Neeru Bajwa Struggle In Bollywood: ਕਹਿੰਦੇ ਹਨ ਕਿ ਜਦੋਂ ਤੱਕ ਤੁਸੀਂ ਖੁਦ ਦੀ ਕੀਮਤ ਨਹੀਂ ਪਛਾਣਦੇ, ਉਨ੍ਹਾਂ ਚਿਰ ਦੁਨੀਆ ਵੀ ਤੁਹਾਡੀ ਕਦਰ ਨਹੀਂ ਕਰਦੀ। ਇਹ ਮਾਇਨੇ  ਨਹੀਂ ਰੱਖਦਾ ਕਿ ਤੁਸੀਂ ਕਿੱਥੋਂ ਆਏ ਹੋ ਤੇ ਕਿਵੇਂ ਆਏ ਹੋ। ਤੁਹਾਨੂੰ ਖੁਦ ;ਤੇ ਯਕੀਨ ਹੈ ਅਤੇ ਤੁਸੀਂ ਮੰਨਦੇ ਹੋ ਕਿ ਤੁਸੀਂ ਵਧੀਆ ਹੋ ਤਾਂ ਤੁਹਾਨੂੰ ਕਾਮਯਾਬ ਹੋਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਅਲਫਾਜ਼ ਹਨ ਪਾਲੀਵੁੱਡ ਦੀ ਰਾਣੀ ਨੀਰੂ ਬਾਜਵਾ ਦੇ। ਪਰ ਕੀ ਤੁਹਾਨੂੰ ਪਤਾ ਹੈ ਕਿ ਨੀਰੂ ਦੇ ਪਹਿਲਾਂ ਇਹ ਸੋਚ ਨਹੀਂ ਸੀ।


ਨੀਰੂ ਬਾਜਵਾ ਨੇ ਟਾਈਮਜ਼ ਆਫ ਇੰਡੀਆ ਨੂੰ ਦਿੱਤੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਕਿਵੇਂ ਜਦ ਉਸ ਨੇ ਬਾਲੀਵੁੱਡ 'ਚ ਐਂਟਰੀ ਕੀਤੀ ਤਾਂ ਉੇਸ ਨੂੰ ਕਿਹਾ ਗਿਆ ਕਿ ਉਹ ਬਾਲੀਵੁੱਡ ਅਭਿਨੇਤਰੀ ਬਣਨ ਦੇ ਕਾਬਿਲ ਨਹੀਂ ਹੈ। ਉਹ ਇੰਨੀਂ ਸੋਹਣੀ ਨਹੀਂ ਹੈ। ਉਸ ਸਮੇਂ ਨੀਰੂ ਬਾਜਵਾ ਨੇ ਇਹ ਸਾਰੀਆਂ ਗੱਲਾਂ ਨੂੰ ਸੱਚ ਮੰਨ ਲਿਆ ਸੀ। 


ਇਸ ਦੇ ਨਾਲ ਨਾਲ ਨੀਰੂ ਬਾਜਵਾ ਨੇ ਇਹ ਵੀ ਦੱਸਿਆ ਸੀ ਕਿ ਜਦੋਂ ਕੈਨੇਡਾ 'ਚ ਉਹ ਗੋਰੀਆਂ ਕੁੜੀਆਂ ਨੂੰ ਦੇਖਦੀ ਹੁੰਦੀ ਸੀ ਤਾਂ ਹਮੇਸ਼ਾ ਇਹ ਸਮਝਦੀ ਹੁੰਦੀ ਸੀ ਕਿ ਉਹ ਕਾਲੀ ਹੈ। ਪਰ ਨੀਰੂ ਨੇ ਕਿਹਾ ਕਿ ਸਮੇਂ ਦੇ ਨਾਲ ਨਾਲ ਉਸ ਨੇ ਆਪਣੀ ਸੋਚ ਬਦਲੀ। ਉਸ ਨੇ ਆਪਣੇ ਆਪ ਨੂੰ ਪਿਆਰ ਕੀਤਾ, ਖੁਦ ਦੀ ਕੀਮਤ ਪਛਾਣੀ।









ਹਾਲਾਂਕਿ ਉਸ ਨੂੰ ਬਾਲੀਵੁੱਡ 'ਚ ਐਂਟਰੀ ਟਿਕਟ ਮਿਲ ਗਈ ਸੀ। ਉਸ ਨੂੰ ਬਾਲੀਵੁੱਡ ਸੁਪਰਸਟਾਰ ਦੇਵ ਆਨੰਦ ਨੇ ਆਪਣੀ ਫਿਲਮ 'ਚ ਚਾਂਸ ਦਿੱਤਾ ਸੀ। ਨੀਰੂ ਬਾਜਵਾ 'ਮੈਂ 16 ਬਰਸ ਕੀ' ਫਿਲਮ 'ਚ ਨਜ਼ਰ ਆਈ ਸੀ, ਪਰ ਇਹ ਫਿਲਮ ਬੁਰੀ ਤਰ੍ਹਾਂ ਪਿਟ ਗਈ ਸੀ। ਪਰ ਇਸ ਦੇ ਬਾਵਜੂਦ ਨੀਰੂ ਨੇ ਹਿੰਮਤ ਨਹੀਂ ਹਾਰੀ। ਉਸ ਨੇ ਬਾਲੀਵੁੱਡ ਤੋਂ ਟੀਵੀ ਵੱਲ ਰੁਖ ਕਰ ਲਿਆ। ਟੀਵੀ ਅਭਿਨੇਤਰੀ ਦੇ ਰੂਪ 'ਚ ਨੀਰੂ ਬਾਜਵਾ ਨੇ ਸਫਲਤਾ ਮਿਲੀ। 


ਇਸ ਤੋਂ ਬਾਅਦ ਉਸ ਦੇ ਟੈਲੇਂਟ ਤੇ ਖੂਬਸੂਰਤੀ ਸਦਕਾ ਉਸ ਨੂੰ ਪੰਜਾਬੀ ਫਿਲਮ 'ਅਸਾਂ ਨੂੰ ਮਾਣ ਵਤਨਾਂ ਦਾ' 'ਚ ਕੰਮ ਕਰਨ ਦਾ ਮੌਕਾ ਮਿਿਲਿਆ। ਇਹ ਫਿਲਮ ਹਿੱਟ ਹੋਈ ਅਤੇ ਨੀਰੂ ਬਾਜਵਾ ਨੂੰ ਪੰਜਾਬੀ ਇੰਡਸਟਰੀ 'ਚ ਜਗ੍ਹਾ ਮਿਲ ਗਈ। ਪਰ ਉਸ ਨੂੰ ਹਾਲੇ ਵੀ ਮਨ ਮੁਤਾਬਕ ਸਫਲਤਾ ਨਹੀਂ ਮਿਲੀ ਸੀ। ਉਸ ਨੂੰ ਅਸਲੀ ਪਛਾਣ ਜਿੰਮੀ ਸ਼ੇਰਗਿੱਲ ਤੇ ਗਿੱਪੀ ਗਰੇਵਾਲ ਦੀ ਫਿਲਮ 'ਮੇਲ ਕਰਾਦੇ ਰੱਬਾ' ਤੋਂ ਮਿਲੀ ਸੀ।