ਗੈਬ੍ਰਿਏਲਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਬੇਟੇ ਦੀ ਪਹਿਲੀ ਤਸਵੀਰ ਨੂੰ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ‘ਚ ਇੱਕ ‘ਚ ਅਰਜੁਨ ਆਪਣੇ ਬੇਟੇ ਨੂੰ ਗੋਦੀ ਚੁੱਕ ਕੇ ਖੜ੍ਹੇ ਹਨ, ਅਗਲੀ ਤਸਵੀਰ ‘ਚ ਅਰਜੁਨ ਨੇ ਇੱਕ ਟੈਡੀ ਬੀਅਰ ਚੁੱਕਿਆ ਹੋਇਆ ਹੈ। ਇਸ ਤਸਵੀਰ ਬਲੈਕ ਐਂਡ ਵ੍ਹਾਇਟ ਹੈ ਜਿਸ ‘ਚ ਅਰਜੁਨ ਦਾ ਚਿਹਰਾ ਨਹੀਂ ਦਿਖਾਇਆ ਗਿਆ।
ਇਸ ਤੋਂ ਬਾਅਦ ਗੈਬ੍ਰਿਏਲਾ ਨੇ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਉਸ ਨੇ ਕਿਹਾ ਕਿ ਉਸ ਨੂੰ ਥੋੜ੍ਹਾ ਬਦਲਾਅ ਚਾਹੀਦਾ ਹੈ। ਉਨ੍ਹਾਂ ਨੇ ਆਪਣੇ ਨਵੇਂ ਲੁੱਕ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਜਿਸ ‘ਚ ਗੈਬ੍ਰਿਏਲਾ ਦੇ ਬਲੌਂਡ ਹੇਅਰਕਲਰ ਨੂੰ ਸ਼ੋਅ ਕੀਤਾ ਹੈ।