Films Based On Mahatma Gandhi: ਸਿਨੇਮਾ ਨਾ ਸਿਰਫ਼ ਇੱਕ ਮਨੋਰੰਜਨ ਦਾ ਸਾਧਨ ਹੈ। ਇਹ ਕਰੋੜਾਂ ਲੋਕਾਂ ਤੱਕ ਕਿਸੇ ਵੀ ਸਮਾਜਿਕ ਸੰਦੇਸ਼ ਨੂੰ ਆਸਾਨੀ ਨਾਲ ਪਹੁੰਚਾਉਣ ਦਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਵੀ ਹੈ। ਅੱਜ 2 ਅਕਤੂਬਰ ਨੂੰ ਪੂਰਾ ਦੇਸ਼ ਰਾਸ਼ਟਰਪਿਤਾ ਮਹਾਤਮਾ ਗਾਂਧੀ (Mahatma Gandhi)  ਦੀ 153ਵੀਂ ਜਯੰਤੀ (Gandhi Jayanti) ਮਨਾ ਰਿਹਾ ਹੈ।


ਮਹਾਤਮਾ ਗਾਂਧੀ ਦਾ ਜੀਵਨ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ। ਕਈ ਫ਼ਿਲਮਾਂ ਰਾਹੀਂ ਉਨ੍ਹਾਂ ਦੇ ਵਿਚਾਰਾਂ, ਸਿਧਾਂਤਾਂ ਅਤੇ ਸੰਦੇਸ਼ਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਵੀ ਕੀਤਾ ਗਿਆ ਹੈ। ਆਓ ਇਹਨਾਂ ਫਿਲਮਾਂ ਉਤੇ ਨਜ਼ਰ ਪਾਉਂਦੇ ਹਾਂ-


 


ਲਗੇ ਰਹੋ ਮੁੰਨਾ ਭਾਈ


ਜਦੋਂ ਵੀ ਗਾਂਧੀਗਿਰੀ ਅਤੇ ਫਿਲਮਾਂ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਸੰਜੇ ਦੱਤ ਦੀ ਫਿਲਮ 'ਲਗੇ ਰਹੋ ਮੁੰਨਾ ਭਾਈ' ਹੀ ਚੇਤੇ ਆਉਂਦੀ ਹੈ। ਖਾਸ ਤੌਰ 'ਤੇ ਇਹ ਨੌਜਵਾਨ ਪੀੜ੍ਹੀ 'ਤੇ ਲਾਗੂ ਹੁੰਦੀ ਹੈ। ਵੈਸੇ ਤਾਂ ਬਜੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਸਭ ਨੇ ਫਿਲਮ ਨੂੰ ਪਸੰਦ ਕੀਤਾ। ਗਾਂਧੀ ਜੀ ਨੇ ਸ਼ਾਂਤੀ ਅਤੇ ਅਹਿੰਸਾ ਦੇ ਰਸਤੇ 'ਤੇ ਚੱਲਣ ਦਾ ਉਪਦੇਸ਼ ਦਿੱਤਾ ਸੀ। ਇਹ ਫਿਲਮ ਵੀ ਆਮ ਲੋਕਾਂ ਨੂੰ ਇਹੀ ਸਬਕ ਸਿਖਾਉਂਦੀ ਹੈ। ਰਾਜਕੁਮਾਰ ਹਿਰਾਨੀ ਦੁਆਰਾ ਨਿਰਦੇਸ਼ਤ, 'ਲਗੇ ਰਹੋ ਮੁੰਨਾ ਭਾਈ' ਸਾਲ 2006 ਵਿੱਚ ਰਿਲੀਜ਼ ਹੋਈ ਸੀ ਅਤੇ ਇਸ ਫਿਲਮ ਵਿੱਚ ਸੰਜੇ ਤੋਂ ਇਲਾਵਾ ਅਰਸ਼ਦ ਵਾਰੀਸੀ, ਵਿਦਿਆ ਬਾਲਨ ਅਤੇ ਬੋਮਨ ਇਰਾਨੀ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਬਾਪੂ ਸੰਜੇ ਦੇ ਸੁਪਨੇ ਵਿੱਚ ਆਉਂਦੇ ਸੀ ਅਤੇ ਉਸ ਨੂੰ ਸਹੀ ਰਸਤੇ 'ਤੇ ਚੱਲਣ ਦਾ ਰਸਤਾ ਦਿਖਾਉਂਦੇ ਸੀ। ਬਾਪੂ ਦਾ ਕਿਰਦਾਰ ਦਿਲੀਪ ਪ੍ਰਭਾਵਲਕਰ ਨੇ ਨਿਭਾਇਆ ਸੀ।


