ਚੰਡੀਗੜ੍ਹ: ਪਿਛਲੇ ਦਿਨੀਂ ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖ਼ਾਨ ਨੂੰ ਸਾਹ ਲੈਣ ਵਿੱਚ ਤਕਲੀਫ ਦੇ ਚੱਲਦਿਆਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। 71 ਸਾਲਾ ਸਰੋਜ ਖ਼ਾਨ ਦੇ ਕੋਰੋਨਾ ਪਾਜ਼ੇਟਿਵ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਸੀ ਪਰ ਅਜਿਹਾ ਨਹੀਂ ਹੈ।
ਸਰੋਜ ਦੇ ਕਰੀਬੀ ਸੂਤਰ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਦਿਆਂ ਹੀ ਕੋਰੋਨਾ ਟੈਸਟ ਕੀਤਾ ਗਿਆ ਸੀ, ਜਿਸ ਦੀ ਰਿਪੋਰਟ ਨੈਗੇਟਿਵ ਆਈ ਸੀ। ਹਾਲਾਂਕਿ, ਹੁਣ ਸਰੋਜ ਦੀ ਸਿਹਤ ਪਹਿਲਾਂ ਨਾਲੋਂ ਬਿਹਤਰ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਜਾਏਗੀ।
ਦੱਸਣਯੋਗ ਹੈ ਕਿ ਸਰੋਜ ਖ਼ਾਨ ਦਾ ਬਾਲੀਵੁੱਡ ਵਿੱਚ ਵੱਡਾ ਨਾਂ ਉਸ ਦੀ ਕੋਰੀਓਗ੍ਰਾਫੀ ਤੇ ਨ੍ਰਿਤ ਦੀ ਸਮਝ ਕਰਕੇ ਹੈ। ਉਸ ਨੇ ਵੱਡੇ ਵੱਡੇ ਕਲਾਕਾਰਾਂ ਦੇ ਗੀਤਾਂ ਨੂੰ ਕੋਰੀਓਗ੍ਰਾਫ ਕੀਤਾ ਹੈ ਅਤੇ ਮਾਧੁਰੀ ਦੀਕਸ਼ਿਤ ਦੇ ਲਗਪਗ ਸਾਰੇ ਹੀ ਹਿੱਟ ਗੀਤਾਂ ਨੂੰ ਸਰੋਜ ਖ਼ਾਨ ਨੇ ਹੀ ਤਿਆਰ ਕਰਵਾਇਆ ਸੀ।
ਇਹ ਵੀ ਪੜ੍ਹੋ:
ਛੋਟੇ ਜਿਹੇ ਕਮਰੇ 'ਚ ਕਰੋ ਖ਼ਾਸ ਖੇਤੀ ਤੇ ਕਮਾਓ 60,00,000
ਪਹਿਲੀ ਵਾਰ ਡੀਜ਼ਲ ਹੋਇਆ ਪੈਟਰੋਲ ਤੋਂ ਮਹਿੰਗਾ, ਤੇਲ ਕੀਮਤਾਂ 'ਚ ਵੱਡਾ ਵਾਧਾ
ਆਮ ਆਦਮੀ ਪਾਰਟੀ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਵੱਡਾ ਐਲਾਨ
WHO ਦੀ ਚਿੰਤਾ ਵਧੀ, ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਦੀ ਦੱਸੀ ਵਜ੍ਹਾ
ਪਤੰਜਲੀ ਦਾ ਦਾਅਵਾ ਕੋਰੋਨਾ ਦੀ ਤਿਆਰ ਕੀਤੀ ਦਵਾਈ ਸਹੀ, ਸਰਕਾਰ ਵੱਲੋਂ ਵਿਗਿਆਪਨ 'ਤੇ ਰੋਕ
ਗੁਆਂਢ ਰਹਿੰਦੀ ਪ੍ਰੇਮਿਕਾ ਨੂੰ ਮਿਲਣ ਗਏ ਪ੍ਰੇਮੀ ਨੂੰ ਕੁੱਟ-ਕੁੱਟ ਮਾਰਿਆ
ਦਿਲਜੀਤ ਤੇ ਜੈਜ਼ੀ ਬੀ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ, ਕਾਂਗਰਸੀਆਂ ਨੇ ਖ਼ਾਲਿਸਤਾਨ ਦੇ ਮੁੱਦੇ 'ਤੇ ਘੇਰਿਆ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