਰਿਲੀਜ਼ ਹੋ ਗਿਆ ਹੈ। ਦੂਜੇ ਐਪੀਸੋਡ ਦੇ ਮਹਿਮਾਨ ਕ੍ਰਿਕਟ ਦੇ ਮਹਾਨ ਖਿਡਾਰੀ ਰੋਹਿਤ ਸ਼ਰਮਾ ਅਤੇ ਸ਼੍ਰੇਅਸ ਅਈਅਰ ਸਨ। ਦਰਸ਼ਕਾਂ ਨੇ ਵੀ ਇਸ ਐਪੀਸੋਡ ਨੂੰ ਕਾਫੀ ਪਸੰਦ ਕੀਤਾ ਹੈ। ਸ਼ੋਅ 'ਚ ਆਏ ਰੋਹਿਤ ਅਤੇ ਸ਼੍ਰੇਅਸ ਨੇ ਖੂਬ ਮਸਤੀ ਕੀਤੀ ਅਤੇ ਆਪਣੇ ਬਾਰੇ ਕਈ ਗੱਲਾਂ ਦਾ ਖੁਲਾਸਾ ਕੀਤਾ।

Read More: The Great Indian Kapil Show: ਕਪਿਲ ਦੇ ਸ਼ੋਅ 'ਚ ਰੋਹਿਤ ਸ਼ਰਮਾ ਨੇ ਜ਼ਾਹਿਰ ਕੀਤਾ ਦਰਦ, ਵਿਸ਼ਵ ਕੱਪ 2023 ਹਾਰਨ ਤੋਂ ਬਾਅਦ ਬੋਲੇ...

Entertainment News Live Today : Sharry Mann: ਸ਼ੈਰੀ ਮਾਨ ਨੇ ਪਹਿਲੀ ਵਾਰ ਦਿਖਾਈ ਬੇਟੀ ਦੀ ਝਲਕ, ਫੈਨਜ਼ ਬੋਲੇ- 'ਧੀ ਦੇ ਰੂਪ 'ਚ ਮਾਂ ਵਾਪਸ ਆਈ'

Sharry Mann Shared Video With Daughter: ਪੰਜਾਬੀ ਗਾਇਕ ਸ਼ੈਰੀ ਮਾਨ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹਨ, ਜੋ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹੇ। ਹਾਲਾਂਕਿ ਕਲਾਕਾਰ ਵੱਲੋਂ ਆਪਣੇ ਪਰਿਵਾਰ ਨਾਲ ਕਦੇਂ ਕਦਾਈ ਸੋਸ਼ਲ ਮੀਡੀਆ ਹੈਂਡਲ ਉੱਪਰ ਤਸੀਵਰਾਂ ਸ਼ੇਅਰ ਕੀਤੀਆਂ ਜਾਂਦੀਆਂ ਹਨ। ਇਸ ਵਿਚਾਲੇ ਸ਼ੈਰੀ ਨੇ ਪ੍ਰਸ਼ੰਸਕਾਂ ਨੂੰ ਘਰ ਦੇ ਖਾਸ ਮੈਂਬਰ ਦੇ ਰੂ-ਬ-ਰੂ ਕਰਵਾਇਆ ਹੈ। ਦਰਅਸਲ, ਗਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਵਿੱਚ ਉਹ ਇੱਕ ਛੋਟੀ ਬੱਚੀ ਨਾਲ ਵਿਖਾਈ ਦੇ ਰਹੇ ਹਨ। ਇਸ ਵੀਡੀਓ ਉੱਪਰ ਫੈਨਜ਼ ਵੱਲੋਂ ਲਗਾਤਾਰ ਕਮੈਂਟ ਕਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। 

Read More: Sharry Mann: ਸ਼ੈਰੀ ਮਾਨ ਨੇ ਪਹਿਲੀ ਵਾਰ ਦਿਖਾਈ ਬੇਟੀ ਦੀ ਝਲਕ, ਫੈਨਜ਼ ਬੋਲੇ- 'ਧੀ ਦੇ ਰੂਪ 'ਚ ਮਾਂ ਵਾਪਸ ਆਈ'

Entertainment News Live : Mankirt Aulakh: ਮਨਕੀਰਤ ਔਲਖ ਨੇ ਗਾਲ੍ਹਾਂ ਕੱਢਣ ਵਾਲਿਆਂ ਦੀ ਲਗਾਈ Class, ਸੁਣਾਈਆਂ ਕਰਾਰੀਆਂ-ਕਰਾਰੀਆਂ

