Jaswinder Bhalla Video: 'ਕੈਰੀ ਆਨ ਜੱਟਾ 3' ਪੰਜਾਬੀ ਸਿਨੇਮਾ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ 'ਚੋਂ ਇੱਕ ਹੈ। ਇਹ ਫਿਲਮ 29 ਜੂਨ ਨੂੰ ਰਿਲੀਜ਼ ਲਈ ਤਿਆਰ ਹੈ। ਇਸ ਤੋਂ ਪਹਿਲਾਂ ਫਿਲਮ ਦੀ ਸਟਾਰ ਕਾਸਟ ਆਪੋ ਆਪਣੇ ਤਰੀਕਿਆਂ ਨਾਲ ਸੋਸ਼ਲ ਮੀਡੀਆ 'ਤੇ ਫਿਲਮ ਦਾ ਖੂਬ ਪ੍ਰਚਾਰ ਕਰ ਰਹੀ ਹੈ। 


ਇਨ੍ਹਾਂ ਵਿੱਚੋਂ ਜਸਵਿੰਦਰ ਭੱਲਾ ਦਾ ਨਾਮ ਸਭ ਤੋਂ ਟੌਪ 'ਤੇ ਹੈ। ਜਸਵਿੰਦਰ ਭੱਲਾ ਸੋਸ਼ਲ ਮੀਡੀਆ 'ਤੇ ਫੈਨਜ਼ ਦਾ ਮਨੋਰੰਜਨ ਕਰਨ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਉਨ੍ਹਾਂ ਨੇ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।


ਇਸ ਵੀਡੀਓ 'ਚ ਜਸਵਿੰਦਰ ਭੱਲਾ ਨਾਲ ਨਰੇਸ਼ ਕਥੂਰੀਆ ਨਜ਼ਰ ਆ ਰਹੇ ਹਨ। ਭੱਲਾ ਨੇ ਨਰੇਸ਼ ਕਥੂਰੀਆ ਨੂੰ ਸ਼ਾਨਦਾਰ ਮਰਸਡੀਜ਼ ਬੈਂਜ਼ ਕਾਰ ਗਿਫਟ ਕੀਤੀ ਹੈ। ਵੀਡੀਓ ਨੂੰ ਦੇਖਦੇ ਹੋਏ ਜਦੋਂ ਭੱਲਾ ਕਥੂਰੀਆ ਨੂੰ ਮਰਸਡੀਜ਼ ਦੀ ਚਾਬੀ ਫੜਾਉਂਦੇ ਹਨ, ਉਦੋਂ ਤੱਕ ਤਾਂ ਸਭ ਠੀਕ ਲੱਗਦਾ ਹੈ, ਪਰ ਫਿਰ ਕਹਾਣੀ 'ਚ ਅਜਿਹਾ ਮੋੜ ਆਉਂਦਾ ਹੈ, ਜਿਸ ਦੇ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ। ਇਹ ਕੀ ਹੈ, ਜਾਨਣ ਲਈ ਦੇਖੋ ਇਹ ਵੀਡੀਓ:









ਜਸਵਿੰਦਰ ਭੱਲਾ ਨੇ ਇਹ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਸੁਣਿਆ ਗਿੱਪੀ ਗਰੇਵਾਲ ਨੇ ਅਪਣੇ ਬੇਟੇ ਦੇ ਜਨਮ ਦਿਨ ਤੇ ਉਹਨੂੰ ਨਵੀਂ BMW ਕਾਰ ਗਿਫ਼ਟ ਕੀਤੀ ਹੈ… ਅਪਣਿਆਂ ਨੂੰ ਤਾਂ ਸਾਰੇ ਹੀ ਦੇ ਦਿੰਦੇ ਆ…ਸਵਾਦ ਤਾਂ ਤਦ ਹੁੰਦਾ ਜੇ ਇਸ ਦਾਨੀ ਸੱਜਣ ਵਾਂਗੂੰ ਕਿਸੇ ਬੇਗਾਨੇ ਪੁੱਤ ਨੂੰ ਗੁੱਪਤ ਦਾਨ ਕੀਤੀ ਹੁੰਦੀ 😇 What An Irony ! 😜'


ਕਾਬਿਲੇਗ਼ੌਰ ਹੈ ਕਿ ਜਸਵਿੰਦਰ ਭੱਲਾ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਨੂੰ ਲੈਕੇ ਚਰਚਾ ਵਿੱਚ ਹਨ। ਇਸ ਫਿਲਮ 'ਚ ਭੱਲਾ ਐਡਵੋਕੇਟ ਢਿੱਲੋਂ ਦੇ ਕਿਰਦਾਰ 'ਚ ਹੀ ਨਜ਼ਰ ਆਉਣ ਵਾਲੇ ਹਨ। ਫਿਲਮ 'ਚ ਭੱਲਾ ਦੇ ਨਾਲ ਨਾਲ ਸੋਨਮ ਬਾਜਵਾ, ਗਿੱਪੀ ਗਰੇਵਾਲ, ਬਿਨੂੰ ਢਿੱਲੋਂ, ਕਵਿਤਾ ਕੌਸ਼ਿਕ, ਨਰੇਸ਼ ਕਥੂਰੀਆ, ਕਰਮਜੀਤ ਅਨਮੋਲ ਤੇ ਸ਼ਿੰਦਾ ਗਰੇਵਾਲ ਮੁੱਖ ਕਿਰਦਾਰਾਂ 'ਚ ਨਜ਼ਰ ਆ ਰਹੇ ਹਨ। ਇਹ ਫਿਲਮ 29 ਜੂਨ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।