IIFA 2022: ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਨੇ ਆਈਫਾ 2022 'ਚ ਆਪਣੀ ਹੋਸਟਿੰਗ ਨਾਲ ਈਵੈਂਟ ਨੂੰ ਚਾਰ ਚੰਦ ਲਾ ਦਿੱਤੇ। ਸਲਮਾਨ ਖਾਨ ਨੇ ਆਈਫਾ ਦੇ ਮੰਚ 'ਤੇ ਉਸ ਫਿਲਮੇਕਰ ਦਾ ਤਹਿ ਦਿਲ ਤੋਂ ਸ਼ੁਕਰੀਆਂ ਅਦਾ ਕੀਤਾ ਜਿਸ ਨੇ ਉਨ੍ਹਾਂ ਦੇ ਫਲਾਪ ਕਰੀਅਰ ਰੀਵਾਈਵ ਕੀਤਾ ਸੀ।
ਕਿਉਂ ਇਮੋਸ਼ਨਲ ਹੋਏ ਸਲਮਾਨ?
ਸਲਮਾਨ ਨੇ ਬੋਨੀ ਕਪੂਰ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕੀਤਾ। ਸਲਮਾਨ ਨੇ ਆਪਣੀ ਸਕਸੈਸ ਦਾ ਕ੍ਰੇਡਿਟ ਫਿਲਮਮੇਕਰ ਬੋਨੀ ਕਪੂਰ ਨੂੰ ਦਿੱਤਾ। ਜਿਸ ਤਰ੍ਹਾਂ ਨਾਲ ਬੋਨੀ ਕਪੂਰ ਨੇ ਉਨ੍ਹਾਂ ਨੇ 2009 'ਚ ਫਿਲਮ ਵਾਂਟੇਡ ਕੰਮ ਕਰਨ ਦਾ ਮੌਕਾ ਦਿੱਤਾ।
ਇਸ ਲਈ ਸਲਮਾਨ ਖਾਨ ਸ਼ੁਕਰਗੁਜ਼ਾਰ ਹਨ। ਇਸ ਦੌਰਾਨ ਸਲਮਾਨ ਖਾਨ ਭਾਵੁਕ ਵੀ ਦਿਖੇ। ਉਨ੍ਹਾਂ ਦੀਆਂ ਨਮ ਹੋ ਗਈਆਂ ਸੀ। ਆਈਫਾ 2022 'ਚ ਸਲਮਾਨ ਨੇ ਕਿਹਾ ਕਿ ਬੋਨੀ ਕਪੂਰ ਨੇ ਪੂਰੀ ਜ਼ਿੰਦਗੀ ਮੇਰੀ ਮਦਦ ਕੀਤੀ...ਜਦੋਂ ਮੇਰਾ ਕਰੀਅਰ ਬੁਰੇ ਦੌਰ 'ਚ ਲੰਘ ਰਿਹਾ ਸੀ ਬੋਨੀ ਕਪੂਰ ਨੇ ਮੈਨੂੰ ਵਾਂਟੇਡ ਦਿੱਤੀ। ਫਿਰ ਇਕ ਹੋਰ ਫਿਲਮ ਦਿੱਤੀ ਨੋ ਐਂਟਰੀ, ਜੋ ਅਨਿਲ ਕਪੂਰ ਦੀ ਕਮਬੈਕ ਮੂਵੀ ਸੀ। ਬੋਨੀ ਜੀ ਨੇ ਮੇਰੀ ਕਾਫੀ ਮਦਦ ਕੀਤੀ, ਜਿਸ ਲਈ ਮੈਂ ਹਮੇਸ਼ਾ ਸ਼ੁਕਰਗੁਜ਼ਾਰ ਰਹਾਂਗਾ।
ਨਵੀਂ ਦਿੱਲੀ: ਹਰ ਸਾਲ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਆਈਫਾ ਐਵਾਰਡਜ਼ ਕਰਵਾਏ ਜਾਂਦੇ ਹਨ। ਇਸ ਸਾਲ ਆਈਫਾ 2022 ਦਾ ਆਯੋਜਨ 4 ਜੂਨ ਨੂੰ ਆਬੂ ਧਾਬੀ ਵਿੱਚ ਕੀਤਾ ਗਿਆ ਹੈ। ਐਵਾਰਡ ਦਾ ਨਾਂ ਸੁਣਦੇ ਹੀ ਮਨ 'ਚ ਰੈੱਡ ਕਾਰਪੇਟ 'ਤੇ ਤੁਰਨ ਵਾਲੀਆਂ ਮਸ਼ਹੂਰ ਹਸਤੀਆਂ ਦੀ ਤਸਵੀਰ ਉੱਭਰ ਕੇ ਸਾਹਮਣੇ ਆਉਂਦੀ ਹੈ। ਪਰ ਇੱਥੇ ਅਜਿਹਾ ਬਿਲਕੁਲ ਨਹੀਂ ਹੈ। ਇੱਥੇ ਸੈਲੀਬ੍ਰਿਟੀਜ਼ ਰੈੱਡ 'ਤੇ ਨਹੀਂ, ਗ੍ਰੀਨ ਕਾਰਪੇਟ 'ਤੇ ਸੈਰ ਕਰਦੇ ਹਨ। ਇਸ ਦਾ ਵੀ ਇੱਕ ਕਾਰਨ ਹੈ। ਜਾਣੋ ਅਜਿਹਾ ਕਿਉਂ ਕੀਤਾ ਜਾਂਦਾ ਹੈ
15 ਸਾਲ ਪਹਿਲਾਂ ਆਈਫਾ ਯਾਨੀ ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ ਐਵਾਰਡਸ ਵਿੱਚ ਕਾਰਪੇਟ ਦਾ ਰੰਗ ਲਾਲ ਤੋਂ ਹਰੇ ਕਰਨ ਦਾ ਫੈਸਲਾ ਲਿਆ ਗਿਆ ਸੀ। ਦੁਨੀਆ ਭਰ ਵਿੱਚ ਜਲਵਾਯੂ ਤਬਦੀਲੀ ਤੇ ਹਰੇ ਗ੍ਰਹਿ ਦਾ ਸੁਨੇਹਾ ਦੇਣ ਲਈ ਇਸ ਦਾ ਰੰਗ ਬਦਲਿਆ ਗਿਆ। ਜਦੋਂ 2007 ਵਿੱਚ ਸ਼ੇਫੀਲਡ, ਯੂਕੇ ਵਿੱਚ ਆਈਫਾ ਦਾ ਆਯੋਜਨ ਕੀਤਾ ਗਿਆ ਸੀ ਤਾਂ ਪਹਿਲੀ ਵਾਰ ਕਾਰਪੇਟ ਦਾ ਰੰਗ ਬਦਲਿਆ ਗਿਆ ਸੀ।