ਮੁੰਬਈ: ਅਦਾਕਾਰਾ ਕੰਗਨਾ ਰਨੌਤ ਮੁੰਬਈ 'ਚ ਕਰੀਬ 5 ਦਿਨ ਬਿਤਾਉਣ ਮਗਰੋਂ ਅੱਜ ਵਾਪਸ ਮਨਾਲੀ ਲਈ ਰਵਾਨਾ ਹੋ ਗਈ ਹੈ। ਉਸ ਨਾਲ ਉਸ ਦੀ ਭੈਣ ਰੰਗੋਲੀ ਚੰਦੇਲ ਤੇ ਇੱਕ ਸਹਿਯੋਗੀ ਹੈ। ਮੁੰਬਈ ਛੱਡਣ ਤੋਂ ਪਹਿਲਾਂ, ਉਸ ਨੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕੀਤੀ। ਉਸ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਬੀਐਮਸੀ ਵਿਵਾਦ ਵਿੱਚ ਇਨਸਾਫ ਦਿਵਾਉਣ। ਮੁੰਬਈ ਤੋਂ ਜਾਂਦੇ ਹੋਏ ਉਸ ਨੇ ਕਿਹਾ ਕਿ ਮੁੰਬਈ ਤੋਂ ਰਵਾਨਾ ਹੋਣ ਦਾ ਦੁਖ ਹੈ। ਇਸ ਦੌਰਾਨ ਉਸ ਨੂੰ ਡਰਾਇਆ ਗਿਆ।



ਕੰਗਨਾ ਰਣੌਤ ਨੇ ਟਵੀਟ 'ਤੇ ਲਿਖਿਆ,' 'ਭਾਰੀ ਦਿਲ ਨਾਲ ਮੁੰਬਈ ਤੋਂ ਜਾ ਰਹੀ ਹਾਂ, ਜਿਸ ਤਰ੍ਹਾਂ ਮੇਰੇ ਉੱਪਰ ਇਨ੍ਹਾਂ ਦਿਨਾਂ 'ਚ ਲਗਾਤਾਰ ਅੱਤਿਆਚਾਰ ਕੀਤਾ ਗਿਆ। ਮੇਰੇ ਕੰਮ ਕਰਨ ਦੇ ਸਥਾਨ ਤੋਂ ਬਾਅਦ ਮੇਰੇ ਘਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਮੇਰੇ ਆਲੇ-ਦੁਆਲੇ ਲਗਾਤਾਰ ਹਮਲੇ ਤੇ ਗਾਲਾਂ ਕੱਢੀਆਂ ਗਈਆਂ। ਮੇਰੇ ਚੁਫੇਰੇ ਮਾਰੂ ਹਥਿਆਰਾਂ ਨਾਲ ਸੁਰੱਖਿਆ ਹੈ। ਇਹ ਜ਼ਰੂਰ ਕਹਿਣਾ ਪਏਗਾ ਇਹ ਪੀਓਕੇ ਵਰਗਾ ਹੀ ਸੀ।" ਇਸ ਦੇ ਨਾਲ ਹੀ ਕੰਗਨਾ ਨੇ ਮਹਾਰਾਸ਼ਟਰ ਸਰਕਾਰ 'ਤੇ ਲੋਕਤੰਤਰ ਦੇ ਚੀਰ ਹਰਣ ਦਾ ਦੋਸ਼ ਵੀ ਲਾਇਆ।