Gurbaaz Grewal New Video: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਲਾਈਮਲਾਈਟ `ਚ ਬਣੇ ਹੋਏ ਹਨ। ਉਨ੍ਹਾਂ ਦੀ ਫ਼ਿਲਮ `ਯਾਰ ਮੇਰਾ ਤਿਤਲੀਆਂ ਵਰਗਾ` ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਨਾਲ ਗਿੱਪੀ ਗਰੇਵਾਲ ਦੇ ਤਿੰਨੇ ਬੱਚੇ ਏਕਓਮ ਗਰੇਵਾਲ, ਸ਼ਿੰਦਾ ਗਰੇਵਾਲ ਤੇ ਗੁਰਬਾਜ਼ ਗਰੇਵਾਲ ਵੀ ਖੂਬ ਸੁਰਖੀਆਂ ਬਟੋਰਦੇ ਹਨ।
ਏਕਓਮ, ਸ਼ਿੰਦਾ ਤੇ ਗੁਰਬਾਜ਼ ਗਰੇਵਾਲ ਦੀ ਸੋਸ਼ਲ ਮੀਡੀਆ `ਤੇ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਇਨ੍ਹਾਂ ਦੀ ਹਰ ਤਸਵੀਰ ਤੇ ਵੀਡੀਓ ਸੋਸ਼ਲ ਮੀਡੀਆ ਤੇ ਝੱਟ ਵਾਇਰਲ ਹੋ ਜਾਂਦੀ ਹੈ।
ਹਾਲ ਹੀ `ਚ ਗੁਰਬਾਜ਼ ਗਰੇਵਾਲ ਦੇ ਇੰਸਟਾਗ੍ਰਾਮ `ਤੇ ਇੱਕ ਤਾਜ਼ਾ ਵੀਡੀਓ ਸ਼ੇਅਰ ਹੋਈ ਹੈ। ਵੀਡੀਓ `ਚ ਦੋਵੇਂ ਭਰਾ ਆਪਣੇ ਪਾਪਾ ਗਿੱਪੀ ਗਰੇਵਾਲ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ `ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਕਾਬਿਲੇਗ਼ੌਰ ਹੈ ਕਿ ਸ਼ਿੰਦਾ ਗਰੇਵਾਲ ਫ਼ਿਲਮ `ਅਰਦਾਸ ਕਰਾਂ` ਤੇ `ਹੌਸਲਾ ਰੱਖ` ਵਿੱਚ ਐਕਟਿੰਗ ਕਰ ਚੁੱਕੇ ਹਨ। ਸ਼ਿੰਦਾ ਦੀ ਐਕਟਿੰਗ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਹੁਣ ਸ਼ਿੰਦਾ ਦੀ ਫ਼ਿਲਮ `ਸ਼ਿੰਦਾ ਸ਼ਿੰਦਾ ਨੋ ਪਾਪਾ` ਅਪ੍ਰੈਲ 2023 ਚ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ `ਚ ਸ਼ਿੰਦਾ ਆਪਣੇ ਪਾਪਾ ਗਿੱਪੀ ਗਰੇਵਾਲ ਨਾਲ ਐਕਟਿੰਗ ਕਰਦੇ ਨਜ਼ਰ ਆਉਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।