ਮੁੰਬਈ: ਅੱਜ ਦੇ ਸਮੇਂ ‘ਚ ਸੋਸ਼ਲ ਮੀਡੀਆ ਕਾਫੀ ਐਕਟਿਵ ਹੈ। ਅਜਿਹੇ ‘ਚ ਹਰ ਸਟਾਰ ਆਪਣੇ ਫੈਨ ਨੂੰ ਆਪਣੇ ਬਾਰੇ ਸਾਰੀ ਜਾਣਕਾਰੀ ਦੇਣ ਲਈ ਸੋਸ਼ਲ ਮੀਡੀਆ ‘ਤੇ ਐਕਟਿਵ ਵੀ ਰਹਿੰਦੇ ਹਨ। ਹੁਣ ਜਦੋਂ ਫੈਨਸ ਆਪਣੇ ਸਟਾਰਸ ਨੂੰ ਪਸੰਦ ਕਰਦੇ ਹਨ, ਉੱਥੇ ਹੀ ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜੋ ਸਟਾਰਸ ਨੂੰ ਟ੍ਰੋਲ ਕਰਦੇ ਹਨ। ਹਾਲ ਹੀ ‘ਚ ਟ੍ਰੋਲਿੰਗ ਦਾ ਸ਼ਿਕਾਰ ਹੋਈ ਬੇਬੋ ਯਾਨੀ ਕਰੀਨਾ ਕਪੂਰ ਖ਼ਾਨ।


ਜੀ ਹਾਂ, ਬੀਤੇ ਦਿਨੀਂ ਕਰੀਨਾ ਇੱਕ ਇਵੈਂਟ ‘ਚ ਸਾੜੀ ਪਾ ਕੇ ਆਈ ਸੀ। ਜਿੱਥੇ ਉਸ ਨੂੰ ਐਵਾਰਡ ਵੀ ਮਿਲਿਆ ਤੇ ਕਰੀਨਾ ਨੂੰ ਐਵਾਰਡ ਦਿੱਤਾ ਭਾਰਤ ਦੇ ਉੱਪ ਰਾਸ਼ਟਰਪਤੀ ਵੈਂਕਾਇਆ ਨਾਇਡੂ ਵੱਲੋਂ। ਹੁਣ ਤੁਸੀਂ ਸੋਚ ਰਹੇ ਹੋਣੇ ਕਿ ਇਸ ‘ਚ ਮਜ਼ਾਕ ਵਾਲੀ ਕੀ ਗੱਲ ਹੈ। ਤਾਂ ਦੱਸ ਦਈਏ ਕਿ ਲੋਕਾਂ ਨੂੰ ਕਰੀਨਾ ਦੇ ਬਲਾਉਜ਼ ਦਾ ਸਟਾਈਲ ਪਸੰਦ ਨਹੀਂ ਆਇਆ, ਜਿਸ ‘ਚ ਉਸ ਦਾ ਬਲਾਊਜ਼ ਦਾ ਗਲਾ ਕੁਝ ਡੀਪ ਸੀ।







ਦੇਖਦੇ ਹੀ ਦੇਖਦੇ ਕਰੀਨਾ ਦੀ ਇਸ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਤੇ ਫੋਟੋਆਂ ‘ਤੇ ਕੁਮੈਂਟਸ ਦੀ ਬਾਰਸ਼ ਹੋ ਗਈ। ਲੋਕਾਂ ਨੇ ਕਰੀਨਾ ਦੇ ਡ੍ਰੈਸਿੰਗ ਸੈਂਸ ‘ਤੇ ਹੀ ਸਵਾਲ ਚੁੱਕ ਦਿੱਤੇ। ਬੇਸ਼ੱਕ ਲੋਕਾਂ ਨੂੰ ਉਸ ਦੇ ਫੈਸ਼ਨ ਤੋਂ ਪ੍ਰੋਬਲਮ ਹੋ ਰਹੀ ਹੈ, ਉੱਥੇ ਹੀ ਜ਼ਿਆਦਾਤਰ ਲੋਕਾਂ ਨੂੰ ਕਰੀਨਾ ਦਾ ਸਟਾਈਲ ਪਸੰਦ ਆਇਆ ਹੈ ਤੇ ਕਰੀਨਾ ਇਸ ਸਾੜੀ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।