Karan Aujla New Song: ਕਰਨ ਔਜਲਾ ਅੱਜ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਬੜੀ ਮੇਹਨਤ ਤੇ ਸੰਘਰਸ਼ ਦੇ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਅੱਜ ਕਰਨ ਔਜਲਾ ਆਪਣਾ 27ਵਾਂ ਜਨਮਦਿਨ ਮਨਾ ਰਿਹਾ ਹੈ। ਕਰਨ ਔਜਲਾ ਨੇ ਆਪਣੇ ਜਨਮਦਿਨ ਵਾਲੇ ਦਿਨ ਫੈਨਜ਼ ਨੂੰ ਖਾਸ ਤੋਹਫਾ ਦਿੱਤਾ ਹੈ। ਕਰਨ ਨੇ ਆਪਣਾ ਗਾਣਾ '100 ਮਿਲੀਅਨ' ਰਿਲੀਜ਼ ਕਰ ਦਿੱਤਾ ਹੈ। 


ਦੱਸ ਦਈਏ ਕਿ ਇਸ ਗਾਣੇ 'ਚ ਕਰਨ ਔਜਲਾ ਨੇ ਰੈਪਰ ਡਿਵਾਈਨ ਦੇ ਨਾਲ ਕੋਲੈਬ ਕੀਤਾ ਹੈ। ਜੋ ਕਿ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਕਰਨ ਔਜਲਾ ਦਾ ਗਾਣੇ ਦਾ ਮਿਊਜ਼ਿਕ ਹੀ ਨਹੀਂ, ਬਲਕਿ ਗੀਤ ਦੇ ਬੋਲ ਵੀ ਦਿਲ ਜਿੱਤ ਰਹੇ ਹਨ। ਦੇਖੌ ਇਹ ਵੀਡੀਓ:









ਦੇਖੋ ਪੂਰਾ ਗਾਣਾ:



ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਦਾ ਅਸਲੀ ਨਾਮ ਜਸਕਰਨ ਸਿੰਘ ਔਜਲਾ ਹੈ, ਉਹ ਨੌ ਸਾਲ ਦੀ ਉਮਰ 'ਚ ਹੀ ਅਨਾਥ ਹੋ ਗਿਆ ਸੀ। ਜਦੋਂ ਉਹ 9 ਸਾਲਾਂ ਦਾ ਸੀ ਤਾਂ ਉਸ ਦੇ ਮਾਪਿਆਂ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਕਰਨ ਨੂੰ ਉਸ ਦੇ ਚਾਚੇ ਤੇ ਭੈਣਾਂ ਨੇ ਪਾਲਿਆ। ਕਰਨ ਦੀ ਪਰਵਰਿਸ਼ ਕੈਨੇਡਾ 'ਚ ਹੋਈ ਸੀ। ਉਸ ਨੇ ਆਪਣੀ ਗਾਇਕੀ ਦਾ ਕਰੀਅਰ 2016 'ਚ ਸ਼ੁਰੂ ਕੀਤਾ ਸੀ। ਉਸ ਦਾ ਪਹਿਲਾ ਗਾਣਾ 'ਸੈੱਲ ਫੋਨ' ਬੁਰੀ ਤਰ੍ਹਾਂ ਪਿਟ ਗਿਆ ਸੀ। ਇਸ ਤੋਂ ਬਾਅਦ ਉਸ ਨੇ 2017 'ਚ ਵੀ ਗਾਣਾ ਕੱਢਿਆ, ਪਰ ਉਦੋਂ ਵੀ ਉਸ ਨੂੰ ਸਫਲਤਾ ਨਹੀਂ ਮਿਲੀ। ਆਖਰ ਉਸ ਨੂੰ ਕਾਮਯਾਬੀ ਮਿਲੀ ਆਪਣੇ ਗਾਣੇ 'ਡੋਂਟ ਵਰੀ' ਤੋਂ। ਇਹ ਗਾਣੇ ਨੇ ਉਸ ਨੂੰ ਸਟਾਰ ਬਣਾ ਦਿੱਤਾ ਸੀ। ਅੱਜ ਵੀ ਲੋਕ ਇਹ ਗਾਣਾ ਸੁਣਨਾ ਪਸੰਦ ਕਰਦੇ ਹਨ।