Independence Day 2023: ਦੇਸ਼ ਭਰ 'ਚ ਸੁਤੰਤਰਤਾ ਦਿਵਸ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕਿਆਂ ਹਨ। ਇਸ ਸਾਲ 15 ਅਗਸਤ 2023 ਨੂੰ ਪੂਰਾ ਦੇਸ਼ 77ਵਾਂ ਸੁਤੰਤਰਤਾ ਦਿਵਸ ਮਨਾਏਗਾ। ਸੁਤੰਤਰਤਾ ਦਿਵਸ 1947 ਵਿੱਚ ਉਸ ਦਿਨ ਨੂੰ ਦਰਸਾਉਂਦਾ ਹੈ ਜਦੋਂ ਭਾਰਤ ਨੂੰ ਅੰਗਰੇਜ਼ਾਂ ਦੇ 200 ਸਾਲ ਪੁਰਾਣੇ ਰਾਜ ਤੋਂ ਆਜ਼ਾਦੀ ਮਿਲੀ ਸੀ। ਇਸ ਸਾਲ ਤੁਸੀਂ ਵੀ ਦੇਸ਼ ਭਗਤੀ ਦੀ ਭਾਵਨਾ ਨੂੰ ਦਰਸਾਉਂਦੀ ਇਨ੍ਹਾਂ ਫ਼ਿਲਮਾਂ ਨੂੰ ਵੇਖ ਕੇ ਆਪਣੇ ਸੁਤੰਤਰਤਾ ਦਿਵਸ ਦੇ ਜਸ਼ਨ ਨੂੰ ਖ਼ਾਸ ਬਣਾ ਸਕਦੇ ਹੋ। 


ਇਹ ਵੀ ਪੜ੍ਹੋ: ਨੀਰੂ ਬਾਜਵਾ-ਸਤਿੰਦਰ ਸਰਤਾਜ ਦੀ ਜੋੜੀ ਮੁੜ ਕਰੇਗੀ ਵਾਪਸੀ, ਫਿਲਮ 'ਸ਼ਾਇਰ' 'ਚ ਦਿਖੇਗੀ ਦੋਵਾਂ ਦੀ ਕੈਮਿਸਟਰੀ, ਜਾਣੋ ਰਿਲੀਜ਼ ਡੇਟ


ਸਾਲ 1935 ਦੇ ਭਾਰਤੀ ਸਰਕਾਰ ਐਕਟ ਨੂੰ 1949 ਦੇ ਅਪਣਾਏ ਗਏ ਸੰਵਿਧਾਨ ਵੱਲੋਂ ਦੇਸ਼ ਨੂੰ ਚਲਾਉਣ ਵਾਲੇ ਕਾਨੂੰਨ ਵਜੋਂ ਬਦਲ ਦਿੱਤਾ ਗਿਆ ਸੀ। ਇਹ ਉਹ ਸਮਾਂ ਸੀ ਜਦੋਂ ਭਾਰਤ ਨੇ 1947 ਵਿੱਚ ਅੰਗਰੇਜ਼ਾਂ ਤੋਂ ਆਪਣੀ ਆਜ਼ਾਦੀ ਹਾਸਿਲ ਕੀਤੀ ਸੀ।


ਸੁਤੰਤਰਤਾ ਦਿਵਸ ਦੇ ਜਸ਼ਨ ਦੀ ਗੱਲ ਕਰੀਏ ਤਾਂ ਹਰ ਸਾਲ 15 ਅਗਸਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਲੇ 'ਤੇ ਤਿਰੰਗਾ ਫਹਿਰਾਉਣ ਦੀ ਰਸਮ ਅਦਾ ਕਰਦੇ ਹਨ। ਇਸ ਤੋਂ ਬਾਅਦ ਨਵੀਂ ਦਿੱਲੀ ਵਿੱਚ ਇੱਕ ਵਿਸ਼ਾਲ ਸਮਾਗਮ ਆਯੋਜਿਤ ਕੀਤਾ ਜਾਂਦਾ ਹੈ। ਇਸ ਖ਼ਾਸ ਦਿਨ 'ਤੇ ਸੁਤੰਤਰਤਾ ਦਿਵਸ ਦੇ ਸਨਮਾਨ ਵਿੱਚ, ਭਾਰਤੀ ਫੌਜਾਂ, ਸਕੂਲੀ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪਰੇਡ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਦੇਸ਼ ਭਗਤੀ ਦਾ ਰੰਗਾਰੰਗ ਪ੍ਰੋਗਰਾਮ ਹੁੰਦਾ ਹੈ। ਇਸ ਦੇ ਨਾਲ ਹੀ ਜ਼ਿਆਦਾਤਰ ਲੋਕ ਦੇਸ਼ ਭਗਤੀ 'ਤੇ ਅਧਾਰਿਤ ਫ਼ਿਲਮਾਂ ਦੇਖਦੇ ਹਨ।


ਬਾਰਡਰ




ਫ਼ਿਲਮ ਬਾਰਡਰ ਵਿੱਚ ਜੰਗ ਦੀਆਂ ਕਠਿਨਾਈਆਂ ਅਤੇ ਸੈਨਿਕਾਂ ਦੀ ਬਹਾਦਰੀ ਨੂੰ ਦਰਸਾਇਆ ਗਿਆ ਹੈ। ਇਸ ਫ਼ਿਲਮ ਵਿੱਚ ਸਨੀ ਦਿਓਲ, ਸੁਨੀਲ ਸ਼ੈੱਟੀ, ਜੈਕੀ ਸ਼ਰਾਫ ਅਤੇ ਕਈ ਹੋਰਨਾਂ ਕਈ ਕਲਾਕਾਰ ਸਨ। ਇਹ ਫ਼ਿਲਮ ਸਾਲ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਲੌਂਗੇਵਾਲਾ ਲੜਾਈ ਦੀਆਂ ਘਟਨਾਵਾਂ 'ਤੇ ਆਧਾਰਿਤ ਹੈ।


ਸਵਦੇਸ਼




ਸ਼ਾਹਰੁਖ ਖ਼ਾਨ ਸਟਾਰਰ ਇਸ ਫ਼ਿਲਮ ਨੂੰ ਤੁਸੀਂ ਨੈੱਟਫਲਿਕਸ 'ਤੇ ਦੇਖ ਸਕਦੇ ਹੋ। ਇਸ ਫ਼ਿਲਮ ਵਿੱਚ ਸ਼ਾਹਰੁਖ ਖ਼ਾਨ ਨੂੰ ਮੋਹਨ ਭਾਰਗਵ ਦੀ ਭੂਮਿਕਾ ਨਿਭਾਉਂਦੇ ਹੋਏ ਦਿਖਾਇਆ ਗਿਆ ਹੈ, ਇੱਕ ਗੈਰ-ਨਿਵਾਸੀ ਭਾਰਤੀ ਜੋ ਇੱਕ ਅਜਿਹੀ ਔਰਤ ਦੀ ਭਾਲ ਵਿੱਚ ਵਾਪਸ ਆਪਣੇ ਦੇਸ਼ ਦੀ ਯਾਤਰਾ ਕਰਦਾ ਹੈ, ਜਿਸ ਨੇ ਉਸ ਨੂੰ ਪਾਲਿਆ ਸੀ ਅਤੇ ਇਹ ਜਾਣਨ ਲਈ ਉਤਸੁਕ ਹੈ ਕਿ ਉਹ ਅਸਲ ਵਿੱਚ ਕਿੱਥੋਂ ਦਾ ਹੈ। ਸਾਲ 2004 'ਚ ਰਿਲੀਜ਼ ਹੋਈ ਇਸ ਫ਼ਿਲਮ ਨੂੰ ਆਸ਼ੂਤੋਸ਼ ਗੋਵਾਰੀਕਰ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਫ਼ਿਲਮ ਨੂੰ ਬਹੁਤ ਸਾਰੇ ਸਮਾਗਮਾਂ ਵਿੱਚ ਸਨਮਾਨਿਤ ਕੀਤਾ ਗਿਆ ਸੀ।


ਰਾਜ਼ੀ




ਫ਼ਿਲਮ 'ਰਾਜ਼ੀਟ ਨੂੰ ਐਮੇਜ਼ੋਨ ਪ੍ਰਾਈਮ ਵੀਡੀਓ 'ਤੇ ਦੇਖਿਆ ਜਾ ਸਕਦਾ ਹੈ। ਫ਼ਿਲਮ 'ਰਾਜ਼ੀ' 'ਚ ਆਲੀਆ ਭੱਟ ਨੇ ਸਹਿਮਤ ਨਾਮਕ ਕਿਰਦਾਰ ਨਿਭਾਇਆ ਹੈ ਜੋ ਇੱਕ ਜਵਾਨ ਮਹਿਲਾ ਹੈ, ਜੋ ਇੱਕ ਗੁਪਤ ਭਾਰਤੀ ਏਜੰਟ ਹੈ ਜੋ ਖੁਫੀਆ ਜਾਣਕਾਰੀ ਹਾਸਲ ਕਰਨ ਲਈ ਇੱਕ ਪਾਕਿਸਤਾਨੀ ਫੌਜੀ ਨਾਲ ਵਿਆਹ ਕਰਦੀ ਹੈ।


