Sunny Deol Video: ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਇਨ੍ਹੀਂ ਦਿਨੀਂ ਸੁਰਖੀਆਂ ਦਾ ਹਿੱਸਾ ਬਣੇ ਹੋਏ ਹਨ। ਅਦਾਕਾਰ ਦੀ ਫਿਲਮ 'ਗਦਰ 2' ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਇਸ ਫਿਲਮ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਗਦਰ 2 ਵਿੱਚ ਸੰਨੀ ਦੇ ਨਾਲ ਅਮੀਸ਼ਾ ਪਟੇਲ ਅਤੇ ਉਤਕਰਸ਼ ਸ਼ਰਮਾ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਹਨ। ਫਿਲਮ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀ ਹੈ ਅਤੇ ਫਿਲਮ ਨੂੰ ਪੌਜ਼ਟਿਵ ਰਿਵਿਊ ਮਿਲ ਰਹੇ ਹਨ।। ਗਦਰ 2 ਦੀ ਰਿਲੀਜ਼ ਦੇ ਦੌਰਾਨ, ਸੰਨੀ ਦਿਓਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਅਦਾਕਾਰ ਗੁੱਸਾ ਕਰਦੇ ਨਜ਼ਰ ਆ ਰਹੇ ਹਨ।


ਸੰਨੀ ਦਿਓਲ ਹਮੇਸ਼ਾ ਮੁਸਕਰਾਉਂਦੇ ਹੋਏ ਜਾਂ ਕਦੇ-ਕਦੇ ਭਾਵੁਕ ਹੁੰਦੇ ਨਜ਼ਰ ਆਉਂਦੇ ਹਨ। ਪਰ ਪ੍ਰਸ਼ੰਸਕਾਂ ਨੇ ਉਸ ਨੂੰ ਪਹਿਲੀ ਵਾਰ ਇੰਨਾ ਗੁੱਸੇ ਵਿੱਚ ਦੇਖਿਆ ਹੋਵੇਗਾ। ਸੰਨੀ ਦੇ ਇਸ ਅੰਦਾਜ਼ ਕਾਰਨ ਉਹ ਟਰੋਲ ਹੋ ਰਹੇ ਹਨ।


ਸੰਨੀ ਦਿਓਲ ਦਾ ਵੀਡੀਓ ਵਾਇਰਲ
ਵੀਡੀਓ 'ਚ ਸੰਨੀ ਦਿਓਲ ਏਅਰਪੋਰਟ 'ਤੇ ਨਜ਼ਰ ਆ ਰਹੇ ਹਨ। ਇੱਕ ਪ੍ਰਸ਼ੰਸਕ ਸੈਲਫੀ ਲੈਣ ਲਈ ਉਸ ਕੋਲ ਦੌੜਦਾ ਹੈ। ਸੰਨੀ ਪਾਜੀ ਦਾ ਬਾਡੀਗਾਰਡ ਉਸਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਪਰ ਕਿਸੇ ਤਰ੍ਹਾਂ ਅਭਿਨੇਤਾ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਜਾਂਦਾ ਹੈ। ਜਦੋਂ ਉਹ ਸੈਲਫੀ ਲੈਣ ਲੱਗਦਾ ਹੈ, ਤਾਂ ਸੰਨੀ ਦਿਓਲ ਉਸ 'ਤੇ ਬੁਰੀ ਤਰ੍ਹਾਂ ਚੀਕਦੇ ਹਨ। ਸੰਨੀ ਦਿਓਲ ਦਾ ਇਹ ਵੀਡੀਓ ਸੋਸ਼ਲ ਮਡਿੀਆ 'ਤੇ ਰੱਜ ਕੇ ਵਾਇਰਲ ਹੋ ਰਿਹਾ ਹੈ।









ਸੋਸ਼ਲ ਮੀਡੀਆ 'ਤੇ ਲੋਕਾਂ ਨੇ ਰੱਜ ਕੇ ਲਾਈ ਤਾਰਾ ਸਿੰਘ ਦੀ ਕਲਾਸ
ਸੰਨੀ ਦਿਓਲ ਆਪਣੇ ਅੰਦਾਜ਼ ਲਈ ਟ੍ਰੋਲ ਹੋ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ- "ਸਰ ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ ਪਰ ਜੇਕਰ ਤੁਸੀਂ ਜਨਤਾ ਦੇ ਨਾਲ ਗਲਤ ਤਰੀਕੇ ਨਾਲ ਆਉਂਦੇ ਹੋ ਤਾਂ ਚੰਗਾ ਨਹੀਂ ਹੋਵੇਗਾ।" ਜਦਕਿ ਦੂਜੇ ਨੇ ਲਿਖਿਆ-"ਪਾਜੀ ਨੂੰ ਗੁੱਸਾ ਆ ਗਿਆ।" ਜਦੋਂ ਕਿ ਇੱਕ ਨੇ ਲਿਖਿਆ - "ਐਰੋਗੈਂਸ… ਖੈਰ…"


'ਗਦਰ 2' ਦੀ ਗੱਲ ਕਰੀਏ ਤਾਂ ਇਹ ਸਾਲ 2001 ਵਿੱਚ ਆਈ ਗਦਰ ਦਾ ਸੀਕਵਲ ਹੈ। ਇਸ ਫਿਲਮ ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਕੀਤਾ ਹੈ। ਇਸ ਫਿਲਮ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇਸ ਫਿਲਮ ਦੀਆਂ ਟਿਕਟਾਂ ਐਡਵਾਂਸ ਬੁਕਿੰਗ 'ਚ ਲੱਖਾਂ 'ਚ ਵਿਕ ਚੁੱਕੀਆਂ ਹਨ।