ਮੁੰਬਈ: ਦੇਸ਼ ਭਰ 'ਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। ਮਹਾਰਾਸ਼ਟਰ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਾ ਹੈ। ਸੂਬਾ ਸਰਕਾਰ ਨੇ ਸੂਬੇ 'ਚ ਲੌਕਡਾਊਨ ਲਾਗੂ ਕਰ ਦਿੱਤਾ ਹੈ। ਇਸ ਦੇ ਚੱਲਦਿਆਂ ਸਾਰੇ ਸਿਤਾਰਿਆਂ ਨੇ ਖੁਦ ਨੂੰ ਘਰ 'ਚ ਬੰਦ ਕਰ ਲਿਆ ਹੈ। ਇਸ ਲਿਸਟ 'ਚ ਧਰਮੇਂਦਰ ਦਾ ਨਾਂਅ ਵੀ ਸ਼ਾਮਲ ਹੈ ਪਰ ਉਹ ਮੁੰਬਈ ਤੋਂ ਬਾਹਰ ਆਪਣੇ ਫਾਰਮ ਹਾਊਸ 'ਚ ਹੈ। ਕਰੀਬ ਇਕ ਸਾਲ ਤੋਂ ਹੇਮਾ ਮਾਲਿਨੀ ਤੇ ਧਰਮੇਂਦਰ ਦੀ ਮੁਲਾਕਾਤ ਵੀ ਨਹੀਂ ਹੋਈ।
ਹੇਮਾ ਮਾਲਿਨੀ ਨੇ ਇਕ ਇੰਟਰਵਿਊ 'ਚ ਦੱਸਿਆ, 'ਇਹ ਉਨ੍ਹਾਂ ਦੀ ਸੁਰੱਖਿਆ ਲਈ ਬਹੁਤ ਜ਼ਰੀਰੀ ਹੈ। ਅਜੇ ਸਾਡੇ ਲਈ ਉਨ੍ਹਾਂ ਨੂੰ ਮਿਲਣ ਨਾਲੋਂ ਉਨ੍ਹਾਂ ਦੀ ਸਿਹਤ ਜ਼ਿਆਦਾ ਮਾਇਨੇ ਰੱਖਦੀ ਹੈ। ਅਜੇ ਅਸੀਂ ਮਨੁੱਖੀ ਇਤਿਹਾਸ ਦੀ ਸਭ ਤੋਂ ਵੱਡੀ ਮਹਾਮਾਰੀ ਦਾ ਸਾਹਮਣਾ ਕਰ ਰਹੇ ਹਾਂ। ਜੇਕਰ ਅਸੀਂ ਸਮਾਜ ਨੂੰ ਬਚਾਉਣਾ ਹੈ ਤਾਂ ਵੱਡੇ ਤੋਂ ਵੱਡਾ ਤਿਆਗ ਦੇਣਾ ਹੋਵੇਗਾ।
ਮਹਾਰਾਸ਼ਟਰ 'ਚ 15 ਮਈ ਤਕ ਵਧਿਆ ਲੌਕਡਾਊਨ
ਮਹਾਰਾਸ਼ਟਰ 'ਚ ਕੋਰੋਨਾ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਸੂਬੇ 'ਚ ਕੋਰੋਨਾ ਦੇ 66 ਹਜ਼ਾਰ, 159 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਸਰਕਾਰ ਨੇ ਇਸ ਨੂੰ ਧਿਆਨ 'ਚ ਰੱਖਦਿਆਂ ਸਖ਼ਤ ਲੌਕਡਾਊਨ ਦੀ ਮਿਆਦ 15 ਮਈ ਤਕ ਵਧਾ ਦਿੱਤੀ ਹੈ। ਪਹਿਲਾਂ ਮਿੰਨੀ ਲੌਕਡਾਊਨ ਇਕ ਮਈ ਤਕ ਲਈ ਲਾਗੂ ਸੀ। ਇਸ ਨਾਲ ਮੁੰਬਈ 'ਚ ਸ਼ੂਟਿੰਗ 'ਤੇ ਵੀ ਬਰੇਕ ਲੱਗ ਗਈ ਹੈ। ਕਈ ਫਿਲਮਾਂ ਤੇ ਟੀਵੀ ਸੀਰੀਅਲ ਦੀ ਸ਼ੂਟਿੰਗ ਬਾਹਰ ਸ਼ਿਫਟ ਹੋ ਗਈ ਹੈ।
ਇਹ ਵੀ ਪੜ੍ਹੋ: WB Election result: ਬੀਜੇਪੀ ਨਾਲ ਬੁਰੀ ਹੋਈ! ਪੱਛਮੀ ਬੰਗਾਲ ਦੇ ਦਲ ਬਦਲੂ ਵੀ ਨਹੀਂ ਲਾ ਸਕੇ ਬੇੜਾ ਪਾਰ
ਇਹ ਵੀ ਪੜ੍ਹੋ: ਕੈਪਟਨ ਖਿਲਾਫ ਖੁੱਲ੍ਹੀ ਬਗਾਵਤ! ਚੋਣਾਂ ਤੋਂ ਪਹਿਲਾਂ ਹੋਏਗਾ ਕਾਂਗਰਸ 'ਚ ਧਮਾਕਾ
ਇਹ ਵੀ ਪੜ੍ਹੋ: ਮਹਿੰਦਰਾ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ, ਗੱਡੀਆਂ ਸੜ੍ਹ ਕੇ ਸੁਆਹ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904