ਗਾਂਧੀ ਮਾਈ ਫਾਦਰ


ਮਹਾਤਮਾ ਗਾਂਧੀ ਦੇ ਜੀਵਨ 'ਤੇ ਆਧਾਰਿਤ ਫਿਲਮ 'ਗਾਂਧੀ ਮਾਈ ਫਾਦਰ' ਸਾਲ 2007 'ਚ ਰਿਲੀਜ਼ ਹੋਈ ਸੀ। ਇਸ ਵਿੱਚ ਮਹਾਤਮਾ ਗਾਂਧੀ ਅਤੇ ਉਨ੍ਹਾਂ ਦੇ ਪੁੱਤਰ ਹੀਰਾਲਾਲ ਗਾਂਧੀ ਦੇ ਰਿਸ਼ਤੇ ਨੂੰ ਦਿਖਾਇਆ ਗਿਆ ਸੀ। ਫਿਲਮ 'ਚ ਦਰਸ਼ਨ ਜਰੀਵਾਲਾ ਨੇ ਬਾਪੂ ਦਾ ਕਿਰਦਾਰ ਨਿਭਾਇਆ ਸੀ, ਜਦਕਿ ਅਕਸ਼ੈ ਖੰਨਾ ਉਨ੍ਹਾਂ ਦੇ ਬੇਟੇ ਹੀਰਾਲਾਲ ਬਣੇ ਸਨ। ਫਿਲਮ 'ਚ ਦੋਹਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਸੀ।


 




ਦਿ ਮੇਕਿੰਗ ਆਫ ਦਿ ਮਹਾਤਮਾ


ਸ਼ਿਆਮ ਬੈਨੇਗਲ ਨੇ ਫਿਲਮ 'ਦਿ ਮੇਕਿੰਗ ਆਫ ਦਿ ਮਹਾਤਮਾ' ਦਾ ਨਿਰਦੇਸ਼ਨ ਕੀਤਾ ਸੀ। ਇਹ ਫਿਲਮ ਸਾਲ 1996 'ਚ ਆਈ ਸੀ, ਜੋ ਬਾਪੂ ਦੇ ਜੀਵਨ 'ਤੇ ਆਧਾਰਿਤ ਫਾਤਿਮਾ ਮੀਰ ਦੇ ਨਾਵਲ ਉਤੇ ਆਧਾਰਿਤ ਸੀ। ਇਸ ਵਿੱਚ ਮਹਾਤਮਾ ਗਾਂਧੀ ਦੇ ਦੱਖਣੀ ਅਫ਼ਰੀਕਾ ਵਿੱਚ ਬਿਤਾਏ ਜੀਵਨ ਦੇ 21 ਸਾਲਾਂ ਨੂੰ ਦਰਸਾਇਆ ਗਿਆ ਹੈ। ਫਿਲਮ ਵਿੱਚ ਉਨ੍ਹਾਂ ਦੀ ਭੂਮਿਕਾ ਅਨੁਭਵੀ ਅਭਿਨੇਤਾ ਰਜਿਤ ਕਪੂਰ ਨੇ ਨਿਭਾਈ ਸੀ।


 




ਗਾਂਧੀ


ਬ੍ਰਿਟਿਸ਼-ਭਾਰਤੀ ਫਿਲਮ 'ਗਾਂਧੀ' 'ਚ ਹਾਲੀਵੁੱਡ ਅਦਾਕਾਰ ਬੇਨ ਕਿੰਗਸਲੇ ਨੇ ਮੁੱਖ ਕਿਰਦਾਰ ਨਿਭਾਇਆ ਸੀ। ਇਹ 1982 ਵਿੱਚ ਰਿਲੀਜ਼ ਹੋਈ ਇੱਕ ਪੀਰੀਅਡ ਬਾਇਓਗ੍ਰਾਫੀਕਲ ਫਿਲਮ ਸੀ। ਮਹਾਤਮਾ ਗਾਂਧੀ ਦੇ ਜੀਵਨ ਨੂੰ ਫਿਲਮਾਇਆ ਗਿਆ ਸੀ। ਫਿਲਮ 'ਚ ਅਭਿਨੇਤਾ ਰੋਸ਼ਨ ਸੇਠ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਕਿਰਦਾਰ ਨਿਭਾਇਆ ਹੈ। ਫਿਲਮ ਦੀ ਨਾ ਸਿਰਫ ਰਾਸ਼ਟਰੀ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਵੀ ਸ਼ਲਾਘਾ ਹੋਈ ਸੀ।


