ਨਵੀਂ ਦਿੱਲੀ: ਪਿਛਲੇ ਕਈ ਦਿਨਾਂ ਤੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਅਜਿਹੇ 'ਚ ਪਹਿਲੀ ਵਾਰ ਹੋਇਆ ਜਦੋਂ ਡੀਜ਼ਲ ਦੀ ਕੀਮਤ ਪੈਟਰੋਲ ਤੋਂ ਜ਼ਿਆਦਾ ਹੋ ਗਈ ਹੈ। ਬੁੱਧਵਾਰ ਪੈਟਰੋਲ ਦੀ ਕੀਮਤ ਸਥਿਰ ਰਹੀ ਪਰ ਡੀਜ਼ਲ ਦੀ ਕੀਮਤ 'ਚ ਲਗਾਤਾਰ 18ਵੇਂ ਦਿਨ 48 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ।


ਇਸ ਤੋਂ ਬਾਅਦ ਡੀਜ਼ਲ ਦੀ ਕੀਮਤ 79 ਰੁਪਏ, 88 ਪੈਸੇ ਪ੍ਰਤੀ ਲੀਟਰ ਹੋ ਗਈ ਜਦਕਿ ਪੈਟਰੋਲ 79 ਰੁਪਏ, 76 ਪੈਸੇ ਪ੍ਰਤੀ ਲੀਟਰ 'ਤੇ ਸਥਿਰ ਰਿਹਾ ਹੈ। ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਬੁੱਧਵਾਰ ਡੀਜ਼ਲ ਦੀ ਕੀਮਤ 'ਚ ਵਾਧਾ ਹੋਇਆ ਪਰ ਪੈਟਰੋਲ ਤੋਂ ਡੀਜ਼ਲ ਦੀ ਵੱਧ ਕੀਮਤ ਸਿਰਫ਼ ਦਿੱਲੀ 'ਚ ਹੀ ਹੈ।


ਦਿੱਲੀ 'ਚ ਸੂਬਾ ਸਰਕਾਰ ਵੱਲੋਂ ਪੰਜ ਮਈ ਤੋਂ ਪੈਟਰੋਲ ਤੇ ਵੈਟ 27 ਫੀਸਦ ਤੋਂ ਵਧਾ ਕੇ 30 ਫੀਸਦ ਤੇ ਡੀਜ਼ਲ ਤੇ ਵੈਟ 16.75 ਫੀਸਦ ਤੋਂ ਵਧ ਕੇ 30 ਫੀਸਦ ਕਰ ਦਿੱਤੀ ਗਈ ਸੀ। ਪੈਟਰੋਲ ਦੇ ਮੁਕਾਬਲੇ ਡੀਜ਼ਲ ਤੇ ਵੈਟ 'ਚ ਜ਼ਿਆਦਾ ਵਾਧਾ ਕੀਤੇ ਜਾਣ ਕਾਰਨ ਪੈਟਰੋਲ ਤੇ ਡੀਜ਼ਲ ਦੀ ਕੀਮਤ ਦਾ ਅੰਤਰ ਕਾਫੀ ਘੱਟ ਰਹਿ ਗਿਆ ਸੀ। ਇਸ ਤੋਂ ਬਾਅਦ ਅੱਜ ਡੀਜ਼ਲ ਦੀ ਕੀਮਤ ਪੈਟਰੋਲ ਤੋਂ ਪਾਰ ਹੋ ਗਈ।


ਇਹ ਵੀ ਪੜ੍ਹੋ:

ਅਮਰੀਕਾ 'ਚ ਕੋਰੋਨਾ ਵਾਇਰਸ ਦਾ ਕਹਿਰ, ਸਵਾ ਲੱਖ ਲੋਕਾਂ ਦੀ ਮੌਤ

ਆਮ ਆਦਮੀ ਪਾਰਟੀ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਵੱਡਾ ਐਲਾਨ

WHO ਦੀ ਚਿੰਤਾ ਵਧੀ, ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਦੀ ਦੱਸੀ ਵਜ੍ਹਾ


ਪਤੰਜਲੀ ਦਾ ਦਾਅਵਾ ਕੋਰੋਨਾ ਦੀ ਤਿਆਰ ਕੀਤੀ ਦਵਾਈ ਸਹੀ, ਸਰਕਾਰ ਵੱਲੋਂ ਵਿਗਿਆਪਨ 'ਤੇ ਰੋਕ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