Neeru Bajwa Criminal Film: ਨੀਰੂ ਬਾਜਵਾ ਤੇ ਧੀਰਜ ਕੁਮਾਰ ਦੀ ਫ਼ਿਲਮ `ਕ੍ਰਿਮੀਨਲ` 23 ਸਤੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫ਼ਿਲਮ ਦੀ ਚਾਰੇ ਪਾਸੇ ਖੂਬ ਚਰਚਾ ਹੋ ਰਹੀ ਹੈ। ਕਿਉਂਕਿ ਫ਼ਿਲਮ ਪੰਜਾਬੀ ਸਿਨੇਮਾ ਦੀ ਪਹਿਲੀ ਸਸਪੈਂਸ ਥ੍ਰਿਲਰ ਹੈ। ਇਸ ਦੇ ਨਾਲ ਫ਼ਿਲਮ `ਚ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਪਹਿਲੀ ਵਾਰ ਲੀਕ ਤੋਂ ਹਟ ਕੇ ਕੋਈ ਕਿਰਦਾਰ ਨਿਭਾਇਆ ਹੈ। 


ਗਿੱਪੀ ਗਰੇਵਾਲ ਨੇ ਕ੍ਰਿਮੀਨਲ ਦੇ ਸ਼ੂਟਿੰਗ ਦੀ ਵੀਡੀਓ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕੀਤੀ ਹੈ। ਜਿਸ ਵਿੱਚ ਨਜ਼ਰ ਆ ਰਿਹਾ ਹੈ ਸਸਪੈਂਸ ਥ੍ਰਿਲਰ ਫ਼ਿਲਮ ਦੇ ਸੀਨਜ਼ ਨੂੰ ਫ਼ਿਲਮਾਉਣ ਲਈ ਕਿੰਨੀ ਮੇਹਨਤ ਕੀਤੀ ਗਈ ਹੈ। ਇਸ ਦੌਰਾਨ ਨੀਰੂ ਬਾਜਵਾ ਆਪਣੇ ਕਿਰਦਾਰ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ। 


ਨੀਰੂ ਨੇ ਕਿਹਾ, "ਜਦੋਂ ਗਿੱਪੀ ਗਰੇਵਾਲ ਨੇ ਉਨ੍ਹਾਂ ਨੂੰ ਫ਼ਿਲਮ ਦੀ ਆਫ਼ਰ ਦਿੱਤੀ ਤਾਂ ਉਹ ਕਾਫ਼ੀ ਉਤਸ਼ਾਹਿਤ (ਐਕਸਾਈਟਿਡ) ਹੋ ਗਈ ਸੀ।" ਕਿਉਂਕਿ ਉਨ੍ਹਾਂ ਨੂੰ ਲੀਕ ਤੋਂ ਹਟ ਕੇ ਕੋਈ ਕਿਰਦਾਰ ਨਿਭਾਉਣ ਦਾ ਮੌਕਾ ਮਿਲ ਰਿਹਾ ਸੀ। ਇਸ ਤੋਂ ਬਾਅਦ ਬਿਨਾਂ ਸੋਚੇ ਨੀਰੂ ਨੇ ਫ਼ਿਲਮ ਲਈ ਹਾਂ ਕਰ ਦਿੱਤੀ।









ਦੱਸ ਦਈਏ ਕਿ ਫ਼ਿਲਮ `ਚ ਨੀਰੂ ਬਾਜਵਾ ਮਾਹੀ ਦਾ ਕਿਰਦਾਰ ਨਿਭਾ ਰਹੀ ਹੈ। ਮਾਹੀ ਆਪਣੀ ਪ੍ਰੋਫ਼ੈਸ਼ਨਲ ਲਾਈਫ਼ `ਚ ਕਾਫ਼ੀ ਸਫ਼ਲ ਮਹਿਲਾ ਹੈ, ਪਰ ਉਹ ਨਿੱਜੀ ਜ਼ਿੰਦਗੀ `ਚ ਉਨੀਂ ਚੰਗੀ ਨਹੀਂ ਹੈ। ਉਸ ਦੀ ਆਪਣੇ ਪਤੀ (ਧੀਰਜ ਕੁਮਾਰ) ਨਾਲ ਅਣਬਣ ਹੈ। ਉਹ ਆਪਣੇ ਰਿਸ਼ਤੇ ਨੂੰ ਬਚਾਉਣ ਲਈ ਸੰਘਰਸ਼ ਕਰ ਰਹੀ ਹੈ।