Mankirt Aulakh took a angry on abuser: ਪੰਜਾਬੀ ਗਾਇਕ ਮਨਕੀਰਤ ਔਲਖ ਆਪਣੀ ਨਿੱਜ਼ੀ ਅਤੇ ਪੇਸ਼ੇਵਰ ਜ਼ਿੰਦਗੀ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦੇ ਹਨ। ਇਸ ਵਿਚਾਲੇ ਹਾਲ ਹੀ ਵਿੱਚ ਗਾਇਕ ਨੇ ਲਾਈਵ ਆ ਕਮੈਂਟ ਬਾਕਸ ਵਿੱਚ ਗਾਲ੍ਹਾਂ ਕੱਢਣ ਵਾਲਿਆਂ ਦੀ ਕਲਾਸ ਲਗਾਈ। ਦਰਅਸਲ, ਇਸ ਵਾਰ ਔਲਖ ਉਨ੍ਹਾਂ ਲੋਕਾਂ ਉੱਪਰ ਭੜਕ ਗਏ ਜੋ ਉਨ੍ਹਾਂ ਲਈ ਪੋਸਟਾਂ ਉੱਪਰ ਗਲਤ ਕਮੈਂਟ ਕਰ ਗਾਲ੍ਹਾਂ ਕੱਢਦੇ ਹਨ। ਇਸ ਦੌਰਾਨ ਗਾਇਕ ਨੇ ਕੀ ਕਿਹਾ ਤੁਸੀ ਵੀ ਵੇਖੋ ਦੈਨਿਕ ਸਵੇਰਾ ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤਾ ਇਹ ਵੀਡੀਓ...

Read More: Mankirt Aulakh: ਮਨਕੀਰਤ ਔਲਖ ਨੇ ਗਾਲ੍ਹਾਂ ਕੱਢਣ ਵਾਲਿਆਂ ਦੀ ਲਗਾਈ Class, ਸੁਣਾਈਆਂ ਕਰਾਰੀਆਂ-ਕਰਾਰੀਆਂ

Entertainment News Live Today : Archana Puran Singh: ਸੱਸ ਦੇ ਦੇਹਾਂਤ 'ਤੇ ਠਹਾਕੇ ਮਾਰ ਕਿਉਂ ਹੱਸੀ ਅਰਚਨਾ ਪੂਰਨ ਸਿੰਘ? ਵਜ੍ਹਾ ਉਡਾ ਦਏਗੀ ਹੋਸ਼

Archana Puran Singh: ਰਾਜ ਕਪੂਰ ਦਾ ਡਾਇਲਾਗ 'ਦ ਸ਼ੋਅ ਮਸਟ ਗੋ ਆਨ...' ਫਿਲਮੀ ਸਿਤਾਰਿਆਂ 'ਤੇ ਪੂਰੀ ਤਰ੍ਹਾਂ ਫਿੱਟ ਬੈਠਦਾ ਹੈ। ਚਮਕ ਭਰੀ ਸੈਲੇਬਸ ਦੀ ਜ਼ਿੰਦਗੀ ਜਿੰਨੀ ਖੂਬਸੂਰਤ ਅਤੇ ਰੰਗੀਨ ਦਿਖਾਈ ਦਿੰਦੀ ਹੈ, ਇਹ ਉਸ ਤੋਂ ਵੱਧ ਚੁਣੌਤੀਪੂਰਨ ਵੀ ਹੈ। ਅਸੀਂ ਅਕਸਰ ਮਸ਼ਹੂਰ ਹਸਤੀਆਂ ਨਾਲ ਜੁੜੀਆਂ ਅਜਿਹੀਆਂ ਕਈ ਕਹਾਣੀਆਂ ਸੁਣੀਆਂ ਹਨ ਜਿੱਥੇ ਕਈ ਅਦਾਕਾਰਾਂ ਨੇ ਆਪਣੇ ਪੇਸ਼ੇ ਦੇ ਕਾਰਨ ਆਪਣੀ ਨਿੱਜੀ ਜ਼ਿੰਦਗੀ ਵਿੱਚ ਕਈ ਕੁਰਬਾਨੀਆਂ ਦਿੱਤੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਘਟਨਾ ਦੱਸਣ ਜਾ ਰਹੇ ਹਾਂ, ਜਿੱਥੇ ਅਰਚਨਾ ਪੂਰਨ ਸਿੰਘ ਆਪਣੀ ਸੱਸ ਦੀ ਮੌਤ ਤੋਂ ਬਾਅਦ ਵੀ ਉੱਚੀ-ਉੱਚੀ ਹੱਸਣ ਲਈ ਮਜਬੂਰ ਹੋ ਗਈ ਸੀ।

