ਅਰਮਾਨ ਮਲਿਕ ਨੇ ਇੰਸਟਾਗ੍ਰਾਮ ਤੋਂ ਡਿਲੀਟ ਕੀਤੇ ਸਾਰੇ ਪੋਸਟ, ਲਿਖਿਆ- ਹੁਣ ਹੋਰ ਨਹੀਂ, ਫੈਨਸ ਹੈਰਾਨ ਪ੍ਰੇਸ਼ਾਨ
ਏਬੀਪੀ ਸਾਂਝਾ | 11 Mar 2020 03:59 PM (IST)
ਮਸ਼ਹੂਰ ਸਿੰਗਰ ਅਰਮਾਨ ਮਲਿਕ ਨੇ ਸੋਸ਼ਲ ਮੀਡੀਆ ਜ਼ਰੀਏ ਆਪਣੇ ਫੈਨਸ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਾਲ ਹੀ 'ਚ ਅਰਮਾਨ ਮਲਿਕ ਨੇ ਸੋਸ਼ਲ ਮੀਡੀਆ 'ਤੇ ਇੱਕ ਅਜੀਬੋ-ਗਰੀਬ ਪੋਸਟ ਪਾਈ ਹੈ।
ਮਸ਼ਹੂਰ ਸਿੰਗਰ ਅਰਮਾਨ ਮਲਿਕ ਨੇ ਸੋਸ਼ਲ ਮੀਡੀਆ ਜ਼ਰੀਏ ਆਪਣੇ ਫੈਨਸ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਾਲ ਹੀ 'ਚ ਅਰਮਾਨ ਮਲਿਕ ਨੇ ਸੋਸ਼ਲ ਮੀਡੀਆ 'ਤੇ ਇੱਕ ਅਜੀਬੋ-ਗਰੀਬ ਪੋਸਟ ਪਾਈ ਹੈ। ਇਸ ਪੋਸਟ 'ਚ ਲਿਖਿਆ ਹੈ,"ਹੁਣ ਮੈਂ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ।" ਇਨ੍ਹਾਂ ਹੀ ਨਹੀਂ ਅਰਮਾਨ ਨੇ ਆਪਣੇ ਸੋਸ਼ਲ ਮੀਡੀਆ ਤੋਂ ਸਾਰੇ ਪੋਸਟ ਡਿਲੀਟ ਕਰ ਦਿੱਤੇ ਹਨ। ਅਰਮਾਨ ਦੇ ਇਸ ਕਦਮ ਤੋਂ ਫੈਨਸ ਕਾਫੀ ਹੈਰਾਨ ਹਨ ਤੇ ਇਸ ਦੀ ਵਜ੍ਹਾ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਵੀ ਪੜ੍ਹੋ: ਅਰਮਾਨ ਨੇ ਇਸ ਪੋਸਟ ਬਾਰੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ। ਪਿਛਲੇ ਸਾਲ ਅਪਣੇ ਇੰਟਰਵਿਊ 'ਚ ਸਿੰਗਰ ਨੇ ਖੁਲਾਸਾ ਕੀਤਾ ਸੀ ਕਿ ਉਸ ਡਿਪ੍ਰੇਸ਼ਨ 'ਚ ਸੀ ਤੇ ਉਨ੍ਹਾਂ ਦੇ ਫੈਨਸ ਨੇ ਉਸ ਨੂੰ ਦੂਰ ਕਰਨ 'ਚ ਮਦਦ ਕੀਤੀ। ਇਹ ਵੀ ਪੜ੍ਹੋ: 'ਨਾਗਿਨ 4' ਦੀ ਸ਼ੂਟਿੰਗ ਕਰ ਰਹੀ ਸੀ ਰਸ਼ਮੀ ਦੇਸਈ, ਸੈੱਟ ਤੋਂ ਲੀਕ ਹੋਈ ਵੀਡੀਓ