ਅਮੈਲੀਆ ਪੰਜਾਬੀ ਦੀ ਰਿਪੋਰਟ
Pranjal Dahiya Video With Imtiyaz Aulakh: ਪੰਜਾਬੀ ਸਿੰਗਰ ਤੇ ਐਕਟਰ ਮਨਕੀਰਤ ਔਲਖ ਪਿਛਲੇ ਲੰਬੇ ਸਮੇਂ ਤੋਂ ਸੁਰਖੀਆਂ 'ਚ ਹੈ। ਮਨਕੀਰਤ ਔਲਖ ਪਹਿਲਾਂ ਸਿੱਧੂ ਮੂਸੇਵਾਲਾ ਕਰਕੇ ਸੁਰਖੀਆਂ 'ਚ ਰਿਹਾ, ਇਸ ਤੋਂ ਬਾਅਦ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਅਤੇ ਹੁਣ ਉਹ ਕਾਫੀ ਸਮੇਂ ਤੋਂ ਆਪਣੀ ਪਰਸਨਲ ਲਾਈਫ ਕਰਕੇ ਚਰਚਾ 'ਚ ਬਣਿਆ ਹੋਇਆ ਹੈ। ਹਾਲ ਹੀ 'ਚ ਮਨਕੀਰਤ ਔਲਖ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ ਦੇ ਨਾਲ ਨਜ਼ਰ ਆਇਆ ਸੀ।
ਇਹ ਵੀ ਪੜ੍ਹੋ: ਗੈਰੀ ਸੰਧੂ ਨੇ ਕੀਤਾ ਨਵੀਂ ਐਲਬਮ 'ਸਟਿੱਲ ਹੇਅਰ' ਦਾ ਐਲਾਨ, ਜਾਣੋ ਕਦੋਂ ਹੋ ਰਹੀ ਰਿਲੀਜ਼
ਇਸ ਤੋਂ ਬਾਅਦ ਹੁਣ ਪ੍ਰਾਂਜਲ ਦਹੀਆ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵੀਡੀਓ 'ਚ ਹਰਿਆਣਵੀ ਗਾਇਕਾ ਨੂੰ ਮਨਕੀਰਤ ਔਲਖ ਦੇ ਬੇਟੇ ਇਮਤਿਆਜ਼ ਸਿੰਘ ਔਲਖ ਦੇ ਨਾਲ ਦੇਖਿਆ ਜਾ ਸਕਦਾ ਹੈ। ਇਮਤਿਆਜ਼ ਵੀਡੀਓ 'ਚ ਪ੍ਰਾਂਜਲ ਨਾਲ ਚਿੱਲ ਕਰਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਾ ਨਜ਼ਰ ਆ ਰਿਹਾ ਹੈ। ਦੇਖੋ ਇਹ ਵੀਡੀਓ:
ਫੈਨਜ਼ ਕਰ ਰਹੇ ਅਜਿਹੇ ਕਮੈਂਟਸ
ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਫੈਨਜ਼ ਇਸ ਵੀਡੀਓ ਨੂੰ ਦੇਖ ਕੇ ਕਿਆਸ ਲਗਾ ਰਹੇ ਹਨ ਕਿ ਇਮਤਿਆਜ਼ ਔਲਖ ਪ੍ਰਾਂਜਲ ਤੇ ਮਨਕੀਰਤ ਦਾ ਪੁੱਤਰ ਹੈ। ਇੱਕ ਪ੍ਰਸ਼ੰਸਕ ਨੇ ਵੀਡੀਓ 'ਤੇ ਕਮੈਂਟ ਕੀਤਾ, 'ਮਨਕੀਰਤ ਦੇ ਪੁੱਤਰ ਦੀ ਸ਼ਕਲ ਪ੍ਰਾਂਜਲ ਨਾਲ ਮਿਲਦੀ ਹੈ।' ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, 'ਮਨਕੀਰਤ ਦੀ ਵਾਈਫ ਹੈ ਨਾ ਇਹ?' ਦੇਖੋ ਇਹ ਕਮੈਂਟਸ:
ਕਾਬਿਲੇਗ਼ੌਰ ਹੈ ਕਿ ਹਾਲ ਹੀ ਚ ਮਨਕੀਰਤ ਔਲਖ ਦਾ ਪ੍ਰਾਂਜਲ ਦਹੀਆ ਦੇ ਨਾਲ ਗਾਣਾ 'ਕੋਕਾ' ਰਿਲੀਜ਼ ਹੋਇਆ ਸੀ। ਇਹ ਗਾਣੇ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਿਲਿਆ ਹੈ। ਇਸ ਤੋਂ ਇਲਾਵਾ ਪ੍ਰਾਂਜਲ ਦੀ ਮਨਕੀਰਤ ਨਾਲ ਵੀਡੀਓਜ਼ ਤੇ ਤਸਵੀਰਾਂ ਵੀ ਖੂਬ ਚਰਚਾ ਦਾ ਵਿਸ਼ਾ ਬਣੀਆਂ ਸੀ। ਹੁਣ ਮਨਕੀਰਤ ਤੇ ਪ੍ਰਾਂਜਲ ਵਿਚਾਲੇ ਕੀ ਖਿਚੜੀ ਪੱਕ ਰਹੀ ਹੈ, ਜਾਂ ਫਿਰ ਸਚਮੁੱਚ ਪ੍ਰਾਂਜਲ ਤੇ ਮਨਕੀਰਤ ਦਾ ਕੋਈ ਰਿਸ਼ਤਾ ਹੈ? ਇਸ ਦਾ ਪਤਾ ਤਾਂ ਆਉਣ ਵਾਲੇ ਵਕਤ 'ਚ ਹੀ ਲੱਗੇਗਾ।