ਗਿੱਪੀ ਗਰੇਵਾਲ ਦੇ ਗੀਤ ਅੰਗਰੇਜੀ ਬੀਟ ਨੇ ਯੂਟਿਊਬ `ਤੇ 100 ਮਿਲੀਅਨ ਯਾਨਿ 10 ਕਰੋੜ ਵਿਊਜ਼ ਪੂਰੇ ਕਰ ਲਏ ਹਨ। ਇਸ ਗੀਤ ਨੂੰ ਗਿੱਪੀ ਗਰੇਵਾਲ ਦੇ ਨਾਲ ਨਾਲ ਸਿੰਗਰ-ਰੈਪਰ ਯੋ ਯੋ ਹਨੀ ਸਿੰਘ ਨੇ ਵੀ ਆਪਣੀ ਅਵਾਜ਼ ਦਿਤੀ ਸੀ। ਇਹ ਗੀਤ 2012 ਚ ਰਿਲੀਜ਼ ਹੋਇਆ ਸੀ, ਜੋ ਆਪਣੇ ਟਾਈਮ ਦਾ ਸੁਪਰਹਿੱਟ ਗੀਤ ਹੈ। 


ਸਪੀਡ ਰਿਕਾਰਡਜ਼ ਮਿਊਜ਼ਿਕ ਕੰਪਨੀ ਨੇ ਇਸ ਗੀਤ ਦਾ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ `ਤੇ ਸ਼ੇਅਰ ਕਰਦਿਆਂ ਪੋਸਟ ਲਿਖ ਕੇ ਆਪਣੇ ਫ਼ੈਨਜ਼ ਨੂੰ ਧੰਨਵਾਦ ਕੀਤਾ। ਉਨ੍ਹਾਂ ਲਿਖਿਆ, "ਗਿੱਪੀ ਗਰੇਵਾਲ ਤੇ ਯੋ ਯੋ ਹਨੀ ਸਿੰਘ ਦਾ ਗਾਇਆ ਗੀਤ ਅੰਗਰੇਜੀ ਬੀਟ ਨੇ 100 ਮਿਲੀਅਨ ਵਿਊਜ਼ ਪੂਰੇ ਕਰ ਲਏ ਹਨ। ਤੁਹਾਡੇ ਪਿਆਰ ਤੇ ਸਾਥ ਲਈ ਧੰਨਵਾਦ। ਸੁਣਦੇ ਰਹੋ ਤੇ ਸ਼ੇਅਰ ਕਰਦੇ ਰਹੋ। ਇਸ ਪੋਸਟ ਨੂੰ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ;`ਤੇ ਰੀਪੋਸਟ ਕੀਤਾ।









ਦਸ ਦਈਏ ਕਿ ਅੰਗਰੇਜੀ ਬੀਟ ਗਾਣਾ ਐਵਰਗਰੀਨ ਹੈ। ਇਸ ਗੀਤ ਨੂੰ ਕਿਸੇ ਵੀ ਫ਼ੰਕਸ਼ਨ ਜਾਂ ਵਿਆਹ ਸ਼ਾਦੀਆਂ ;`ਚ ਅੱਜ ਵੀ ਸੁਣਿਆ ਜਾ ਸਕਦਾ ਹੈ। ਇਸ ਨੂੰ ਗਿੱਪੀ ਗਰੇਵਾਲ ਤੇ ਹਨੀ ਸਿੰਘ ਨੇ ਗਾਇਆ। ਗੀਤ ਦੇ ਬੋਲ ਵੀਤ ਬਲਜੀਤ ਨੇ ਲਿਖੇ। ਇਸ ਗੀਤ ਨੂੰ ਸਪੀਡ ਰਿਕਾਰਡਜ਼ ਮਿਊਜ਼ਿਕ ਕੰਪਨੀ ਨੇ ਰਿਲੀਜ਼ ਕੀਤਾ। 


ਦਸਣਯੋਗ ਹੈ ਕਿ ਗਿੱਪੀ ਗਰੇਵਾਲ ਦੀ ਪ੍ਰਸਿੱਧੀ ਇਸ ਗੀਤ ਨਾਲ ਹੋਰ ਜ਼ਿਆਦਾ ਵਧੀ ਸੀ। ਦੇਸ਼ਾਂ ਵਿਦੇਸ਼ਾਂ `ਚ ਉਨ੍ਹਾਂ ਦੇ ਇਸ ਗੀਤ ਨੂੰ ਖ਼ੂਬ ਪਿਆਰ ਮਿਲਿਆ। ਇਹੀ ਨਹੀਂ ਇਸ ਗੀਤ ਨੇ ਗਿੱਪੀ ਨੂੰ ਸਟਾਰ ਤੋਂ ਸੁਪਰਸਟਾਰ ਬਣਾਇਆ। ਇਹ ਗੀਤ ਕਈ ਦੇਸ਼ਾਂ ਦੇ ਬਿਲਬੋਰਡ ਚਾਰਟ `ਚ ਵੀ ਆਪਣੀ ਜਗ੍ਹਾ ਬਣਾਉਣ `ਚ ਕਾਮਯਾਬ ਰਿਹਾ ਸੀ। 


ਇਸ ਗੀਤ ਦੀ ਵੱਖਰੀ ਬੀਟ ਹੈ, ਜੋ ਥਿਰਕਣ `ਤੇ ਮਜਬੂਰ ਕਰ ਦਿੰਦੀ ਹੈ। ਇਸ ਗੀਤ ਨੂੰ ਅੱਜ ਵੀ ਵਿਆਹ ਸ਼ਾਦੀਆਂ ਦੇ ਫ਼ੰਕਸ਼ਨਾਂ `ਚ ਪਲੇਅ ਕੀਤਾ ਜਾਂਦਾ ਹੈ।