Harman Mann Harbhajan Mann: ਪੰਜਾਬੀ ਗਾਇਕ ਹਰਭਜਨ ਮਾਨ ਤੇ ਉਨ੍ਹਾਂ ਦੀ ਪਤਨੀ ਹਰਮਨ ਮਾਨ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਨਫ਼ਰਤ ਫੈਲਾਉਣ ਵਾਲੇ ਇੱਕ ਸ਼ਖਸ ਨੇ ਹਰਭਜਨ ਤੇ ਹਰਮਨ ਨੂੰ `ਬੁੱਢਾ ਬੁੱਢੀ` ਕਹਿ ਦਿੱਤਾ ਸੀ, ਜਿਸ ਦਾ ਹਰਮਨ ਨੇ ਉਸ ਸ਼ਖਸ ਨੂੰ ਮੂੰਹਤੋੜ ਜਵਾਬ ਦਿੱਤਾ ਸੀ। ਇਸ ਤੋਂ ਬਾਅਦ ਹਰਮਨ ਨੇ ਜਿੰਮ `ਚ ਵਰਕਆਊਟ ਕਰਦਿਆਂ ਆਪਣੇ ਬਿਨਾਂ ਮੇਕਅਪ ਦੀ ਤਸਵੀਰ ਸ਼ੇਅਰ ਕਰ ਨਫ਼ਰਤ ਫੈਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਸੀ।


ਹੁਣ ਹਰਮਾਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਤੀ ਹਰਭਜਨ ਮਾਨ ਨਾਲ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਨਫ਼ਰਤ ਕਰਨ ਵਾਲਿਆਂ ਨੂੰ ਮੂੰਹਤੋੜ ਜਵਾਬ ਦਿੰਦੀ ਨਜ਼ਰ ਆ ਰਹੀ ਹੈ। ਹਰਮਨ ਮਾਨ ਨੇ ਫ਼ੋਟੋਆਂ ਸ਼ੇਅਰ ਕਰ ਕੈਪਸ਼ਨ `ਚ ਲਿਖਿਆ, "ਦੂਜਿਆਂ ਨੂੰ ਪ੍ਰੇਰਨਾ ਦੇਣ ਲਈ ਤੁਹਾਨੂੰ ਪਰਫ਼ੈਕਟ ਬਣਨ ਦੀ ਲੋੜ ਨਹੀਂ ਹੁੰਦੀ। ਤੁਸੀਂ ਆਪਣੀਆਂ ਕਮੀਆਂ ਨੂੰ ਕਿਵੇਂ ਨਿਖਾਰਦੇ ਹੋ, ਲੋਕਾਂ ਨੂੰ ਇਹ ਗੁਣ ਦੇਖ ਪ੍ਰੇਰਿਤ ਹੋਣ ਦਿਓ।" 









ਦੱਸ ਦਈਏ ਕਿ ਹਾਲ ਹੀ ਹਰਮਨ ਤੇ ਹਰਭਜਨ ਮਾਨ ਦੀ ਤਸਵੀਰ ਤੇ ਸੋਸ਼ਲ ਮੀਡੀਆ ਤੇ ਨਫ਼ਰਤ ਫੈਲਾਉਣ ਵਾਲੇ ਇੱਕ ਸ਼ਖਸ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਸੀ, ਜਿਸ ਦਾ ਸਕ੍ਰੀਨਸ਼ਾਟ ਹਰਮਨ ਨੇ ਸਭ ਨਾਲ ਸ਼ੇਅਰ ਕੀਤਾ ਸੀ। ਇਸ ਤੋਂ ਬਾਅਦ ਹਰਮਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਨਫ਼ਰਤ ਕਰਨ ਵਾਲਿਆਂ ਨੂੰ ਆਪਣੇ ਵੱਖਰੇ ਅੰਦਾਜ਼ ਨਾਲ ਕਰਾਰਾ ਜਵਾਬ ਦਿੱਤਾ ਸੀ।