International Yoga Day 2022: ਅੱਜ 21 ਜੂਨ ਨੂੰ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਆਪਣੇ ਆਪ ਨੂੰ ਫਿੱਟ ਰੱਖਣ ਲਈ ਯੋਗ ਦਾ ਸਹਾਰਾ ਲੈਂਦੀਆਂ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਬਾਲੀਵੁੱਡ ਅਭਿਨੇਤਰੀਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਯੋਗਾ ਕੀਤੇ ਬਿਨਾਂ ਨਹੀਂ ਰਹਿ ਸਕਦੀਆਂ। ਯੋਗਾ ਇਨ੍ਹਾਂ ਦੀ ਜ਼ਰੂਰਤ ਨਹੀਂ, ਸਗੋਂ ਇਨ੍ਹਾਂ ਦੇ ਜੀਵਨ ਦਾ ਹਿੱਸਾ ਹੈ। ਇਹ ਅਭਿਨੇਤਰੀਆਂ ਖੁਦ ਨੂੰ ਫਿੱਟ ਰੱਖਣ ਲਈ ਯੋਗਾ ਕਰਦੀਆਂ ਹਨ।


ਬਾਲੀਵੁੱਡ ਅਦਾਕਾਰਾ ਆਲੀਆ ਭੱਟ ਆਪਣੀ ਫਿੱਟ ਬਾਡੀ ਲਈ ਜਾਣੀ ਜਾਂਦੀ ਹੈ। ਅਭਿਨੇਤਰੀ ਦੇ ਫਿੱਟ ਹੋਣ ਦੇ ਸਫ਼ਰ ਬਾਰੇ ਹਰ ਕੋਈ ਜਾਣਦਾ ਹੈ। ਆਲੀਆ ਭੱਟ ਆਪਣੇ ਆਪ ਨੂੰ ਫਿੱਟ ਰੱਖਣ ਲਈ ਰੋਜ਼ਾਨਾ ਯੋਗਾ ਕਰਦੀ ਹੈ। ਇੰਨਾ ਹੀ ਨਹੀਂ, ਅਦਾਕਾਰਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਯੋਗ ਅਭਿਆਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।






ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਫਿਟਨੈੱਸ ਦੇ ਪ੍ਰਸ਼ੰਸਕਾਂ ਲਈ ਪ੍ਰੇਰਨਾ ਸਰੋਤ ਹੈ। 48 ਸਾਲ ਦੀ ਉਮਰ 'ਚ ਵੀ ਮਲਾਇਕਾ ਨੇ ਫਿਟਨੈੱਸ ਅਤੇ ਖੂਬਸੂਰਤੀ ਦੇ ਮਾਮਲੇ 'ਚ ਨਵੀਂ ਅਭਿਨੇਤਰੀਆਂ ਨੂੰ ਮਾਤ ਦਿੱਤੀ ਹੈ। ਮਲਾਇਕਾ ਦੀ ਇਸ ਖੂਬਸੂਰਤੀ ਅਤੇ ਫਿਟਨੈੱਸ ਦਾ ਰਾਜ਼ ਵੀ ਯੋਗਾ ਹੈ।






ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਫਿਟਨੈੱਸ ਫ੍ਰੀਕ ਬਾਰੇ ਤਾਂ ਹਰ ਕੋਈ ਜਾਣਦਾ ਹੈ। ਯੋਗਾ ਦੇ ਜ਼ਰੀਏ ਹੀ ਸ਼ਿਲਪਾ ਸ਼ੈੱਟੀ ਨੇ 47 ਸਾਲ ਦੀ ਉਮਰ 'ਚ ਵੀ ਖੁਦ ਨੂੰ ਫਿੱਟ ਅਤੇ ਪਰਫੈਕਟ ਰੱਖਿਆ ਹੈ। ਸ਼ਿਲਪਾ ਸ਼ੈੱਟੀ ਖੁਦ ਵੀ ਯੋਗਾ ਕਲਾਸਾਂ ਚਲਾਉਂਦੀ ਹੈ।






ਸਾਰਾ ਅਲੀ ਖਾਨ ਫਿਟਨੈੱਸ ਫ੍ਰੀਕ ਹੈ ਅਤੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਵਰਕਆਊਟ, ਕਾਰਡੀਓ ਤੋਂ ਇਲਾਵਾ ਯੋਗਾ ਕਰਦੀ ਹੈ। ਇਸ ਤਸਵੀਰ 'ਚ ਸਾਰਾ ਵ੍ਰਿਕਸ਼ਾਸਨ ਕਰਦੀ ਨਜ਼ਰ ਆ ਰਹੀ ਹੈ, ਜੋ ਉਸ ਦੇ ਦਿਮਾਗ ਅਤੇ ਸਰੀਰ 'ਚ ਸੰਤੁਲਨ ਬਣਾਈ ਰੱਖਣ 'ਚ ਮਦਦ ਕਰਦੀ ਹੈ।






ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਵੀ ਖੁਦ ਨੂੰ ਫਿੱਟ ਰੱਖਣ ਲਈ ਕਾਫੀ ਯੋਗਾ ਕਰਦੀ ਹੈ। ਅਦਾਕਾਰਾ ਅਕਸਰ ਆਪਣੇ ਯੋਗਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।






ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਦੀ ਪਰਫੈਕਟ ਫਿਗਰ ਅਤੇ ਚਮਕਦੀ ਚਮੜੀ ਦਾ ਰਾਜ਼ ਵੀ ਯੋਗਾ ਹੈ। ਇਨ੍ਹਾਂ ਤੋਂ ਇਲਾਵਾ ਵੀ ਕਈ ਅਭਿਨੇਤਰੀਆਂ ਹਨ ਜੋ ਰੋਜ਼ਾਨਾ ਯੋਗਾ ਕਰਦੀਆਂ ਹਨ।