Female Fan Proposed Punjabi Singer Kaka: ਪੰਜਾਬੀ ਗਾਇਕ ਕਾਕਾ ਅਕਸਰ ਹੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਕਾਕਾ ਆਪਣੇ ਗਾਣਿਆਂ ਨਾਲੋਂ ਜ਼ਿਆਦਾ ਸੋਸ਼ਲ ਮੀਡੀਆ ਪੋਸਟਾਂ ਕਰਕੇ ਚਰਚਾ ਵਿੱਚ ਰਹਿੰਦਾ ਹੈ। ਹਾਲ ਹੀ 'ਚ ਕਾਕਾ ਦੀ ਇੱਕ ਹੋਰ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
ਇਹ ਤਾਂ ਸਭ ਜਾਣਦੇ ਹਨ ਕਿ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਉਨ੍ਹਾਂ ਨੂੰ ਮਿਲੀਅਨਜ਼ ਦੀ ਗਿਣਤੀ 'ਚ ਲੋਕ ਫਾਲੋ ਕਰਦੇ ਹਨ। ਇਸ ਦੇ ਨਾਲ ਨਾਲ ਕੁੜੀਆਂ 'ਚ ਕਾਕਾ ਕਾਫੀ ਪ੍ਰਸਿੱਧ ਹੈ। ਕੁੜੀਆਂ 'ਚ ਕਾਕਾ ਦਾ ਕਾਫੀ ਕ੍ਰੇਜ਼ ਦੇਖਣ ਨੂੰ ਮਿਲਦਾ ਹੈ। ਦਰਅਸਲ, ਹਾਲ ਹੀ ਕਾਕੇ ਦੀ ਇੱਕ ਫੀਮੇਲ ਫੈਨ ਨੇ ਉਸ ਨੂੰ ਮੈਸੇਜ ਕਰਕੇ ਕਿਹਾ ਕਿ 'ਆਈ ਲਵ ਯੂ, ਪਲੀਜ਼ ਮੈਨੂੰ ਫਾਲੋਬੈਕ ਕਰੋ।' ਕਾਕਾ ਨੇ ਇਸ ਦੇ ਜਵਾਬ 'ਚ ਇੱਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ 'ਤੇ ਲੜਕੀ ਵੱਲੋਂ ਕੀਤਾ ਹੋਇਆ ਮੈਸੇਜ ਵੀ ਨਜ਼ਰ ਆ ਰਿਹਾ ਹੈ। ਇਸ ਤੋਂ ਹੇਠਾਂ ਕਾਕਾ ਨੇ ਲਿੱਖਿਆ, 'ਨਹੀਂ ਕਰੂੰਗਾ ਫਾਲੋ'। ਇਸ ਦੇ ਨਾਲ ਨਾਲ ਕੁੜੀ ਦੇ ਲਈ ਕਾਕਾ ਗਾਣਾ ਵੀ ਗਾਉਂਦਾ ਨਜ਼ਰ ਆ ਰਿਹਾ ਹੈ। ਵੀਡੀਓ ਸ਼ੇਅਰ ਕਰਦਿਆਂ ਕਾਕਾ ਨੇ ਕੈਪਸ਼ਨ 'ਚ ਲਿੱਖਿਆ, 'ਕਾਲੀ ਕਾਲੀ ਜ਼ੁਲਫੋਂ ਕੇ ਫੰਦੇ ਨਾ ਡਾਲੋ, ਹਮੇਂ ਜ਼ਿੰਦਾ ਰਹਿਨੇ ਦੋ ਐ ਹੁਸਨ ਵਾਲੋ।' ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਕਾਕਾ ਦਾ ਗਾਣਾ 'ਸੂਟ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਪੂਰੀ ਦੁਨੀਆ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕਈ ਦੇਸ਼ਾਂ 'ਚ ਇਹ ਗੀਤ ਟਰੈਂਡਿੰਗ 'ਚ ਚੱਲ ਰਿਹਾ ਹੈ। ਇਸ ਬਾਰੇ ਖੁਦ ਕਾਕਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਜਾਣਕਾਰੀ ਦਿੱਤੀ ਸੀ। ਇਸ ਦੇ ਨਾਲ ਨਾਲ ਕਾਕੇ ਨੇ ਆਪਣੀ ਐਲਬਮ 'ਐਨਦਰ ਸਾਈਡ' ਦਾ ਐਲਾਨ ਵੀ ਕਰ ਦਿੱਤਾ ਹੈ। ਇਹ ਐਲਬਮ ਜਲਦ ਹੀ ਰਿਲੀਜ਼ ਹੋ ਸਕਦੀ ਹੈ।
ਇਹ ਵੀ ਪੜ੍ਹੋ: ਕੰਗਨਾ ਰਣੌਤ ਨੇ ਸ਼ਾਹਰੁਖ ਖਾਨ 'ਤੇ ਫਿਰ ਕੱਸਿਆ ਤੰਜ, ਕਿਹਾ- 10 ਸਾਲਾਂ 'ਚ ਸਿਰਫ ਇੱਕ ਫਿਲਮ ਚੱਲੀ