ਕਿਸਾਨੀ ਅੰਦੋਲਨ ਨੂੰ ਲੈ ਕੇ ਦਿਲਜੀਤ ਨਾਲ ਪੰਗਾ ਲੈਣ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣੀ ਅਗਲੀ ਫ਼ਿਲਮ 'ਤੇਜਸ' ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਕੰਗਨਾ ਫ਼ਿਲਮ ਦੀ ਟੀਮ ਨਾਲ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਵੀ ਮਿਲੀ। ਇਸ ਮੁਲਾਕਾਤ ਦੀਆਂ ਕੁਝ ਤਸਵੀਰਾਂ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕੀਤੀਆਂ। ਕੰਗਨਾ ਨੇ ਲਿਖਿਆ, "ਅੱਜ ਸਤਿਕਾਰਯੋਗ ਰੱਖਿਆ ਮੰਤਰੀ ਰਾਜਨਾਥ ਸਿੰਘ ਦੀਆਂ ਦੁਆਵਾਂ ਲਈ ਟੀਮ 'ਤੇਜਸ' ਨੇ ਮੁਲਾਕਾਤ ਕੀਤੀ। ਉਨ੍ਹਾਂ ਨਾਲ ਫ਼ਿਲਮ ਦੀ ਸਕਰਿਪਟ ਸਾਂਝੀ ਕੀਤੀ ਤੇ ਕੁਝ ਇਜਾਜ਼ਤ ਵੀ ਲਈ। ਕੰਗਨਾ ਰਣੌਤ ਨੇ ਫਾਈਟਰ ਪਾਇਲਟ ਬਣਨ ਲਈ ਪੂਰੀ ਤਿਆਰੀ ਕਰ ਲਈ ਹੈ।
ਸੋਨੂੰ ਸੂਦ ਫਿਰ ਬਣਿਆ ਲੋੜਵੰਦਾਂ ਲਈ ਹੀਰੋ, ਰੋਜ਼ੀ-ਰੋਟੀ ਗਵਾ ਚੁੱਕੇ ਲੋਕਾਂ ਲਈ ਨਵੀਂ ਪਹਿਲ ਕੰਗਨਾ ਫ਼ਿਲਮ 'ਤੇਜਸ' ਦੀ ਸ਼ੂਟਿੰਗ ਜਲਦ ਸ਼ੁਰੂ ਕਰੇਗੀ ਤੇ ਇਸ ਦੀ ਪੂਰੀ ਪ੍ਰੋਡਕਸ਼ਨ ਦਾ ਕੰਮ ਵੀ ਤਕਰੀਬਨ ਪੂਰਾ ਹੋ ਚੁੱਕਾ ਹੈ। ਹੁਣ ਫ਼ਿਲਮ ਨੂੰ ਫਿਲਮਾਉਣਾ ਬਾਕੀ ਹੈ। ਤੇਜਸ ਇੰਡੀਅਨ ਫਾਈਟਰ ਜਹਾਜ ਹਨ, ਜਿਨ੍ਹਾਂ 'ਤੇ ਅਧਾਰਿਤ ਕੰਗਨਾ ਦੀ ਫ਼ਿਲਮ ਦੀ ਕਹਾਣੀ ਹੋਵੇਗੀ। ਕੰਗਨਾ ਇਸ ਫ਼ਿਲਮ ਨੂੰ ਲੈ ਕੇ ਬੇਹੱਦ ਉਤਸੁਕ ਹੈ। ਕੈਟਰੀਨਾ ਕੈਫ ਨੇ ਖਿੱਚੀ ਭੂਤ ਫੜ੍ਹਨ ਦੀ ਤਿਆਰੀ, ਸਿਧਾਂਤ ਅਤੇ ਈਸ਼ਾਨ ਵੀ ਦੇਣਗੇ ਸਾਥ ਇਸ ਨੂੰ ਅਗਲੇ ਸਾਲ ਰਿਲੀਜ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਫਿਲਹਾਲ ਕੰਗਨਾ ਇਸ ਫ਼ਿਲਮ ਦੇ ਨਾਲ ਨਾਲ ਆਪਣੇ ਬਿਆਨਾਂ ਕਰਕੇ ਵੀ ਬੇਹੱਦ ਸੁਰਖੀਆਂ ਬਟੋਰ ਰਹੀ ਹੈ। ਕਿਸਾਨ ਅੰਦੋਲਨ 'ਤੇ ਕੰਗਨਾ ਰਣੌਤ ਤੇ ਦਿਲਜੀਤ ਦੋਸਾਂਝ ਦੀ ਟਵਿੱਟਰ ਵਾਰ ਸੁਰਖੀਆਂ ਦਾ ਕੇਂਦਰ ਬਣੀ ਹੋਈ ਹੈ।