Read More: Archana Puran Singh: ਸੱਸ ਦੇ ਦੇਹਾਂਤ 'ਤੇ ਠਹਾਕੇ ਮਾਰ ਕਿਉਂ ਹੱਸੀ ਅਰਚਨਾ ਪੂਰਨ ਸਿੰਘ? ਵਜ੍ਹਾ ਉਡਾ ਦਏਗੀ ਹੋਸ਼

Entertainment News Live : Guggu Gill: ਗੁੱਗੂ ਗਿੱਲ ਨਿਭਾਉਣਗੇ ਡਬਲ ਕਿਰਦਾਰ, ਘੈਂਟ ਲੁੱਕ ਨਾਲ ਨਵੀਂ ਫਿਲਮ ਦਾ ਕੀਤਾ ਐਲਾਨ

Guggu Gill New Movie Jaago Aayi ae: ਪੰਜਾਬੀ ਫਿਲਮ ਜਗਤ ਦੇ ਮਸ਼ਹੂਰ ਅਦਾਕਾਰ ਗੁੱਗੂ ਗਿੱਲ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਉੱਪਰ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਵੱਲੋਂ ਆਪਣੇ ਸੋਸ਼ਲ ਅਕਾਊਂਟ ਉੱਪਰ ਇੱਕ ਮਜ਼ੇਦਾਰ ਪੋਸਟ ਸ਼ੇਅਰ ਕੀਤੀ ਗਈ ਹੈ। ਇਸ ਪੋਸਟ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸਦੀ ਖਾਸ ਗੱਲ ਇਹ ਹੈ ਕਿ ਕਲਾਕਾਰ ਵੱਲੋਂ ਆਪਣੀਆਂ ਵੱਖ-ਵੱਖ ਲੁੱਕ ਵਿੱਚ ਦੋ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰ ਕਲਾਕਾਰ ਨੇ ਆਪਣੀ ਨਵੀਂ ਫਿਲਮ ਵਿੱਚ ਡਬਲ ਕਿਰਦਾਰਾਂ ਦੀ ਗੱਲ ਕੀਤੀ ਹੈ। 

Read More: Guggu Gill: ਗੁੱਗੂ ਗਿੱਲ ਨਿਭਾਉਣਗੇ ਡਬਲ ਕਿਰਦਾਰ, ਘੈਂਟ ਲੁੱਕ ਨਾਲ ਨਵੀਂ ਫਿਲਮ ਦਾ ਕੀਤਾ ਐਲਾਨ

Entertainment News Live Today : Amar Singh Chamkila: ਅਮਰ ਸਿੰਘ ਚਮਕੀਲਾ ਨਾਲ ਜੁੜੀ ਹਰ ਯਾਦ ਨੂੰ ਤਾਜ਼ਾ ਕਰ ਰਹੇ ਦਿਲਜੀਤ ਦੋਸਾਂਝ, ਇਨ੍ਹਾਂ ਤਸਵੀਰਾਂ ਨੇ ਖਿੱਚਿਆ ਧਿਆਨ

Amar Singh Chamkila Diljit Dosanjh: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਦੋਸਾਂਝਾਵਾਲਾ ਲਗਾਤਾਰ ਫਿਲਮ ਦੀ ਪ੍ਰਮੋਸ਼ਨ ਵਿੱਚ ਜੁੱਟਿਆ ਹੋਇਆ ਹੈ।

Read More: Amar Singh Chamkila: ਅਮਰ ਸਿੰਘ ਚਮਕੀਲਾ ਨਾਲ ਜੁੜੀ ਹਰ ਯਾਦ ਨੂੰ ਤਾਜ਼ਾ ਕਰ ਰਹੇ ਦਿਲਜੀਤ ਦੋਸਾਂਝ, ਇਨ੍ਹਾਂ ਤਸਵੀਰਾਂ ਨੇ ਖਿੱਚਿਆ ਧਿਆਨ

ENT News LIVE: Dev Anand: ਦੇਵ ਆਨੰਦ ਦੇ ਕਾਲਾ ਕੋਟ ਪਹਿਨਣ 'ਤੇ ਲੱਗ ਗਿਆ ਸੀ ਬੈਨ, ਜਾਣੋ ਅਦਾਲਤ ਨੇ ਕਿਉਂ ਸੁਣਾਇਆ ਇਹ ਫੈਸਲਾ ?

