Garry Sandhu New Video: ਪੰਜਾਬੀ ਗਾਇਕ ਗੈਰੀ ਸੰਧੂ ਹਮੇਸ਼ਾ ਕਿਸੇ ਨਾ ਕਿਸੇ ਵਜ੍ਹਾ ਕਰਕੇ ਲਾਈਮਲਾਈਟ ‘ਚ ਰਹਿੰਦਾ ਹੈ। ਹਾਲ ਹੀ ‘ਚ ਗਾਇਕ ਨੇ ਟੀਮ ਇੰਡੀਆ ਕੈਪਟਨ ਰੋਹਿਤ ਸ਼ਰਮਾ ‘ਤੇ ਟਿੱਪਣੀ ਕੀਤੀ ਸੀ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਇਆ ਸੀ। ਇਸ ਦੇ ਨਾਲ ਨਾਲ ਗਾਇਕ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਚਰਚਾ ਚ ਰਹਿੰਦਾ ਹੈ।
ਹਾਲ ਹੀ ‘ਚ ਗੈਰੀ ਸੰਧੂ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਸੰਧੂ ਦੇ ਪ੍ਰਸ਼ੰਸਕ ਕਾਫੀ ਖੁਸ਼ ਹੋ ਰਹੇ ਹਨ ਅਤੇ ਹੈਰਾਨ ਵੀ ਹੋ ਰਹੇ ਹਨ। ਦਰਅਸਲ, ਗੈਰੀ ਸੰਧੂ ਹਾਲ ਹੀ ਵਿੱਚ ਦੁਬਈ ‘ਚ ਸੀ। ਇੱਥੇ ਗੈਰੀ ਸੰਧੂ ਨੇ ਲਾਈਵ ਸ਼ੋਅ ਕੀਤਾ ਸੀ। ਇਸ ਦੌਰਾਨ ਕੰਮ ਤੋਂ ਫਰੀ ਹੋ ਕੇ ਗੈਰੀ ਨੇ ਦੁਬਈ ‘ਚ ਫੁਰਸਤ ਦੇ ਪਲ ਵੀ ਬਿਤਾਏ ਸੀ। ਇਸ ਦੀ ਵੀਡੀਓ ਗੈਰੀ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਵੀਡੀਓ ‘ਚ ਗੈਰੀ ਸ਼ੇਰਾਂ ਤੇ ਟਾਈਗਰ ਨਾਲ ਖੇਡਦਾ ਨਜ਼ਰ ਆ ਰਿਹਾ ਹੈ। ਗਾਇਕ ਦੀ ਇਹ ਵੀਡੀਓ ਪ੍ਰਸ਼ੰਸਕਾਂ ਦਾ ਖੂਬ ਦਿਲ ਜਿੱਤ ਰਹੀ ਹੈ। ਦੇਖੋ ਇਹ ਪਿਆਰੀ ਵੀਡੀਓ:
ਕਾਬਿਲੇਗ਼ੌਰ ਹੈ ਕਿ ਗੈਰੀ ਸੰਧੂ ਦਾ ਨਾਂ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ‘ਚ ਸ਼ੁਮਾਰ ਹੈ। ਗੈਰੀ ਸੰਧੂ ਨੇ ਆਪਣੇ ਹੁਣ ਤੱਕ ਦੇ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਅਨੇਕਾਂ ਹਿੱਟ ਗੀਤ ਦਿੱਤੇ ਹਨ। ਉਸ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਇਸ ਦੇ ਨਾਲ ਨਾਲ ਉਹ ਜੈਸਮੀਨ ਸੈਂਡਲਾਸ ਕਰਕੇ ਵੀ ਕਾਫੀ ਚਰਚਾ ‘ਚ ਰਹਿੰਦਾ ਹੈ। ਹਾਲ ਹੀ ‘ਚ ਜਦੋਂ ਜੈਸਮੀਨ ਪੰਜਾਬ ਆਈ ਤਾਂ ਉਸ ਨੇ ਆਉਂਦੇ ਹੀ ਗੈਰੀ ਸੰਧੂ ‘ਤੇ ਤਿੱਖੇ ਨਿਸ਼ਾਨੇ ਲਾਏ।
ਇਹ ਵੀ ਪੜ੍ਹੋ: ਥਾਰ ‘ਤੇ ਸਟੰਟ ਮਾਰਨ ਦੇ ਚੱਕਰ ‘ਚ ਟਰੋਲ ਹੋਇਆ ਗਾਇਕ ਕਾਕਾ, ਲੋਕਾਂ ਨੇ ਰੱਜ ਕੇ ਉਡਾਇਆ ਮਜ਼ਾਕ