Happy Birthday Kajol: ਬਾਲੀਵੁੱਡ ਅਦਾਕਾਰਾ ਕਾਜੋਲ ਨੇ ਆਪਣੀ ਅਦਾਕਾਰੀ ਦੇ ਦਮ 'ਤੇ ਇੰਡਸਟਰੀ ਨੂੰ ਅਜਿਹੀਆਂ ਫਿਲਮਾਂ ਦਿੱਤੀਆਂ, ਜਿਨ੍ਹਾਂ ਨੂੰ ਦਰਸ਼ਕ ਅੱਜ ਵੀ ਦੇਖਣਾ ਪਸੰਦ ਕਰਦੇ ਹਨ। ਆਪਣੇ ਦੌਰ 'ਚ ਕਈ ਹਿੱਟ ਫਿਲਮਾਂ ਦੇਣ ਵਾਲੀ ਕਾਜੋਲ ਇਕ ਸਫਲ ਅਭਿਨੇਤਰੀ ਹੋਣ ਦੇ ਨਾਲ-ਨਾਲ ਇਕ ਬੇਹਤਰੀਨ ਬੇਟੀ, ਸ਼ਾਨਦਾਰ ਪਤਨੀ, ਇਕ ਚੰਗੀ ਮਾਂ ਵੀ ਹੈ। ਇਸ ਦੇ ਨਾਲ ਹੀ ਉਹ ਇੱਕ ਚੰਗੀ ਦੋਸਤ ਵੀ ਹੈ। ਇਸ ਨਾਲ ਜੁੜਿਆ ਇਕ ਜ਼ਬਰਦਸਤ ਖੁਲਾਸਾ ਕਰਨ ਜੌਹਰ ਨੇ ਕਪਿਲ ਸ਼ਰਮਾ ਸ਼ੋਅ ਦੌਰਾਨ ਕੀਤਾ ਸੀ।









5 ਅਗਸਤ 1974 ਨੂੰ ਜਨਮੀ ਕਾਜੋਲ ਅੱਜ ਆਪਣਾ 48ਵਾਂ ਜਨਮਦਿਨ ਮਨਾ ਰਹੀ ਹੈ। ਜਦੋਂ ਕਾਜੋਲ ਆਪਣੇ ਕਰੀਅਰ ਦੇ ਸਿਖਰ 'ਤੇ ਸੀ, ਉਸ ਨੇ ਅਜੇ ਦੇਵਗਨ ਨਾਲ ਵਿਆਹ ਕਰਵਾ ਲਿਆ। ਦੋਵਾਂ ਨੇ ਲਵ ਮੈਰਿਜ ਕੀਤੀ ਸੀ। ਕਾਜੋਲ ਅਤੇ ਅਜੇ ਦੇਵਗਨ ਦੀ ਜੋੜੀ ਬਾਲੀਵੁੱਡ 'ਚ ਕਾਫੀ ਮਸ਼ਹੂਰ ਹੈ। ਹਾਲਾਂਕਿ, ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਆਪਣੇ ਫਿਲਮੀ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ, ਅਭਿਨੇਤਰੀ ਦਾ ਦਿਲ ਕਿਸੇ ਹੋਰ ਹੀਰੋ 'ਤੇ ਆ ਗਿਆ ਸੀ। ਇਸ ਗੱਲ ਦਾ ਖੁਲਾਸਾ ਉਨ੍ਹਾਂ ਦੇ ਸਭ ਤੋਂ ਚੰਗੇ ਦੋਸਤ ਕਰਨ ਜੌਹਰ ਨੇ ਖੁਦ ਦਿ ਕਪਿਲ ਸ਼ਰਮਾ ਸ਼ੋਅ ਦੌਰਾਨ ਕੀਤਾ ਸੀ। ਕਰਨ ਜੌਹਰ ਨੇ ਦੱਸਿਆ ਸੀ ਕਿ ਫਿਲਮ 'ਹਿਨਾ' ਦੇ ਪ੍ਰੀਮੀਅਰ ਦੌਰਾਨ ਅਕਸ਼ੇ ਕੁਮਾਰ ਦੇ ਆਉਣ ਦੀ ਚਰਚਾ ਸੀ। ਅਜਿਹੇ 'ਚ ਉਸ ਸਮੇਂ ਅਦਾਕਾਰਾ ਕਾਜੋਲ ਨੂੰ ਆਪਣੇ 'ਕਰਸ਼' ਅਕਸ਼ੈ ਕੁਮਾਰ ਦੀ ਤਲਾਸ਼ ਸੀ। ਇਸ ਕਿੱਸੇ ਬਾਰੇ ਦੱਸਦੇ ਹੋਏ ਕਰਨ ਕਹਿੰਦੇ ਹਨ ਕਿ ਕਾਜੋਲ ਨੇ ਪ੍ਰੀਮੀਅਰ 'ਤੇ ਅਕਸ਼ੈ ਨੂੰ ਨਹੀਂ ਦੇਖਿਆ ਪਰ ਸਾਡੀ ਦੋਸਤੀ ਜ਼ਰੂਰ ਪੱਕੀ ਹੋ ਗਈ।






ਕਾਜੋਲ ਅਤੇ ਕਰਨ ਜੌਹਰ ਚੰਗੇ ਦੋਸਤ
ਕਾਜੋਲ ਅਤੇ ਕਰਨ ਜੌਹਰ ਬਹੁਤ ਪੁਰਾਣੇ ਦੋਸਤ ਹਨ। ਦੋਵਾਂ ਦੀ ਮੁਲਾਕਾਤ ਇਕ ਫਿਲਮ ਪਾਰਟੀ ਦੌਰਾਨ ਹੋਈ ਸੀ। ਦੋਵਾਂ ਨੇ 'ਕੁਛ ਕੁਛ ਹੋਤਾ ਹੈ', 'ਮਾਈ ਨੇਮ ਇਜ਼ ਖਾਨ' ਸਮੇਤ ਕਈ ਫਿਲਮਾਂ 'ਚ ਇਕੱਠੇ ਕੰਮ ਕੀਤਾ ਹੈ।