ਚੰਡੀਗੜ੍ਹ: ਅਮਿਤਾਭ ਬੱਚਨ ਤੇ ਆਯੂਸ਼ਮਾਨ ਖੁਰਾਣਾ ਸਟਾਰਰ ਫ਼ਿਲਮ 'ਗੁਲਾਬੋ-ਸਿਤਾਬੋ' ਐਮਾਜ਼ੌਨ ਪ੍ਰਾਈਮ ਤੇ ਰਿਲੀਜ਼ ਹੋ ਚੁੱਕੀ ਹੈ। ਲੌਕਡਾਊਨ ਦੌਰਾਨ ਇਹ ਪਿਹਲੀ ਬਾਲੀਵੁੱਡ ਫ਼ੀਚਰ ਫ਼ਿਲਮ ਹੈ, ਜੋ ਕੀ ਡਿਜੀਟਲ ਪਲੇਟਫਾਰਮ ਤੇ ਰਿਲੀਜ਼ ਹੋਈ ਹੈ। ਹਾਲਾਂਕਿ ਇਸ ਨੂੰ ਸਿਨੇਮਾਘਰ ਦੇ ਵਿੱਚ ਹੀ ਰਿਲੀਜ਼ ਕੀਤਾ ਜਾਣਾ ਸੀ ਪਰ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਇਸ ਨੂੰ ਓਟੀਟੀ ਪਲੇਟਫਾਰਮ ਤੇ ਰਿਲੀਜ਼ ਕੀਤਾ ਗਿਆ।

ਕੈਰੀਮਿਨਾਤੀ ਦੀ ਨਵੀਂ ਵੀਡੀਓ 'Yalgaar' ਯੂਟਿਊਬ 'ਤੇ ਪਾ ਰਹੀ ਧਮਾਲ, ਕੌਨਟੈਂਟ ਕੌਪੀ ਦੇ ਵੀ ਲੱਗੇ ਇਲਜ਼ਾਮ

ਫ਼ਿਲਮ ਵਿੱਚ ਅਮਿਤਾਭ ਬੱਚਨ ਮਿਰਜ਼ਾ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਜਿਨ੍ਹਾਂ ਦੀ ਹਵੇਲੀ ਵਿੱਚ ਆਯੂਸ਼ਮਾਨ ਖੁਰਾਣਾ ਯਾਨੀ ਕੀ 'ਬਾਂਕੇ' ਕਿਰਾਏ ਦੇ ਮਕਾਨ ਤੇ ਰਿਹਾ ਰਿਹਾ ਹੁੰਦਾ ਹੈ। ਪਰ ਉਹ ਕਾਫੀ ਮਹੀਨਿਆਂ ਤੋਂ ਕੋਈ ਨਾ ਕੋਈ ਬਹਾਨਾ ਬਣਾਕੇ ਕਿਰਾਇਆ ਨਹੀਂ ਦਿੰਦਾ।


ਮੋਟਰਕਾਰ ਰੇਸਰ ਨੇ ਪੈਸੇ ਤੋਂ ਤੰਗ ਆ ਪੌਰਨ ਇੰਡਸਟਰੀ 'ਚ ਰੱਖਿਆ ਕਦਮ

ਬਾਂਕੇ ਨੇ ਮਿਰਜ਼ਾ ਦੀ ਹਵੇਲੀ ਤੇ ਇੱਕ ਤਰਾਂ ਦਾ ਕਬਜ਼ਾ ਕੀਤਾ ਹੁੰਦਾ ਹੈ।ਇਸ ਮੁੱਦੇ ਤੇ ਸਾਰੀ ਕਹਾਣੀ ਘੁੰਮਦੀ ਹੈ। ਕਹਾਣੀ ਦਾ ਪਲੋਟ ਕਾਫੀ ਮਜ਼ਬੂਤ ਹੈ ਤੇ ਕਿਰਦਾਰ ਵੀ ਦਿਲਚਸਪ ਹਨ।ਸੁਜੀਤ ਸਰਕਾਰ ਵਲੋਂ ਨਿਰਦੇਸ਼ਿਤ ਕੀਤੀ ਗਈ ਕਹਾਣੀ ਨੂੰ ਕ੍ਰਿਟਿਕਸ ਵਲੋਂ ਸਾਢੇ ਤਿੰਨ ਸਟਾਰ ਦਿੱਤੇ ਗਏ ਹਨ। ਦਰਸ਼ਕਾਂ ਵਲੋਂ ਵੀ ਇਸ ਕਹਾਣੀ ਨੂੰ ਖੂਬ ਪਿਆਰ ਮਿਲ ਰਿਹਾ ਹੈ।


ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