ਚੰਡੀਗੜ੍ਹ: ਜਲਵਾਊ ਬਦਲਣ ਕਰਕੇ ਖੇਤੀ ਖੇਤਰ ਵਿੱਚ ਵੀ ਵੱਡੀਆਂ ਤਬਦੀਲੀਆਂ ਆ ਰਹੀਆਂ ਹਨ। ਅਜਿਹੇ ਵਿੱਚ ਖੇਤੀਬਾੜੀ ਦਾ ਤਰੀਕਾ ਵੀ ਬਦਲ ਗਿਆ ਹੈ ਤਾਂਹੀਓਂ ਉਹ ਕਿਸਾਨ ਵਧੇਰੇ ਸਫਲ ਹੁੰਦੇ ਹਨ ਜੋ ਰਵਾਇਤੀ ਖੇਤੀ ਛੱਡ ਕੇ ਆਧੁਨਿਕ ਖੇਤੀ ਕਰਦੇ ਹਨ।

ਅਜਿਹਾ ਹੀ ਕਿਸਾਨ ਹੈ ਪਰਵੀਨ ਜੋ ਸਿਰਫ 10x10 ਦੇ ਕਮਰੇ ਤੋਂ ਸਾਲਾਨਾ 60 ਲੱਖ ਰੁਪਏ ਦੀ ਕਮਾਈ ਕਰ ਰਿਹਾ ਹੈ। ਉਸ ਨੇ ਮਸ਼ਰੂਮ ਦੀ ਖ਼ਾਸ ਕਿਸਮ ਜਿਸ ਨੂੰ Cordyceps Sinensis ਕਹਿੰਦੇ ਹਨ ਪਰ ਆਮ ਭਾਸ਼ਾ ਵਿੱਚ ਕੀੜਾ ਜੜੀ ਅਖਵਾਉਣ ਵਾਲੀ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ।

ਇਸ ਸ਼ੁਰੂਆਤ ਤੋਂ ਹੁਣ ਪਰਵੀਨ ਨੇ ਆਪਣੀ ਮਸ਼ਰੂਮ ਪ੍ਰਯੋਗਸ਼ਾਲਾ ਬਣਾ ਲਈ ਹੈ, ਜਿਸ ਵਿੱਚ ਉਹ ਵੱਖ-ਵੱਖ ਤਰ੍ਹਾਂ ਦੀਆਂ ਖੁੰਬਾਂ ਉਗਾਉਂਦਾ ਹੈ। ਪਰਵੀਨ ਨੇ ਦੱਸਿਆ ਕਿ ਇਸ ਕੰਮ ਦੀ ਸ਼ੁਰੂਆਤ ਵਿੱਚ 7-8 ਲੱਖ ਰੁਪਏ ਖਰਚ ਆਉਂਦੇ ਹਨ ਪਰ ਬਾਅਦ ਵਿੱਚ ਚੰਗੀ ਕਮਾਈ ਕੀਤੀ ਜਾ ਸਕਦੀ ਹੈ।

ਪਰਵੀਨ ਆਪਣੀ ਮਸ਼ਰੂਮ ਪ੍ਰਯੋਗਸ਼ਾਲਾ ਵਿੱਚ ਸਾਲ ਵਿੱਚ ਚਾਰ ਵਾਰ ਮਸ਼ਰੂਮ ਦੀ ਕਾਸ਼ਤ ਕਰਦੇ ਹਨ। 100 ਵਰਗ ਫੁੱਟ ਦੇ ਕਮਰੇ ਵਿੱਚ ਤਿੰਨ ਮਹੀਨਿਆਂ ਦੇ ਅੰਦਰ ਕਿਸਾਨ 5 ਕਿੱਲੋ ਮਸ਼ਰੂਮ ਦਾ ਝਾੜ ਲੈ ਸਕਦੇ ਹਨ। ਬੇਸ਼ੱਕ ਇਹ ਨਿਗੂਣਾ ਹੈ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੀੜਾ ਜੜੀ ਮਸ਼ਰੂਮ ਦੀ ਕੀਮਤ ਡੇਢ ਤੋਂ ਦੋ ਲੱਖ ਰੁਪਏ ਪ੍ਰਤੀ ਕਿੱਲੋ ਹੈ। ਇਸ ਤਰ੍ਹਾਂ ਛੋਟੇ ਜਿਹੇ ਕਮਰੇ ਤੋਂ ਵੀ ਕਿਸਾਨ ਚੋਖੀ ਕਮਾਈ ਕਰ ਸਕਦੇ ਹਨ।

ਇਹ ਵੀ ਪੜ੍ਹੋ: