Jatt Nu Chudail Takri Box Office Collection: ਗਿੱਪੀ ਗਰੇਵਾਲ, ਸਰਗੁਣ ਮਹਿਤਾ, ਨਿਰਮਲ ਰਿਸ਼ੀ ਤੇ ਰੂਪੀ ਗਿੱਲ ਸਟਾਰਰ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਫਿਲਮ 15 ਮਾਰਚ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ, ਰਿਲੀਜ਼ ਹੁੰਦੇ ਹੀ ਫਿਲਮ ਨੇ ਕਈ ਰਿਕਾਰਡ ਤੋੜੇ ਸੀ। ਦੱਸ ਦਈਏ ਕਿ ਇਹ ਫਿਲਮ ਬਾਕਸ ਆਫਿਸ 'ਤੇ ਕਰੋੜਾਂ 'ਚ ਨੋਟ ਛਾਪ ਰਹੀ ਹੈ।  


ਇਹ ਵੀ ਪੜ੍ਹੋ: ਸਲਮਾਨ ਖਾਨ ਫਾਇਰਿੰਗ ਕੇਸ 'ਚ ਵੱਡਾ ਖੁਲਾਸਾ, ਹਮਲਾਵਰਾਂ ਨੇ ਪਨਵੇਲ 'ਚ ਲਿਆ ਸੀ ਫਲੈਟ, 24 ਹਜ਼ਾਰ 'ਚ ਖਰੀਦੀ ਸੀ ਬਾਈਕ


ਫਿਲਮ ਨੂੰ ਰਿਲੀਜ਼ ਹੋਇਆਂ ਇੱਕ ਮਹੀਨਾ ਹੋ ਚੁੱਕਿਆ ਹੈ ਤੇ ਫਿਲਮ ਨੇ ਹੁਣ ਤੱਕ 35 ਕਰੋੜ ਦੀ ਕਮਾਈ ਕਰ ਲਈ ਹੈ। ਸਰਗੁਣ ਮਹਿਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਬਾਰੇ ਪੋਸਟ ਸ਼ੇਅਰ ਕਰ ਜਾਣਕਾਰੀ ਦਿੱਤੀ। ਫਿਲਮ ਨੇ ਇੱਕ ਮਹੀਨੇ 'ਚ 35 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ ਤੇ ਹਾਲੇ ਵੀ ਇਹ ਫਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਰਹੀ ਹੈ।




ਕਾਬਿਕੇਗ਼ੌਰ ਹੈ ਕਿ 'ਜੱਟ ਨੂੰ ਚੁੜੈਲ ਟੱਕਰੀ' 15 ਮਾਰਚ ਨੂੰ ਰਿਲੀਜ਼ ਹੋਈ ਸੀ। ਫਿਲਮ 'ਚ ਗਿੱਪੀ ਗਰੇਵਾਲ, ਸਰਗੁਣ ਮਹਿਤਾ, ਨਿਰਮਲ ਰਿਸ਼ੀ ਤੇ ਰੂਪੀ ਗਿੱਲ ਮੁੱਖ ਕਿਰਦਾਰਾਂ 'ਚ ਨਜ਼ਰ ਆਏ ਹਨ। ਫਿਲਮ ਨੂੰ ਦਰਸ਼ਕਾਂ ਨੇ ਦੁਨੀਆ ਭਰ 'ਚ ਖੂਬ ਪਿਆਰ ਦਿੱਤਾ ਹੈ। ਖਾਸ ਕਰਕੇ ਸਰਗੁਣ ਨੇ ਚੁੜੈਲ ਬਣ ਕੇ ਸਭ ਦਾ ਦਿਲ ਜਿੱਤ ਲਿਆ ਹੈ। ਇਸ ਦੇ ਨਾਲ ਨਾਲ ਫਿਲਮ ਦੇ ਗਾਣਿਆਂ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ। ਖਾਸ ਕਰਕੇ ਫਿਲਮ ਦੇ ਟਾਈਟਲ ਟਰੈਕ ਨੇ ਕਾਫੀ ਰਿਕਾਰਡ ਤੋੜੇ ਸੀ। ਇਸ ਫਿਲਮ ਦੇ ਗਾਣੇ 'ਤੇ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਖੂਬ ਰੀਲਾਂ ਬਣਾਈਆਂ ਸੀ। 






ਇਹ ਵੀ ਪੜ੍ਹੋ: ਗੋਲੀਬਾਰੀ ਦੀ ਵਾਰਦਾਤ ਤੋਂ ਬਾਅਦ ਸਲਮਾਨ ਨੂੰ ਮਿਲਣ ਪਹੁੰਚੇ ਮਹਾਰਾਸ਼ਟਰ ਦੇ CM ਏਕਨਾਥ ਸ਼ਿੰਦੇ, ਬੋਲੇ- 'ਮਿੱਟੀ 'ਚ ਮਿਲਾ ਦਿਆਂਗੇ ਸਾਰੇ ਗੈਂਗਸਟਰ'


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।