ਮਹਾਤਮਾ: ਦਿ ਲਾਈਫ ਆਫ ਗਾਂਧੀ  


ਮਹਾਤਮਾ ਗਾਂਧੀ ਦੇ ਜੀਵਨ 'ਤੇ ਕਈ ਦਸਤਾਵੇਜ਼ੀ ਫਿਲਮਾਂ ਬਣ ਚੁੱਕੀਆਂ ਹਨ। ਵਿਠਲਭਾਈ ਝਵੇਰੀ ਦੀ ਬਲੈਕ ਐਂਡ ਵ੍ਹਾਈਟ ਫਿਲਮ 'ਮਹਾਤਮਾ: ਦਿ ਲਾਈਫ ਆਫ ਗਾਂਧੀ' ਵਿੰਟੇਜ ਫੋਟੋਆਂ ਅਤੇ ਐਨੀਮੇਸ਼ਨਾਂ ਰਾਹੀਂ ਉਨ੍ਹਾਂ ਦੇ ਜੀਵਨ ਦੀਆਂ ਝਲਕੀਆਂ ਨੂੰ ਦਰਸਾਇਆ ਗਿਆ ਹੈ। ਇਹ ਫਿਲਮ ਸਾਲ 1968 ਵਿੱਚ ਰਿਲੀਜ਼ ਹੋਈ ਸੀ।


 




ਦਿ ਗਾਂਧੀ ਮਰਡਰ


 


ਸਾਲ 2019 ਵਿੱਚ ਰਿਲੀਜ਼ ਹੋਈ 'ਦਿ ਗਾਂਧੀ ਮਰਡਰ' ਇੱਕ ਇਤਿਹਾਸਕ-ਸਿਆਸੀ ਥ੍ਰਿਲਰ ਫਿਲਮ ਸੀ। ਇਸ ਦਾ ਨਿਰਦੇਸ਼ਨ ਕਰੀਮ ਟ੍ਰਾਡੀਆ ਅਤੇ ਪੰਕਜ ਸਹਿਗਲ ਨੇ ਸਾਂਝੇ ਤੌਰ 'ਤੇ ਕੀਤਾ ਸੀ। ਪੂਰੀ ਫਿਲਮ ਖਾਸ ਤੌਰ 'ਤੇ ਮਹਾਤਮਾ ਗਾਂਧੀ ਦੇ ਜੀਵਨ ਦੇ ਆਖਰੀ ਸਮੇਂ 'ਤੇ ਕੇਂਦਰਿਤ ਹੈ, ਜਦੋਂ ਉਨ੍ਹਾਂ ਦੀ ਹੱਤਿਆ ਕੀਤੀ ਗਈ ਸੀ।


ਇਨ੍ਹਾਂ ਤੋਂ ਇਲਾਵਾ 'ਮੈਨੇ ਗਾਂਧੀ ਕੋ ਨਹੀਂ ਮਾਰਾ', 'ਜਾਗ੍ਰਿਤੀ', 'ਗਾਂਧੀ : ਦਿ ਕੰਸਪੀਰੇਸੀ' ਅਤੇ 'ਹੇ ਰਾਮ' ਵਰਗੀਆਂ ਕਈ ਫਿਲਮਾਂ ਹਨ, ਜਿਨ੍ਹਾਂ ਵਿੱਚ ਮਹਾਤਮਾ ਗਾਂਧੀ ਅਤੇ ਉਨ੍ਹਾਂ ਦੇ ਜੀਵਨ 'ਤੇ ਰੌਸ਼ਨੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ ਵਿੱਚ ਉਨ੍ਹਾਂ ਦੇ ਦੱਸੇ ਗਏ ਵਿਚਾਰਾਂ, ਸਿਧਾਂਤਾਂ, ਸੰਦੇਸ਼ਾਂ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ ਗਈ। ਅੱਜ ਬਾਪੂ ਦੀ ਜਯੰਤੀ (Gandhi Jayanti) ਦੇ ਜਨਮ ਦਿਨ 'ਤੇ ਅਸੀਂ ਸਾਰੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ।