ਖੰਨਾ: ਕਿਸਾਨ ਅੰਦੋਲਨ ਨੂੰ ਹੋਰ ਮਜਬੂਤ ਕਰਨ ਤੇ ਕਿਸਾਨਾਂ ਨੂੰ ਦਿੱਲੀ ਜਾਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਪੰਜਾਬੀ ਗਾਇਕ ਜੱਸ ਬਾਜਵਾ ਵੱਲੋਂ ਹੋਕਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਬਾਜਵਾ ਅੱਜ ਸਮਰਾਲਾ ਪੁੱਜੇ। ਉਨ੍ਹਾਂ ਟੋਲ ਪਲਾਜਾ ਘੁਲਾਲ ਵਿਖੇ ਧਰਨੇ 'ਤੇ ਬੈਠੇ ਕਿਸਾਨਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨਾਲ ਕੁਲਵੀਰ ਮੁਸਕਾਬਾਦ ਵੀ ਸਨ।
ਇਸ ਮੌਕੇ ਜੱਸ ਬਾਜਵਾ ਨੇ ਕਿਹਾ ਕਿ ਅੱਜ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਦੀ ਲੋੜ ਹੈ। ਇਸ ਲਈ ਸਾਨੂੰ ਬਾਰਡਰਾਂ ਉੱਪਰ ਬੈਠੇ ਬਜ਼ੁਰਗਾਂ ਦਾ ਸਾਥ ਦੇਣਾ ਚਾਹੀਦਾ ਹੈ। ਵੱਧ ਤੋਂ ਵੱਧ ਨੌਜਵਾਨ ਦਿੱਲੀ ਜਾਣ ਤੇ ਮੋਰਚਾ ਸੰਭਾਲਣ। ਕਿਸਾਨ ਅੰਦੋਲਨ ਕਮਜ਼ੋਰ ਪੈਣ ਦੀਆਂ ਅਫਵਾਹਾਂ ਉਪਰ ਬਾਜਵਾ ਨੇ ਕਿਹਾ ਕਿ ਅੰਦੋਲਨ ਕਮਜ਼ੋਰ ਨਹੀਂ ਪਿਆ ਤੇ ਨਾ ਹੀ ਪੈਣ ਦੇਣਾ।
ਉਨ੍ਹਾਂ ਚੋਣਾਂ ਲੜਨ ਦੇ ਮੁੱਦੇ 'ਤੇ ਕਿਹਾ ਕਿ ਹਰ ਘਰ ਦੀ ਆਵਾਜ਼ ਹੈ ਕਿ ਕਿਸਾਨਾਂ ਦੀ ਆਪਣੀ ਪਾਰਟੀ ਤੇ ਸਰਕਾਰ ਹੋਣੀ ਚਾਹੀਦੀ ਹੈ। ਪਹਿਲਾਂ ਜੰਗ ਕਾਲੇ ਕਾਨੂੰਨਾਂ ਖਿਲਾਫ ਹੈ। ਜੇ 2022 ਤੱਕ ਇਹ ਜਿੱਤ ਲਈ ਤਾਂ ਜ਼ਰੂਰ ਇਸ ਪਾਸੇ ਸੰਯੁਕਤ ਕਿਸਾਨ ਮੋਰਚੇ ਨੂੰ ਸੋਚਣਾ ਚਾਹੀਦਾ ਹੈ।
ਭਾਰਤ ਦੇ ਕੋਨੇ-ਕੋਨੇ ਅੰਦਰ ਕਿਸਾਨ ਅੰਦੋਲਨ ਦਾ ਪ੍ਰਚਾਰ ਕਰਨ ਵਾਲੇ ਕੁਲਵੀਰ ਮੁਸਕਾਬਾਦ ਨੇ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਸੜਕਾਂ ਤੇ ਟਰੈਕਟਰਾਂ ਤੇ ਮੋਟਰਸਾਈਕਲਾਂ ਦੇ ਕਾਫ਼ਲੇ ਦਿੱਲੀ ਵੱਲ ਨੂੰ ਜਾਂਦੇ ਦਿਖਾਈ ਦੇਣੇ ਚਾਹੀਦੇ ਹਨ। ਥੋੜ੍ਹੇ ਦਿਨਾਂ ਮਗਰੋਂ ਝੋਨਾ ਲੱਗਣ ਉਪਰੰਤ ਫਿਰ ਪਹਿਲਾਂ ਵਾਂਗੂ ਦਿੱਲੀ ਰੌਣਕਾਂ ਲੱਗ ਜਾਣੀਆਂ ਹਨ।
ਜੱਸ ਬਾਜਵਾ ਵੱਲੋਂ ਦਿੱਲੀ ਮੋਰਚੇ ਸੰਭਾਲਣ ਦਾ ਹੋਕਾ, ਬੋਲੇ ਕਿਸਾਨਾਂ ਦੀ ਪਾਰਟੀ ਤੇ ਸਰਕਾਰ ਹੋਣੀ ਚਾਹੀਦੀ
ਏਬੀਪੀ ਸਾਂਝਾ
Updated at:
21 Jun 2021 12:03 PM (IST)
ਕਿਸਾਨ ਅੰਦੋਲਨ ਨੂੰ ਹੋਰ ਮਜਬੂਤ ਕਰਨ ਤੇ ਕਿਸਾਨਾਂ ਨੂੰ ਦਿੱਲੀ ਜਾਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਪੰਜਾਬੀ ਗਾਇਕ ਜੱਸ ਬਾਜਵਾ ਵੱਲੋਂ ਹੋਕਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਬਾਜਵਾ ਅੱਜ ਸਮਰਾਲਾ ਪੁੱਜੇ। ਉਨ੍ਹਾਂ ਟੋਲ ਪਲਾਜਾ ਘੁਲਾਲ ਵਿਖੇ ਧਰਨੇ 'ਤੇ ਬੈਠੇ ਕਿਸਾਨਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨਾਲ ਕੁਲਵੀਰ ਮੁਸਕਾਬਾਦ ਵੀ ਸਨ।
jass_bajwa
NEXT
PREV
Published at:
21 Jun 2021 12:03 PM (IST)
- - - - - - - - - Advertisement - - - - - - - - -