URI: ਸਰਜੀਕਲ ਸਟ੍ਰਾਈਕ




ਇਸ ਫ਼ਿਲਮ ਨੂੰ ZEE5 'ਤੇ ਦੇਖਿਆ ਜਾ ਸਕਦਾ ਹੈ। ਇਹ ਫ਼ਿਲਮ ਸਾਲ 2016 ਵਿੱਚ ਉੜੀ, ਜੰਮੂ ਅਤੇ ਕਸ਼ਮੀਰ ਵਿੱਚ ਇੱਕ ਆਰਮੀ ਬੇਸ ਉੱਤੇ ਚਾਰ ਅੱਤਵਾਦੀਆਂ ਵੱਲੋਂ ਹਮਲਾ ਕਰਨ ਤੋਂ ਬਾਅਦ ਪਾਕਿਸਤਾਨ ਵਿੱਚ ਅੱਤਵਾਦੀ ਠਿਕਾਣਿਆਂ ਉੱਤੇ ਭਾਰਤ ਦੇ ਜਵਾਬੀ ਹਮਲੇ ਤੋਂ ਪ੍ਰੇਰਿਤ ਹੈ। ਉੜੀ ਵਿੱਚ ਹੋਏ ਹਮਲੇ ਵਿੱਚ, ਫੌਜ ਦੇ 19 ਮੈਂਬਰਾਂ ਦੀ ਮੌਤ ਹੋ ਗਈ ਸੀ। ਵਿੱਕੀ ਕੌਸ਼ਲ ਨੇ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਸ ਫ਼ਿਲਮ ਲਈ ਕਈ ਪੁਰਸਕਾਰ ਮਿਲੇ ਹਨ।


ਰੰਗ ਦੇ ਬਸੰਤੀ




ਇਸ ਫ਼ਿਲਮ ਵਿੱਚ, ਭਾਰਤੀ ਮੁਕਤੀ ਯੋਧਿਆਂ ਬਾਰੇ ਇੱਕ ਡਾਕੂਮੈਂਟਰੀ ਵਿੱਚ ਨੌਜਵਾਨਾਂ ਦਾ ਇੱਕ ਇੱਕਠ ਵਿਖਾਇਆ ਗਿਆ ਹੈ। ਇਸ ਦੇ ਨਾਲ ਇਸ ਵਿੱਚ ਨੌਜਵਾਨਾਂ ਦਾ ਆਪਣੇ ਦੋਸਤ ਦੀ ਮੌਤ ਪ੍ਰਤੀ ਤਜ਼ਰਬਾ ਵੀ ਵਿਖਾਇਆ ਗਿਆ ਹੈ ਜੋ ਉਨ੍ਹਾਂ ਨੂੰ ਬਾਗੀ ਬਣਾ ਦਿੰਦਾ ਹੈ।


ਚੱਕ ਦੇ ਇੰਡੀਆ




'ਚੱਕ ਦੇ ਇੰਡੀਆ' ਸ਼ਾਹਰੁਖ ਖਾਨ ਦੇ ਕਰੀਅਰ ਦੀ ਬੈਸਟ ਫਿਲਮ ਮੰਨੀ ਗਈ ਹੈ। ਤੁਸੀਂ ਇਸ ਫਿਲਮ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਦੇਖ ਸਕਦੇ ਹੋ।


ਲਕਸ਼ਯ







ਇਸ ਫਿਲਮ 'ਚ ਰਿਤਕ ਰੌਸ਼ਨ ਤੇ ਪ੍ਰੀਤੀ ਜ਼ਿੰਟਾ ਹਨ। ਦੋਵਾਂ ਦਾ ਕੰਮ ਬੇਹੱਦ ਸ਼ਾਨਦਾਰ ਹੈ। ਇਹ ਫਿਲਮ ਨੂੰ ਵੀ ਤੁਸੀਂ ਪ੍ਰਾਈਮ ਵੀਡੀਓ 'ਤੇ ਦੇਖ ਸਕਦੇ ਹੋ।


ਬੇਬੀ




ਅਕਸ਼ੇ ਕੁਮਾਰ ਦੀ ਫਿਲਮ 'ਬੇਬੀ' ਨੂੰ ਤੁਸੀਂ ਡਿਜ਼ਨੀ ਪਲੱਸ ਹੌਟਸਟਾਰ 'ਤੇ ਦੇਖ ਸਕਦੇ ਹੋ।


ਮਿਸ਼ਨ ਮੰਗਲ




ਅਕਸ਼ੇ ਕੁਮਾਰ ਨੂੰ ਦੇਸ਼ ਭਗਤੀ ਦੀਆਂ ਫਿਲਮਾਂ ਕਰਨ ਲਈ ਜ਼ਿਆਦਾ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਫਿਲਮ 'ਮਿਸ਼ਨ ਮੰਗਲ' ਇਸ ਸੁਤੰਤਰਤਾ ਦਿਵਸ ਲਈ ਬੈਸਟ ਫਿਲਮ ਹੈ। ਇਹ ਫਿਲਮ ਵੀ ਡਿਜ਼ਨੀ ਪਲੱਸ ਹੌਟਸਟਾਰ 'ਤੇ ਉਪਲਬਧ ਹੈ।


ਇਹ ਵੀ ਪੜ੍ਹੋ: ਨਿਮਰਤ ਖਹਿਰਾ ਦੇ ਫੈਨਜ਼ ਲਈ ਖੁਸ਼ਖਬਰੀ, ਗਾਇਕਾ ਨੇ ਕੀਤੀ ਨਵੀਂ ਐਲਬਮ 'ਮਾਣਮੱਤੀ' ਦਾ ਐਲਾਨ, ਜਾਣੋ ਰਿਲੀਜ਼ ਡੇਟ