ਚੰਡੀਗੜ੍ਹ: ਕਪਿਲ ਸ਼ਰਮਾ ਜਲਦੀ ਹੀ ਛੋਟੇ ਪਰਦੇ ‘ਤੇ ਵਾਪਸੀ ਕਰ ਰਹੇ ਹਨ। ਇਸ ਦੇ ਨਾਲ ਹੀ ਬੀ-ਟਾਊਨ ‘ਚ ਕਪਿਲ ਸ਼ਰਮਾ ਦੇ ਵਿਆਹ ਦੀ ਸੁਰਖੀਆਂ ਵੀ ਖ਼ੂਬ ਛਾਈ ਹੋਇਆਂ ਹਨ। ਜੀ ਹਾਂ, ਕਪਿਲ ਸ਼ਰਮਾ ਜਲਦੀ ਹੀ ਵਿਆਹ ਦੇ ਬੰਧਨ ‘ਚ ਬੰਨ੍ਹੇ ਜਾਣ ਵਾਲੇ ਹਨ। ਜਿਸ ਦਾ ਖੁਲਾਸਾ ਕਪਿਲ ਦੀ ਮੰਮੀ ਨੇ ਹਾਲ ਹੀ ‘ਚ ਕੀਤਾ ਹੈ।



ਕਪਿਲ ਦੀ ਪ੍ਰੋਡਿਊਸ ਕੀਤੀ ਪਹਿਲੀ ਪੰਜਾਬੀ ਫ਼ਿਲਮ ‘ਸੰਨ ਆਫ਼ ਮਨਜੀਤ ਸਿੰਘ’ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਚੁੱਕੀ ਹੈ। ਬੀਤੇ ਦਿਨੀਂ ਫ਼ਿਲਮ ਦਾ ਪ੍ਰੀਮਿਅਰ ਚੰਡੀਗੜ੍ਹ ‘ਚ ਕੀਤਾ ਗਿਆ। ਜਿਸ ‘ਚ ਕਪਿਲ ਦੇ ਨਾਲ ਉਸ ਦੀ ਮਾਤਾ ਅਤੇ ਮੰਗੇਤਰ ਗਿੰਨੀ ਨੂੰ ਵੀ ਦੇਖਿਆ ਗਿਆ।

ਕਪਿਲ ਦੇ ਮਾਤਾ ਨੂੰ ਇੱਥੇ 'ਏਬੀਪੀ ਸਾਂਝਾ' ਦੀ ਟੀਮ ਨੇ ਕਪਿਲ ਦੇ ਵਿਆਹ ਬਾਰੇ ਜਦੋਂ ਪੁੱਛਿਆ ਤਾਂ ਉਨ੍ਹਾਂ ਨੇ ਬੜੇ ਉਤਸ਼ਾਹ ਦੇ ਨਾਲ ਇਸ ਦਾ ਜਵਾਬ ਦਿੱਤਾ, ‘ਵਿਆਹ ਦੀਆਂ ਪੂਰੀਆਂ ਤਿਆਰੀਆਂ ਹਨ ਅਤੇ ਦਸੰਬਰ ‘ਚ ਵਿਆਹ ਦੇ ਢੋਲ ਵੱਜਣਗੇ।’



ਜੀ ਹਾਂ, ਕਪਿਲ ਤੇ ਗਿੰਨੀ ਦਾ ਵਿਆਹ 12 ਦਸੰਬਰ ਨੂੰ ਹੈ ਅਤੇ ਉਨ੍ਹਾਂ ਦਾ ਵਿਆਹ ਨਾ ਮੁੰਬਈ ‘ਚ ਹੋ ਰਿਹਾ ਹੈ ਅਤੇ ਨਾ ਹੀ ਅੰਮ੍ਰਿਤਸਰ ‘ਚ। ਵਿਆਹ ਦੀ ਲੋਕੇਸ਼ਨ ਰੱਖੀ ਗਈ ਹੈ ਜਲੰਧਰ। ਕਪਿਲ ਦੇ ਵਿਆਹ ‘ਤੇ ਮੁਹਰ ਲੱਗਾ ਕੇ ਉਨ੍ਹਾਂ ਦੀ ਮੌਮ ਨੇ ਹੋਰ ਕੀ-ਕੀ ਖੁਲਾਸੇ ਕੀਤੇ ਇਸ ਦੇ ਲਈ ਤੁਸੀਂ ਹੇਠ ਦਿੱਤੇ ਲਿੰਕ ‘ਚ ਪੂਰੀ ਰਿਪੋਰਟ ਦੇਖ ਸਕਦੇ ਹੋ।