Himanshi Khurana Workout Videio: ਹਿਮਾਂਸ਼ੀ ਖੁਰਾਣਾ ਦੀ ਦੇਸ਼ ਦੁਨੀਆ `ਚ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਉਹ ਆਪਣੀ ਖੂਬਸੂਰਤੀ ਤੇ ਟੈਲੇਂਟ ਦੇ ਦਮ ਤੇ ਪੰਜਾਬੀ ਇੰਡਸਟਰੀ ਤੇ ਰਾਜ ਕਰ ਰਹੀ ਹੈ। ਇਹੀ ਨਹੀਂ ਬਿੱਗ ਬੌਸ 13 ਵਿੱਚ ਵੀ ਹਿਮਾਂਸ਼ੀ ਦੀ ਫ਼ੈਨ ਫ਼ਾਲੋਇੰਗ `ਚ ਜ਼ਬਰਦਸਤ ਵਾਧਾ ਹੋਇਆ ਸੀ। ਲੋਕ ਉਨ੍ਹਾਂ ਦੀ ਖੂਬਸੂਰਤੀ ਤੇ ਫਿਟਨੈੱਸ ਦੇ ਦੀਵਾਨੇ ਹੋ ਗਏ ਸੀ।
ਇਸ ਦੇ ਨਾਲ ਹੀ ਕੀ ਤੁਸੀਂ ਜਾਣਦੇ ਹੋ ਕਿ ਹਿਮਾਂਸ਼ੀ ਖੁਰਾਣਾ ਫਿਟਨੈੱਸ ਫ਼ਰੀਕ ਹੈ। ਜੀ ਹਾਂ, ਅਦਾਕਾਰਾ ਨੇ ਖੁਦ ਇਸ ਬਾਰੇ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿੱਚ ਉਹ ਜਿੰਮ `ਚ ਵਰਕਆਊਟ ਕਰਦੀ ਨਜ਼ਰ ਆਈ। ਵੀਡੀਓ `ਚ ਹਿਮਾਂਸ਼ੀ ਨੂੰ ਜਿੰਮ `ਚ ਜੀ-ਤੋੜ ਮੇਹਨਤ ਕਰਦੇ ਦੇਖਿਆ ਜਾ ਸਕਦਾ ਹੈ। ਸਾਫ਼ ਤੌਰ ਤੇ ਹਿਮਾਂਸ਼ੀ ਆਪਣੇ ਫ਼ੈਨਜ਼ ਨੂੰ ਫਿਟਨੈੱਸ ਗੋਲਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਦੇਖੋ ਵੀਡੀਓ:
ਵੀਡੀਓ ਸ਼ੇਅਰ ਕਰ ਕੈਪਸ਼ਨ `ਚ ਹਿਮਾਂਸ਼ੀ ਲਿਖਦੀ ਹੈ, "ਤੁਹਾਨੂੰ ਪਤਾ ਹੈ ਮੈਨੂੰ ਕਿਹੜੀ ਚੀਜ਼ ਉੱਪਰ ਉਠਾਉਂਦੀ ਹੈ? ਉਹ ਚੀਜ਼ ਹੈ ਕੰਮ ਤੋਂ ਬਰੇਕ ਲੈਣਾ ਤੇ ਘੰਟਿਆਂ ਲਈ ਜਿੰਮ `ਚ ਸਮਾਂ ਬਿਤਾਉਣਾ। ਵਰਕਆਊਟ ਕਰਨਾ ਮੇਰਾ ਮਨਪਸੰਦ ਕੰਮ ਹੈ।"
ਹਿਮਾਂਸ਼ੀ ਨੂੰ ਵੀਡੀਓ `ਚ ਜੀ-ਤੋੜ ਮੇਹਨਤ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਹਿਮਾਂਸ਼ੀ ਨੇ ਇਹ ਦਸ ਦਿੱਤਾ ਹੈ ਕਿ ਉਹ ਕਿੰਨੀ ਵੱਡੀ ਫਿਟਨੈਸ ਫ਼ਰੀਕ ਹੈ। ਇਸ ਦੇ ਨਾਲ ਨਾਲ ਇਹ ਵੀ ਦਸ ਦਈਏ ਕਿ ਜਿਸ ਸ਼ਖਸ ਨਾਲ ਹਿਮਾਂਸ਼ੀ ਦੇ ਪਿਆਰ ਦੇ ਚਰਚੇ ਹਨ। ਉਹ ਸ਼ਖਸ ਆਸਿਮ ਰਿਆਜ਼ ਹੈ। ਆਸਿਮ ਵੀ ਜ਼ਬਰਦਸਤ ਫਿਟਨੈਸ ਫ਼ਰੀਕ ਹਨ। ਉਹ ਅਕਸਰ ਜਿੰਮ `ਚ ਵਰਕ ਆਊਟ ਕਰਦੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।