Bishan Singh Bedi Death: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ 77 ਸਾਲ ਦੀ ਉਮਰ 'ਚ ਮੌਤ ਹੋ ਗਈ ਹੈ। ਮਹਾਨ ਭਾਰਤੀ ਸਪਿਨਰ ਵਜੋਂ ਮਸ਼ਹੂਰ ਬਿਸ਼ਨ ਸਿੰਘ ਬੇਦੀ ਅਭਿਨੇਤਾ ਅੰਗਦ ਬੇਦੀ ਦੇ ਪਿਤਾ ਅਤੇ ਅਦਾਕਾਰਾ ਨੇਹਾ ਧੂਪੀਆ ਦੇ ਸਹੁਰੇ ਸਨ। ਉਨ੍ਹਾਂ ਦੇ ਦੇਹਾਂਤ ਦੀ ਖਬਰ ਨੇ ਨਾ ਸਿਰਫ ਕ੍ਰਿਕਟ ਬਲਕਿ ਫਿਲਮ ਜਗਤ 'ਚ ਵੀ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। ਗਲਿਆਰਿਆਂ ਵਿੱਚ ਸੋਗ ਦੀ ਲਹਿਰ ਹੈ। 


ਇਹ ਵੀ ਪੜ੍ਹੋ: ਗਾਇਕ ਇੰਦਰਜੀਤ ਨਿੱਕੂ ਦੀ ਐਕਸੀਡੈਂਟ 'ਚ ਹੋਈ ਮੌਤ? ਜਾਣੋ ਕੀ ਹੈ ਇਸ ਵਾਇਰਲ ਖਬਰ ਦੀ ਸੱਚਾਈ


ਬਿਸ਼ਨ ਸਿੰਘ ਦੀ ਮੌਤ 'ਤੇ ਸੋਗ 'ਚ ਬਾਲੀਵੁੱਡ
ਇਸ ਦੇ ਨਾਲ ਹੀ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਵੀ ਬਿਸ਼ਨ ਸਿੰਘ ਬੇਦੀ ਨੂੰ ਸ਼ਰਧਾਂਜਲੀ ਦਿੱਤੀ ਹੈ। ਸਾਬਕਾ ਕਪਤਾਨ ਨੂੰ ਯਾਦ ਕਰਦਿਆਂ ਉਨ੍ਹਾਂ ਲਿਖਿਆ ਕਿ ਬਿਸ਼ਨ ਸਿੰਘ ਬੇਦੀ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਇੱਕ ਹਨ ਜਿਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ ਹੈ। ਉਸਦੀ ਆਤਮਾ ਨੂੰ ਸ਼ਾਂਤੀ ਮਿਲੇ। ਸਾਨੂੰ ਖੇਡਾਂ ਅਤੇ ਜੀਵਨ ਬਾਰੇ ਬਹੁਤ ਕੁਝ ਸਿਖਾਉਣ ਲਈ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੀ ਹਮੇਸ਼ਾ ਕਮੀ ਰਹੇਗੀ।






ਸ਼ਾਹਰੁਖ ਤੋਂ ਇਲਾਵਾ ਸੰਜ ਦੱਤ ਨੇ ਵੀ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਲਿਖਿਆ ਕਿ 'ਕ੍ਰਿਕਟ ਨੇ ਅੱਜ ਇਕ ਮਹਾਨ ਖਿਡਾਰੀ ਨੂੰ ਗੁਆ ਦਿੱਤਾ।'






ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਅੰਗਦ ਬੇਦੀ ਤੇ ਉਨ੍ਹਾਂ ਦੇ ਪਿਤਾ ਦੀ ਫੋਟੋ ਸ਼ੇਅਰ ਕੀਤੀ, ਇਸ ਦੇ ਨਾਲ ਨਾਲ ਉਨ੍ਹਾਂ ਨੇ ਲਿਿਖਿਆ, 'ਵਾਹਿਗੁਰੂ ਜੀ ਬਾਪੂਜੀ ਨੂੰ ਚਰਨਾਂ 'ਚ ਨਿਵਾਸ ਬਖਸ਼ਣ। ਅੰਗਦ ਬੇਦੀ ਤੁਸੀਂ ਮਜ਼ਬੂਤ ਬਣੇ ਰਹੋ।'




ਗੁਰਪ੍ਰੀਤ ਘੁੱਗੀ ਨੇ ਬਿਸ਼ਨ ਸਿੰਘ ਬੇਦੀ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਨਾਲ ਉਨ੍ਹਾਂ ਨੇ ਇੱਕ ਭਾਵੁਕ ਸੰਦੇਸ਼ ਵੀ ਲਿਿਖਿਆ, 'ਆਰਆਈਪੀ ਲੈਜੇਂਡ। ਤੁਸੀਂ ਹਮੇਸ਼ਾ ਯਾਦ ਆਓਗੇ।'






ਸਾਬਕਾ ਭਾਰਤੀ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦਾ 77 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਬਿਸ਼ਨ ਸਿੰਘ ਬੇਦੀ ਅਦਾਕਾਰ ਅੰਗਦ ਬੇਦੀ ਦੇ ਪਿਤਾ ਅਤੇ ਅਦਾਕਾਰਾ ਨੇਹਾ ਧੂਪੀਆ ਦੇ ਸਹੁਰੇ ਸਨ। ਬਿਸ਼ਨ ਸਿੰਘ ਦਾ ਜਨਮ 25 ਸਤੰਬਰ 1946 ਨੂੰ ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ ਸੀ। ਉਸਨੇ 1966 ਵਿੱਚ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ 1979 ਤੱਕ ਭਾਰਤੀ ਕ੍ਰਿਕਟ ਟੀਮ ਦੀ ਨੁਮਾਇੰਦਗੀ ਕੀਤੀ। ਆਪਣੇ ਸਫਲ ਕ੍ਰਿਕਟ ਕਰੀਅਰ ਵਿੱਚ, ਉਸਨੇ 67 ਟੈਸਟ ਮੈਚ ਖੇਡੇ ਅਤੇ 266 ਵਿਕਟਾਂ ਲਈਆਂ। ਇਸ ਤੋਂ ਇਲਾਵਾ ਉਸ ਨੇ 10 ਵਨਡੇ ਮੈਚਾਂ 'ਚ 7 ਵਿਕਟਾਂ ਲਈਆਂ। ਉਹ ਇੱਕ ਮਹਾਨ ਭਾਰਤੀ ਸਪਿਨਰ ਸੀ। ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ਨਾਲ ਕ੍ਰਿਕਟ ਜਗਤ ਵਿੱਚ ਸੋਗ ਦੀ ਲਹਿਰ ਹੈ। 


ਇਹ ਵੀ ਪੜ੍ਹੋ: ਰਾਮਾਇਣ 'ਚ ਰਾਵਣ ਬਣਨ ਲਈ kGF ਸਟਾਰ ਯਸ਼ ਲੈ ਰਿਹਾ ਇੰਨੀਂ ਭਾਰੀ ਫੀਸ? ਸੁਣ ਕੇ ਉੱਡ ਜਾਣਗੇ ਹੋਸ਼