Dev Anand Was Banned Wearing Black Coat: ਹਿੰਦੀ ਸਿਨੇਮਾ ਦੇ ਪਹਿਲੇ ਸੁਪਰਸਟਾਰ ਦੇਵ ਆਨੰਦ ਲਈ ਪੂਰੀ ਦੁਨੀਆ ਦੀਵਾਨੀ ਸੀ। ਉਹ ਬਾਲੀਵੁੱਡ ਇੰਡਸਟਰੀ ਦੇ ਇਕਲੌਤੇ ਅਜਿਹੇ ਕਲਾਕਾਰ ਸਨ, ਜਿਨ੍ਹਾਂ ਨੂੰ ਕੋਈ ਟੱਕਰ ਨਹੀਂ ਦੇ ਸਕਿਆ। 

Read More: Dev Anand: ਦੇਵ ਆਨੰਦ ਦੇ ਕਾਲਾ ਕੋਟ ਪਹਿਨਣ 'ਤੇ ਲੱਗ ਗਿਆ ਸੀ ਬੈਨ, ਜਾਣੋ ਅਦਾਲਤ ਨੇ ਕਿਉਂ ਸੁਣਾਇਆ ਇਹ ਫੈਸਲਾ ?

ਪਿਛੋਕੜ

Entertainment News Live Today : ਰਾਜ ਕਪੂਰ ਦਾ ਡਾਇਲਾਗ 'ਦ ਸ਼ੋਅ ਮਸਟ ਗੋ ਆਨ...' ਫਿਲਮੀ ਸਿਤਾਰਿਆਂ 'ਤੇ ਪੂਰੀ ਤਰ੍ਹਾਂ ਫਿੱਟ ਬੈਠਦਾ ਹੈ। ਚਮਕ ਭਰੀ ਸੈਲੇਬਸ ਦੀ ਜ਼ਿੰਦਗੀ ਜਿੰਨੀ ਖੂਬਸੂਰਤ ਅਤੇ ਰੰਗੀਨ ਦਿਖਾਈ ਦਿੰਦੀ ਹੈ, ਇਹ ਉਸ ਤੋਂ ਵੱਧ ਚੁਣੌਤੀਪੂਰਨ ਵੀ ਹੈ। ਅਸੀਂ ਅਕਸਰ ਮਸ਼ਹੂਰ ਹਸਤੀਆਂ ਨਾਲ ਜੁੜੀਆਂ ਅਜਿਹੀਆਂ ਕਈ ਕਹਾਣੀਆਂ ਸੁਣੀਆਂ ਹਨ ਜਿੱਥੇ ਕਈ ਅਦਾਕਾਰਾਂ ਨੇ ਆਪਣੇ ਪੇਸ਼ੇ ਦੇ ਕਾਰਨ ਆਪਣੀ ਨਿੱਜੀ ਜ਼ਿੰਦਗੀ ਵਿੱਚ ਕਈ ਕੁਰਬਾਨੀਆਂ ਦਿੱਤੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਘਟਨਾ ਦੱਸਣ ਜਾ ਰਹੇ ਹਾਂ, ਜਿੱਥੇ ਅਰਚਨਾ ਪੂਰਨ ਸਿੰਘ ਆਪਣੀ ਸੱਸ ਦੀ ਮੌਤ ਤੋਂ ਬਾਅਦ ਵੀ ਉੱਚੀ-ਉੱਚੀ ਹੱਸਣ ਲਈ ਮਜਬੂਰ ਹੋ ਗਈ ਸੀ।


ਅਰਚਨਾ ਪੂਰਨ ਸਿੰਘ ਨੇ ਆਪਣੇ ਲੰਬੇ ਕਰੀਅਰ 'ਚ ਫਿਲਮਾਂ ਤੋਂ ਇਲਾਵਾ ਕਈ ਕਾਮੇਡੀ ਸ਼ੋਅਜ਼ ਨੂੰ ਜੱਜ ਕੀਤਾ ਹੈ। ਇਨ੍ਹੀਂ ਦਿਨੀਂ ਉਹ ਕਪਿਲ ਸ਼ਰਮਾ ਦੇ ਨਵੇਂ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' 'ਚ ਜੱਜ ਵਜੋਂ ਨਜ਼ਰ ਆ ਰਹੀ ਹੈ। ਸ਼ੋਅ 'ਤੇ ਕਪਿਲ ਅਕਸਰ ਅਰਚਨਾ ਨੂੰ ਮਜ਼ਾਕ 'ਚ ਕਹਿੰਦੇ ਹਨ ਕਿ ਉਹ ਮੁਫਤ 'ਚ ਪੈਸੇ ਲੈਂਦੀ ਹੈ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ਜੱਜ ਦੀ ਕੁਰਸੀ ਹਾਸਲ ਕਰਨ ਲਈ ਅਰਚਨਾ ਨੂੰ ਕਿਨ੍ਹਾਂ ਹਾਲਾਤਾਂ ਵਿੱਚੋਂ ਗੁਜ਼ਰਨਾ ਪਿਆ।


ਸੱਸ ਦੀ ਮੌਤ 'ਤੇ ਕਿਉਂ ਹੱਸ ਪਈ ਅਰਚਨਾ ਪੂਰਨ ਸਿੰਘ?


ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਇੰਟਰਵਿਊ 'ਚ ਅਰਚਨਾ ਨੇ ਦੱਸਿਆ ਸੀ ਕਿ 'ਜਦੋਂ ਮੈਂ ਕਾਮੇਡੀ ਸਰਕਸ ਸ਼ੋਅ ਨੂੰ ਜੱਜ ਕਰ ਰਹੀ ਸੀ, ਤਾਂ ਮੇਰੀ ਸੱਸ ਹਸਪਤਾਲ 'ਚ ਦਾਖਲ ਸੀ। ਇੱਕ ਦਿਨ ਜਦੋਂ ਮੈਂ ਸੈੱਟ 'ਤੇ ਪਹੁੰਚੀ ਤਾਂ ਮੈਨੂੰ ਫ਼ੋਨ ਆਇਆ ਕਿ ਮੇਰੀ ਸੱਸ ਦਾ ਦੇਹਾਂਤ ਹੋ ਗਿਆ ਹੈ। ਮੈਂ ਇਹ ਗੱਲ ਸ਼ੋਅ ਦੇ ਨਿਰਮਾਤਾਵਾਂ ਨੂੰ ਦੱਸੀ ਅਤੇ ਕਿਹਾ ਕਿ ਮੈਨੂੰ ਤੁਰੰਤ ਜਾਣਾ ਪਏਗਾ। ਪਰ ਮੈਨੂੰ ਰੋਕ ਲਿਆ ਗਿਆ ਸੀ।


ਕਾਰਨ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ


ਅਰਚਨਾ ਅੱਗੇ ਕਹਿੰਦੀ ਹੈ, 'ਉਸ ਨੇ ਮੈਨੂੰ ਇਹ ਕਹਿ ਕੇ ਰੋਕਿਆ ਕਿ ਮੈਡਮ ਕਿਰਪਾ ਕਰਕੇ 15 ਮਿੰਟ ਦੇ ਅੰਦਰ ਆਪਣੇ ਕੁਝ ਰਿਐਕਸ਼ਨ ਸ਼ੂਟ ਕਰੋ ਅਤੇ ਫਿਰ ਚਲੇ ਜਾਓ। ਮੇਰੇ ਸਾਰੇ ਰਿਐਕਸ਼ਨ ਹੱਸਣ ਵਾਲੇ ਸਨ, ਫਿਰ ਮੈਂ ਬੈਠ ਗਈ ਅਤੇ ਉੱਚੀ-ਉੱਚੀ ਹੱਸਣ ਲੱਗੀ, ਜਦੋਂ ਕਿ ਮੈਨੂੰ ਅੰਦਰੋਂ ਰੋਣ ਦਾ ਅਹਿਸਾਸ ਹੋਇਆ। ਮੈਂ ਉਹ ਪਲ ਕਦੇ ਨਹੀਂ ਭੁੱਲ ਸਕਦੀ ਸੀ। ਮੇਰਾ ਦਿਮਾਗ ਕੰਮ ਨਹੀਂ ਕਰ ਰਿਹਾ ਸੀ। ਮੈਂ ਹੱਸੀ ਜਾ ਰਹੀ ਸੀ।


ਅਰਚਨਾ ਅੱਗੇ ਕਹਿੰਦੀ ਹੈ ਕਿ 'ਉਸ ਸਮੇਂ ਮੈਨੂੰ ਸਿਰਫ ਆਪਣੀ ਸੱਸ ਦਾ ਚਿਹਰਾ ਯਾਦ ਆ ਰਿਹਾ ਸੀ। ਇਹ ਮੇਰੇ ਲਈ ਬਹੁਤ ਦੁਖਦਾਈ ਸੀ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਔਖਾ ਸਮਾਂ ਸੀ। ਮੈਨੂੰ ਮਜਬੂਰੀ ਵਿੱਚ ਹੱਸਣਾ ਪਿਆ। ਮੈਂ ਆਪਣੀ ਸੱਸ ਦੇ ਬਹੁਤ ਕਰੀਬ ਸੀ। ਰੱਬ ਇਹ ਦਿਨ ਕਦੇ ਕਿਸੇ ਨੂੰ ਨਾ ਦਿਖਾਵੇ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.